ਵੱਡਾ ਖੁਲਾਸਾ: ISI ਨੂੰ ਜਾਣਕਾਰੀ ਭੇਜਣ ਵਾਲੇ ਤਸਕਰ ਨੂੰ ਪਟਿਆਲਾ ਕੇਂਦਰੀ ਜੇਲ੍ਹ ‘ਚ ਮਿਲਣ ਆਉਂਦਾ ਸੀ EX IAS ਅਫਸਰ

Updated On: 

04 Sep 2023 11:32 AM

ਇਹ ਸੇਵਾਮੁਕਤ ਆਈਏਐਸ ਅਧਿਕਾਰੀ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੀ ਰਹਿ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਜੇਲ੍ਹ ਦੇ ਅੰਦਰ ਮੋਬਾਇਲ ਰਾਹੀਂ ਅੱਤਵਾਦੀਆਂ ਦੇ ਸੰਪਰਕ ਵਿੱਚ ਵੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅੱਤਵਾਦੀਆਂ ਅਤੇ ਉਸਦੇ ਨੈਟਵਰਕ ਦੀ ਵਰਤੋਂ ਕਰਕੇ ਉਸਨੇ ਭਾਰਤੀ ਫੌਜ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਸੀ ਅਤੇ ਆਈਐਸਆਈ ਏਜੰਟ ਸ਼ੇਰ ਖਾਨ ਨੂੰ ਭੇਜੀ ਸੀ।

ਵੱਡਾ ਖੁਲਾਸਾ: ISI ਨੂੰ ਜਾਣਕਾਰੀ ਭੇਜਣ ਵਾਲੇ ਤਸਕਰ ਨੂੰ ਪਟਿਆਲਾ ਕੇਂਦਰੀ ਜੇਲ੍ਹ ਚ ਮਿਲਣ ਆਉਂਦਾ ਸੀ EX IAS ਅਫਸਰ
Follow Us On

ਪੰਜਾਬ ਨਿਊਜ। ਪਟਿਆਲਾ ਜੇਲ੍ਹ ਵਿੱਚ ਬੰਦ ਨਸ਼ਾ ਤਸਕਰ ਅਮਰੀਕ ਸਿੰਘ ਵੱਲੋਂ ਆਈਐੱਸਆਈ ਨੂੰ ਭਾਰਤੀ ਫੌਜ (Indian Army) ਦੀ ਜਾਣਕਾਰੀ ਭੇਜਣ ਦੇ ਮਾਮਲੇ ਵਿੱਚ ਹੁਣ ਇੱਕ ਵੱਡਾ ਖੁਲਾਸਾ ਹੋਇਆ ਹੈ। ਤਸਕਰ ਅਮਰੀਕ ਸਿੰਘ ਦਧਨਾ ਨੂੰ ਮਿਲਣ ਲਈ ਇੱਕ ਸੇਵਾਮੁਕਤ ਆਈਏਐਸ ਅਧਿਕਾਰੀ ਵੀ ਜੇਲ੍ਹ ਵਿੱਚ ਆਉਂਦਾ ਸੀ, ਜੋ ਕੇਂਦਰੀ ਜੇਲ੍ਹ ਵਿੱਚ ਬੈਠ ਕੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਨੂੰ ਭਾਰਤੀ ਫ਼ੌਜ ਨਾਲ ਸਬੰਧਤ ਜਾਣਕਾਰੀ ਦੇ ਰਿਹਾ ਸੀ। ਅਮਰੀਕ ਸਿੰਘ ਨੂੰ ਸੇਵਾਮੁਕਤ ਆਈਏਐਸ ਆਪਣਾ ਭਤੀਜਾ ਆਖਦਾ ਸੀ। ਪੁਲਿਸ ਹੁਣ ਉਕਤ ਅਧਿਕਾਰੀ ਅਤੇ ਨਸ਼ਾ ਤਸਕਰ ਦੇ ਸਬੰਧਾਂ ਦੀ ਜਾਂਚ ਕਰ ਰਹੀ ਹੈ।

ਪੰਜਾਬ ਪੁਲਿਸ (Punjab Police) ਸੋਮਵਾਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਦੋਸ਼ੀਆਂ ਤੋਂ ਪੁੱਛਗਿੱਛ ਕਰੇਗੀ। ਅਮਰੀਕ ਸਿੰਘ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਪੁਲਿਸ ਨੇ ਜੇਲ੍ਹ ਪ੍ਰਸ਼ਾਸਨ ਤੋਂ ਉਸ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਵਾਲਿਆਂ ਬਾਰੇ ਜਾਣਕਾਰੀ ਮੰਗੀ ਸੀ, ਜਿਸ ਵਿੱਚ ਪਤਾ ਲੱਗਿਆ ਕਿ ਉਕਤ ਸੇਵਾਮੁਕਤ ਆਈਏਐਸ ਅਧਿਕਾਰੀ ਕੁਝ ਦਿਨ ਪਹਿਲਾਂ ਵੀ ਉਸਨੂੰ ਮਿਲਿਆ ਸੀ। ਪੁਲਿਸ ਉਸ ਨੂੰ ਮਿਲਣ ਆਉਣ ਵਾਲਿਆਂ ਤੋਂ ਵੀ ਪੁੱਛਗਿੱਛ ਕਰੇਗੀ।

‘ਅਮਰੀਕ ਸਿੰਘ ਮੋਬਾਇਲ ਰਾਹੀਂ ਅੱਤਵਾਦੀਆਂ ਦੇ ਸੰਪਰਕ ‘ਚ ਸੀ’

ਉਕਤ ਸੇਵਾਮੁਕਤ ਆਈਏਐਸ ਅਧਿਕਾਰੀ (Retired IAS Officer) ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਅਮਰੀਕ ਸਿੰਘ ਜੇਲ੍ਹ ਦੇ ਅੰਦਰ ਮੋਬਾਇਲ ਰਾਹੀਂ ਅੱਤਵਾਦੀਆਂ ਦੇ ਸੰਪਰਕ ਵਿੱਚ ਵੀ ਸੀ। ਪੁਲਿਸ ਨੂੰ ਸ਼ੱਕ ਹੈ ਕਿ ਅੱਤਵਾਦੀਆਂ ਅਤੇ ਉਸਦੇ ਨੈੱਟਵਰਕ ਦੀ ਵਰਤੋਂ ਕਰਕੇ ਉਸਨੇ ਭਾਰਤੀ ਫੌਜ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਸੀ ਅਤੇ ਆਈਐਸਆਈ ਏਜੰਟ ਸ਼ੇਰ ਖਾਨ ਨੂੰ ਭੇਜੀ ਸੀ।

ਜੇਲ੍ਹ ‘ਚ ਮੋਬਾਇਲ ਕਿਵੇਂ ਪਹੁੰਚਿਆ ਪੁਲਿਸ ਕਰ ਰਹੀ ਜਾਂਚ

ਘੱਗਾ ਥਾਣੇ ਦੇ ਇੰਚਾਰਜ ਅਮਨਪਾਲ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਅਮਰੀਕ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਲਈ ਦਰਖਾਸਤ ਦਿੱਤੀ ਹੈ। ਸੋਮਵਾਰ ਨੂੰ ਉਸ ਨੂੰ ਪੁਲਿਸ ਰਿਮਾਂਡ ‘ਤੇ ਲਿਆ ਜਾਵੇਗਾ। ਇਸ ਦੌਰਾਨ ਉਸ ਤੋਂ ਪੁੱਛਿਆ ਜਾਵੇਗਾ ਕਿ ਉਸ ਨੂੰ ਫੌਜ ਨਾਲ ਸਬੰਧਤ ਜਾਣਕਾਰੀ ਕੌਣ ਦਿੰਦਾ ਸੀ, ਜੇਲ੍ਹ ਵਿਚ ਉਸ ਕੋਲ ਮੋਬਾਇਲ ਕਿਵੇਂ ਪਹੁੰਚਿਆ, ਉਹ ਆਈਐਸਆਈ ਦੇ ਸੰਪਰਕ ਵਿਚ ਕਿਵੇਂ ਆਇਆ।

‘ਡੇਢ ਸਾਲ ਤੋਂ ਜੇਲ੍ਹ ‘ਚ ਬੰਦ ਹੈ ਅਮਰੀਕ ਸਿੰਘ’

ਜ਼ਿਕਰਯੋਗ ਹੈ ਕਿ ਨਸ਼ਾ ਤਸਕਰ ਅਮਰੀਕ ਸਿੰਘ ਡੇਢ ਸਾਲ ਤੋਂ ਜੇਲ੍ਹ ਵਿੱਚ ਹੈ। ਉਸ ਕੋਲੋਂ ਜੂਨ ਮਹੀਨੇ ਮੋਬਾਈਲ ਬਰਾਮਦ ਹੋਇਆ ਸੀ। ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਨੇ ਫੌਜ ਨਾਲ ਜੁੜੀ ਜਾਣਕਾਰੀ ਆਈਐਸਆਈ ਏਜੰਟ ਨੂੰ ਵਟਸਐਪ ਰਾਹੀਂ ਭੇਜੀ ਸੀ। ਇਸ ਤੋਂ ਬਾਅਦ 1 ਸਤੰਬਰ ਨੂੰ ਉਸ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

Related Stories