ਗੁਜਰਾਤ ਜੇਲ੍ਹ ‘ਚ ਬੰਦ ਮੁਲਜ਼ਮ ਦੇ ਘਰ ਸਮੇਤ ਬਟਾਲਾ ਦੇ ਕਈ ਇਲਾਕਿਆਂ ‘ਚ NIA ਦੀ ਛਾਪੇਮਾਰੀ

Updated On: 

07 Nov 2023 19:06 PM

ਬਟਾਲਾ ਵਿਖੇ ਐਨਆਈਏ ਦੀ ਟੀਮ ਨੇ ਵੱਖ-ਵੱਖ ਇਲਾਕਿਆਂ 'ਚ ਅੱਜ ਛਾਪੇਮਾਰੀ ਕੀਤੀ ਹੈ। ਅੱਜ ਸਵੇਰੇ ਦਿੱਲੀ ਤੋਂ ਬਟਾਲਾ ਐਨਆਈਏ ਦੀ ਟੀਮ ਪਹੁੰਚੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਨੂੰ ਲੈ ਕੇ ਕੀਤੇ ਸਵਾਲ ਤੇ ਅਧਿਕਾਰੀਆਂ ਨੇ ਕਿਹਾ ਕੀ ਉਹ ਅਜੇ ਇਸ 'ਤੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਦੱਸ ਦਈਏ ਕੀ ਪੰਜਾਬ 'ਚ ਲਗਾਤਾਰ ਐਨਆਈਏ ਅਤੇ ਕੇਂਦਰੀ ਜਾਂਚ ਏਜੰਸੀਆਂ ਦੀ ਰੇਡ ਚੱਲ ਰਹੀ ਹੈ।

ਗੁਜਰਾਤ ਜੇਲ੍ਹ ਚ ਬੰਦ ਮੁਲਜ਼ਮ ਦੇ ਘਰ ਸਮੇਤ ਬਟਾਲਾ ਦੇ ਕਈ ਇਲਾਕਿਆਂ ਚ NIA ਦੀ ਛਾਪੇਮਾਰੀ

NIA

Follow Us On

ਐਨਆਈਏ (NIA) ਦੀ ਟੀਮ ਨੇ ਬਟਾਲਾ ਦੇ ਵੱਖ-ਵੱਖ ਇਲਾਕਿਆਂ ‘ਚ ਅੱਜ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਐਨਆਈਏ ਟੀਮ ਨੇ ਵੱਖ-ਵੱਖ ਮਾਮਲਿਆਂ ਚ ਛੱਕੀ ਵਿਅਕਤੀਆਂ ਦੇ ਘਰਾਂ ਚ ਛਾਪੇਮਾਰੀ ਕੀਤੀ ਹੈ। ਛਾਪੇਮਾਰੀ ਨੂੰ ਲੈ ਕੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਦੱਸੀਆਂ ਜਾ ਰਿਹਾ ਹੈ ਕਿ ਅੱਜ ਸਵੇਰੇ ਦਿੱਲੀ ਤੋਂ ਬਟਾਲਾ ਐਨਆਈਏ ਦੀ ਟੀਮ ਪਹੁੰਚੀ ਸੀ ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ।

ਜਾਂਚ ਟੀਮ ਵਿੱਚ ਸ਼ਾਮਲ ਬਟਾਲਾ (Batala) ਦੇ ਤਹਿਸੀਲਦਾਰ ਅਭਿਸ਼ੇਕ ਵਰਮਾ ਨੇ ਮਾਮਲੇ ਦੀ ਜਾਣਕਾਰੀ ਦਿੰਦਿਆ ਕਿਹਾ ਕਿ ਉਨ੍ਹਾਂ ਨੂੰ ਇਹ ਵੀ ਸੂਚਿਤ ਕੀਤਾ ਗਿਆ ਸੀ ਕਿ ਐਨਆਈਏ ਟੀਮਾਂ ਕੁਝ ਘਰਾਂ ਦੀ ਤਲਾਸ਼ੀ ਲੈਣਾ ਪਹੁੰਚ ਰਹੀਆਂ ਹਨ। ਇਸ ਲਈ ਉਨ੍ਹਾਂ ਦਾ ਸਹਿਯੋਗ ਕੀਤਾ ਜਾਵੇ। ਛਾਪੇਮਾਰੀ ਦੌਰਾਨ ਹੋਈ ਬਰਾਮਦਗੀ ਨੂੰ ਲੈ ਕੇ ਕੀਤੇ ਸਵਾਲ ‘ਤੇ ਉਨ੍ਹਾਂ ਕਿਹਾ ਕੀ ਉਹ ਅਜੇ ਇਸ ‘ਤੇ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਇਹ ਸਾਰੀ ਕਾਰਵਾਈ ਰਾਸ਼ਟਰੀ ਜਾਂਚ ਏਜੰਸੀ ਨੇ ਕੀਤੀ ਹੈ ਅਤੇ ਉਹ ਇਸ ਬਾਰੇ ਜਾਣਕਾਰੀਆਂ ਦੇਣਗੇ।

ਵੱਖ-ਵੱਖ ਘਰਾਂ ‘ਚ ਛਾਪੇਮਾਰੀ

ਜਾਣਕਾਰੀ ਮਿਲੀ ਹੈ ਕਿ ਐਨਆਈਏ ਨੇ ਬਟਾਲਾ ਦੇ ਮੁਹੱਲਾ ਬੋਲੀ ਇੰਦਰਜੀਤ ਵਿੱਚ ਰਹਿਣ ਵਾਲੇ ਨੌਜਵਾਨ ਰੋਹਿਤ ਗਰੋਵਰ ਉਰਫ਼ ਬੰਟੀ ਦੇ ਘਰ ਵੀ ਛਾਪਾ ਮਾਰਿਆ ਅਤੇ ਰਿਕਾਰਡ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਨੌਜਵਾਨ ਰੋਹਿਤ ਗਰੋਵਰ ਸੀ ਘਰ ‘ਚ ਮੌਜ਼ੂਦ ਨਹੀਂ ਸੀ। ਦੱਸ ਦਈਏ ਕਿ 5 ਮਹੀਨੇ ਪਹਿਲਾਂ ਵੀ ਨੌਜਵਾਨ ਰੋਹਿਤ ਗਰੋਵਰ ਨੂੰ ਸੀਬੀਆਈ ਦੀ ਟੀਮ ਨੇ ਪੁੱਛਗਿੱਛ ਲਈ ਬੁਲਾਇਆ ਸੀ।

ਇਸ ਤੋਂ ਇਲਾਵਾ ਬਟਾਲਾ ਦੇ ਅੱਚਲੀ ਗੇਟ ‘ਚ ਇੱਕ ਘਰ ‘ਤੇ ਛਾਪਾ ਮਾਰਿਆ ਗਿਆ ਸੀ ਅਤੇ । ਇਹ ਨੌਜਵਾਨ ਨਸ਼ੇ ਦੇ ਇੱਕ ਮਾਮਲੇ ਵਿੱਚ ਪਿਛਲੇ 3 ਸਾਲਾਂ ਤੋਂ ਗੁਜਰਾਤ ਜੇਲ੍ਹ ਵਿੱਚ ਬੰਦ ਹੈ। ਉਸ ਸਮੇਂ ਪੁਲਿਸ ਇਸ ਨੌਜਵਾਨ ਨੂੰ ਥਾਈਲੈਂਡ ਤੋਂ ਭਾਰਤ ਲੈ ਕੇ ਆਈ ਸੀ ਅਤੇ ਉਸ ਖਿਲਾਫ਼ ਨਸ਼ੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਜਾਂਚ ਦੌਰਾਨ ਇਸ ਨੌਜਵਾਨ ਪਿਤਾ ਇੱਥੇ ਮੌਜ਼ੂਦ ਸਨ। ਉਨ੍ਹਾਂ ਨੇ ਕਿਹਾ ਕਿ ਉਸ ਦਾ ਪੁੱਤ ਪਿਛਲੇ 3 ਸਾਲਾਂ ਤੋਂ ਜੇਲ੍ਹ ਵਿੱਚ ਹੈ ਅਤੇ ਅੱਜ ਇੱਕ ਟੀਮ ਦਿੱਲੀ ਤੋਂ ਜਾਂਚ ਲਈ ਆਈ ਸੀ।