ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਜੇਲ੍ਹ ‘ਚ ਬੰਦ ਪਾਸਟਰ ਬਜਿੰਦਰ ਤੋਂ ਮੋਬਾਇਲ ਤੇ ਨਕਦੀ ਬਰਾਮਦ, ਪੁਲਿਸ ਕਰ ਰਹੀ ਜਾਂਚ

Pastor Bajinder: ਜੇਲ੍ਹ 'ਚ ਚਲਾਏ ਗਏ ਸਰਚ ਆਪ੍ਰੇਸ਼ਨ 'ਚ ਪਾਸਟਰ ਬਜਿੰਦਰ ਤੋਂ ਟੱਚ ਸਕ੍ਰਿਨ ਮੋਬਾਇਲ ਫ਼ੋਨ ਤੇ 2500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਨੇ ਪਾਸਟਰ ਬਜਿੰਦਰ ਖਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਪਾਸਟਰ ਤੋਂ ਇਹ ਮੋਬਾਇਲ ਕਿਵੇਂ ਪਹੁੰਚਿਆ।

ਜੇਲ੍ਹ ‘ਚ ਬੰਦ ਪਾਸਟਰ ਬਜਿੰਦਰ ਤੋਂ ਮੋਬਾਇਲ ਤੇ ਨਕਦੀ ਬਰਾਮਦ, ਪੁਲਿਸ ਕਰ ਰਹੀ ਜਾਂਚ
ਪਾਸਟਰ ਬਜਿੰਦਰ
Follow Us
tv9-punjabi
| Updated On: 26 Jun 2025 10:48 AM

ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਏਆਈਜੀ ਜੇਲ੍ਹ ਪੰਜਾਬ ਰਾਜੀਵ ਕੁਮਾਰ ਅਰੋੜਾ ਦੀ ਅਗੁਵਾਈ ‘ਚ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਵੱਡਾ ਖੁਲਾਸਾ ਹੋਇਆ। ਜ਼ੀਰਕਪੁਰ ‘ਚ ਜਬਰ-ਜਿਨਾਹ ਦੇ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਪਾਸਟਰ ਬਜਿੰਦਰ ਤੋਂ ਮੋਬਾਇਲ ਫ਼ੋਨ ਤੇ ਨਕਦੀ ਬਰਾਮਦ ਹੋਈ ਹੈ।

ਜੇਲ੍ਹ ‘ਚ ਚਲਾਏ ਗਏ ਸਰਚ ਆਪ੍ਰੇਸ਼ਨ ‘ਚ ਪਾਸਟਰ ਬਜਿੰਦਰ ਤੋਂ ਟੱਚ ਸਕ੍ਰਿਨ ਮੋਬਾਇਲ ਫ਼ੋਨ ਤੇ 2500 ਰੁਪਏ ਦੀ ਨਕਦੀ ਬਰਾਮਦ ਹੋਈ ਹੈ। ਪੁਲਿਸ ਨੇ ਪਾਸਟਰ ਬਜਿੰਦਰ ਖਿਲਾਫ਼ ਨਵਾਂ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਜਾਂਚ ਕਰ ਰਹੀ ਹੈ ਕਿ ਪਾਸਟਰ ਤੋਂ ਇਹ ਮੋਬਾਇਲ ਕਿਵੇਂ ਪਹੁੰਚਿਆ।

ਪੁਰਾਣੇ ਮਾਮਲੇ ਚ ਹੋਈ ਸੀ ਸਜ਼ਾ

ਪਾਸਟਰ ਬਜਿੰਦਰ ਸਿੰਘ ਖਿਲਾਫ਼ 2018 ਵਿੱਚ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਬਲਾਤਕਾਰ, ਹਮਲਾ ਤੇ ਧਮਕੀਆਂ ਦੇ ਇਲਜ਼ਾਮ ਚ ਮਾਮਲਾ ਦਰਜ ਕੀਤਾ ਗਿਆ ਸੀ। ਪੀੜਤਾ ਨੇ ਕਿਹਾ ਕਿ ਉਹ ਵਿਦੇਸ਼ ਵਿੱਚ ਸੈਟਲ ਹੋਣਾ ਚਾਹੁੰਦੀ ਹੈ। ਇਸ ਲਈ ਉਨ੍ਹਾਂ ਨੇ ਬਜਿੰਦਰ ਨਾਲ ਸੰਪਰਕ ਕੀਤਾ। ਬਜਿੰਦਰ ਉਸ ਨੂੰ ਮੋਹਾਲੀ ਦੇ ਸੈਕਟਰ 63 ਸਥਿਤ ਆਪਣੇ ਘਰ ਲੈ ਗਿਆ। ਜਿੱਥੇ ਉਸਨੇ ਉਸ ਨਾਲ ਬਲਾਤਕਾਰ ਕੀਤਾ ਅਤੇ ਵੀਡੀਓ ਬਣਾਈ।

ਕੌਣ ਹੈ ਪਾਸਟਰ ਬਜਿੰਦਰ?

ਮੋਹਾਲੀ ਦੀ ਅਦਾਲਤ ਵੱਲੋਂ ਰੇਪ ਦੇ ਇੱਕ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਪਾਉਣ ਵਾਲਾ ਪਾਸਟਰ ਬਜਿੰਦਰ ਸਿੰਘ ਮੂਲ ਰੂਪ ਤੋਂ ਹਰਿਆਣਾ ਦਾ ਰਹਿਣ ਵਾਲਾ ਹੈ। ਉਸਦਾ ਜਨਮ ਯਮੁਨਾਨਗਰ ਦੇ ਇੱਕ ਜਾਟ ਪਰਿਵਾਰ ਵਿੱਚ ਹੋਇਆ ਸੀ। ਉਸਨੂੰ 2000 ਦੇ ਦਹਾਕੇ ਦੇ ਸ਼ੁਰੂ ਵਿੱਚ ਕਤਲ ਦੇ ਆਰੋਪ ਹੇਠ ਜੇਲ੍ਹ ਭੇਜਿਆ ਗਿਆ ਸੀ।

ਉਸਨੇ ਬਹੁਤ ਸਾਰੇ ਰਾਜਨੀਤਿਕ ਲੋਕਾਂ ਅਤੇ ਅਧਿਕਾਰੀਆਂ ਨਾਲ ਸਬੰਧ ਬਣਾਏ ਅਤੇ ਉਸਦੀਆਂ ਮੀਟਿੰਗਾਂ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਵਧਦੀ ਗਈ। ਬਜਿੰਦਰ ਨੇ ਜੇਲ੍ਹ ਵਿੱਚ ਹੀ ਈਸਾਈ ਧਰਮ ਅਪਣਾ ਲਿਆ। ਰਿਹਾਈ ਤੋਂ ਬਾਅਦ, ਬਜਿੰਦਰ ਸਿੰਘ ਨੇ 2012 ਵਿੱਚ ਪ੍ਰਾਰਥਨਾ ਸਭਾਵਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ
Amarnath Yatra 2025: ਹੁਣ ਤੱਕ 5 ਲੱਖ ਸ਼ਰਧਾਲੂ ਕਰ ਚੁੱਕੇ ਹਨ ਬਾਬਾ ਬਰਫਾਨੀ ਦੇ ਦਰਸ਼ਨ...
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!
ਫਾਜ਼ਿਲਕਾ ਵਿੱਚ ਵੱਡੇ ਕੱਪੜਾ ਕਾਰੋਬਾਰੀ ਦਾ ਕਤਲ, Lawrence Gang ਨੇ ਲਈ ਜ਼ਿੰਮੇਵਾਰੀ!...
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ
ਜਲੰਧਰ ਦਿਹਾਤੀ ਪੁਲਿਸ ਵੱਲੋਂ 2 ਗੈਂਗਸਟਰਾਂ ਦਾ ਐਨਕਾਉਂਟਰ, ਸਵੇਰੇ- ਸਵੇਰੇ ਚਲੀਆਂ ਗੋਲੀਆਂ...
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ
ਪੰਜਾਬੀ ਅਦਾਕਾਰਾ ਤਾਨੀਆ ਕੰਬੋਜ ਦੇ ਪਿਤਾ ਨੂੰ ਦਿਨ ਦਿਹਾੜੇ ਮਾਰੀ ਗੋਲੀ...
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ
ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ...