Punjab Cabinet: ਪੰਜਾਬ ਕੈਬਿਨੇਟ ‘ਚ ਫੇਰਬਦਲ, ਮੀਤ ਹੇਅਰ ਤੋਂ ਲਿਆ ਗਿਆ ਮਾਈਨਿੰਗ ਵਿਭਾਗ
Punjab Cabinet: ਇਸ ਤੋਂ ਪਹਿਲਾਂ ਬੀਤੇ ਦਿਨ ਹੋਈ ਪੰਜਾਬ ਕੈਬਿਨੇਟ ਦੀ ਬੈਠਕ ਵਿੱਚ ਪੰਜਾਬ ਸਰਕਾਰ ਨੇ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ 28-29 ਨਵੰਬਰ ਨੂੰ ਸੱਦਣ ਦਾ ਫੈਸਲਾ ਕੀਤਾ ਹੈ। ਇਹ ਫੈਸਲਾ ਸੁਪਰੀਮ ਕੋਰਟ ਵੱਲੋਂ 10 ਨਵੰਬਰ ਨੂੰ ਦਿੱਤੇ ਹੁਕਮਾਂ ਤੋਂ ਬਾਅਦ ਆਇਆ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ (Minister Bhagwant Mann) ਨੇ ਕਿਹਾ ਸੀ ਕਿ ਇਹ ਸੈਸ਼ਨ ਲੰਬਾ ਹੋਵੇਗਾ, ਪਰ ਹੁਣ ਇਹ ਸਿਰਫ਼ 2 ਦਿਨਾਂ ਵਿੱਚ ਹੀ ਖ਼ਤਮ ਹੋ ਜਾਵੇਗਾ।
ਪੰਜਾਬ ਕੈਬਿਨੇਟ ਵਿੱਚ ਵੱਡਾ ਫੇਰਬਦਲ ਕਰਦਿਆਂ ਕਈ ਮੰਤਰੀਆਂ ਦੇ ਵਿਭਾਗ ਬਦਲ ਦਿੱਤੇ ਗਏ ਹਨ। ਲਏ ਗਏ ਫੈਸਲੇ ਮੁਤਾਬਿਕ, ਗੁਰਮੀਤ ਸਿੰਘ ਹੇਅਰ ਤੋਂ ਮਾਈਨਿੰਗ ਵਿਭਾਗ ਵਾਪਿਸ ਲੈ ਕੇ ਚੇਤਨ ਸਿੰਘ ਜੋੜਾਮਾਜਰਾ ਨੂੰ ਦਿੱਤਾ ਗਿਆ ਹੈ। ਗੁਰਮੀਤ ਸਿੰਘ ਹੇਅਰ ਹੁਣ ਸਿਰਫ਼ ਖੇਡ ਮੰਤਰੀ ਹੀ ਰਹਿਣਗੇ। ਇਸ ਫੈਸਲੇ ਤੋਂ ਬਾਅਦ ਹੁਣ ਜੋੜਾਮਾਜਰਾ ਕੋਲ ਸੱਤ ਵਿਭਾਗ ਹੋ ਗਏ ਹਨ। ਉਨ੍ਹਾਂ ਕੋਲ ਹੁਣ ਡਿਫੈਂਸ ਸਰਵਿਸ ਵੈਲਫੇਅਰ, ਸੁਤੰਤਰਤਾ ਸੈਨਾਨੀ, ਹੋਰਟੀਕਲਚਰ ਵਿਭਾਗ, ਮਾਈਨਿੰਗ ਵਿਭਾਗ,ਸੂਚਨਾ ਅਤੇ ਪਬਲਿਕ ਰਿਲੇਸ਼ਨ ਵਿਭਾਗ, ਵਾਟਰ ਰਿਸੋਰਸਿਸ ਵਿਭਾਗ, ਕਨਵਰਸ਼ਨ ਆਫ ਲੈਂਡ ਐਂਡ ਵਾਟਰ ਵਿਭਾਗ ਦੀ ਜਿੰਮੇਦਾਰ ਰਹੇਗੀ।
ਮੁੱਖ ਮੰਤਰੀ ਭਗਵੰਤ ਮਾਨ ਦੀ ਗੱਲ ਕਰੀਏ ਤਾਂ ਉਹ ਹੁਣ ਕੁੱਲ ਮਿਲਾ ਕੇ 11 ਵਿਭਾਗਾਂ ਦੀ ਜਿੰਮੇਦਾਰੀ ਰਹੇਗੀ। ਸੀਐੱਮ ਨੇ ਮੀਤ ਹੋਅਰ ਕੋਲੋਂ ਸਾਇੰਸ ਅਤੇ ਟੈਕਨੋਲੌਜੀ ਵਿਭਾਗ ਲੈ ਕੇ ਖੁਦ ਕੋਲ ਰੱਖ ਲਿਆ ਹੈ। ਜਨਰਲ ਐਡਮਿਨੀਸਟ੍ਰੇਸ਼ਨ, ਹੋਮ ਅਫੇਅਰਸ ਐਂਡ ਜਸਟਿਸ, ਪਰਸਨਲ, ਵਿਜੀਲੈਂਸ, ਕਾਰਪੋਰੇਸ਼ਨ, ਇੰਡਸਟ੍ਰੀਜ਼ ਐਂਡ ਕਾਮਰਸ, ਜੇਲ੍ਹ ਵਿਭਾਗ, ਲੀਗਲ ਐਂਡ ਲੈਜੇਸਲੈਟਿਵ, ਸਿਵਿਲ ਐਵੀਏਸ਼ਨ, ਹਾਊਸਿੰਗ ਐਂਡ ਅਰਬਨ ਡੇਵਲਪਮੈਂਟ ਅਤੇ ਸਾਇੰਸ, ਟੈਕਨਾਲੌਜੀ ਐਨਵਾਇਰਮੈਂਟ ਸਮੇਤ 11 ਵਿਭਾਗਾਂ ਦਾ ਕੰਮਕਾਜ ਵੇਖਣਗੇ।
ਸਿੱਧੂ ਨੇ ਮਾਈਨਿੰਗ ‘ਤੇ ਚੁੱਕੇ ਸਨ ਸਵਾਲ
ਦਰਅਸਲ ਪਿਛਲੇ ਕੁਝ ਸਮੇਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਮਾਈਨਿੰਗ ਦੇ ਮੁੱਦੇ ‘ਤੇ ਲਗਾਤਾਰ ਘਿਰਦੀ ਜਾ ਰਹੀ ਸੀ। ਮੰਗਲਵਾਰ ਦੁਪਹਿਰ ਨੂੰ ਹੀ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਦੇ ਮੁੱਦੇ ‘ਤੇ ਸਰਕਾਰ ਨੂੰ ਘੇਰਿਆ ਸੀ। ਉਨ੍ਹਾਂ ਨੇ ਦੋਸ਼ ਲਾਇਆ ਸੀ ਕਿ ਨਾਂਦਰਾ-ਕਲਮੋਟ ਅਤੇ ਖੇੜਾ ਕਲਾਂ ਖੇਤਰ, ਜਿੱਥੇ ਮੈਨੂਅਲ ਮਾਈਨਿੰਗ ਦੀ ਇਜਾਜ਼ਤ ਹੈ, ਜੇਈ ਦੀ ਨਿਗਰਾਨੀ ਹੇਠ ਮਸ਼ੀਨਾਂ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ ਅਤੇ ਹਜ਼ਾਰਾਂ ਟਰੱਕ ਭਰੇ ਜਾ ਰਹੇ ਹਨ।