Subscribe to
Notifications
Subscribe to
Notifications
ਪੰਜਾਬ ਨਿਊਜ : ਖਾਲਿਸਤਾਨੀ ਅੱਤਵਾਦੀ ਅਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ ਦੋਸ਼ੀ ਕਸ਼ਮੀਰ ਸਿੰਘ ਤੇ ਹੁਣ ਕੇਂਦਰੀ ਜਾਂਚ ਏਜੰਸੀ ਨੈਸ਼ਨਲ ਇਨਵੈਸਟੀਗੈਸ਼ਨ ਏਜੰਸੀ (
NIA ) ਦਾ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ। ਐਨਆਈਏ ਨੇ ਕਸ਼ਮੀਰ ਸਿੰਘ ਤੇ 10 ਲੱਖ ਦਾ ਇਨਾਮ ਐਲਾਨਿਆ ਹੈ। ਦੱਸ ਦੇਈਏ ਕਿ ਐਨਆਈਏ ਨੂੰ ਕਸ਼ਮੀਰ ਸਿੰਘ ਦੀ ਪਿਛਲੇ 7 ਸਾਲਾਂ ਤੋਂ ਭਾਲ ਹੈ। ਜਾਂਚ ਏਜੰਸੀ ਨੂੰ ਲੰਬੇ ਸਮੇਂ ਤੋਂ ਕਸ਼ਮੀਰ ਸਿੰਘ ਦੀ ਤਲਾਸ਼ ਸੀ। ਕਸ਼ਮੀਰ ਸਿੰਘ ‘ਤੇ NIA ਨੇ ਟੈਰਰ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ।
ਕਸ਼ਮੀਰ ਸਿੰਘ ‘ਤੇ NIA ਨੇ ਅੱਤਵਾਦੀ-ਗੈਂਗਸਟਰ ਨੈੱਟਵਰਕ ਨੂੰ ਲੈ ਕੇ ਦਰਜ FIR ‘ਚ ਇਨਾਮ ਦਾ ਐਲਾਨ ਕੀਤਾ ਹੈ। ਕਸ਼ਮੀਰ ਸਿੰਘ ਖ਼ਿਲਾਫ਼ ਆਈਪੀਸੀ ਦੀ ਧਾਰਾ 120-ਬੀ, 121, 121-ਏ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ ਦੀ ਰੋਕਥਾਮ ਦੀਆਂ ਧਾਰਾਵਾਂ 17, 18, 18-ਬੀ ਅਤੇ 38 ਤਹਿਤ ਕੇਸ ਦਰਜ ਕੀਤਾ ਗਿਆ ਹੈ। ਸੱਤ ਸਾਲ ਪਹਿਲਾਂ ਯਾਨੀ 2016 ਵਿੱਚ ਪਲਵਿੰਦਰ ਪਿੰਦਾ ਸਮੇਤ ਕਈ ਬਦਮਾਸ਼ਾਂ ਨੇ ਨਾਭਾ ਹਾਈ ਸਕਿਓਰਿਟੀ ਜੇਲ੍ਹ ਤੇ ਹਮਲਾ ਕਰਕੇ ਚਾਰ ਬਦਮਾਸ਼ਾਂ ਨੂੰ ਜੇਲ੍ਹ ਚੋਂ ਛੁੜਵਾ ਲਿਆ ਸੀ।
ਨਾਭਾ ਜੇਲ੍ਹ ਬ੍ਰੇਕ ਮਾਮਲਾ
ਦੱਸ ਦਈਏ ਕਿ ਸਾਲ 2016 ਵਿੱਚ ਪਲਵਿੰਦਰ ਪਿੰਦਾ ਸਮੇਤ ਕਈ ਗੈਂਗਸਟਰਾਂ ਨੇ ਹਥਿਆਰਾਂ ਨਾਲ ਲੈਸ ਹੋ ਕੇ ਨਾਭਾ ਦੀ ਨਾਭਾ ਹਾਈ ਸਕਿਓਰਿਟੀ ਜੇਲ੍ਹ ‘ਤੇ ਹਮਲਾ ਕਰਕੇ ਦੋ ਗਰਮ ਖਿਆਲੀਆਂ ਸਮੇਤ ਚਾਰ ਗੈਂਗਸਟਰਾਂ ਨੂੰ ਛੁਡਾ ਲਿਆ ਸੀ। ਛੁਡਾਏ ਗਏ ਗਰਮਖਿਆਲੀ ਖਾਲਿਸਤਾਨ ਕਮਾਂਡੋ ਫੋਰਸ ਦਾ ਹਰਮਿੰਦਰ ਸਿੰਘ ਮਿੰਟੂ ਤੇ ਕਸ਼ਮੀਰ ਸਿੰਘ ਗਲਵੱਟੀ ਸ਼ਾਮਲ ਸਨ, ਜਦੋਂ ਕਿ ਗੈਂਗਸਟਰਾਂ ਵਿੱਚ
ਵਿੱਕੀ ਗੌਂਡਰ ਤੇ ਗੁਰਪ੍ਰੀਤ ਸੇਖੋਂ ਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਮਿੰਟੂ ਨੇ ਜੇਲ੍ਹ ਬ੍ਰੇਕ ਕਾਂਡ ਦੇ ਅਗਲੇ ਹੀ ਦਿਨ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।
ਜੇਲ੍ਹ ਬ੍ਰੈਕ ਕਾਂਡ ਤੋਂ ਬਾਅਦ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਰਾਜਸਥਾਨ ਦੇ ਸ਼੍ਰੀਗੰਗਾਨਗਰ ਵਿੱਚ ਲੁੱਕੇ ਹੋਏ ਸਨ। ਇਨ੍ਹਾਂ ਦੇ ਠਿਕਾਣੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਜਾਬ ਪੁਲਿਸ ਨੇ ਸਾਲ 2018 ਵਿੱਚ ਦੋਵਾਂ ਦਾ ਐਨਕਾਉਂਟਰ ਕਰ ਦਿੱਤਾ ਸੀ, ਜਦਕਿ ਉਸੇ ਸਾਲ
ਖਾਲਿਸਤਾਨ ਸਮਰਥਕ ਹਰਮਿੰਦਰ ਸਿੰਘ ਮਿੰਟੂ ਦੀ ਦਿਲ ਦਾ ਦੌਰਾ ਪੈਣ ਕਾਰਨ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ।
ਪਰ ਕਸ਼ਮੀਰ ਸਿੰਘ ਹਾਲੇ ਤੱਕ ਪੁਲਿਸ ਦੀ ਪਹੁੰਚ ਤੋਂ ਦੂਰ ਹੈ। ਜਿਸਨੂੰ ਲੈ ਕੇ ਹੁਣ ਕੇਂਦਰੀ ਏਜੰਸੀ ਐਨਆਈਏ ਨੇ 10 ਲੱਖ ਦਾ ਇਨਾਮ ਐਲਾਨਿਆ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ