AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਗੁਰੂ ਦੀ ਲਾਡਲੀ ਫੌਜ ਨਿਹੰਗ ਸਿੱਖ… ਕਿਉਂ ਆਉਂਦਾ ਹੈ ਗੁੱਸਾ… ਨਿੱਜੀ ਆਜ਼ਾਦੀ ‘ਚ ਦਖ਼ਲ ਦੇਣਾ ਕਿੰਨਾ ਸਹੀ?

Nihang Sikh Controversies: ਨਿਹੰਗਾਂ ਦੀ ਸਭ ਤੋਂ ਵੱਡੀ ਇਤਿਹਾਸਕ ਪਛਾਣ 18ਵੀਂ ਸਦੀ ਵਿੱਚ ਸਥਾਪਿਤ ਹੋਈ ਸੀ। ਉਸ ਦੌਰਾਨ, ਅਹਿਮਦ ਸ਼ਾਹ ਅਬਦਾਲੀ ਨੇ ਵਾਰ-ਵਾਰ ਪੰਜਾਬ 'ਤੇ ਹਮਲੇ ਕੀਤੇ। ਸਿੱਖ ਭਾਈਚਾਰੇ 'ਤੇ ਲਗਾਤਾਰ ਜ਼ੁਲਮ ਹੋ ਰਹੇ ਸਨ, ਅਤੇ ਅਜਿਹੇ ਸਮੇਂ ਦੌਰਾਨ, ਨਿਹੰਗ ਯੋਧਿਆਂ ਨੇ ਸਿੱਖਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਗੁਰੂ ਦੀ ਲਾਡਲੀ ਫੌਜ ਨਿਹੰਗ ਸਿੱਖ... ਕਿਉਂ ਆਉਂਦਾ ਹੈ ਗੁੱਸਾ... ਨਿੱਜੀ ਆਜ਼ਾਦੀ 'ਚ ਦਖ਼ਲ ਦੇਣਾ ਕਿੰਨਾ ਸਹੀ?
ਗੁਰੂ ਦੀ ਲਾਡਲੀ ਫੌਜ ਨੂੰ ਕਿਉਂ ਆਉਂਦਾ ਹੈ ਗੁੱਸਾ
kusum-chopra
| Updated On: 29 Jul 2026 15:46 PM IST
Share

ਲੁਧਿਆਣਾ ਦੇ ਪਾਰਕ ਵਿੱਚ ਰੀਲ ਬਣਾ ਰਹੀਆਂ ਮਾਂ-ਧੀ ਨੂੰ ਡਰਾ ਕੇ ਭਜਾਉਣਾ ਅਤੇ ਉਨ੍ਹਾਂ ਦੇ ਸਲੀਵਲੈੱਸ ਕੱਪੜੇ ਪਾਉਣ ਤੇ ਇਤਰਾਜ਼ ਜਤਾਉਣਾ, ਸੋਸ਼ਲ ਮੀਡੀਆ ਇੰਨਫਿਲੂਐਂਸਰਾਂ ਨੂੰ ਕੰਟੈਂਟ ਪਾਉਣ ਤੋਂ ਰੋਕਣਾ, ਨਿੱਜੀ ਅੰਗਾਂ ਤੇ ਟੈਟੂ ਬਣਵਾਉਣ ਤੇ ਟੈਟੂ ਆਰਟਿਸਟ ਨੂੰ ਚੇਤਾਵਨੀ, ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਹੋਟਲ ਏਜੰਟਾ ਨੂੰ ਥੱਪੜ ਮਾਰਨਾ …. ਅਜਿਹੇ ਕਿੰਨੇ ਹੀ ਮਾਮਲੇ ਹਨ, ਜਿਨ੍ਹਾਂ ਨੂੰ ਲੈ ਕੇ ਇਨ੍ਹੀ ਦਿਨੀਂ ਨਿਹੰਗ ਸਿੱਖ ਵਿਵਾਦਾਂ ਵਿੱਚ ਹਨ। ਜਦੋਂ ਵੀ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਹਰ ਵਾਰ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਹਨ ਕਿ ਆਖਿਰ ਨਿਹੰਗ ਕੌਣ ਹਨ। ਕਿਉਂ ਇਨ੍ਹਾਂ ਨੂੰ ਏਨਾ ਗੁੱਸਾ ਆਉਂਦਾ ਹੈ। ਕੀ ਲੋਕਾਂ ਦੀ ਨਿੱਜੀ ਆਜ਼ਾਦੀ ਵਿੱਚ ਦਖ਼ਲ ਦੇਣ ਦਾ ਇਨ੍ਹਾਂ ਨੂੰ ਹੱਕ ਹੈ। ਕੀ ਇਹ ਆਪਣੇ ਹਿਸਾਬ ਨਾਲ ਸਮਾਜ ਨੂੰ ਚਲਾਉਣਾ ਚਾਹੁੰਦੇ ਹਨ।

ਇੱਕ ਨਿੱਜੀ ਟੀਵੀ ਚੈਨਲ ਦੇ ਡਿਬੇਟ ਦੌਰਾਨ ਨਿਹੰਗ ਮਨਪ੍ਰੀਤ ਸਿੰਘ ਨੇ ਟੈਟੂ ਵਿਵਾਦ ਤੇ ਕਿਹਾ ਕਿ ਉਨ੍ਹਾਂ ਨੂੰ ਟੈਟੂ ਬਣਵਾਉਣ ਤੋਂ ਇਤਰਾਜ਼ ਨਹੀਂ ਹੈ….ਪਰ ਨਿੱਜੀ ਅੰਗਾਂ ਤੇ ਟੈਟੂ ਬਣਾ ਕੇ ਸੋਸ਼ਲ ਮੀਡੀਆ ਤੇ ਸ਼ੇਅਰ ਤੇ ਇਤਰਾਜ਼ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾਂਦਾ ਹੈ। ਪਰ ਜਦੋਂ ਲੋਕਾਂ ਨੂੰ ਡਰਾਉਣ ਧਮਕਾਉਣ ਦਾ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਦਾਅਵਾ ਕੀਤਾ ਕਿ ਉਹ ਲੋਕ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੇ ਹਾਂ। ਉਹ ਪ੍ਰਸਾਸਨ ਨੂੰ ਕਹਿ ਕੇ ਮੁਲਜ਼ਮ ਤੇ ਐਫਆਈਆਰ ਕਰਵਾਉਂਦੇ ਹਨ। ਜੇ ਉਨ੍ਹਾਂ ਨੇ ਕਾਨੂੰਨ ਨੂੰ ਹੱਥ ਚ ਲੈਣਾ ਹੁੰਦਾ ਤਾਂ ਉਨ੍ਹਾਂ ਤੇ ਵੀ ਅੰਮ੍ਰਿਤਪਾਲ ਵਾਂਗ ਐਨਐਸਏ ਲੱਗਿਆ ਹੁੰਦਾ। ਮਨਪ੍ਰੀਤ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਗੁਰੂਆਂ-ਪੀਰਾਂ ਦੀ ਧਰਤੀ ਹੈ। ਸਾਨੂੰ ਦਸਮੇਸ਼ ਪਿਤਾ ਜੀ ਗੁਰੂ ਮਹਾਰਾਜ ਦਾ ਹੁਕਮ ਹੈ ਕਿ ਜਿੱਥੇ ਗਲਤ ਕੰਮ ਹੋ ਰਿਹਾ ਹੋਵੇ, ਉਸਨੂੰ ਰੋਕੀਏ।

ਜਦੋਂਕਿ ਇਸੇ ਡਿਬੇਟ ਵਿੱਚ ਸ਼ਾਮਲ ਦੂਜੇ ਨਿਹੰਗ ਆਗੂ ਹਰਜੀਤ ਸਿੰਘ ਰਸੂਲਪੁਰ ਮਨਪ੍ਰੀਤ ਸਿੰਘ ਦੀ ਇਸ ਸੋਚ ਦਾ ਪੂਰੀ ਤਰ੍ਹਾਂ ਨਾਲ ਨਿਖੇਦੀ ਕਰਦੇ ਹਨ। ਰਸੂਲਪੁਰ ਦਾ ਕਹਿਣਾ ਹੈ ਕੁਝ ਨਿਹੰਗ ਸਿੱਖ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਹਨ। ਇਹ ਲੋਕ ਅਜਿਹੇ ਮੁੱਦੇ ਲੱਭਦੇ ਰਹਿੰਦੇ ਹਨ ਜਿਨ੍ਹਾਂ ਨੂੰ ਲੈ ਕੇ ਲੋਕਾਂ ਵਿੱਚ ਦਹਿਸ਼ਤ ਫੈਲਾਈ ਜਾ ਸਕੇ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਲੋਕ ਕਮਜੋਰ ਲੋਕਾਂ ਤੇ ਜੋਰ ਚਲਾਉਂਦੇ ਹਨ ਜਦਕਿ ਜਿੱਥੇ ਇਨ੍ਹਾਂ ਨੂੰ ਜੁੱਤੀਆਂ ਪੈਣ ਦਾ ਡਰ ਹੁੰਦਾ ਹੈ, ਉੱਥੇ ਇਹ ਨਹੀਂ ਜਾਂਦੇ। ਨਾਲ ਹੀ ਤਾਕਤਵਰ ਲੋਕਾਂ ਦੀਆਂ ਗੱਲਾਂ ਤੇ ਇਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੁੰਦਾ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕਠੇ ਹੋਣ ਦੀ ਲੋੜ ਹੈ। ਗੁਰੂ ਸਾਹਿਬ ਨੇ ਕਦੇ ਨਹੀਂ ਕਿਹਾ ਕਿ ਤੁਸੀਂ ਕਿਸੇ ਦੀਆਂ ਧੀਆਂ-ਭੈਣਾਂ ਨੂੰ ਤੰਗ ਕਰੋ, ਕਮਜੋਰ ਲੋਕਾਂ ਨੂੰ ਪਰੇਸ਼ਾਨ ਕਰੋ। ਨਾ ਇਨ੍ਹਾਂ ਕੋਲ ਧਾਰਮਿਕ ਸਿੱਖਿਆ ਹੈ ਅਤੇ ਨਾ ਹੀ ਸਕੂਲੀ ਐਜੁਕੇਸ਼ਨ ਹੈ। ਇਨ੍ਹਾਂ ਦੀਆਂ ਹਰਕਤਾਂ ਪੰਜਾਬ ਲਈ ਮੰਦਭਾਗੀਆਂ ਹਨ। ਹਰ ਕਿਸੇ ਨੂੰ ਆਪਣੀ ਮਰਜੀ ਨਾਲ ਜੀਉਣ ਦਾ ਸੰਵਿਧਾਨਿਕ ਹੱਕ ਹੈ। ਇਨ੍ਹਾਂ ਨੂੰ ਕੋਈ ਹੱਕ ਨਹੀਂਲ ਕਿ ਇਹ ਕਿਸੇ ਦਿ ਨਿੱਜੀ ਜਿੰਦਗੀ ਵਿੱਚ ਦਖ਼ਲ ਦੇਣ। ਲੋਕ ਇਨ੍ਹਾਂ ਦੇ ਪਾਏ ਬਾਣੇ ਦਾ ਸਤਿਕਾਰ ਕਰਦੇ ਹਨ, ਜੇਕਰ ਇਹ ਬਿਨ੍ਹਾਂ ਬਾਣੇ ਤੇ ਕਿਤੇ ਜਾਣ ਤਾਂ ਲੋਕ ਇਨ੍ਹਾਂ ਨੂੰ ਵੜ੍ਹਣ ਨਾ ਦੇਣ।

ਰਸੂਲਪੁਰ ਦਾ ਤਾਂ ਇਹ ਵੀ ਆਰੋਪ ਹੈ ਕਿ ਇਹ ਲੋਕ ਅਜੀਹਿਆਂ ਹਰਕਤਾਂ ਕਰਕੇ ਆਪਣੀਆਂ ਦੁਕਾਨਾਂ ਚਲਾਉਂਦੇ ਹਨ। ਜੇਕਰ ਇਨ੍ਹਾਂ ਨੂੰ ਰੋਕਿਆ ਨਾ ਗਿਆ ਤਾਂ ਪਾਰਕਾਂ ਦੁਕਾਨਾਂ ਤੋਂ ਬਾਅਦ ਇਹ ਘਰਾਂ ਵਿੱਚ ਵੀ ਵੜ੍ਹ ਕੇ ਤਲਾਸ਼ੀ ਲੈਣ ਲੱਗ ਪੈਣਗੇ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਨੂੰ ਬਾਣੀ ਦਾ ਪ੍ਰਚਾਰ ਕਰਨ ਲਈ ਇਹ ਬਾਣਾ ਦਿੱਤਾ ਹੈ, ਕਿਸੇ ਨੂੰ ਡਰਾਉਣ ਲਈ ਨਹੀਂ।

ਇਸ ਸਾਰੇ ਵਿਵਾਦ ਵਿਚਾਲੇ ਹੁਣ ਇਹ ਜਾਣਨਾ ਵੀ ਜਰੂਰੀ ਹੋ ਜਾਂਦਾ ਹੈ ਕਿ ਗੁਰੂ ਮਹਾਰਾਜ ਨੇ ਨਿਹੰਗਾਂ ਨੂੰ ਇਹ ਬਾਣਾ ਕਿਉਂ ਸੌਂਪਿਆ ਅਤੇ ਕਿਹੜੀਆਂ ਜਿੰਮੇਦਾਰੀਆਂ ਦਿੱਤੀਆਂ। ਕਿਉਂ ਦਸਮੇਸ਼ ਪਿਤਾ ਨੇ ਇਨ੍ਹਾਂ ਨੂੰ ਗੁਰੂ ਦੀ ਲਾਡਲੀ ਫੌਜ ਦਾ ਨਾਂ ਦਿੱਤਾ। ਕੀ ਇਹ ਲੋਕ ਅੱਜ ਵੀ ਉਨ੍ਹਾਂ ਦੇ ਦਿਖਾਏ ਮਾਰਗ ਤੇ ਚੱਲ ਰਹੇ ਹਨ।

ਕੌਣ ਹਨ ਨਿਹੰਗ ਸਿੱਖ ?

ਨਿਹੰਗ ਸਿੱਖਾਂ ਦਾ ਇੱਕ ਰਵਾਇਤੀ ਯੋਧਾ ਸੰਪਰਦਾ ਹੈ। 1699 ਵਿੱਚ ਦਸਵੇਂ ਸਿੱਖ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੁਆਰਾ ਸਥਾਪਿਤ ਖਾਲਸਾ ਪੰਥ ਨਾਲ ਜੁੜੇ ਹੋਏ ਹਨ। ਇਨ੍ਹਾਂ ਨੂੰ ਅਕਸਰ “ਗੁਰੂ ਦੀ ਲਾਡਲੀ ਫੌਜ” ਕਿਹਾ ਜਾਂਦਾ ਹੈ। ਸਿੱਖ ਪਰੰਪਰਾ ਵਿੱਚ ਉਨ੍ਹਾਂ ਦਾ ਸਥਾਨ ਨਾ ਸਿਰਫ਼ ਧਾਰਮਿਕ, ਸਗੋਂ ਫੌਜੀ ਅਤੇ ਸੱਭਿਆਚਾਰਕ ਵੀ ਹੈ। “ਨਿਹੰਗ” ਸ਼ਬਦ ਦੇ ਕਈ ਅਰਥ ਹਨ: ਨਿਡਰ, ਦਲੇਰ, ਅਤੇ ਮੌਤ ਤੋਂ ਬੇਖੌਫ ਸ਼ਖਸ। ਇਸ ਲਈ, ਇਹ ਸਿਰਫ਼ ਇੱਕ ਉਪਾਧੀ ਨਹੀਂ ਹੈ ਸਗੋਂ ਜੀਵਨ ਦਾ ਇੱਕ ਦਰਸ਼ਨ ਵੀ ਹੈ। ਇਸਦਾ ਅਰਥ ਹੈ ਇੱਕ ਯੋਧਾ ਜੋ ਹਮੇਸ਼ਾ ਸੰਘਰਸ਼ ਲਈ ਤਿਆਰ ਰਹਿੰਦਾ ਹੈ ਅਤੇ ਦੁਨਿਆਵੀ ਮੋਹ-ਮਾਇਆ ਤੋਂ ਦੂਰ ਰਹਿੰਦਾ ਹੈ।

ਕੀ ਹੈ ਸੱਚੇ ਨਿਹੰਗ ਦੀ ਪਛਾਣ?

ਕੀ ਤੁਸੀਂ ਕਦੇ ਨੀਲੇ ਚੋਲੇ, ਭਾਰੀ ਨੀਲੀਆਂ ਪੱਗਾਂ ਪਹਿਨੇ ਅਤੇ ਰਵਾਇਤੀ ਹਥਿਆਰਾਂ ਨਾਲ ਲੈਸ ਸਿੱਖਾਂ ਨੂੰ ਦੇਖਿਆ ਹੈ? ਜੇ ਹਾਂ, ਤਾਂ ਉਨ੍ਹਾਂ ਨੂੰ ਹੀ ਨਿਹੰਗ ਕਿਹਾ ਜਾਂਦਾ ਹੈ। ਨਿਹੰਗਾਂ ਦੀ ਸਭ ਤੋਂ ਵੱਖਰੀ ਪਛਾਣ ਉਨ੍ਹਾਂ ਦਾ ਪਹਿਰਾਵਾ ਹੈ:

ਉਹ ਗੂੜ੍ਹੇ ਨੀਲੇ ਰੰਗ ਦਾ ਬਾਣਾ ਪਹਿਨਦੇ ਹਨ, ਉੱਚੀ, ਗੋਲ ਅਤੇ ਵੱਡੀ ਪੱਗ ਪਹਿਨਦੇ ਹਨ। ਪੱਗ ਵਿੱਚ ਇੱਕ ਸਟੀਲ ਦਾ ਚੱਕਰ (ਚੱਕਰਮ), ਖਾਲਸਾ ਦੇ ਪ੍ਰਤੀਕ ਅਤੇ ਲੋਹੇ ਦੇ ਗਹਿਣੇ ਲੱਗੇ ਹੁੰਦੇ ਹਨ।

ਉਨ੍ਹਾਂ ਕੋਲ ਤਲਵਾਰ, ਖੰਜਰ, ਬਰਛੇ ਅਤੇ ਕਿਰਪਾਣ ਵਰਗੇ ਰਵਾਇਤੀ ਹਥਿਆਰਾਂ ਦੇ ਨਾਲ ਆਧੁਨਿਕ ਹਥਿਆਰ ਵੀ ਹੋ ਸਕਦੇ ਹਨ।

ਹਥਿਆਰ ਨਾ ਸਿਰਫ਼ ਉਨ੍ਹਾਂ ਲਈ ਬਚਾਅ ਦਾ ਸਾਧਨ ਹਨ, ਸਗੋਂ ਉਨ੍ਹਾਂ ਦੀ ਧਾਰਮਿਕ ਅਤੇ ਇਤਿਹਾਸਕ ਵਿਰਾਸਤ ਦਾ ਹਿੱਸਾ ਵੀ ਮੰਨੇ ਜਾਂਦੇ ਹਨ।

ਅਫਗਾਨਾਂ ਨਾਲ ਲੜਾਈ ‘ਚ ਕਿਉਂ ਯਾਦ ਕੀਤੇ ਜਾਂਦੇ ਹਨ?

ਨਿਹੰਗਾਂ ਦੀ ਸਭ ਤੋਂ ਵੱਡੀ ਇਤਿਹਾਸਕ ਪਛਾਣ 18ਵੀਂ ਸਦੀ ਵਿੱਚ ਸਥਾਪਿਤ ਹੋਈ ਸੀ। ਉਸ ਦੌਰਾਨ, ਅਹਿਮਦ ਸ਼ਾਹ ਅਬਦਾਲੀ ਨੇ ਵਾਰ-ਵਾਰ ਪੰਜਾਬ ‘ਤੇ ਹਮਲੇ ਕੀਤੇ। ਸਿੱਖ ਭਾਈਚਾਰੇ ‘ਤੇ ਲਗਾਤਾਰ ਜ਼ੁਲਮ ਹੋ ਰਹੇ ਸਨ, ਅਤੇ ਅਜਿਹੇ ਸਮੇਂ ਦੌਰਾਨ, ਨਿਹੰਗ ਯੋਧਿਆਂ ਨੇ ਸਿੱਖਾਂ ਦੀ ਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।

ਇਤਿਹਾਸਕਾਰ ਦੱਸਦੇ ਹਨ ਕਿ ਉਨ੍ਹਾਂ ਨੇ ਗੁਰਦੁਆਰਿਆਂ ਦੀ ਰੱਖਿਆ ਕੀਤੀ, ਗੁਰੀਲਾ ਯੁੱਧ ਲੜਿਆ, ਅਤੇ ਅਫਗਾਨ ਫੌਜਾਂ ਖਿਲਾਫ ਕਈ ਮੋਰਚਿਆਂ ‘ਤੇ ਮੁਕਾਬਲਾ ਕੀਤਾ। ਬਾਅਦ ਵਿੱਚ, ਨਿਹੰਗਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਫੌਜੀ ਪਰੰਪਰਾ ਨੇ ਉਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਦਿਵਾਇਆ। ਅੱਜ ਵੀ, ਉਨ੍ਹਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੰਜਾਬ ਦੀ ਲੋਕ ਪਰੰਪਰਾ ਅਤੇ ਸਿੱਖ ਇਤਿਹਾਸ ਦਾ ਮਹੱਤਵਪੂਰਨ ਹਿੱਸਾ ਹਨ।

ਅੱਜ ਨਿਹੰਗ ਕਿਵੇਂ ਸੰਗਠਿਤ ਹਨ?

ਅੱਜ, ਨਿਹੰਗ ਕਿਸੇ ਇੱਕ ਸੰਗਠਨ ਦੇ ਅਧੀਨ ਨਹੀਂ ਹਨ। ਉਹ ਕਈ ਵੱਖ-ਵੱਖ ਡੇਰਿਆਂ ਅਤੇ ਜਥਿਆਂ ਵਿੱਚ ਵੰਡੇ ਹੋਏ ਹਨ। ਹਾਲਾਂਕਿ, ਇਤਿਹਾਸਕ ਤੌਰ ‘ਤੇ, ਬੁੱਢਾ ਦਲ ਅਤੇ ਤਰਨਾ (ਤਰਾਨਾ) ਦਲ ਦੋ ਵੱਡੇ ਡੇਰੇ ਮੰਨੇ ਜਾਂਦੇ ਹਨ।ਹਰੇਕ ਡੇਰਾ ਆਪਣੇ ਆਗੂਆਂ, ਪੈਰੋਕਾਰਾਂ ਅਤੇ ਗਤੀਵਿਧੀਆਂ ਦੇ ਨਾਲ ਸੁਤੰਤਰ ਤੌਰ ‘ਤੇ ਕੰਮ ਕਰਦਾ ਹੈ। ਇਸ ਲਈ ਕਿਸੇ ਇੱਕ ਡੇਰੇ ਜਾਂ ਵਿਅਕਤੀ ਦੇ ਕੰਮਾਂ ਨੂੰ ਪੂਰੇ ਨਿਹੰਗ ਭਾਈਚਾਰੇ ਦਾ ਪ੍ਰਤੀਨਿਧ ਨਹੀਂ ਮੰਨਿਆ ਜਾ ਸਕਦਾ।

ਨਿਹੰਗ ਡੇਰੇ ਸਿਰਫ਼ ਧਾਰਮਿਕ ਸਥਾਨ ਨਹੀਂ ਹਨ। ਉਹ ਘੋੜ ਸਵਾਰੀ, ਗਤਕਾ (ਸਿੱਖ ਮਾਰਸ਼ਲ ਆਰਟ), ਰਵਾਇਤੀ ਹਥਿਆਰਾਂ ਦੀ ਸਿਖਲਾਈ ਅਤੇ ਧਾਰਮਿਕ ਸਿੱਖਿਆ ਵੀ ਪ੍ਰਦਾਨ ਕਰਦੇ ਹਨ। ਬਹੁਤ ਸਾਰੇ ਵੱਡੇ ਡੇਰੇ ਖੇਤੀ, ਗਊਸ਼ਾਲਾ ਅਤੇ ਸਮਾਜ ਸੇਵਾ ਦੇ ਕੰਮ ਵੀ ਕਰਦੇ ਹਨ।

nihang-sikh-interesting-facts-1

ਅਕਸਰ ਵਿਵਾਦਾਂ ਵਿੱਚ ਕਿਉਂ ਰਹਿੰਦੇ ਹਨ ਨਿਹੰਗ?

ਹਾਲ ਹੀ ਦੇ ਸਾਲਾਂ ਵਿੱਚ, ਕੁਝ ਨਿਹੰਗਾਂ ਦਾ ਨਾਂ ਕਈ ਅਪਰਾਧਿਕ ਅਤੇ ਹਿੰਸਕ ਘਟਨਾਵਾਂ ਨਾਲ ਜੋੜਿਆ ਗਿਆ ਹੈ। ਇਨ੍ਹਾਂ ਘਟਨਾਵਾਂ ਨੇ ਪੂਰੇ ਨਿਹੰਗ ਭਾਈਚਾਰੇ ਬਾਰੇ ਸਵਾਲ ਖੜ੍ਹੇ ਕੀਤੇ ਹਨ।

  • 2021 ਵਿੱਚ, ਸਿੰਘੂ ਬਾਰਡਰ ‘ਤੇ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਇੱਕ ਨਿਹੰਗ ਨੇ ਆਤਮ ਸਮਰਪਣ ਕੀਤਾ ਸੀ।
  • ਇਸ ਤੋਂ ਪਹਿਲਾਂ 2020 ਵਿੱਚ, ਪਟਿਆਲਾ ਵਿੱਚ ਲੌਕਡਾਉਨ ਦੌਰਾਨ ਪੁਲਿਸ ‘ਤੇ ਤਲਵਾਰ ਨਾਲ ਹਮਲੇ ਦੀ ਘਟਨਾ ਨੇ ਵੀ ਸੁਰਖੀਆਂ ਬਟੋਰੀਆਂ ਸਨ।
  • ਸੋਸ਼ਲ ਮੀਡੀਆ ਇੰਫੂਲਿਊਐਂਸਰ ਭਾਬੀ ਕਮਲ ਕੌਰ ਵੱਲੋਂ ਅਸ਼ਲੀਲ ਕੰਟੈਂਟ ਪਾਉਣ ਤੇ ਉਸ ਦਾ ਕਤਲ, ਭਾਬੀ ਚੁੰਮੇਵਾਲੀ ਨੂੰ ਧਮਕਾਉਣ ਦੀ ਘਟਨਾ
  • ਲੁਧਿਆਣਾ ਦੇ ਪਾਰਕ ਵਿੱਚ ਰੀਲ ਬਣਾ ਰਹੀਆਂ ਮਾਂ-ਧੀ ਨੂੰ ਡਰਾ ਕੇ ਭਜਾਉਣਾ ਅਤੇ ਉਨ੍ਹਾਂ ਦੇ ਸਲੀਵਲੈੱਸ ਕੱਪੜੇ ਪਾਉਣ ਤੇ ਇਤਰਾਜ਼ ਜਤਾਉਣਾ
  • ਬਠਿੰਡਾ ਵਿੱਚ ਨਿੱਜੀ ਅੰਗਾਂ ਤੇ ਟੈਟੂ ਬਣਵਾਉਣ ਦੇ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕਰਨ ਤੇ ਟੈਟੂ ਆਰਟਿਸਟ ਨੂੰ ਚੇਤਾਵਨੀ
  • ਹਰਿਮੰਦਿਰ ਸਾਹਿਬ ਨੇੜੇ ਤੰਬਾਕੂ ਦਾ ਇਸਤੇਮਾਲ ਕਰ ਰਹੇ ਬਿਹਾਰ ਦੇ ਮੁੰਡਿਆਂ ਨੂੰ ਥੱਪੜ ਮਾਰਨਾ ਅਤੇ ਬਗੈਰ ਸਿਰ ਢੱਕੇ ਕੁੜੀਆ ਅਤੇ ਔਰਤਾਂ ਨੂੰ ਧਮਕਾਉਣਾ
  • ਉੱਤਰਾਖੰਡ ਦੇ ਦੁਰਪ੍ਰਯਾਗ ਦੇ ਨਗਰਾਸੂ ਗੁਰਦੁਆਰੇ ਤੇ ਜਬਰਨ ਕਬਜਾ ਅਤੇ ਉੱਥੋਂ ਦੇ ਗ੍ਰੰਥੀ ਅਤੇ ਸਟਾਫ ਨੂੰ ਬੰਧਕ ਬਣਾਉਣਾ
  • ਦੁਕਾਨਾਂ ਅੰਦਰ ਵੜ੍ਹ ਕੇ ਭੰਨਤੋੜ ਕਰਨ ਦਾ ਮਾਮਲਾ ਵੀ ਕਾਫੀ ਭਖਿਆ
  • ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ ਵਿੱਚ ਹੋਟਲ ਏਜੰਟ ਨੂੰ ਥੱਪੜ ਮਾਰਨਾ

ਅਜਿਹੇ ਕਈ ਵਿਵਾਦ ਹਨ, ਜਿਨ੍ਹਾਂ ਨੇ ਬੀਤੇ ਕੁਝ ਮਹੀਨਿਆਂ ਵਿੱਚ ਸੁਰਖੀਆਂ ਬਟੋਰੀਆਂ ਅਤੇ ਨਿਹੰਗ ਸਿੱਖਾਂ ਨੂੰ ਮਿਲੇ ਅਧਿਕਾਰਾਂ ਤੇ ਚਰਚਾ ਵੀ ਭਖਾਈ। ਕੁਝ ਨਿਹੰਗਾਂ ਨਾਲ ਜੁੜੀਆਂ ਹਿੰਸਕ ਘਟਨਾਵਾਂ ਨੇ ਉਨ੍ਹਾਂ ਦੇ ਜਨਤਕ ਅਕਸ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ। ਸਿੱਖ ਭਾਈਚਾਰੇ ਅਤੇ ਇਸ ਵਿਸ਼ੇ ਦੇ ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਦੀ ਕਾਰਵਾਈ ਦੇ ਆਧਾਰ ‘ਤੇ ਪੂਰੇ ਭਾਈਚਾਰੇ ਨੂੰ ਇਕੋ ਤਕੜੀ ਵਿੱਚ ਨਹੀਂ ਤੋਲਿਆ ਜਾ ਸਕਦਾ। ਵਿਦਵਾਨਾਂ ਦਾ ਤਰਕ ਹੈ ਕਿ ਨਿਹੰਗ ਕੋਈ ਕੇਂਦਰੀਕ੍ਰਿਤ ਸੰਗਠਨ ਨਹੀਂ ਹਨ। ਇਨ੍ਹਾਂ ਦੇ ਵੱਖ-ਵੱਖ ਡੇਰੇ ਸੁਤੰਤਰ ਤੌਰ ‘ਤੇ ਕੰਮ ਕਰਦੇ ਹਨ, ਅਤੇ ਸਮੇਂ ਦੇ ਨਾਲ, ਕੁਝ ਡੇਰਿਆਂ ਵਿੱਚ ਸਮਾਜ ਵਿਰੋਧੀ ਜਾਂ ਅਪਰਾਧਿਕ ਤੱਤਾਂ ਦੁਆਰਾ ਘੁਸਪੈਠ ਕੀਤੀ ਗਈ ਹੈ। ਇਸ ਲਈ, ਇੱਕ ਨਿਹੰਗ ਦੀ ਕਾਰਵਾਈ ਨੂੰ ਪੂਰੇ ਭਾਈਚਾਰੇ ਦੀ ਵਿਚਾਰਧਾਰਾ ਮੰਨਣਾ ਗਲਤ ਹੋਵੇਗਾ।

Follow Us
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ
BRICS Summit 2026: ਦਿੱਲੀ 'ਚ ਸਫਲ ਸੰਮੇਲਨ, ਦੁਨੀਆ ਨੇ ਦੇਖੀ ਭਾਰਤ ਦੀ ਤਾਕਤ...
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ
BRICS Summit : ਬ੍ਰਿਕਸ ਸਮਿਟ 'ਚ ਮੋਦੀ-ਪੁਤਿਨ ਦੀ ਗਰਮਜੋਸ਼ੀ ਭਰੀ ਮੁਲਾਕਾਤ, ਇੱਕ ਇਤਿਹਾਸਕ ਪਲ...
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ
BRICS Summit 2026: 18ਵੇਂ ਬ੍ਰਿਕਸ ਸੰਮੇਲਨ 2026 ਦੀ ਸ਼ਾਨਦਾਰ ਤਿਆਰੀ, ਲੀਲਾ ਹੋਟਲ 'ਚ ਭਾਰਤੀ ਸਤਿਕਾਰ...
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ
BRICS Summit 2026: ਭਾਰਤ ਮੰਡਪਮ ਵਿਖੇ ਵਿਦੇਸ਼ੀ ਮਹਿਮਾਨਾਂ ਦਾ ਨਿੱਘਾ ਸਵਾਗਤ ਅਤੇ ਸਖ਼ਤ ਸੁਰੱਖਿਆ...
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ
ਬਾਬਾ ਸਾਹਿਬ ਅੰਬੇਡਕਰ ਦੀ ਪ੍ਰਤਿਮਾ ਦੀ ਬੇਅਦਬੀ ਦਾ ਮਾਮਲਾ, ਅੱਜ ਜਲੰਧਰ- ਹੁਸ਼ਿਆਰਪੁਰ ਬੰਦ...
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ
iPhone Duo: ਐਪਲ ਦਾ ਪਹਿਲਾ Foldable iPhone Duo ਲਾਂਚ, ਕੀਮਤ 4,49,900 ਰੁਪਏ...
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ
BRICS Summit 2026: ਦਿੱਲੀ ਵਿੱਚ BRICS ਸੰਮੇਲਨ ਨੂੰ ਲੈ ਕੇ ਸੁਰੱਖਿਆ ਸਖ਼ਤ...
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ
ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, ਪੁੱਤਰ ਮਹਿੰਦਰ ਭਗਤ ਬੋਲੇ - ਮੈਨੂੰ ਆਪਣੇ ਪਿਤਾ 'ਤੇ ਮਾਣ...
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ
PETA ਦੇ 'ਟਰੀ ਆਫ਼ ਲਾਈਫ' 'ਚ ਸ਼ਾਮਲ ਹੋਣ ਵਾਲਾ ਪਹਿਲਾ ਭਾਰਤੀ, ਘੋੜਾ-ਬੱਗੀ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਰੋਮਾਂਚ ਮਹਾਜਨ ਨੂੰ ਵੱਡਾ ਸਨਮਾਨ...