9 ਬੁਲਾਰੇ, ਇੱਕ ਆਈਟੀ ਕਨਵੀਨਰ, 32 ਨੂੰ ਸਟੇਟ ਮੀਡੀਆ ਪੈਨਲ ‘ਚ ਥਾਂ; ਪੰਜਾਬ ਭਾਜਪਾ ‘ਚ 46 ਨਵੀਆਂ ਨਿਯੁਕਤੀਆਂ
Punjab BJP: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਕਈ ਸਾਲਾਂ ਤੋਂ ਇੱਕਠਿਆਂ ਚੋਣਾਂ ਲੜਦੇ ਆ ਰਹੇ ਸਨ। ਪਰ ਜਦੋਂ ਤੋਂ ਦੋਵਾਂ ਨੇ ਗਠਜੋੜ ਤੋੜਿਆ ਹੈ ਉਦੋਂ ਤੋਂ ਦੋਵਾਂ ਨੂੰ ਹੀ ਪੰਜਾਬ ਦੀ ਸਿਆਸਤ ਵਿੱਚ ਕੋਈ ਵੱਡੀ ਕਾਮਯਾਬੀ ਹਾਸਿਲ ਨਹੀਂ ਹੋਈ ਹੈ। ਕੁਝ ਦਿਨ ਪਹਿਲਾਂ ਇਨ੍ਹਾਂ ਦੋਵਾਂ ਦਲਾਂ ਦੇ ਮੁੜ ਤੋਂ ਇੱਕ ਹੋਣ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖੀਆਂ ਬਣੀਆਂ ਸਨ, ਪਰ ਬਾਅਦ ਵਿੱਚ ਅਕਾਲੀ ਦਲ ਨੇ ਇਸ ਤੋਂ ਸਾਫ ਇਨਕਾਰ ਕਰ ਦਿੱਤਾ।
ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਆਪਣੇ ਬੁਲਾਰੇ ਨਿਯੁਕਤ ਕਰ ਦਿੱਤੇ ਹਨ। ਇਸ ਵਿੱਚ ਕਰਨਲ ਜੈਬੰਸ ਸਿੰਘ ਨੂੰ ਮੁੱਖ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਕੁੱਲ 8 ਲੋਕਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਨਾਲ ਹੀ, 32 ਲੋਕਾਂ ਨੂੰ ਸਟੇਟ ਮੀਡੀਆ ਪੈਨਲ ਦੀ ਸੂਚੀ ਵਿੱਚ ਜਗ੍ਹਾ ਮਿਲੀ ਹੈ। ਮੀਡੀਆ ਪ੍ਰਬੰਧਨ ਲਈ 4 ਵਿਅਕਤੀਆਂ ਦੀ ਨਿਯੁਕਤੀ ਕੀਤੀ ਗਈ ਹੈ। ਨਾਲ ਹੀ ਇੰਦਰਜੀਤ ਸਿੰਘ ਨੂੰ ਆਈਟੀ ਕਨਵੀਨਰ ਨਿਯੁਕਤ ਕੀਤਾ ਗਿਆ ਹੈ
With the consent and due approval of the Bhartiya Janta Party National President, Shri J.P. Nadda Ji, Sh.Sunil Jakhar President Punjab announce the appointment of State Spokesperson. State Media Panelist, Media
Management & IT Convener of Punjab BJP as follows: pic.twitter.com/7I5jqxJmBE— BJP PUNJAB (@BJP4Punjab) October 20, 2023
ਜਿਕਰਯੋਗ ਹੈ ਕਿ ਜਦੋਂ ਤੋਂ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦੀ ਕਮਾਨ ਮਿਲੀ ਹੀ ਹੈ, ਉਦੋਂ ਤੋਂ ਹੀ ਉਹ ਆਉਣ ਵਾਲੀਆਂ ਲੋਕਸਭਾ ਚੋਣਾਂ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਹਨ। ਇਸ ਤੋਂ ਪਹਿਲਾਂ ਵੀ ਕਈ ਲੋਕਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਜਾ ਚੁੱਕੀਆਂ ਹਨ।