ਸਿੱਖ ਜਥੇਬੰਦੀਆਂ ਵੱਲੋ ਪੰਜਾਬ ਵਿਚ ਡੇਰਾ ਸਿਰਸਾ ਦੀਆਂ ਨਾਮ ਚਰਚਾਵਾਂ ਦਾ ਵਿਰੋਧ ਲਗਾਤਾਰ ਜਾਰੀ
ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਡੇਰਾ ਪ੍ਰੇਮੀ ਅਤੇ ਸਿੱਖ ਜਥੇਬੰਦੀਆਂ ਦੇ ਆਗੂ ਆਹਮੋ-ਸਾਹਮਣੇ ਹੋ ਗਏ ਹਨ। ਪੰਜਾਬ ਦੀ ਸਿੱਖ ਜਥੇਬੰਦੀਆਂ ਵਲੋਂ ਨਾ ਕੇਵਲ ਡੇਰਾ ਪ੍ਰੇਮੀਆਂ ਸਗੋਂ ਹਰਿਆਣਾ ਸਰਕਾਰ ਦਾ ਵੀ ਵਿਰੋਧ ਕੀਤਾ ਜਾ ਰਿਹਾ ਹੈ।
ਲੋਕਾਂ ਨੇ ਨਾਮ ਚਰਚਾ ਵਿਚ ਜਾ ਰਹੀ ਸੰਗਤ ਦੀਆਂ ਭਰੀਆਂ ਬੱਸਾਂ ਰੋਕ ਕੇ ਪਾਈਆ ਲਾਹਨਤਾਂ
ਬਹਿਬਲ ਕਲਾ ਵਿਖੇ ਚੱਲ ਰਹੇ ਇਨਸਾਫ਼ ਮੋਰਚੇ ਵੱਲੋਂ ਅੱਜ ਡੇਰਾ ਸਲਾਬਤਪੁਰ ਜਾਣ ਵਾਲੀਆਂ ਕੁੱਝ ਬੱਸਾਂ ਨੂੰ ਨੈਸ਼ਨਲ ਹਾਈਵੇ 54 ਤੇ ਰੋਕਿਆ ਗਿਆ ਅਤੇ ਡੇਰਾ ਸਲਾਬਤਪੁਰਾ ਨੂੰ ਜਾਣ ਵਾਲੀ ਸੰਗਤ ਨੂੰ ਲਾਹਣਤਾ ਪਾਈਆਂ । ਹਾਲਾਂਕਿ ਪੁਲਿਸ ਵੱਲੋਂ ਪਹਿਲਾ ਹੀ ਕੀਤੇ ਪੁਖਤਾ ਪ੍ਰਬੰਧਾਂ ਦੇ ਚਲੱਦੇ ਡੇਰਾ ਸਿਰਸਾ ਦੀ ਸੰਗਤ ਨੂੰ ਸੁਰੱਖਿਅਤ ਵਾਪਿਸ ਭੇਜਿਆ ਦਿੱਤਾ ਗਿਆ ਪਰ ਸਿੱਖ ਸੰਗਤ ਦਾ ਰੋਸ ਬਰਕਾਰ ਸੀ।ਡੇਰਾ ਮੁਖੀ ਦੀ ਰਿਹਾਈ ਨੂੰ ਲੈ ਕੇ ਸਰਕਾਰ ਦਿਖਾ ਰਹੀ ਹੈ ਦੋਗਲਾਪਨ
ਇਸ ਮੌਕੇ ਬੇਅਦਬੀ ਮਾਮਲਿਆਂ ਦੇ ਵਕੀਲ ਹਰਪਾਲ ਖਾਰਾ ਅਤੇ ਇਨਸਾਫ ਮੋਰਚਾ ਨੂੰ ਚਲਾਉਣ ਵਾਲੇ ਸੁਖਰਾਜ ਸਿੰਘ ਨੇ ਕਿਹਾ ਕਿ ਸੰਗੀਨ ਜੁਰਮ ਕਰਨ ਵਾਲੇ ਨੂੰ ਸਰਕਾਰ ਵਾਰ ਵਾਰ ਪੈਰੋਲ ਦੇ ਰਹੀ ਹੈ ਜੋ ਬਾਹਰ ਆ ਕੇ ਸ਼ਰੇਆਮ ਡੇਰੇ ਦੀਆਂ ਗਤੀਵਿਧੀਆਂ ਨੂੰ ਅੰਜ਼ਾਮ ਦੇ ਰਿਆਂ ਹੈ ਪਰ ਦੂਜੇ ਪਾਸੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਰਿਆਹੀ ਨਹੀ ਮਿਲ ਰਹੀ Jਜਿਸ ਤੋਂ ਲਗਦਾ ਕਿ ਦੇਸ਼ ਅੰਦਰ ਦੁਹਰੇ ਕਨੂੰਨ ਅਪਣਾਏ ਜ਼ਾ ਰਹੇ ਹਨ ਜਿਸ ਲਈ ਵਿਰੋਧ ਕਰਨਾ ਜਾਇਜ਼ ਹੈ ।Loading...
Unable to load recommendations.
Follow Us
