ਬਟਾਲਾ ‘ਚ ਟਰੈਵਲ ਏਜੰਟ ਦੇ ਦਫਤਰ ‘ਤੇ ਫਾਇਰਿੰਗ, ਬਾਈਕ ‘ਤੇ ਆਏ 2 ਨਕਾਬਪੋਸ਼ ਬਦਮਾਸ਼; ਘਟਨਾ ਦੀ CCTV ਆਈ ਸਾਹਮਣੇ
ਗੁਰਦਾਸਪੁਰ ਦੇ ਕਸਬਾ ਕੋਟਲੀ ਸੂਰਤ ਮੱਲੀ ਵਿਖੇ 2 ਅਣਪਛਾਤੇ ਨੌਜਵਾਨਾਂ ਵੱਲੋਂ ਟਰੈਵਲ ਏਜੇਂਟ ਤਰਨਜੀਤ ਸਿੰਘ ਦੀ ਬੰਦ ਦੁਕਾਨ 'ਤੇ ਫਾਇਰਿੰਗ ਕਰ ਦਿੱਤੀ। ਮਿਲ ਜਾਣਕਾਰੀ ਮੁਤਾਬਕ ਅਣਪਛਾਤਿਆਂ ਨੇ ਇਸ ਬੰਦ ਦੁਕਾਨ ਦੇ ਸ਼ਟਰ 'ਤੇ ਤਿੰਨ ਗੋਲੀਆਂ ਚਲਾਈਆਂ। ਮਲਾਵਰਾਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਵਾਰਦਾਤ ਤੋਂ ਬਾਅਦ ਟਰੈਵਲ ਏਜੰਟ ਦੇ ਪਰਿਵਾਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਗੁਰਦਾਸਪੁਰ ਨਿਊਜ਼। ਪੰਜਾਬ ਵਿੱਚ ਲਗਾਤਾਰ ਅਪਰਾਧ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਸੂਬੇ ਵਿੱਚ ਸ਼ਰੇਆਮ ਚੋਰੀ, ਲੁੱਟ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਹੀ ਮਾਮਲਾ ਗੁਰਦਾਸਪੁਰ ਦੇ ਕਸਬਾ ਕੋਟਲੀ ਸੂਰਤ ਮੱਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਟਰੈਵਲ ਏਜੇਂਟ ਤਰਨਜੀਤ ਸਿੰਘ ਦੀ ਬੰਦ ਦੁਕਾਨ ‘ਤੇ ਦੇਰ ਸ਼ਾਮ ਮੋਟਰਸਾਈਕਲ ਸਵਾਰ ਅਣਪਛਾਤੇ 2 ਨੌਜਵਾਨਾਂ ਵੱਲੋਂ ਗੋਲੀਆਂ ਚੱਲਾ ਦਿੱਤੀਆ। ਮਿਲ ਜਾਣਕਾਰੀ ਮੁਤਾਬਕ ਅਣਪਛਾਤਿਆਂ ਨੇ ਇਸ ਬੰਦ ਦੁਕਾਨ ਦੇ ਸ਼ਟਰ ‘ਤੇ ਤਿੰਨ ਗੋਲੀਆਂ ਚਲਾਈਆਂ।
ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲਾਵਰਾਂ ਦੀ ਤਸਵੀਰ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਵਾਰਦਾਤ ਤੋਂ ਬਾਅਦ ਟਰੈਵਲ ਏਜੰਟ ਦੇ ਪਰਿਵਾਰ ਅੰਦਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਪੁਲਿਸ ਨੇ ਸ਼ੂਰੁ ਕੀਤੀ ਮਾਮਲੇ ਦੀ ਜਾਂਚ
ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਪੁਲਿਸ ਦੇ ਐਸਪੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਕੋਟਲੀ ਸੂਰਤ ਮੱਲੀ ਵਿਖੇ ਦੇਰ ਸ਼ਾਮ ਇੱਕ ਟਰੈਵਲ ਏਜੇਂਟ ਤਰਨਜੀਤ ਸਿੰਘ ਦੀ ਬੰਦ ਦੁਕਾਨ ‘ਤੇ ਮੋਟਰ ਸਾਈਕਲ ਸਵਾਰ 2 ਅਣਪਛਾਤਿਆਂ ਨੇ ਗੋਲੀਆਂ ਚਲਾਈਆਂ ਹਨ। ਹਮਲਾਵਰਾਂ ਵੱਲੋਂ ਤਿੰਨ ਫਾਇਰ ਕੀਤੇ ਗਏ ਹਨ। ਜੋ ਬੰਦ ਦੁਕਾਨ ਦੇ ਸ਼ਟਰ ‘ਤੇ ਜਾ ਲੱਗੇ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਹੈ।
ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ- ਪੁਲਿਸ
ਗੋਲੀਆਂ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਪਰ ਹਮਲਾਵਰਾਂ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ ਉਨ੍ਹਾਂ ਕਿਹਾ ਕਿ ਟਰੈਵਲ ਏਜੰਟ ਤੋਂ ਵੀ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਦੁਕਾਨ ਉੱਪਰ ਇਹ ਫਾਇਰੰਗ ਕਿਉਂ ਹੋਈ ਹੈ ਅਤੇ ਉਨ੍ਹਾਂ ਦੀ ਕਿਸੇ ਨਾਲ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ? ਟਰੈਵਲ ਏਜੰਟ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹਨਾਂ ਕਿਹਾ ਕਿ ਇਹਨਾਂ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।