ਭਾਜਪਾ ਦੀ ਲੋਕ ਸਭਾ ਚੋਣ ਸਮੀਖਿਆ ਮੀਟਿੰਗ, ਜਾਖੜ ਬੋਲੇ- 'ਆਪ'-ਕਾਂਗਰਸ ਨੇ ਰਚੀ ਸਾਜ਼ਿਸ਼, ਅਕਾਲੀ ਦਲ ਨੇ ਸੀਟ ਬਚਾਉਣ ਲਈ ਕੀਤੀ ਅੰਦਰੂਨੀ ਸੈਟਿੰਗ | punjab bjp meeting on lok sabha election result know full in punjabi Punjabi news - TV9 Punjabi

ਭਾਜਪਾ ਦੀ ਲੋਕ ਸਭਾ ਚੋਣ ਸਮੀਖਿਆ ਮੀਟਿੰਗ, ਜਾਖੜ ਬੋਲੇ- ‘ਆਪ’-ਕਾਂਗਰਸ ਨੇ ਰਚੀ ਸਾਜ਼ਿਸ਼, ਅਕਾਲੀ ਦਲ ਨੇ ਸੀਟ ਬਚਾਉਣ ਲਈ ਕੀਤੀ ਅੰਦਰੂਨੀ ਸੈਟਿੰਗ

Updated On: 

16 Jun 2024 00:00 AM

ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਅਤੇ ਆਪ ਨਾਲ ਗੁਪਤ ਸਮਝੌਤਾ ਕਰਕੇ ਆਪਣੇ ਉਮੀਦਵਾਰਾਂ ਦੀ ਬਲੀ ਦਿੱਤੀ ਹੈ। ਭਾਜਪਾ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਸਾਂਸਦ ਬਣਨ ਤੋਂ ਬਾਅਦ ਵੀ ਕਾਂਗਰਸੀ ਆਗੂਆਂ 'ਤੇ ਵਿਜੀਲੈਂਸ ਦੀ ਤਲਵਾਰ ਲਟਕ ਰਹੀ ਹੈ। ਭਾਜਪਾ ਬਿਜਲੀ ਦਰਾਂ ਵਿੱਚ ਵਾਧੇ ਦਾ ਸਖ਼ਤ ਵਿਰੋਧ ਕਰੇਗੀ।

ਭਾਜਪਾ ਦੀ ਲੋਕ ਸਭਾ ਚੋਣ ਸਮੀਖਿਆ ਮੀਟਿੰਗ, ਜਾਖੜ ਬੋਲੇ- ਆਪ-ਕਾਂਗਰਸ ਨੇ ਰਚੀ ਸਾਜ਼ਿਸ਼, ਅਕਾਲੀ ਦਲ ਨੇ ਸੀਟ ਬਚਾਉਣ ਲਈ ਕੀਤੀ ਅੰਦਰੂਨੀ ਸੈਟਿੰਗ

ਪ੍ਰੈੱਸ ਕਾਨਫਰੰਸ ਦੌਰਾਨ ਸੁਨੀਲ ਜਾਖੜ ਅਤੇ ਰਵਨੀਤ ਬਿੱਟੂ

Follow Us On

ਸਾਰੀਆਂ ਲੋਕ ਸਭਾ ਸੀਟਾਂ ਹਾਰਨ ਤੋਂ ਬਾਅਦ ਪੰਜਾਬ ਭਾਜਪਾ ਨੇ ਅੱਜ ਸਾਰੀਆਂ ਸੀਟਾਂ ਦਾ ਜਾਇਜ਼ਾ ਲਿਆ। ਅੱਜ ਸ਼ਨੀਵਾਰ ਨੂੰ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਚੰਡੀਗੜ੍ਹ ਸਥਿਤ ਪਾਰਟੀ ਦੇ ਪੰਜਾਬ ਸੂਬਾ ਦਫਤਰ ਵਿਖੇ ਵੱਖ-ਵੱਖ ਮੀਟਿੰਗਾਂ ਕੀਤੀਆਂ ਗਈਆਂ ਹਨ। ਸੁਨੀਲ ਜਾਖੜ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਚੰਗਾ ਕੰਮ ਕੀਤਾ ਹੈ। ਪਰ ਸਾਡਾ ਮਕਸਦ ਪੰਜਾਬ ਵਿੱਚ ਭਾਜਪਾ ਨੂੰ ਕਾਮਯਾਬ ਕਰਨਾ ਹੈ। ਭਾਜਪਾ ਦਾ ਵੋਟ ਸ਼ੇਅਰ 6.5 ਫੀਸਦੀ ਤੋਂ ਵਧ ਕੇ 18.5 ਫੀਸਦੀ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਨੂੰ ਰਾਜ ਮੰਤਰੀ ਬਣਾ ਕੇ ਪੰਜਾਬ ਪ੍ਰਤੀ ਆਪਣਾ ਪਿਆਰ ਦਿਖਾਇਆ ਹੈ।

ਜਾਖੜ ਨੇ ਕਿਹਾ ਕਿ ਭਾਜਪਾ ਨੂੰ 23 ਵਿਧਾਨ ਸਭਾ ਹਲਕਿਆਂ ‘ਤੇ ਲੀਡ ਮਿਲੀ ਹੈ। ਉਥੋਂ ਮੰਡਲ ਮੁਖੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ। ਭਾਜਪਾ ਖਿਲਾਫ ਮਾਹੌਲ ਪੈਦਾ ਹੋਣ ਦੇ ਬਾਵਜੂਦ ਵਰਕਰਾਂ ਨੇ ਵੱਖ-ਵੱਖ ਥਾਵਾਂ ‘ਤੇ ਬੂਥ ਲਾਏ ਹੋਏ ਸਨ, ਜੋ ਕਿ ਮਾਣ ਵਾਲੀ ਗੱਲ ਹੈ।

ਮਾਝੇ ਤੇ ਦੁਆਬਾ ਵਿੱਚ ਚੰਗਾ ਪ੍ਰਦਰਸ਼ਨ ਨਹੀਂ

ਜਾਖੜ ਨੇ ਕਿਹਾ ਕਿ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸੀਟਾਂ ਭਾਜਪਾ ਲਈ ਅਹਿਮ ਸਨ, ਪਰ ਉੱਥੇ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਚਰਚਾ ਹੈ ਕਿ ਕਿਵੇਂ ਇਹ ਸੀਟਾਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਗਈਆਂ। ਸਭ ਤੋਂ ਵੱਡੀ ਸਾਜਿਸ਼ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੇ ਰਚੀ ਹੈ। ਕਿਤੇ ਉਹ ਇਕੱਠੇ ਸਨ ਤੇ ਕਿਤੇ ਵੱਖਰੇ। ਇਸ ਦੇ ਨਾਲ ਹੀ ਅਕਾਲੀ ਦਲ ਨੇ ਵੀ ਇੱਕ ਸਾਜਿਸ਼ ਰਚੀ ਹੈ। ਅਕਾਲੀ ਦਲ ਨੇ ਆਪਣੀਆਂ ਸੀਟਾਂ ਬਚਾਉਣ ਲਈ ਪਰਦੇ ਪਿੱਛੇ ਵੱਡਾ ਸੌਦਾ ਕੀਤਾ ਹੈ।

ਸਿਆਸੀ ਪਾਰਟੀਆਂ ਨੇ ਕੀਤਾ ਗੁਪਤ ਸਮਝੌਤਾ

ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਕਾਂਗਰਸ ਅਤੇ ਆਪ ਨਾਲ ਗੁਪਤ ਸਮਝੌਤਾ ਕਰਕੇ ਆਪਣੇ ਉਮੀਦਵਾਰਾਂ ਦੀ ਬਲੀ ਦਿੱਤੀ ਹੈ। ਭਾਜਪਾ ਨੂੰ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣੀ ਪਵੇਗੀ। ਸਾਂਸਦ ਬਣਨ ਤੋਂ ਬਾਅਦ ਵੀ ਕਾਂਗਰਸੀ ਆਗੂਆਂ ‘ਤੇ ਵਿਜੀਲੈਂਸ ਦੀ ਤਲਵਾਰ ਲਟਕ ਰਹੀ ਹੈ। ਭਾਜਪਾ ਬਿਜਲੀ ਦਰਾਂ ਵਿੱਚ ਵਾਧੇ ਦਾ ਸਖ਼ਤ ਵਿਰੋਧ ਕਰੇਗੀ।

2027 ‘ਚ ਸਰਕਾਰ ਬਣਾਉਣ ਦਾ ਦਾਅਵਾ

ਜਾਖੜ ਨੇ ਦਾਅਵਾ ਕੀਤਾ ਕਿ ਉਹ ਜਿੱਥੇ ਜਲੰਧਰ ਜ਼ਿਮਨੀ ਚੋਣ ਜਿੱਤਣਗੇ ਤਾਂ ਉੱਥੇ ਹੀ 2027 ‘ਚ ਭਾਜਪਾ ਆਪਣਾ ਮੁੱਖ ਮੰਤਰੀ ਬਣਾਏਗੀ। ਜਾਖੜ ਨੇ ਕਿਹਾ ਕਿ ਅੱਜ ਉਨ੍ਹਾਂ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਮੰਗ ਪੱਤਰ ਦਿੱਤਾ ਕਿ ਚੌਲਾਂ ਦੀ ਲਿਫਟਿੰਗ ਨਹੀਂ ਹੋ ਰਹੀ। ਵਪਾਰੀ ਨਾਖੁਸ਼ ਹਨ। ਨਮੀ ਵਧਣ ਕਾਰਨ ਚੌਲ ਖਰਾਬ ਹੋ ਰਹੇ ਹਨ। ਪੰਜਾਬ ਵਿੱਚ 1 ਹਜ਼ਾਰ ਸ਼ੈਲਰ ਹਨ ਜੋ ਕਿਸੇ ਵੀ ਸਮੇਂ ਬੰਦ ਹੋ ਸਕਦੇ ਹਨ। ਉਹ ਬਿੱਟੂ ਤੋਂ ਮੰਗ ਕਰਦੇ ਹਨ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ

Related Stories
Panchayat Election: ਮੋਗਾ ਦੇ ਪਿੰਡ ਚੱਕ ਕਿਸ਼ਨਾ ਦਾ ਸਰਬਸੰਮਤੀ ਨਾਲ ਚੁਣਿਆ ਗਿਆ ਸਰਪੰਚ, 24 ਸਾਲਾ ਲਾਅ ਦੇ ਵਿਦਿਆਰਥੀ ਨੂੰ ਸੌਂਪੀ ਗਈ ਕਮਾਨ
Notice To Former Ministers: ਮਾਨ ਦਾ 5 ਸਾਬਕਾ ਮੰਤਰੀਆਂ ਨੂੰ ਹੁਕਮ, ਸਰਕਾਰੀ ਕੋਠੀ ਕਰੋ ਖਾਲੀ
ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਵਸ ਅੱਜ, SBS ਜ਼ਿਲਾ ਪ੍ਰਸ਼ਾਸਨ ਵੱਲੋਂ ਸਾਇਕਲ ਰੈਲੀ ਦਾ ਆਯੋਜਨ
ਪਟਿਆਲਾ ਲਾਅ ਯੂਨੀਵਰਸਿਟੀ ਵਿਵਾਦ ‘ਚ ਆਇਆ ਨਵਾਂ ਮੋੜ: CM ਮਾਨ ਨੇ ਵਿਦਿਆਰਥੀਆਂ ਨਾਲ ਫ਼ੋਨ ‘ਤੇ ਕੀਤੀ ਗੱਲਬਾਤ, ਹਰ ਸੰਭਵ ਮਦਦ ਦਾ ਭਰੋਸਾ ਦਿੱਤਾ
ਫਾਜ਼ਿਲਕਾ ਦੇ ਦੋ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਰੱਦ: ਡੀਡੀਪੀਓ ਕੋਲ ਪੁੱਜੇ ਪਿੰਡ ਦੇ ਲੋਕ; ਵਿਧਾਇਕ ਨੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਨੂੰ ਕੀਤਾ ਤਲਬ
ਪੰਜਾਬ ਪੰਚਾਇਤੀ ਚੋਣਾਂ ਲੜਨ ‘ਤੇ ਡਿਫਾਲਟਰਾਂ ‘ਤੇ ਪਾਬੰਦੀ: NO Dues ਸਰਟੀਫਿਕੇਟ ਕਰਵਾਉਣਾ ਪਵੇਗਾ ਜਮ੍ਹਾ, ਚੋਣ ਕਮਿਸ਼ਨ ਨੇ ਕਮਿਸ਼ਨਰ ਨੂੰ ਲਿਖਿਆ ਪੱਤਰ
Exit mobile version