Shop and Commercial Establishment Act ‘ਚ ਸੋਧ ਦੀ ਮਨਜ਼ੂਰੀ, ਪੰਜਾਬ ਕੈਬਿਨਟ ਦੇ ਵੱਡੇ ਫੈਸਲੇ
ਇਸ ਐਕਟ ਦੇ ਸੋਧ ਨੂੰ ਹੁਣ ਵਿਧਾਨਸਭਾ 'ਚ ਪਾਸ ਕਰਨ ਲਈ ਭੇਜਿਆ ਜਾਵੇਗਾ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ। ਜੇਕਰ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤੇ ਉਨ੍ਹਾਂ ਦਾ ਹਿਸਾਬ ਰੱਖਣਾ ਹੋਵੇਗਾ ਤੇ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਵੇਗੀ।

ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਪੰਜਾਬ ਕੈਬਿਨਟ ਦੀ ਮੀਟਿੰਗ ਹੋਈ। ਇਸ ਕੈਬਿਨਟ ਮੀਟਿੰਗ ‘ਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗੁਵਾਈ ਵਾਲੀ ਪੰਜਾਬ ਸਰਕਾਰ ਨੇ ਕਈ ਵੱਡੇ ਫੈਸਲੇ ਲਏ ਹਨ। ਸੀਐਮ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਮੀਟਿੰਗ ‘ਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦਿੱਤੀ। ਕੈਬਿਨਟ ਮੀਟਿੰਗ ‘ਚ ਪੰਜਾਬ ਸਰਕਾਰ ਨੇ ਸ਼ਾਪ ਐਂਡ ਕਮਰਸ਼ਿਅਲ ਇਸਟੈਬਲਿਸ਼ਮੈਂਟ ਐਕਟ, 1958 ‘ਚ ਸੋਧ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਸ ਐਕਟ ਦੇ ਸੋਧ ਨੂੰ ਹੁਣ ਵਿਧਾਨਸਭਾ ‘ਚ ਪਾਸ ਕਰਨ ਲਈ ਭੇਜਿਆ ਜਾਵੇਗਾ। ਇਸਦੇ ਮੁਤਾਬਕ ਹੁਣ ਕੋਈ ਦੁਕਾਨਦਾਰ 20 ਤੋਂ ਘੱਟ ਹੈਲਪਰ ਰੱਖਦਾ ਹੈ ਤਾਂ ਉਸਨੂੰ ਕੋਈ ਅਪਰੂਵਲ ਦੀ ਲੋੜ ਨਹੀਂ ਪਵੇਗੀ, ਜਦਕਿ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤਾਂ ਉਸਨੂੰ ਇੰਸਪੈਕਟਰ ਨੂੰ ਜਵਾਬ ਦੇਣਾ ਪਵੇਗਾ। ਜੇਕਰ ਕੋਈ 20 ਤੋਂ ਵੱਧ ਹੈਲਪਰ ਰੱਖਦਾ ਹੈ ਤੇ ਉਨ੍ਹਾਂ ਦਾ ਹਿਸਾਬ ਰੱਖਣਾ ਹੋਵੇਗਾ ਤੇ ਰਜਿਸਟ੍ਰੇਸ਼ਨ ਵੀ ਕਰਵਾਉਣੀ ਹੋਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਬਨਿਟ ਵਿੱਚ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਨੂੰ ਪਹਿਲਾਂ ਇੰਸਪੈਕਟਰ ਰਾਜ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ‘ਚ ਉਨ੍ਹਾਂ ਨਾਲ ਭ੍ਰਿਸ਼ਟਾਚਾਰ ਵੀ ਹੁੰਦਾ ਸੀ। ਇਸ ਐਕਟ ਵਿੱਚ ਸੋਧ ਨਾਲ ਦੁਕਾਨਦਾਰਾਂ ਨੂੰ ਇੰਸਪੈਕਟਰ ਰਾਜ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਜਾਵੇਗਾ। ਜਿਸ ਵਿੱਚ ਪਹਿਲਾਂ ਜੇਕਰ ਉਹ ਇੱਕ ਸਹਾਇਕ ਵੀ ਰੱਖਦੇ ਸਨ ਤਾਂ ਇੰਸਪੈਕਟਰ ਉਸਦਾ ਵੀ ਹਿਸਾਬ ਮੰਗਦਾ ਸੀ, ਪਰ ਹੁਣ ਇਸਨੂੰ ਵਧਾ ਕੇ 20 ਕਰ ਦਿੱਤਾ ਗਿਆ ਹੈ, ਜੇਕਰ ਇਸ ਤੋਂ ਘੱਟ ਲੋਕਾਂ ਨੂੰ ਰੱਖਿਆ ਜਾਂਦਾ ਹੈ ਤਾਂ ਉਨ੍ਹਾਂ ਨੂੰ ਅਪਰੂਵਲ ਮੰਗਣ ਦੀ ਕੋਈ ਲੋੜ ਨਹੀਂ ਪਵੇਗੀ ਅਤੇ ਇਸ ਤੋਂ ਕਰਮਚਾਰੀ ਰੱਖੇ ਜਾਂਦੇ ਹਨ ਤਾਂ ਹੀ ਹਿਸਾਬ ਦੇਣਾ ਪਵੇਗਾ।
ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਰੂ-ਬ-ਰੂ, ਚੰਡੀਗੜ੍ਹ ਤੋਂ LIVE
….
पंजाब केबनिट की महत्वपूर्ण बैठक के बाद मिडिया से बातचीत, चंडीगढ़ से LIVEhttps://t.co/B6zYEPA6uW— Bhagwant Mann (@BhagwantMann) June 4, 2025
ਸੀਐਮ ਮਾਨ ਨੇ ਦੱਸਿਆ ਕਿ ਪਹਿਲੇ ਤਿੰਨ ਮਹੀਨਿਆਂ ‘ਚ ਓਵਰਟਾਈਮ ਦਾ ਸਮਾਂ 50 ਘੰਟੇ ਦਾ ਸੀ, ਹੁਣ ਜਿਸ ਨੂੰ ਵਧਾ ਕੇ 148 ਘੰਟੇ ਕਰ ਦਿੱਤਾ ਗਿਆ ਹੈ। ਇੱਕ ਦਿਨ ‘ਚ 9 ਘੰਟੇ ਤੋਂ ਜਿਆਦਾ ਕੰਮ ਕਰਨ ਵਾਲੇ ਕਰਮਚਾਰੀ ਨੂੰ ਦੋ ਗੁਣਾ ਭੁਗਤਾਨ ਕਰਨਾ ਪਵੇਗਾ। ਕਰਮਚਾਰੀ ਇੱਕ ਦਿਨ ‘ਚ 12 ਘੰਟੇ ਤੱਕ ਕੰਮ ਕਰ ਸਕਦਾ ਹੈ।
24 ਘੰਟਿਆਂ ‘ਚ ਮਿਲੇਗਾ ਅਪਰੂਵਲ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਦੁਕਾਨਦਾਰਾਂ ਨੂੰ ਰਜਿਸਟ੍ਰੇਸ਼ਨ ਲਈ 24 ਘੰਟੇ ‘ਚ ਪੋਰਟਲ ਤੋਂ ਅਪਰੂਵਲ ਮਿਲੇਗਾ, ਜੇਕਰ ਅਪਰੂਵਲ ਨਹੀਂ ਮਿਲਦਾ ਤਾਂ ਮੰਨਿਆਂ ਜਾਵੇਗਾ ਕਿ ਅਪਰੂਵਲ ਮਿਲ ਗਿਆ ਹੈ। ਇੰਸਪੈਕਟਰ ਤਿੰਨ ਮਹੀਨਿਆਂ ਚ ਇੱਕ ਵਾਰ ਚੈਕਿੰਗ ਕਰ ਸਕਦਾ ਹੈ। ਇਸ ਨਾਲ ਲੋਕਾਂ ਨੂੰ ਫਾਇਦਾ ਮਿਲੇਗਾ।