ਪੰਜਾਬ ‘ਚ INDIA ਗਠਜੋੜ ਦਾ ਸਸਪੈਂਸ ਹੋਵੇਗਾ ਖ਼ਤਮ, ਬਾਜਵਾ- ਬੋਲੇ ਦੋ ਦਿਨਾਂ ‘ਚ ਸਥਿਤੀ ਪੂਰੀ ਤਰ੍ਹਾ ਹੋਵੇਗੀ ਸਪੱਸ਼ਟ
ਕਾਂਗਰੇਸ ਦੇ ਨੇਤਾ ਪ੍ਰਤਾਪ ਸਿੰਘ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਸਵੀਰ ਹੁਣ ਜਲਦ ਹੀ ਸਾਫ਼ ਹੋਣ ਜਾ ਰਹੀ। ਬਾਜਵਾ ਮੋਹਾਲੀ ਦੇ ਪਡਿਆਲਾ 'ਚ ਕਾਂਗਰੇਸ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ 'ਚ ਪੁੱਜੇ ਸਨ। ਉਨ੍ਹਾਂ ਇਸ ਦੌਰਾਨ ਕਿਹਾ ਕਿ ਗਠਜੋੜ ਦੇ ਬਾਰੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਇੰਚਾਰਜ਼ ਨੂੰ ਦੱਸ ਦਿੱਤਾ ਗਿਆ ਹੈ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਹਾਈਕਮਾਂਡ ਵੀ ਇਹੀ ਸਟੈਂਡ ਰੱਖੇਗੀ।
ਲੋਕ ਸਭਾ ਚੋਣਾਂ ‘ਚ I.N.D.I.A ਗਠਜੋੜ ‘ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਕੀ ਇੱਕ ਮੰਚ ਤੇ ਇਕੱਠੇ ਨਜ਼ਰ ਆਉਣਗੇ? ਕਾਂਗਰੇਸ ਦੇ ਨੇਤਾ ਪ੍ਰਤਾਪ ਸਿੰਘ ਨੇ ਇਸ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਤਸਵੀਰ ਹੁਣ ਜਲਦ ਹੀ ਸਾਫ਼ ਹੋਣ ਜਾ ਰਹੀ। ਬਾਜਵਾ ਮੋਹਾਲੀ ਦੇ ਪਡਿਆਲਾ ‘ਚ ਕਾਂਗਰੇਸ ਦੁਆਰਾ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ‘ਚ ਪੁੱਜੇ ਸਨ। ਉਨ੍ਹਾਂ ਇਸ ਦੌਰਾਨ ਕਿਹਾ ਕਿ ਗਠਜੋੜ ਦੇ ਬਾਰੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਇੰਚਾਰਜ਼ ਨੂੰ ਦੱਸ ਦਿੱਤਾ ਗਿਆ ਹੈ ਅਤੇ ਮੈਨੂੰ ਵਿਸ਼ਵਾਸ਼ ਹੈ ਕਿ ਹਾਈਕਮਾਂਡ ਵੀ ਇਹੀ ਸਟੈਂਡ ਰੱਖੇਗੀ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਜਿਵੇਂ ਹੱਥ ਬੰਦ ਰਹਿੰਦਾ ਤਾਂ ਉਸ ਵਿੱਚ ਤਾਕਤ ਹੁੰਦੀ ਹੈ, ਇਸੇ ਤਰ੍ਹਾਂ ਕਾਂਗਰੇਸ ਨੂੰ ਇੱਕਜੁੱਟ ਹੋਣ ਦੀ ਲੋੜ ਹੈ।
ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਰੋਸ ਪ੍ਰਦਰਸ਼ਨ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਕਾਂਗਰਸ ਵੱਲੋਂ ਪੰਜਾਬ ‘ਚ ਵਿਗੜ ਰਹੀ ਕਾਨੂੰਨ ਵਿਵਸਥਾ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਪ੍ਰਦਰਸ਼ਨ ਦੌਰਾਨ ਧਰਨੇ ‘ਚ ਸ਼ਾਮਲ ਆਗੂ ਅਤੇ ਲੋਕ ਹੱਥਾਂ ‘ਚ ਵੱਖ ਵੱਖ ਹੋਰਡਿੰਗ ਲੈ ਕੇ ਨਾਅਰੇ ਲੱਗਾ ਰਹੇ ਸਨ। ਇਹ ਰੋਸ ਪ੍ਰਦਰਸ਼ਨ ਕਤਲ, ਗੈਂਗਸਟਰ ਅਤੇ ਡਰੱਗਜ਼ ਵਰਗੇ ਮੁੱਦਿਆ ਨੂੰ ਲੈ ਕੇ ਕੀਤਾ ਗਿਆ।
ਚੰਨੀ ਤੇ ਸਿੱਧੂ ਸਮੇਤ ਕਈ ਆਗੂ ਨਹੀਂ ਪੁੱਜੇ
ਕਾਂਗਰਸ ਦੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਚੱਲ ਰਹੇ ਰੋਸ ਪ੍ਰਦਰਸ਼ਨ ਵਿੱਚ ਕਈ ਸੀਨੀਅਰ ਆਗੂ ਮੌਜ਼ੂਦ ਸਨ। ਇਸ ਮੌਕੇ ‘ਤੇ ਦੇ ਪਾਰਟੀ ਇੰਚਾਰਜ਼ ਦਵਿੰਦਰ ਯਾਦਵ, ਐਮਐਲ ਨਰੇਸ਼ ਪੁਰੀ, ਪ੍ਰਤਾਪ ਸਿੰਘ ਬਾਜਵਾ, ਸਾਂਸਦ ਮਨੀਸ਼ ਤਿਵਾਰੀ ਅਤੇ NSUI ਪੰਜਾਬ ਪ੍ਰਧਾਨ ਈਸ਼ਰਪ੍ਰੀਤ ਸਿੰਘ ਸਮੇਤ ਕਈ ਲੋਕ ਮੌਜ਼ੂਦ ਸਨ। ਹਾਲਾਂਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਨਵਜੋਤ ਸਿੰਘ ਸਿੱਧੂ ਸਮੇਤ ਕਈ ਸੀਨੀਅਰ ਆਗੂ ਇਸ ਵਿੱਚ ਸ਼ਾਮਲ ਨਹੀਂ ਹੋਏ।