ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

NIA Raid: ਖਾਲਿਸਤਾਨ ਅਤੇ ਟੈਰਰ ਫੰਡਿੰਗ ਕੁਨੈਕਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ਚ NIA ਦੀ ਛਾਪੇਮਾਰੀ

NIA ਵੱਲੋਂ ਦੇਸ਼ ਵਿੱਚ ਖਾਲਿਸਤਾਨੀ ਅੱਤਵਾਦੀ ਗੈਂਗਸਟਰ ਡਰੱਗਜ਼ ਦੇ ਗਠਜੋੜ ਨੂੰ ਤੋੜਨ ਲਈ ਕੀਤੀ ਜਾ ਰਹੀ ਹੈ। ਟੀਮਾਂ ਦਿੱਲੀ, ਹਰਿਆਣਾ, ਯੂਪੀ ਸਮੇਤ ਕਈ ਸੂਬਿਆਂ ਵਿੱਚ ਛਾਪੇਮਾਰੀ ਅਤੇ ਤਲਾਸ਼ੀ ਲੈ ਰਹੀਆਂ ਹਨ। ਪੰਜਾਬ

NIA Raid: ਖਾਲਿਸਤਾਨ ਅਤੇ ਟੈਰਰ ਫੰਡਿੰਗ ਕੁਨੈਕਸ਼ਨ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਸਮੇਤ ਦੇਸ਼ ਭਰ ਚ NIA ਦੀ ਛਾਪੇਮਾਰੀ
FILE PHOTO
Follow Us
tv9-punjabi
| Updated On: 17 May 2023 14:17 PM IST
NIA Raid: ਦੇਸ਼ ਦੇ ਛੇ ਸੂਬਿਆਂ ਵਿੱਚ 100 ਤੋਂ ਵੱਧ ਟਿਕਾਣਿਆਂ ‘ਤੇ ਐਨਆਈਏ (National Investigation Agency) ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਐਨਆਈਏ ਦੀ ਟੀਮ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਤਲਾਸ਼ੀ ਲੈ ਰਹੀ ਹੈ। ਦੇਸ਼ ਵਿੱਚ ਅੱਤਵਾਦੀ-ਗੈਂਗਸਟਰ-ਡਰੱਗ ਗੱਠਜੋੜ ਨੂੰ ਤੋੜਨ ਲਈ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਐਨਆਈਏ ਵੱਲੋਂ ਇਹ ਛਾਪੇਮਾਰੀ ਕਈ ਸੂਬਿਆਂ ਵਿੱਚ ਫੈਲੇ ਲਾਰੈਂਸ ਬਿਸ਼ਨੋਈ (Lawrence Bishnoi) ਵਰਗੇ ਗੈਂਗ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਿੰਡੀਕੇਟ ਨੂੰ ਤੋੜਨ ਲਈ ਕੀਤੀ ਜਾ ਰਹੀ ਹੈ। ਪਿਛਲੀ ਛਾਪੇਮਾਰੀ ਦੌਰਾਨ ਐਨਆਈਏ ਨੇ 70 ਤੋਂ ਵੱਧ ਮੋਬਾਈਲ ਜ਼ਬਤ ਕੀਤੇ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੋਬਾਈਲਾਂ ‘ਚ ਡਰੱਗ ਗਠਜੋੜ ਅਤੇ ਲਾਰੈਂਸ ਬਿਸ਼ਨੋਈ ਵਰਗੇ ਗੈਂਗ ਨਾਲ ਜੁੜੇ ਲੋਕਾਂ ਦੇ ਕਈ ਰਾਜ਼ ਬੰਦ ਹਨ।

ਖਾਲਿਸਤਾਨੀ ਤੇ ਟੈਰਰ ਫੰਡਿੰਗ ਮਾਮਲੇ ‘ਚ ਛਾਪੇਮਾਰੀ

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਨਆਈਏ ਦੀ ਟੀਮ ਇਸ ਅੱਤਵਾਦੀ-ਗੈਂਗਸਟਰ-ਡਰੱਗਸ ਕਨੈਕਸ਼ਨ ਦੇ ਸਬੰਧ ਵਿੱਚ ਛਾਪੇਮਾਰੀ ਕਰ ਰਹੀ ਹੈ। ਇਸ ਤੋਂ ਪਹਿਲਾਂ 21 ਫਰਵਰੀ ਨੂੰ ਐਨਆਈਏ ਦੀ ਟੀਮ ਨੇ ਦਿੱਲੀ, ਹਰਿਆਣਾ, ਪੰਜਾਬ, ਰਾਜਸਥਾਨ, ਚੰਡੀਗੜ੍ਹ, ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਇੱਕੋ ਸਮੇਂ 70 ਤੋਂ ਵੱਧ ਟਿਕਾਣਿਆਂ ਤੇ ਛਾਪੇ ਮਾਰੇ ਸਨ।

ਪੰਜਾਬ ਦੇ ਇਨ੍ਹਾਂ ਟਿਕਾਣਿਆਂ ‘ਤੇ ਛਾਪੇਮਾਰੀ

ਪੂਰੇ ਉੱਤਰ ਭਰਾਤ ਵਿੱਚ ਐਨਆਈਏ ਵੱਲੋਂ ਵੱਖ-ਵੱਖ ਸੂਬਿਆਂ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਰੇਡ ਦੇ ਚੱਲਦਿਆਂ ਪੰਜਾਬ ਦੇ ਫਿਰੋਜ਼ਪੂਰ, ਮੋਗਾ, ਜਲੰਧਰ,ਫਰੀਦਕੋਟ, ਅੰਮ੍ਰਿਤਸਰ,ਪਟਿਆਲਾ, ਨਵਾਂਸ਼ਹਿਰ, ਸ਼੍ਰੀ ਮੁਕਤਸਰ ਸਾਹਿਬ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।

ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ‘ਤੇ ਗੈਂਗਸਟਰ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਦਿਨ-ਦਿਹਾੜੇ ਹੋਈ ਗੋਲੀ ਕਾਂਡ ਤੋਂ ਬਾਅਦ ਤੋਂ ਪੰਜਾਬ-ਹਰਿਆਣਾ ਸਮੇਤ ਕਈ ਗੈਂਗਸਟਰ ਕੇਂਦਰੀ ਏਜੰਸੀਆਂ ਦੇ ਨਿਸ਼ਾਨੇ ‘ਤੇ ਆ ਚੁੱਕੇ ਹਨ। ਮੂਸੇਵਾਲਾ ਕਤਲ ਕਾਂਡ ‘ਚ ਲਾਰੈਂਸ ਬਿਸ਼ਨੋਈ ਗੈਂਗ ਸਭ ਤੋਂ ਜ਼ਿਆਦਾ ਚਰਚਾ ‘ਚ ਰਿਹਾ ਸੀ। ਇਸ ਗਿਰੋਹ ਦੇ ਕਈ ਸ਼ੂਟਰ ਵੀ ਪੁਲਿਸ ਨੇ ਕਾਬੂ ਕੀਤੇ ਹਨ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ
Punjab Weather: ਠੰਢ ਨਾਲ ਕੰਬੇ ਪੰਜਾਬ, ਹਰਿਆਣਾ ਅਤੇ ਦਿੱਲੀ-NCR, ਮੌਸਮ ਵਿਭਾਗ ਦਾ ਅਲਰਟ, ਵਧੀਆਂ ਮੁਸ਼ਕਲਾਂ...
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ
ਕੇਂਦਰੀ ਕਰਮਚਾਰੀਆਂ ਲਈ ਖੁਸ਼ਖਬਰੀ: ਜਨਵਰੀ 2026 ਤੋਂ ਡੀਏ ਵਿੱਚ 2% ਵਾਧਾ ਲਗਭਗ ਤੈਅ...
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ
ਬੈਠਕ ਦਾ ਹੋਵੇ ਲਾਈਵ ਟੈਲੀਕਾਸਟ, ਸੀਐਮ ਮਾਨ ਦੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਅਪੀਲ...
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ
CM ਮਾਨ ਨੇ ਅੰਮ੍ਰਿਤ ਨਹੀਂ ਛੱਕਿਆ, ਫਿਰ ਉਹ ਪਤਿਤ ਸਿੱਖ ਕਿਵੇਂ ਹੋਏ? ਅਕਾਲ ਤਖ਼ਤ ਮੁੜ ਕਰੇ ਆਦੇਸ਼ 'ਤੇ ਵਿਚਾਰ, ਜਾਣੋ ਕੀ ਬੋਲੇ DSGMC ਦੇ ਚੇਅਰਮੈਨ...
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ
ICC ਦਾ Bangladesh ਨੂੰ ਝਟਕਾ, ਭਾਰਤ ਵਿੱਚ ਹੀ ਖੇਡੇ ਹੋਣਗੇ ਟੀ-20 ਵਿਸ਼ਵ ਕੱਪ 2026 ਦੇ ਮੈਚ...
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ
PM Modi ਅਤੇ ਅਮਿਤ ਸ਼ਾਹ ਦੇ ਖਿਲਾਫ JNU ਚ ਨਾਅਰੇਬਾਜ਼ੀ 'ਤੇ ਹੰਗਾਮਾ...
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ
AAM Aadmi Clinic: ਮੁਫ਼ਤ ਪ੍ਰੇਗਨੈਂਸੀ ਕੇਅਰ ਨਾਲ ਮਜਬੂਤ ਹੋਈ ਮਾਂ ਅਤੇ ਬੱਚੇ ਦੀ ਸੁਰੱਖਿਆ...
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ
Weather Update: ਕਸ਼ਮੀਰ ਵਿੱਚ ਪਾਰਾ ਜ਼ੀਰੋ ਤੋਂ ਹੇਠਾਂ, ਪੰਜਾਬ 'ਚ ਸੀਤਲਹਿਰ, ਦਿੱਲੀ ਵਿੱਚ ਠੰਢ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ...
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ
ਐਮਪੀ ਸੁੱਖਜਿੰਦਰ ਰੰਧਾਵਾ ਦਾ ਰਿਸ਼ਤੇਦਾਰ 3 ਘੰਟਿਆਂ ਵਿੱਚ ਬਣਿਆ ਕਰੋੜਪਤੀ, 1.50 ਕਰੋੜ ਦੀ ਲੱਗੀ ਲਾਟਰੀ...