AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਟਿਆਲਾ ਰੇਲ ਟ੍ਰੈਕ ਬਲਾਸਟ ਤੋਂ ਬਾਅਦ ਪੰਜਾਬ ‘ਚ ਅਲਰਟ, ਸਟੇਸ਼ਨਾਂ ਦੀ ਵਧਾਈ ਗਈ ਸੁਰੱਖਿਆ

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜੀਆਰਪੀ, ਆਰਪੀਐਫ ਤੇ ਸਥਾਨਕ ਪੁਲਿਸ ਵੱਲੋਂ ਸਾਂਝੀ ਤੌਰ ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਸਟੇਸ਼ਨ ਦੇ ਅੰਦਰ ਦਾਖਲ ਹੋਣ ਵਾਲੇ ਹਰ ਯਾਤਰੀ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਸਮਾਨ ਦੀ ਵੀ ਬਰੀਕੀ ਨਾਲ ਜਾਂਚ ਹੋ ਰਹੀ ਹੈ। ਇਸ ਤੋਂ ਇਲਾਵਾ ਰੇਲਗੱਡੀਆਂ 'ਚ ਵੀ ਸੁਰੱਖਿਆ ਟੀਮਾਂ ਵੱਲੋਂ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹਰ ਪਲੇਟਫਾਰਮ ਤੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।

ਪਟਿਆਲਾ ਰੇਲ ਟ੍ਰੈਕ ਬਲਾਸਟ ਤੋਂ ਬਾਅਦ ਪੰਜਾਬ 'ਚ ਅਲਰਟ, ਸਟੇਸ਼ਨਾਂ ਦੀ ਵਧਾਈ ਗਈ ਸੁਰੱਖਿਆ
ਪਟਿਆਲਾ ਰੇਲ ਟ੍ਰੈਕ ਬਲਾਸਟ ਤੋਂ ਬਾਅਦ ਪੰਜਾਬ ‘ਚ ਅਲਰਟ
lalit-sharma
| Published: 28 Apr 2026 14:31 PM IST
Share

ਕੱਲ੍ਹ ਦੇਰ ਰਾਤ ਪਟਿਆਲਾ ‘ਚ ਰੇਲਵੇ ਟ੍ਰੈਕ ਤੇ ਹੋਏ ਧਮਾਕੇ ਤੋਂ ਬਾਅਦ ਪੰਜਾਬ ਭਰ ‘ਚ ਸੁਰੱਖਿਆ ਪ੍ਰਬੰਧ ਕਾਫ਼ੀ ਕੜੇ ਕਰ ਦਿੱਤੇ ਗਏ ਹਨ। ਇਸ ਘਟਨਾ ਨੇ ਰੇਲਵੇ ਪ੍ਰਸ਼ਾਸਨ ਤੇ ਸੁਰੱਖਿਆ ਏਜੰਸੀਆਂ ਨੂੰ ਅਲਰਟ ਮੋਡ ਤੇ ਲਿਆ ਦਿੱਤਾ ਹੈ। ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਰੇਲਵੇ ਸਟੇਸ਼ਨਾਂ ਤੇ ਚੈਕਿੰਗ ਮੁਹਿੰਮ ਨੂੰ ਤੇਜ਼ ਕਰ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਚਾਹੀ ਘਟਨਾ ਨੂੰ ਰੋਕਿਆ ਜਾ ਸਕੇ।

ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਜੀਆਰਪੀ, ਆਰਪੀਐਫ ਤੇ ਸਥਾਨਕ ਪੁਲਿਸ ਵੱਲੋਂ ਸਾਂਝੀ ਤੌਰ ਤੇ ਵਿਸ਼ੇਸ਼ ਚੈਕਿੰਗ ਕੀਤੀ ਜਾ ਰਹੀ ਹੈ। ਸਟੇਸ਼ਨ ਦੇ ਅੰਦਰ ਦਾਖਲ ਹੋਣ ਵਾਲੇ ਹਰ ਯਾਤਰੀ ਦੀ ਤਲਾਸ਼ੀ ਲਈ ਜਾ ਰਹੀ ਹੈ ਤੇ ਸਮਾਨ ਦੀ ਵੀ ਬਰੀਕੀ ਨਾਲ ਜਾਂਚ ਹੋ ਰਹੀ ਹੈ। ਇਸ ਤੋਂ ਇਲਾਵਾ ਰੇਲਗੱਡੀਆਂ ‘ਚ ਵੀ ਸੁਰੱਖਿਆ ਟੀਮਾਂ ਵੱਲੋਂ ਮੁਸਤੈਦੀ ਨਾਲ ਨਿਗਰਾਨੀ ਕੀਤੀ ਜਾ ਰਹੀ ਹੈ। ਹਰ ਪਲੇਟਫਾਰਮ ਤੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ।

ਡੀਐਸਪੀ ਰੇਲਵੇ ਅਰਵਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਰੁਟੀਨ ਦੇ ਤੌਰ ਤੇ ਚੈਕਿੰਗ ਪਹਿਲਾਂ ਵੀ ਹੁੰਦੀ ਰਹੀ ਹੈ, ਪਰ ਇਸ ਤਰ੍ਹਾਂ ਦੀ ਘਟਨਾ ਤੋਂ ਬਾਅਦ ਹੋਰ ਵਧੇਰੇ ਸਾਵਧਾਨੀ ਵਰਤਣਾ ਜ਼ਰੂਰੀ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਜੀਆਰਪੀ ਤੇ ਆਰਪੀਐਫ ਦੀਆਂ ਕਈ ਟੀਮਾਂ ਸਟੇਸ਼ਨਾਂ ਤੇ ਰੇਲਗੱਡੀਆਂ ‘ਚ ਲਗਾਤਾਰ ਚੈਕਿੰਗ ਕਰ ਰਹੀਆਂ ਹਨ। ਇਸ ਦੇ ਨਾਲ ਹੀ ਐਂਟੀ-ਸੈਬੋਟਾਜ ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜੋ ਹਰ ਸ਼ੱਕੀ ਗਤੀਵਿਧੀ ਤੇ ਨਿਗਰਾਨੀ ਕਰ ਰਹੀਆਂ ਹਨ।

ਪੁਲਿਸ ਵੱਲੋਂ ਆਮ ਜਨਤਾ ਨੂੰ ਵੀ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਵੀ ਸ਼ੱਕੀ ਵਿਅਕਤੀ ਜਾਂ ਲਾਵਾਰਿਸ ਵਸਤੂ ਦਿਖਾਈ ਦੇਵੇ ਤਾਂ ਤੁਰੰਤ ਰੇਲਵੇ ਪੁਲਿਸ ਜਾਂ ਨਜ਼ਦੀਕੀ ਕਰਮਚਾਰੀ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਦਾ ਕਹਿਣਾ ਹੈ ਕਿ ਜਨਤਾ ਦੇ ਸਹਿਯੋਗ ਨਾਲ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ ਤੇ ਯਾਤਰਾ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਬਣਾਇਆ ਜਾ ਸਕਦਾ ਹੈ।

Follow Us
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ
Petrol-Diesel Price: ਆਮ ਆਦਮੀ 'ਤੇ ਮਹਿੰਗਾਈ ਦੀ ਮਾਰ, ਫਿਰ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ...
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ
Twisha Sharma Death Case: ਮੌਤ ਤੋਂ ਪਹਿਲਾਂ ਦੀ CCTV ਫੁਟੇਜ ਆਈ ਸਾਹਮਣੇ...