ਪੰਜਾਬ ‘ਚ ਪਟਾਕਿਆਂ ਕਾਰਨ AQI 500 ਤੋਂ ਪਾਰ: ਅਸਮਾਨ ‘ਚ ਜ਼ਹਿਰੀਲੇ ਧੂੰਏਂ ਦੀ ਚਾਦਰ, ਰੈੱਡ ਜ਼ੋਨ ‘ਚ ਬਠਿੰਡਾ ਅਤੇ ਔਰੇਂਜ਼ ਜ਼ੋਨ ‘ਚ ਅੰਮ੍ਰਿਤਸਰ-ਲੁਧਿਆਣਾ
ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ। ਜਿਸ ਦੀ ਬੀਤੀ ਰਾਤ ਸ਼ਰੇਆਮ ਉਲੰਘਣਾ ਕੀਤੀ ਗਈ। ਜਿਸ ਤੋਂ ਬਾਅਦ ਸੂਬੇ ਪਰ ਵਿੱਚ ਪ੍ਰਦੂਸ਼ਣ ਦਾ ਪੱਧਰ ਏਨ੍ਹਾ ਜ਼ਿਆਦਾ ਵਧ ਗਿਆ ਕਿ AQI 500 ਤੋਂ ਪਾਰ ਹੋ ਗਿਆ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਉੱਥੇ ਅੰਮ੍ਰਿਤਸਰ ਅਤੇ ਲੁਧਿਆਣਾ ਔਰੇਂਜ਼ ਜ਼ੋਨ ਵਿੱਚ ਹਨ।
ਦੀਵਾਲੀ ਵਾਲੀ ਰਾਤ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਧੱਜੀਆਂ ਉਡਾਈਆਂ ਗਈਆਂ। ਸੁਪਰੀਮ ਕੋਰਟ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀਆਂ ਸਖ਼ਤ ਹਦਾਇਤਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਪਟਾਕੇ ਚਲਾਉਣ ਦਾ ਸਮਾਂ ਰਾਤ 8 ਤੋਂ 10 ਵਜੇ ਤੱਕ ਨਿਰਧਾਰਿਤ ਕੀਤਾ ਸੀ ਪਰ ਸ਼ਾਮ 7 ਵਜੇ ਤੋਂ ਹੀ ਪਟਾਕੇ ਚਲਾਉਣ ਦਾ ਕੰਮ ਇੰਨੀ ਰਫ਼ਤਾਰ ਨਾਲ ਸ਼ੁਰੂ ਹੋ ਗਿਆ ਕਿ ਰਾਤ ਭਰ ਧਮਾਕਿਆਂ ਦੀਆਂ ਆਵਾਜ਼ਾਂ ਗੂੰਜਦੀਆਂ ਰਹੀਆਂ।
ਔਰੇਂਜ਼ ਜ਼ੋਨ ਵਿੱਚ ਅੰਮ੍ਰਿਤਸਰ ਅਤੇ ਲੁਧਿਆਣਾ
ਰਾਤ 8 ਵਜੇ ਤੋਂ ਬਾਅਦ ਪ੍ਰਦੂਸ਼ਣ ਦਾ ਪੱਧਰ ਏਨ੍ਹਾ ਜਿਆਦਾ ਵਧ ਗਿਆ ਕਿ ਪੰਜਾਬ ਭਰ ਵਿਚ ਧੂੰਏਂ ਦੀ ਚਾਦਰ ਫੈਲ ਗਈ। ਪੰਜਾਬ ਵਿੱਚ ਹਵਾ ਦੀ ਗੁਣਵੱਤਾ (AQI) ਇੰਨੀ ਖ਼ਰਾਬ ਸੀ ਕਿ ਰਾਤ ਨੂੰ ਕਿਸੇ ਦਾ ਵੀ ਦਮ ਘੁੱਟ ਸਕਦਾ ਸੀ। ਬਠਿੰਡਾ ਅਜੇ ਵੀ ਇਸ ਦੇ ਪ੍ਰਭਾਵ ਤੋਂ ਮੁਕਤ ਨਹੀਂ ਹੈ। ਉੱਥੇ ਅੰਮ੍ਰਿਤਸਰ ਅਤੇ ਲੁਧਿਆਣਾ ਔਰੇਂਜ਼ ਜ਼ੋਨ ਵਿੱਚ ਹਨ। ਪੰਜਾਬ ਦੇ ਕਈ ਸ਼ਹਿਰਾ ਦਾ AQI 400 ਤੋਂ 500 ਦੇ ਵਿਚਕਾਰ ਦਰਜ ਕੀਤਾ ਗਿਆ ਹੈ।
Also have attached a photo showing AQI of Punjab as high and wind blowing towards Delhi pic.twitter.com/fcLFGdpot0
— s (@sahilchanks) November 12, 2023
ਇਹ ਵੀ ਪੜ੍ਹੋ
ਦੀਵਾਲੀ ਦੀ ਰਾਤ ਦਿੱਲੀ ‘ਚ ਜੰਮ ਕੇ ਹੋਈ ਆਤਿਸ਼ਬਾਜ਼ੀ
ਸੋਮਵਾਰ ਸਵੇਰੇ ਦਿੱਲੀ ‘ਚ ਧੂੰਏਂ ਦੀ ਚਾਦਰ ਦਿਖਾਈ ਦਿੱਤੀ। ਵਿਜ਼ੀਬਿਲਟੀ ਵੀ ਕਾਫੀ ਘੱਟ ਹੈ। ਉਥੇ ਹੀ, ਜੇਕਰ ਐਤਵਾਰ ਰਾਤ ਦੀ ਗੱਲ ਕਰੀਏ ਤਾਂ ਆਰਕੇ ਪੁਰਮ ਵਿੱਚ ਪੀਐਮ 2.5 ਦਾ ਪੱਧਰ 593 ਐਮਜੀਸੀਐਮ ਤੱਕ ਪਹੁੰਚ ਗਿਆ। ਐਤਵਾਰ, ਦੀਵਾਲੀ ਸ਼ਾਮ ਨੂੰ, ਦਿੱਲੀ ਦਾ ਔਸਤ AQI “ਖਰਾਬ” ਸ਼੍ਰੇਣੀ ਵਿੱਚ ਰਿਹਾ। ਅਜਿਹੇ ‘ਚ ਜੇਕਰ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ‘ਚ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਪ੍ਰਦੂਸ਼ਣ ਦੇ ਪੱਧਰ ‘ਚ ਅਚਾਨਕ ਵਾਧਾ ਹੋ ਸਕਦਾ ਹੈ।
Air quality across Delhi continues to be in the ‘Poor’ category as per the Central Pollution Control Board (CPCB).
AQI in Anand Vihar at 296, in RK Puram at 290, in Punjabi Bagh at 280 and in ITO at 263 pic.twitter.com/z0GRhqSqgR
— ANI (@ANI) November 13, 2023