Punjab Drug Case ‘ਚ NIA ਦੀ ਵੱਡੀ ਕਾਰਵਾਈ, ਅੰਮ੍ਰਿਤਪਾਲ ਸਿੰਘ ਦੀ 1.34 ਕਰੋੜ ਰੁਪਏ ਦੀ ਨਕਦੀ ਜ਼ਬਤ

Updated On: 

10 Nov 2023 10:43 AM

ਅਫਗਾਨਿਸਤਾਨ ਤੋਂ ਹੈਰੋਇਨ ਦੀ ਖੇਪ ਪਿਛਲੇ ਸਾਲ 22 ਅਪ੍ਰੈਲ ਨੂੰ ਅਟਾਰੀ ਸਰਹੱਦ 'ਤੇ ਸਥਿਤ ਇੰਟੈਗਰੇਟਿਡ ਚੈੱਕ ਪੋਸਟ (ਆਈਸੀਪੀ) ਰਾਹੀਂ ਭਾਰਤ ਆਈ ਸੀ। ਹੈਰੋਇਨ ਬੜੀ ਚਲਾਕੀ ਨਾਲ ਲੁਕਾਈ ਗਈ ਸੀ ਜਾਂਚ 'ਚ ਅੰਮ੍ਰਿਤਪਾਲ ਦੇ ਘਰੋਂ 1.34 ਕਰੋੜ ਰੁਪਏ ਦੀ ਨਕਦੀ, ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦਾ ਖੁਲਾਸਾ ਹੋਇਆ ਹੈ। ਪਿਛਲੇ ਸਾਲ ਅਪ੍ਰੈਲ 'ਚ ਕਸਟਮ ਵਿਭਾਗ ਨੇ 700 ਕਰੋੜ ਰੁਪਏ ਦੀ 102.784 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

Punjab Drug Case ਚ NIA ਦੀ ਵੱਡੀ ਕਾਰਵਾਈ, ਅੰਮ੍ਰਿਤਪਾਲ ਸਿੰਘ ਦੀ 1.34 ਕਰੋੜ ਰੁਪਏ ਦੀ ਨਕਦੀ ਜ਼ਬਤ

Bengaluru Cafe Blast 'ਚ NIA ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ

Follow Us On

ਪੰਜਾਬ ਨਿਊਜ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਨਸ਼ਾ ਤਸਕਰ ਅੰਮ੍ਰਿਤਪਾਲ ਸਿੰਘ ਦੇ ਘਰੋਂ ਬਰਾਮਦ 1.34 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਜ਼ਬਤ ਕੀਤੀ ਹੈ। ਇਹ ਨਕਦੀ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਤਹਿਤ ਜ਼ਬਤ ਕੀਤੀ ਗਈ ਹੈ।ਪਿਛਲੇ ਸਾਲ ਅਪ੍ਰੈਲ ‘ਚ ਕਸਟਮ ਵਿਭਾਗ (Customs Department) ਨੇ 700 ਕਰੋੜ ਰੁਪਏ ਦੀ 102.784 ਕਿਲੋ ਹੈਰੋਇਨ ਜ਼ਬਤ ਕੀਤੀ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਫੰਡ ਟ੍ਰਾਂਸਫਰ ਕਰਨ ਦੀ ਬਣਾਈ ਸੀ ਯੋਜਨਾ

ਅੰਮ੍ਰਿਤਪਾਲ ਸਿੰਘ (Amritpal Singh) ਨੇ 2019 ਤੋਂ 2021 ਤੱਕ ਫੰਡ ਟਰਾਂਸਫਰ ਕਰਨ ਦੀ ਯੋਜਨਾ ਬਣਾਈ ਅਤੇ ਇਸ ਨੂੰ ਸਿੱਧੇ ਮੁਲਜ਼ਮ ਸ਼ਾਹਿਦ ਅਹਿਮਦ ਉਰਫ ਕਾਜ਼ੀ ਅਬਦੁਲ ਵਦੂਦ ਅਤੇ ਰਾਜ਼ੀ ਹੈਦਰ ਜ਼ੈਦੀ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ। ਇਹ ਪੈਸੇ ਗੁਪਤ ਤਰੀਕੇ ਨਾਲ ਭੇਜੇ ਜਾਂਦੇ ਸਨ। ਪਹਿਲਾਂ ਇਹ ਮਾਮਲਾ ਕਸਟਮ ਵਿਭਾਗ ਨੇ ਦਰਜ ਕੀਤਾ ਸੀ। ਹਾਲਾਂਕਿ ਬਾਅਦ ਵਿੱਚ ਜਾਂਚ ਐਨਆਈਏ ਨੇ ਆਪਣੇ ਹੱਥ ਵਿੱਚ ਲੈ ਲਈ ਸੀ।

ਅਫਗਾਨਿਸਤਾਨ ਤੋਂ ਖੇਪ ਪਹੁੰਚੀ ਸੀ ਹੈਰੋਇਨ ਦੀ ਖੇਪ

ਹੈਰੋਇਨ ਦੀ ਖੇਪ ਦੁਬਈ ‘ਚ ਮੌਜੂਦ ਫਰਾਰ ਦੋਸ਼ੀ ਸ਼ਾਹਿਦ ਅਹਿਮਦ ਦੇ ਨਿਰਦੇਸ਼ ‘ਤੇ ਭੇਜੀ ਗਈ ਸੀ। ਇਸ ਸਾਰੀ ਖੇਡ ਵਿੱਚ ਅਫਗਾਨਿਸਤਾਨ ਦੇ ਮਜ਼ਾਰ-ਏ-ਸ਼ਰੀਫ ਦਾ ਰਹਿਣ ਵਾਲਾ ਨਜ਼ੀਰ ਅਹਿਮਦ ਕਾਨੀ ਵੀ ਸ਼ਾਮਲ ਹੈ। ਨਜ਼ੀਰ ਨੇ ਹੀ ਹੈਰੋਇਨ ਦੀ ਖੇਪ ਭੇਜੀ ਸੀ। ਇਹ ਖੇਪ ਦਿੱਲੀ ਸਥਿਤ ਮੁਲਜ਼ਮ ਰਾਜ਼ੀ ਹੈਦਰ ਜ਼ੈਦੀ ਨੂੰ ਪਹੁੰਚਾਈ ਜਾਣੀ ਸੀ। ਇਸ ਤੋਂ ਬਾਅਦ ਇਸ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਭੇਜਿਆ ਜਾਣਾ ਸੀ। ਪਰ ਐੱਨਆਈਏ ਨੇ ਇਸ ਸਾਰੇ ਖੇਲ ਦਾ ਪਰਦਾਫਾਸ਼ ਕਰ ਦਿੱਤਾ, ਜਿਸ ਕਾਰਨ ਇਹ ਮੁਲਜ਼ਮ ਦੇਸ਼ ਵਿਰੋਧੀ ਕੰਮ ਵਿੱਚ ਕਾਮਯਾਬ ਨਹੀਂ ਹੋਏ।

ਚਾਰ ਖਿਲਾਫ ਚਾਰਜਸ਼ੀਟ ਦਾਇਰ

ਪਿਛਲੇ ਸਾਲ 16 ਦਸੰਬਰ ਨੂੰ ਇਸ ਮਾਮਲੇ ਵਿੱਚ ਸ਼ਾਹਿਦ ਅਹਿਮਦ, ਨਜ਼ੀਰ ਅਹਿਮਦ ਕਾਨੀ, ਰਾਜ਼ੀ ਹੈਦਰ ਜ਼ੈਦੀ ਅਤੇ ਵਿਪਿਨ ਮਿੱਤਲ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ।