ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਫਗਵਾੜਾ ‘ਚ ਕਾਂਗਰਸ ਦੀ ਮੁੜ ਹਾਰ, AAP ਨੇ ਬਣਾਇਆ ਆਪਣਾ ਮੇਅਰ

Phagwara Mayor Election: ਫਗਵਾੜਾ ਵਿੱਚ ਮੇਅਰ ਦੀ ਚੋਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਫਗਵਾੜਾ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵਧਾਈਆਂ ਦਿੱਤੀਆਂ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਗਏ ਹਨ।

ਫਗਵਾੜਾ ‘ਚ ਕਾਂਗਰਸ ਦੀ ਮੁੜ ਹਾਰ, AAP ਨੇ ਬਣਾਇਆ ਆਪਣਾ ਮੇਅਰ
Follow Us
davinder-kumar-jalandhar
| Updated On: 01 Feb 2025 21:05 PM

Phagwara Mayor Election: ਵਾਰਡ ਨੰਬਰ 18 ਦੇ ਕੌਂਸਲਰ ਰਾਮ ਪਾਲ ਉੱਪਲ, ਜੋ ਚਾਰ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਏ ਸਨ, ਫਗਵਾੜਾ ਸ਼ਹਿਰ ਦੇ ਦੂਜੇ ਮੇਅਰ ਬਣ ਗਏ ਹਨ। ਨਿਗਮ ਦੀ ਦੂਜੀ ਹਾਊਸ ਮੀਟਿੰਗ ਵਿੱਚ ਰਾਮਪਾਲ ਉੱਪਲ ਨੂੰ ਮੇਅਰ ਐਲਾਨਿਆ ਗਿਆ। ਇਸ ਤੋਂ ਇਲਾਵਾ ਵਾਰਡ ਨੰਬਰ 14 ਤੋਂ ਬਸਪਾ ਕੌਂਸਲਰ ਤੇਜਪਾਲ ਬਸਰਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਵਾਰਡ ਨੰਬਰ 16 ਤੋਂ ‘ਆਪ’ ਕੌਂਸਲਰ ਵਿਪਨ ਸੂਦ ਵਿੱਕੀ ਨੂੰ ਡਿਪਟੀ ਮੇਅਰ ਚੁਣਿਆ ਗਿਆ।

ਫਗਵਾੜਾ ਵਿੱਚ ਮੇਅਰ ਦੀ ਚੋਣ ਤੋਂ ਬਾਅਦ ਮੌਕੇ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਪੰਜਾਬ ਮੁਖੀ ਅਰੋੜਾ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਫਗਵਾੜਾ ਦੀ ਆਮ ਆਦਮੀ ਪਾਰਟੀ ਦੀ ਸਾਰੀ ਲੀਡਰਸ਼ਿਪ ਅਤੇ ਵਲੰਟੀਅਰਾਂ ਨੂੰ ਵਧਾਈਆਂ ਦਿੱਤੀਆਂ। ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੁਣੇ ਗਏ ਹਨ। ਉਨ੍ਹਾਂ ਕਿਹਾ ਕਿ ਫਗਵਾੜਾ ਵੋਟਰਾਂ ਦੀ ਬਦੌਲਤ ਸਾਡੀ ਪਾਰਟੀ ਨੂੰ ਫਗਵਾੜਾ ਵਰਗੀ ਪਵਿੱਤਰ ਧਰਤੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ।

AAP ਨੇ ਹਰ ਜਗ੍ਹਾਂ ਮਿਲੀ ਜਿੱਤ

ਅਮਨ ਅਰੋੜਾ ਨੇ ਕਿਹਾ ਕਿ ਤੁਸੀਂ ਪਹਿਲਾਂ ਦੇਖਿਆ ਹੋਵੇਗਾ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਥਾਵਾਂ ‘ਤੇ ਚੋਣਾਂ ਹੋਈਆਂ ਸਨ, ਉੱਥੇ ਆਮ ਆਦਮੀ ਪਾਰਟੀ ਨੇ ਹਰ ਜਗ੍ਹਾ ਜਿੱਤ ਪ੍ਰਾਪਤ ਕੀਤੀ ਸੀ। ਇਸ ਜਿੱਤ ਦੌਰਾਨ, ਜਨਤਾ ਨੇ ਹਮੇਸ਼ਾ ਆਮ ਆਦਮੀ ਪਾਰਟੀ ਨੂੰ ਇੱਕ ਪਾਸੜ ਹਰਾ ਦਿੱਤਾ ਹੈ। ਆਪਣੀ ਹਾਰ ਨੂੰ ਦੇਖਦੇ ਹੋਏ, ਕਾਂਗਰਸ ਨੇ ਕੋਈ ਕਸਰ ਨਹੀਂ ਛੱਡੀ। ਇਸ ਸਬੰਧੀ ਕਾਂਗਰਸ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਗਈ ਸੀ।

ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ‘ਤੇ ਫਗਵਾੜਾ ਵਿੱਚ ਚੋਣਾਂ ਕਰਵਾਈਆਂ ਗਈਆਂ। ਇਹ ਸੇਵਾਮੁਕਤ ਜਸਟਿਸ ਹਰਬੰਸ ਲਾਲ ਜੀ ਦੀ ਨਿਗਰਾਨੀ ਹੇਠ ਹੋਈਆਂ ਹਨ।

ਅੰਮ੍ਰਿਤਸਰ ਚੋਣਾਂ ਵਿੱਚ ਵੀ ਕਾਂਗਰਸ ਵੱਲੋਂ ਬਹੁਤ ਰੌਲਾ ਪਾਇਆ ਗਿਆ, ਪਰ ਉੱਥੇ ਵੀ ਮੇਅਰ ਸੀਨੀਅਰ ਅਤੇ ਡਿਪਟੀ ਮੇਅਰ ਆਮ ਆਦਮੀ ਪਾਰਟੀ ਵੱਲੋਂ ਚੁਣੇ ਗਏ। ਇਸ ਵਿੱਚ ਵੀ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਪੂਰੀ ਨਵੀਂ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਫਗਵਾੜਾ ਦੇ ਵਿਕਾਸ ਦੀ ਗਤੀ ਤੇਜ਼ੀ ਨਾਲ ਵਧੇਗੀ।

ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ...
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?
ਕੀ ਖੜਗੇ ਅਤੇ ਰਾਹੁਲ ਪੰਜਾਬ ਬਾਰੇ ਕੋਈ ਲੈਣਗੇ ਵੱਡਾ ਫੈਸਲਾ ?...
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ
ਚੰਡੀਗੜ੍ਹ ਪ੍ਰਸ਼ਾਸਨ ਨੇ ਨਹੀਂ ਦਿੱਤੀ ਧਰਨੇ ਦੀ ਇਜ਼ਾਜਤ, ਹਾਈ ਅਲਰਟ 'ਤੇ ਪ੍ਰਸ਼ਾਸਨ...
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !
'ਮੁਰਦੇ ਨੂੰ ਜ਼ਿੰਦਾ ਕਰਨ' ਦਾ ਦਾਅਵਾ ਕਰਨ ਵਾਲੇ ਪਾਦਰੀ ਬਜਿੰਦਰ ਸਿੰਘ ਦਾ ਇਹ ਬਿਆਨ ਤੁਹਾਨੂੰ ਕਰ ਦੇਵੇਗਾ ਹੈਰਾਨ !...
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ- ਸ਼ਾਇਦ ਦਰਦ ਨਹੀਂ ਸਮਝ ਸਕੇ
ਧੀ ਨੂੰ ਮਿਲੀ ਫਾਂਸੀ ਤੋਂ ਬਾਅਦ ਸ਼ਹਿਜ਼ਾਦੀ ਦੇ ਪਿਤਾ ਬੋਲੇ-  ਸ਼ਾਇਦ ਦਰਦ ਨਹੀਂ ਸਮਝ ਸਕੇ...
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ
Himani Murder Case: ਹਿਮਾਨੀ ਦਾ Boy Friend ਹੀ ਨਿਕਲਿਆ ਕਾਤਲ, ਕਿਹਾ- ਬਲੈਕਮੇਲ ਤੋਂ ਸੀ ਪਰੇਸ਼ਾਨ...
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ, ਜਾਣੋ ਕੀ ਹੈ ਪੂਰੀ ਰਣਨੀਤੀ?
ਪੰਜਾਬ ਵਿੱਚ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ, ਜਾਣੋ ਕੀ ਹੈ ਪੂਰੀ ਰਣਨੀਤੀ?...
ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਦੀ ਕਾਰਵਾਈ
ਪੰਜਾਬ ਵਿੱਚ ਨਸ਼ਾ ਤਸਕਰਾਂ ਦੇ ਘਰਾਂ 'ਤੇ ਬੁਲਡੋਜ਼ਰ ਦੀ ਕਾਰਵਾਈ...