AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਫਾਜ਼ਿਲਕਾ ਸਰਹੱਦ ‘ਤੇ ਖੇਤਾਂ ‘ਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ, ਪੁਲਿਸ ਅਤੇ BSF ਵੱਲੋਂ ਜਾਂਚ ਤੇਜ਼

ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਮਾਮ ਸਖ਼ਤੀ ਦੇ ਬਾਵਜੂਦ ਸਰਹੱਦ ਪਾਰੋਂ ਮਾੜੇ ਅਨਸਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।

ਫਾਜ਼ਿਲਕਾ ਸਰਹੱਦ 'ਤੇ ਖੇਤਾਂ 'ਚ ਡਿੱਗਿਆ ਮਿਲਿਆ ਪਾਕਿਸਤਾਨੀ ਡਰੋਨ,  ਪੁਲਿਸ ਅਤੇ BSF ਵੱਲੋਂ ਜਾਂਚ ਤੇਜ਼
arvinder-taneja-fazilka
| Published: 14 May 2026 17:19 PM IST
Share

ਪਾਕਿਸਤਾਨੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਡਰੋਨ ਰਾਹੀਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀਆਂ ਘਟਨਾਵਾਂ ਲਗਾਤਾਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਤਮਾਮ ਸਖ਼ਤੀ ਦੇ ਬਾਵਜੂਦ ਸਰਹੱਦ ਪਾਰੋਂ ਮਾੜੇ ਅਨਸਰ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਹੇ।

ਹਾਲਾਂਕਿ, ਭਾਰਤੀ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੀ ਮੁਸਤੈਦੀ ਕਾਰਨ ਇਨ੍ਹਾਂ ਡਰੋਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਭਾਰੀ ਮਾਤਰਾ ਵਿੱਚ ਹੈਰੋਇਨ ਸਮੇਤ ਹੋਰ ਨਸ਼ੀਲੇ ਪਦਾਰਥ ਤੇ ਅਸਲ੍ਹਾ ਬਰਾਮਦ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਵੀਰਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਇੱਕ ਹੋਰ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਤੇਜ਼ ਕਰ ਦਿੱਤੀ ਹੈ।

ਕਿਸਾਨ ਦੇ ਖੇਤ ਵਿੱਚ ਡਿੱਗਿਆ ਮਿਲਿਆ ਡਰੋਨ

ਮਿਲੀ ਜਾਣਕਾਰੀ ਅਨੁਸਾਰ, ਸਰਹੱਦੀ ਪਿੰਡ ਚੱਕ ਬਾਜੀਦਾ ਵਿੱਚ ਇੱਕ ਕਿਸਾਨ ਦੇ ਖੇਤ ਵਿੱਚ ਡਰੋਨ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਸੀ। ਜਿਵੇਂ ਹੀ ਇਸ ਬਾਰੇ ਬੀ.ਐਸ.ਐਫ ਅਤੇ ਸਥਾਨਕ ਪੁਲਿਸ ਨੂੰ ਪਤਾ ਲੱਗਿਆ, ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ। ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ, ਜਿਸ ਦੌਰਾਨ ਖੇਤਾਂ ਵਿੱਚੋਂ ਡਰੋਨ ਬਰਾਮਦ ਕਰ ਲਿਆ ਗਿਆ। ਇਸ ਸਬੰਧੀ ਥਾਣਾ ਸਦਰ ਜਲਾਲਾਬਾਦ ਵਿਖੇ ਕਾਨੂੰਨੀ ਕਾਰਵਾਈ ਕਰਦਿਆਂ ਮੁਕੱਦਮਾ ਦਰਜ ਕੀਤਾ ਗਿਆ ਹੈ।

ਪੁਲਿਸ ਅਤੇ ਬੀ.ਐਸ.ਐਫ ਦੀ ਸਾਂਝੀ ਕਾਰਵਾਈ

ਇਸ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਘੁਬਾਇਆ ਦੇ ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਬੀ.ਐਸ.ਐਫ ਵੱਲੋਂ ਉਨ੍ਹਾਂ ਨੂੰ ਪਿੰਡ ਚੱਕ ਬਾਜੀਦਾ ਦੇ ਖੇਤਾਂ ਵਿੱਚ ਡਰੋਨ ਪਿਆ ਹੋਣ ਦੀ ਇਤਲਾਹ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਸੁਰੱਖਿਆ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ ਗਈ। ਤਲਾਸ਼ੀ ਦੌਰਾਨ ਕਣਕ ਦੇ ਨਾੜ ਵਿੱਚ ਪਿਆ ਹੋਇਆ ਡਰੋਨ ਮਿਲਿਆ। ਪੁਲਿਸ ਨੇ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਥਾਣਾ ਸਦਰ ਜਲਾਲਾਬਾਦ ਵਿੱਚ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਤਕਨੀਕੀ ਖ਼ਰਾਬੀ ਕਾਰਨ ਡਿੱਗਣ ਦਾ ਖ਼ਦਸ਼ਾ

ਇੰਚਾਰਜ ਗੁਰਨਾਮ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਇਹ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਹ ਡਰੋਨ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਪਹੁੰਚਾਉਣ ਆਇਆ ਸੀ। ਅਜਿਹਾ ਜਾਪਦਾ ਹੈ ਕਿ ਨਸ਼ੇ ਦੀ ਸਪਲਾਈ ਕਰਨ ਤੋਂ ਬਾਅਦ ਜਦੋਂ ਇਹ ਵਾਪਸ ਮੁੜ ਰਿਹਾ ਸੀ, ਤਾਂ ਬੈਟਰੀ ਖ਼ਤਮ ਹੋਣ ਜਾਂ ਕਿਸੇ ਤਕਨੀਕੀ ਖ਼ਰਾਬੀ ਕਾਰਨ ਖੇਤਾਂ ਵਿੱਚ ਡਿੱਗ ਗਿਆ।

ਫਿਲਹਾਲ ਪੁਲਿਸ ਵੱਲੋਂ ਆਪਣੇ ਖ਼ੁਫ਼ੀਆ ਤੰਤਰ ਨੂੰ ਸਰਗਰਮ ਕਰ ਦਿੱਤਾ ਗਿਆ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਸ ਡਰੋਨ ਰਾਹੀਂ ਭੇਜੀ ਗਈ ਖੇਪ ਨੂੰ ਭਾਰਤੀ ਖੇਤਰ ਵਿੱਚ ਕਿਸ ਨੇ ਪ੍ਰਾਪਤ ਕਰਨਾ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਅਧਾਰ ‘ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਨੂੰ ਲੈ ਕੇ ਹਾਈ ਅਲਰਟ ਜਾਰੀ ਹੈ।

Follow Us
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ
ਨੇਪਾਲ ਵਿੱਚ ਡੇਢ ਮਹੀਨੇ ਬਾਅਦ ਫਿਰ ਆਫ਼ਤ, ਬੁੱਢੀ ਗੰਡਕ ਨਦੀ ਨੇ ਮਚਾਈ ਤਬਾਹੀ...
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ
ਅੰਮ੍ਰਿਤਸਰ ਦੇ ਪ੍ਰਸਿੱਧ ਦੁਰਗਿਆਣਾ ਮੰਦਿਰ ਪਹੁੰਚ ਰਹੇ ਸ਼ਰਧਾਲੂ, ਸ਼ਾਰਦੀਆ ਨਰਾਤਿਆਂ ਦੀ ਸ਼ੁਰੂਆਤ...
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ
ਰੂਪ ਕੌਰ ਨੇ ਦੱਸਿਆ ਜਾਨ ਦਾ ਖ਼ਤਰਾ- ਪੇਸ਼ੀ ਲਈ DGP-ਅਕਾਲ ਤਖ਼ਤ ਟਾਸਕ ਫੋਰਸ ਕਮੇਟੀ ਤੋਂ ਮੰਗੀ ਸੁਰੱਖਿਆ...
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!
ਪੰਜਾਬ ਪੁਲਿਸ ਨੂੰ ਮਿਲਿਆ ਪੱਕਾ DGP, ਹੁਣ ਕੱਸੇਗਾ ਅਪਰਾਧ 'ਤੇ ਸ਼ਿਕੰਜਾ!...
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ
CJP Protest: ਦਿੱਲੀ ਵਿੱਚ ਸਖ਼ਤ ਸੁਰੱਖਿਆ ਘੇਰਾ, ਜੰਤਰ-ਮੰਤਰ ਦੇ ਪ੍ਰਦਰਸ਼ਨ ਦੇ ਮੱਦੇਨਜ਼ਰ ਟ੍ਰੇਨਾਂ ਅਤੇ ਮੈਟਰੋ ਸੇਵਾਵਾਂ ਮੁਅੱਤਲ...
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ
Nana Patekar Last Appearance: ਮੌਤ ਤੋਂ ਪਹਿਲਾਂ ਨਾਨਾ ਪਾਟੇਕਰ ਦਾ ਆਖਰੀ Video ਆਇਆ ਸਾਹਮਣੇ...
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼
Nana Patekar Passes Away: ਨਾਨਾ ਪਾਟੇਕਰ ਦੇ ਦੇਹਾਂਤ 'ਤੇ ਪੀਐਮ ਮੋਦੀ ਦਾ ਭਾਵੁਕ ਸੰਦੇਸ਼...
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ
ਪੰਜਾਬੀ ਨੂੰ ਮਿਲੇ ਸਰਕਾਰੀ ਭਾਸ਼ਾ ਦਾ ਦਰਜਾ.... ਜੰਮੂ-ਕਸ਼ਮੀਰ 'ਚ ਧਰਨੇ 'ਤੇ ਬੈਠਾ ਸਿੱਖ ਭਾਈਚਾਰਾ...
"ਇਲੈਕਸ਼ਨ ਨੇੜੇ ਆ ਰਹੇ ਹਨ", ਪੰਜਾਬ 'ਚ CBI ਰੇਡ 'ਤੇ ਸੀਐਮ ਮਾਨ ਦਾ ਨਿਸ਼ਾਨਾ