ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਖਾਲਿਸਤਾਨ ਸਮਰਥਕ ਪਪਲਪ੍ਰੀਤ ਸਿੰਘ ਨੂੰ ਲਿਆਂਦਾ ਜਾਵੇਗਾ ਪੰਜਾਬ, ਡਿਬਰੂਗੜ੍ਹ ਜੇਲ੍ਹ ‘ਚ ਹੈ ਬੰਦ, ਸਰਕਾਰ ਨੇ ਨਹੀਂ ਵਧਾਈ NSA ਦੀ ਮਿਆਦ

Papalpreet Singh Shift to Punjab Jail: ਪੱਪਲਪ੍ਰੀਤ ਸਿੰਘ ਨੂੰ ਅਜਨਾਲਾ ਥਾਣੇ 'ਤੇ ਹਮਲੇ ਦੇ ਸਬੰਧ ਵਿੱਚ ਦਰਜ ਐਫਆਈਆਰ ਨੰਬਰ 39 ਤਹਿਤ ਗ੍ਰਿਫ਼ਤਾਰ ਕੀਤਾ ਜਾਵੇਗਾ। ਡਿਬਰੂਗੜ੍ਹ ਤੋਂ ਪੰਜਾਬ ਲਿਆਉਣ ਤੋਂ ਬਾਅਦ ਪੱਪਲਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ 'ਤੇ ਲਿਆ ਜਾਵੇਗਾ। ਇਸ ਤੋਂ ਪਹਿਲਾਂ ਹਾਲ ਹੀ ਵਿੱਚ ਅੰਮ੍ਰਿਤਪਾਲ ਸਮੇਤ ਉਨ੍ਹਾਂ ਦੇ ਕਈ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ।

ਖਾਲਿਸਤਾਨ ਸਮਰਥਕ ਪਪਲਪ੍ਰੀਤ ਸਿੰਘ ਨੂੰ ਲਿਆਂਦਾ ਜਾਵੇਗਾ ਪੰਜਾਬ, ਡਿਬਰੂਗੜ੍ਹ ਜੇਲ੍ਹ ‘ਚ ਹੈ ਬੰਦ, ਸਰਕਾਰ ਨੇ ਨਹੀਂ ਵਧਾਈ NSA ਦੀ ਮਿਆਦ
ਖਾਲਿਸਤਾਨ ਸਮਰਥਕ ਪਪਲਪ੍ਰੀਤ ਸਿੰਘ ਨੂੰ ਲਿਆਂਦਾ ਜਾਵੇਗਾ ਪੰਜਾਬ
Follow Us
lalit-sharma
| Published: 09 Apr 2025 13:25 PM

ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਪੰਜਾਬ ਦੇ ਖਾਲਿਸਤਾਨ ਪੱਖੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਸਹਿਯੋਗੀ ਪੱਪਲਪ੍ਰੀਤ ‘ਤੇ ਲਗਾਈ ਗਈ NSA ਮਿਆਦ ਖਤਮ ਹੋ ਗਈ ਹੈ। ਹੁਣ ਪੱਪਲਪ੍ਰੀਤ ਸਿੰਘ ਨੂੰ ਵੀ ਜਲਦੀ ਹੀ ਪੰਜਾਬ ਜੇਲ੍ਹ ਲਿਆਂਦਾ ਜਾਵੇਗਾ। ਪੰਜਾਬ ਸਰਕਾਰ ਨੇ ਅੰਮ੍ਰਿਤਪਾਲ ਅਤੇ ਪੱਪਲਪ੍ਰੀਤ ਸਿੰਘ ‘ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ (NIA) ਦੀ ਮਿਆਦ ਵਧਾਉਣ ਦਾ ਕੋਈ ਹੁਕਮ ਜਾਰੀ ਨਹੀਂ ਕੀਤਾ ਹੈ। ਇਹ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਹੁਣ ਅੰਮ੍ਰਿਤਪਾਲ ਸਿੰਘ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਰਹੀ ਹੈ।

ਇਸ ਦੀ ਮਿਆਦ ਖਤਮ ਹੋਣ ਤੋਂ ਬਾਅਦ ਅਜਨਾਲਾ ਪੁਲਿਸ ਟੀਮ ਪੱਪਲਪ੍ਰੀਤ ਸਿੰਘ ਨੂੰ ਪੰਜਾਬ ਲਿਆਉਣ ਲਈ ਅਸਾਮ ਦੇ ਡਿਬਰੂਗੜ੍ਹ ਲਈ ਰਵਾਨਾ ਹੋ ਗਈ। ਪੱਪਲਪ੍ਰੀਤ ਸਿੰਘ ਨੂੰ ਟਰਾਂਜ਼ਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾਵੇਗਾ। ਫਿਲਹਾਲ, ਉੱਥੇ ਪਹੁੰਚਣ ਤੋਂ ਬਾਅਦ ਪੰਜਾਬ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਲੈਣ ਦੀਆਂ ਤਿਆਰੀਆਂ ਕਰਨੀਆਂ ਪੈਣਗੀਆਂ।

ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ

ਪੱਪਲਪ੍ਰੀਤ ਸਿੰਘ ਨੂੰ ਅਜਨਾਲਾ ਥਾਣੇ ‘ਤੇ ਹਮਲੇ ਦੇ ਸਬੰਧ ਵਿੱਚ ਦਰਜ ਐਫਆਈਆਰ ਨੰਬਰ 39 ਤਹਿਤ ਗ੍ਰਿਫ਼ਤਾਰ ਕੀਤਾ ਜਾਵੇਗਾ। ਡਿਬਰੂਗੜ੍ਹ ਤੋਂ ਪੰਜਾਬ ਲਿਆਉਣ ਤੋਂ ਬਾਅਦ ਪੱਪਲਪ੍ਰੀਤ ਸਿੰਘ ਨੂੰ ਇਸ ਮਾਮਲੇ ਵਿੱਚ ਅਜਨਾਲਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ‘ਤੇ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਹਾਲ ਹੀ ਵਿੱਚ ਅੰਮ੍ਰਿਤਪਾਲ ਸਮੇਤ ਉਨ੍ਹਾਂ ਦੇ ਕਈ ਸਾਥੀਆਂ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਹੈ। ਪੰਜਾਬ ਸਰਕਾਰ ਅੰਮ੍ਰਿਤਪਾਲ ਸਿੰਘ ਅਤੇ ਉ ਸਦੇ ਦੋ ਹੋਰ ਸਾਥੀਆਂ ਪੱਪਲਪ੍ਰੀਤ ਸਿੰਘ ਅਤੇ ਵਰਿੰਦਰ ਵਿੱਕੀ ਨੂੰ ਪੰਜਾਬ ਦੇ ਅੰਮ੍ਰਿਤਸਰ ਲਿਆ ਸਕਦੀ ਹੈ ਅਤੇ ਉਨ੍ਹਾਂ ਨੂੰ 2023 ਵਿੱਚ ਅਜਨਾਲਾ ਪੁਲਿਸ ਸਟੇਸ਼ਨ ‘ਤੇ ਹੋਏ ਹਮਲੇ ਦੀ ਜਾਂਚ ਵਿੱਚ ਸ਼ਾਮਲ ਕਰ ਸਕਦੀ ਹੈ।

ਜਾਣੋ ਕਿਉਂ ਹੋਈ ਅਜਨਾਲਾ ਹਿੰਸਾ?

15 ਫਰਵਰੀ 2023 ਦੀ ਰਾਤ ਨੂੰ ਅਜਨਾਲਾ ਪਹੁੰਚੇ ਚਮਕੌਰ ਸਾਹਿਬ ਦੇ ਵਸਨੀਕ ਬਰਿੰਦਰ ਸਿੰਘ ਨੂੰ ਕੁਝ ਲੋਕਾਂ ਨੇ ਅਗਵਾ ਕਰ ਲਿਆ। ਇਸ ਤੋਂ ਬਾਅਦ ਜੰਡਿਆਲਾ ਗੁਰੂ ਨੇੜੇ ਮੋਟਰਸਾਈਕਲ ‘ਤੇ ਬਰਿੰਦਰ ਸਿੰਘ ਦੀ ਕੁੱਟਮਾਰ ਕੀਤੀ ਗਈ। ਅੰਮ੍ਰਿਤਪਾਲ ਵੀ ਉੱਥੇ ਮੌਜੂਦ ਸੀ। ਨੌਜਵਾਨ ਨੇ ਇਸ ਬਾਰੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਮਰਥਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ।

ਇਸ ਮਾਮਲੇ ਵਿੱਚ ਪੁਲਿਸ ਨੇ ਤੂਫਾਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਨਾਲ ਅੰਮ੍ਰਿਤਪਾਲ ਗੁੱਸੇ ਵਿੱਚ ਆ ਗਿਆ ਅਤੇ ਉਸ ਨੇ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਆਤਮ ਸਮਰਪਣ ਕਰਨ ਦਾ ਐਲਾਨ ਕੀਤਾ। ਤਤਕਾਲੀ ਐਸਪੀ ਹਰਪਾਲ ਸਿੰਘ ਰੰਧਾਵਾ ਨੇ ਕਿਹਾ ਸੀ ਕਿ ਥਾਣੇ ਪਹੁੰਚਣ ਵਾਲੇ ਹਮਲਾਵਰ ਆਪਣੇ ਨਾਲ ਤਲਵਾਰਾਂ ਅਤੇ ਬੰਦੂਕਾਂ ਲੈ ਕੇ ਆਏ ਸਨ। ਉਨ੍ਹਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਵੀ ਸੀ। ਅਜਿਹੀ ਸਥਿਤੀ ਵਿੱਚ ਸਿਪਾਹੀ ਪਿੱਛੇ ਹਟ ਗਏ ਸਨ।

Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ
Kedarnath Dham: ਢੋਲ-ਨਗਾੜਿਆਂ ਨਾਲ ਖੁੱਲ੍ਹੇ ਕੇਦਾਰਨਾਥ ਦੇ ਕਪਾਟ, ਵੇਖੋ ਸ਼ਾਨਦਾਰ ਤਸਵੀਰਾਂ...
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!
ਪੰਜਾਬ ਨੇ ਪਾਣੀ ਦੇਣ ਤੋਂ ਸਾਫ਼ ਕਰ ਦਿੱਤਾ ਇਨਕਾਰ, CM ਨਾਇਬ ਸੈਣੀ ਨੇ ਕਹਿ ਦਿੱਤੀ ਇਹ ਗੱਲ!...
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ
WAVES 2025: ਇਸ ਤਰ੍ਹਾਂ 'ਪੁਸ਼ਪਾ 2' ਨੇ ਅੱਲੂ ਅਰਜੁਨ ਦੀ ਬਦਲ ਦਿੱਤੀ ਜ਼ਿੰਦਗੀ, ਅਦਾਕਾਰ ਨੇ ਵੇਵਜ਼ ਸਮਿਟ ਦੇ ਮੰਚ 'ਤੇ ਕੀਤਾ ਖੁਲਾਸਾ...
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਕੀਤੀ ਖਾਸ ਗੱਲਬਾਤ
ਬਾਲੀਵੁੱਡ ਦੇ ਦਿੱਗਜ ਫਿਲਮ ਨਿਰਮਾਤਾ ਸ਼ੇਖਰ ਕਪੂਰ ਨੇ ਟੀਵੀ 9 ਦੇ MD ਅਤੇ CEO ਬਰੁਣ ਦਾਸ ਨਾਲ Storytelling in the age of AI ਵਿਸ਼ੇ 'ਤੇ ਕੀਤੀ ਖਾਸ ਗੱਲਬਾਤ...
ਸਰਕਾਰ ਨੇ ਅਚਾਨਕ ਪਹਿਲਗਾਮ ਦੇ ਵਿਚਕਾਰ ਜਾਤੀ ਜਨਗਣਨਾ ਦਾ ਮੁੱਦਾ ਕਿਉਂ ਚੁੱਕਿਆ, 94 ਸਾਲਾਂ ਬਾਅਦ ਕਿਉਂ ਆਈ ਯਾਦ?
ਸਰਕਾਰ ਨੇ ਅਚਾਨਕ ਪਹਿਲਗਾਮ ਦੇ ਵਿਚਕਾਰ ਜਾਤੀ ਜਨਗਣਨਾ ਦਾ ਮੁੱਦਾ ਕਿਉਂ ਚੁੱਕਿਆ, 94 ਸਾਲਾਂ ਬਾਅਦ ਕਿਉਂ ਆਈ ਯਾਦ?...
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ
ਪਹਿਲਗਾਮ ਅੱਤਵਾਦੀ ਹਮਲਾ: NIA ਦੀ ਜਾਂਚ ਵਿੱਚ ਹੈਰਾਨ ਕਰਨ ਵਾਲੇ ਤੱਥ ਆਏ ਸਾਹਮਣੇ...
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ
Haryana Politics: ਕਾਂਗਰਸ ਵਿਰੋਧੀ ਧਿਰ ਦੇ ਨੇਤਾ ਦੀ ਨਹੀਂ ਕਰ ਰਹੀ ਚੋਣ, ਸੈਣੀ ਸਰਕਾਰ ਦਾ ਕਿਉਂ ਵਧਿਆ ਤਣਾਅ? ਰਿਪੋਰਟ ਵੇਖੋ...
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ...
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ...