Poonch Terror Attack: 1999 ਦੀ ਕਾਰਗਿਲ ਜੰਗ ‘ਚ ਪਿਤਾ ਸ਼ਹੀਦ, ਪੁੱਤਰ ਕੁਲਵੰਤ ਸਿੰਘ ਨੇ ਦਿੱਤੀ ਸ਼ਹਾਦਤ
ਪੁੰਛ ਅੱਤਵਾਦੀ ਹਮਲੇ ਵਿੱਚ ਲਾਂਸ ਲਾਇਕ ਕੁਲਵੰਤ ਸਿੰਘ ਸ਼ਹੀਦ ਹੋ ਗਏ। 1999 ਵਿੱਚ ਉਨ੍ਹਾਂ ਦੇ ਪਿਤਾ ਨੇ ਵੀ ਕਾਰਗਿਲ ਜੰਗ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੁਲਵੰਤ ਸਿੰਘ ਨੇ ਪਿਤਾ ਦੀ ਸ਼ਹਾਦਤ ਤੋਂ 11 ਸਾਲ ਬਾਅਦ 2010 'ਚ ਫੌਜ 'ਚ ਭਰਤੀ ਹੋਏ ਸਨ।
ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ। ਜਵਾਨ ਪਿੰਡ ਵਾਸੀਆਂ ਲਈ ਇਫਤਾਰੀ ਤਿਆਰ ਕਰ ਰਹੇ ਸਨ। ਇਫਤਾਰੀ ਵਿੱਚ ਵਰਤਿਆ ਜਾਣ ਵਾਲਾ ਸਮਾਨ ਉਨ੍ਹਾਂ ਦੇ ਟਰੱਕ ਵਿੱਚ ਰੱਖਿਆ ਹੋਇਆ ਸੀ। ਉਦੋਂ ਹੀ ਅੱਤਵਾਦੀਆਂ (Terrorists) ਨੇ ਨਿਸ਼ਾਨਾ ਬਣਾ ਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਲਾਂਸ ਨਾਇਕ ਕੁਲਵੰਤ ਸਿੰਘ ਸ਼ਹੀਦ ਹੋ ਗਿਆ ਸੀ। ਕੁਲਵੰਤ ਸਿੰਘ ਉਸ ਬਹਾਦਰ ਪਿਤਾ ਦਾ ਪੁੱਤਰ ਹਨ ਜਿਨ੍ਹਾਂ ਨੇ 1999 ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਅੱਜ ਆਪਣੇ ਪਿਤਾ ਵਾਂਗ ਸ਼ਹੀਦ ਪਿਤਾ ਦਾ ਪੁੱਤਰ ਵੀ ਮੈਦਾਨੇ ਜੰਗ ਵਿੱਚ ਸ਼ਹੀਦ ਹੋ ਗਿਆ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਅੱਜ ਪੂਰੇ ਦੇਸ਼ ਦੀਆਂ ਅੱਖਾਂ ਨਮ ਹਨ।
AAP ਆਗੂ ਰਾਘਵ ਚੱਡਾ ਨੇ ਕੀਤਾ ਟਵੀਟ
ਅੱਤਵਾਦੀਆਂ ਨੇ ਗੁਪਤ ਤਰੀਕੇ ਨਾਲ ਫੌਜ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਉਹ ਜਾਣਦੇ ਸੀ ਕਿ ਜੇਕਰ ਉਹ ਸਾਹਮਣੇ ਤੋਂ ਗਏ ਤਾਂ ਸਾਡੇ ਵਿੱਚੋਂ ਕੋਈ ਵੀ ਬਚ ਨਹੀਂ ਸਕੇਗਾ। ਭਾਰਤੀ ਫੌਜ ਦੀ ਤਾਕਤ ਅੱਗੇ ਸਭ ਕੁਝ ਫਿੱਕਾ ਹੈ। ਇਸ ਹਮਲੇ ਵਿੱਚ ਰਾਸ਼ਟਰੀ ਰਾਈਫਲਜ਼ ਦੇ ਕੁਲਵੰਤ ਸਿੰਘ ਸ਼ਹੀਦ ਹੋ ਗਏ ਸਨ।
ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Raghav Chadha) ਨੇ ਉਨ੍ਹਾਂ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਦੇਸ਼ ਭਗਤੀ ਪੰਜਾਬੀ ਦੀਆਂ ਰਗਾਂ ‘ਚ ਦੌੜਦੀ ਹੈ, ਇਕ ਹੋਰ ਪੁੱਤਰ ਤਿਰੰਗੇ ‘ਚ ਲਪੇਟ ਕੇ ਪਰਤਿਆ। ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਦੇ ਕਾਇਰਾਨਾ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ। ਲਾਂਸ ਲਾਇਕ ਕੁਲਵੰਤ ਸਿੰਘ ਨੇ ਵੀ ਆਪਣੇ ਪਿਤਾ ਵਾਂਗ ਵੀਰਗਤੀ ਪ੍ਰਾਪਤ ਕੀਤੀ।
Lance Naik Kulwant Singh, who lost his life in the terrorist attack in the Poonch district of J&K, met a heroic end like his father, who was martyred in the line of duty during the Kargil War of 1999.
Patriotism runs in Punjabi veins. Another son returns wrapped in a Tiranga. 🇮🇳 pic.twitter.com/JVx07xXizg
ਇਹ ਵੀ ਪੜ੍ਹੋ
— Raghav Chadha (@raghav_chadha) April 22, 2023
ਮੋਗਾ ਰਹਿੰਦਾ ਹੈ ਪਰਿਵਾਰ
ਕੁਲਵੰਤ ਆਪਣੇ ਪਿਤਾ ਦੇ ਸ਼ਹੀਦ ਹੋਣ ਤੋਂ 11 ਸਾਲ ਬਾਅਦ 2010 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀਆਂ ਰਗਾਂ ਵਿਚ ਦੇਸ਼ ਭਗਤੀ ਦਾ ਲਹੂ ਉਬਲ ਰਿਹਾ ਸੀ। ਉਹ ਵੀ ਆਪਣੇ ਪਿਤਾ ਵਾਂਗ ਕਹਿਰ ਬਣ ਕੇ ਟੁੱਟਣ ਲਈ ਬੇਕਰਾਰ ਸਨ। ਕਿਸੇ ਦੀ ਨਾ ਸੁਣੀ ਅਤੇ ਭਾਰਤੀ ਫੌਜ (Indian Army) ਵਿੱਚ ਭਰਤੀ ਹੋ ਗਏ। ਲਾਂਸ ਨਾਇਕ ਕੁਲਵੰਤ ਦੇ ਦੋ ਮਾਸੂਮ ਬੱਚੇ ਹਨ। ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਉਨ੍ਹਾਂ ਦਾ ਪਰਿਵਾਰ ਮੋਗਾ ਦੇ ਪਿੰਡ ਚੜਿੱਕ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਘਰੋਂ ਜਾਣ ਤੋਂ ਪਹਿਲਾਂ ਕੁਲਵੰਤ ਨੇ ਕਿਹਾ ਸੀ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਨਾ ਕਰੋ।