Sidhu Release: ਨਵਜੋਤ ਸਿੰਘ ਸਿੱਧੂ ਨੂੰ ਮਿਲਿਆ 45 ਦਿਨਾਂ ਦੇ Remission, ਕੱਲ੍ਹ ਪਟਿਆਲਾ ਜੇਲ੍ਹ ਤੋਂ ਹੋਣਗੇ ਰਿਹਾਅ
Navjot Singh Sidhu ਰੋਡ ਰੇਜ ਦੇ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਕੱਟ ਰਹੇ ਹਨ। ਉਨ੍ਹਾਂ ਦੀ ਗੈਰ ਹਾਜਰੀ ਵਿੱਚ ਹੀ ਉਨ੍ਹਾਂ ਦੀ ਪਤਨੀ Dr. Navjot Kaur Sidhu ਦੇ ਸਟੇਜ-2 ਦਾ ਕੈਂਸਰ ਦਾ ਆਪਰੇਸ਼ਨ ਵੀ ਹੋਇਆ ਹੈ। ਸਰਜਰੀ ਤੋਂ ਬਾਅਦ ਉਹ ਰਿਕਵਰੀ ਪ੍ਰਕਿਰੀਆ ਤੋਂ ਨਿਕਲ ਰਹੇ ਹਨ।
ਅੰਮ੍ਰਿਤਸਰ ‘ਚ ਮੁੜ ਕਾਂਗਰਸ ਦੀ ਅੰਦਰੂਨੀ ਫੁੱਟ ਆਈ ਸਾਹਮਣੇ, ਸਿੱਧੂ ਦੇ ਕਰੀਬੀ ਨੂੰ ਪਾਰਟੀ ਚੋਂ ਕੀਤਾ ਬਾਹਰ।
ਪਟਿਆਲਾ ਨਿਊਜ: ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਕੱਲ੍ਹ ਪਟਿਆਲਾ ਜੇਲ੍ਹੇ ਤੋਂ ਰਿਹਾਅ ਹੋ ਜਾਣਗੇ। ਇਸ ਦੀ ਜਾਣਕਾਰੀ ਉਨ੍ਹਾਂ ਦੇ ਅਧਿਕਾਰਿਕ ਟਵੀਟਰ ਹੈਂਡਲ ਰਾਹੀਂ ਦਿੱਤੀ ਗਈ ਹੈ। ਦੱਸ ਦੇਈਏ ਕਿ ਸਿੱਧੂ ਰੋਡ ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਕੱਟ ਰਹੇ ਹਨ। ਇਸ ਤੋਂ ਪਹਿਲਾਂ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ‘ਤੇ ਵੀ ਉਨ੍ਹਾਂ ਨੂੰ ਰਿਹਾਅ ਕਰਨ ਦੀ ਖਬਰ ਆਈ ਸੀ, ਪਰ ਕੁਝ ਵਜ੍ਹਾ ਕਰਕੇ ਉਨ੍ਹਾਂ ਦੀ ਰਿਹਾਈ ਨਹੀਂ ਹੋ ਸਕੀ ਸੀ।
This is to inform everyone that Sardar Navjot Singh Sidhu will be released from Patiala Jail tomorrow.
(As informed by the concerned authorities). — Navjot Singh Sidhu (@sherryontopp) March 31, 2023ਇਹ ਵੀ ਪੜ੍ਹੋ


