AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਨਿਊਜ਼ੀਲੈਂਡ ਨਗਰ ਕੀਰਤਨ ਵਿਵਾਦ: ਜਥੇਦਾਰ ਗੜਗੱਜ ਬੋਲੇ- ਕਿਸੇ ਭਾਈਚਾਰੇ ਵੱਲੋਂ ਨਹੀਂ, ਸਗੋਂ ਕੁੱਝ ਗਿਣਤੀ ਦੇ ਸ਼ਰਾਰਤੀ ਤੱਤਾਂ ਦੀ ਕਰਤੂਤ

ਨਿਊਜ਼ੀਲੈਂਡ 'ਚ ਹਾਲ ਹੀ 'ਚ ਨਗਰ ਕੀਰਤਨ ਦੌਰਾਨ ਹੋਏ ਵਿਵਾਦ ਬਾਰੇ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਕਿਸੇ ਭਾਈਚਾਰੇ ਵੱਲੋਂ ਨਹੀਂ ਸੀ, ਸਗੋਂ ਕੁਝ ਗਿਣਤੀ ਦੇ ਸ਼ਰਾਰਤੀ ਤੱਤਾਂ ਦੀ ਕਰਤੂਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉੱਥੋਂ ਦੇ ਸਥਾਨਕ ਆਗੂਆਂ ਨਾਲ ਮਿਲ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ 'ਚ ਨਗਰ ਕੀਰਤਨ ਹੋਰ ਵੱਧ ਸ਼ਰਧਾ ਤੇ ਏਕਤਾ ਨਾਲ ਕੱਢੇ ਜਾਣਗੇ।

ਨਿਊਜ਼ੀਲੈਂਡ ਨਗਰ ਕੀਰਤਨ ਵਿਵਾਦ: ਜਥੇਦਾਰ ਗੜਗੱਜ ਬੋਲੇ- ਕਿਸੇ ਭਾਈਚਾਰੇ ਵੱਲੋਂ ਨਹੀਂ, ਸਗੋਂ ਕੁੱਝ ਗਿਣਤੀ ਦੇ ਸ਼ਰਾਰਤੀ ਤੱਤਾਂ ਦੀ ਕਰਤੂਤ
ਜਥੇਦਾਰ ਕੁਲਦੀਪ ਸਿੰਘ ਗੜਗੱਜ
tv9-punjabi
| Published: 27 Apr 2026 14:55 PM IST
Share

ਅੱਜ ਅੰਮ੍ਰਿਤਸਰ ਵਿਖੇ ਮੰਜੀ ਸਾਹਿਬ ਦੀਵਾਨ ਹਾਲ ‘ਚ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕਥਾ ਕੀਤੀ ਗਈ। ਕਥਾ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਵੱਖ-ਵੱਖ ਧਾਰਮਿਕ ਤੇ ਸਮਾਜਿਕ ਮਸਲਿਆਂ ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਸਰਬੱਤ ਦੇ ਭਲੇ ਦੀ ਸੋਚ ਰੱਖਦੀ ਹੈ ਤੇ ਇਹੀ ਸਿੱਖੀ ਦਾ ਮੂਲ ਸੰਦੇਸ਼ ਹੈ।

ਨਿਊਜ਼ੀਲੈਂਡ ‘ਚ ਹਾਲ ਹੀ ‘ਚ ਨਗਰ ਕੀਰਤਨ ਦੌਰਾਨ ਹੋਏ ਵਿਵਾਦ ਬਾਰੇ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਕਿਸੇ ਭਾਈਚਾਰੇ ਵੱਲੋਂ ਨਹੀਂ ਸੀ, ਸਗੋਂ ਕੁਝ ਗਿਣਤੀ ਦੇ ਸ਼ਰਾਰਤੀ ਤੱਤਾਂ ਦੀ ਕਰਤੂਤ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਉੱਥੋਂ ਦੇ ਸਥਾਨਕ ਆਗੂਆਂ ਨਾਲ ਮਿਲ ਕੇ ਗੱਲਬਾਤ ਕੀਤੀ ਤੇ ਉਨ੍ਹਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਨਗਰ ਕੀਰਤਨ ਹੋਰ ਵੱਧ ਸ਼ਰਧਾ ਤੇ ਏਕਤਾ ਨਾਲ ਕੱਢੇ ਜਾਣਗੇ।

ਇਸ ਮੌਕੇ ਜਥੇਦਾਰ ਨੇ ਸੰਗਤ ਨੂੰ ਕੀਰਤਪੁਰ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਸਮਾਗਮਾਂ ‘ਚ ਵੱਡੀ ਗਿਣਤੀ ‘ਚ ਸ਼ਿਰਕਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 29 ਅਪ੍ਰੈਲ ਤੋਂ 1 ਮਈ ਤੱਕ ਮਨਾਏ ਜਾਣ ਵਾਲੇ ਇਹ ਸਮਾਗਮ ਸਿੱਖ ਇਤਿਹਾਸ ਨਾਲ ਜੁੜਨ ਦਾ ਸੁਨਹਿਰੀ ਮੌਕਾ ਹਨ। ਉਨ੍ਹਾਂ ਨੇ ਦੱਸਿਆ ਕਿ ਗੁਰੂ ਸਾਹਿਬਾਨਾਂ ਵੱਲੋਂ ਵਸਾਏ ਨਗਰਾਂ ਦਾ ਮਕਸਦ ਸਿੱਖ ਸੱਭਿਆਚਾਰ ਨੂੰ ਮਜ਼ਬੂਤ ਕਰਨਾ ਤੇ ਲੋਕਾਂ ‘ਚ ਏਕਤਾ ਪੈਦਾ ਕਰਨਾ ਸੀ, ਜਿਸ ਨੂੰ ਅੱਜ ਵੀ ਸਮਝਣ ਦੀ ਲੋੜ ਹੈ।

ਦੁਨੀਆ ਭਰ ‘ਚ ਵਸਦੇ ਸਿੱਖਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਸਿੱਖ ਹਜ਼ਾਰਾਂ ਕਿਲੋਮੀਟਰ ਦੂਰ ਵੱਸਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਗੁਰੂ ਦੀ ਸਿੱਖਿਆ ਤੇ ਪੰਜਾਬ ਨਾਲ ਪਿਆਰ ਬਰਕਰਾਰ ਹੈ। ਕੋਵਿਡ ਸਮੇਂ ਦੌਰਾਨ ਸਿੱਖ ਕੌਮ ਵੱਲੋਂ ਕੀਤੀ ਗਈ ਸੇਵਾ ਦੀ ਵੀ ਉਨ੍ਹਾਂ ਨੇ ਸਰਾਹਨਾ ਕੀਤੀ। ਇਸ ਤੋਂ ਇਲਾਵਾ ਦਸਤਾਰ ਨਾਲ ਜੁੜੇ ਇਕ ਵਾਇਰਲ ਵੀਡੀਓ ਤੇ ਪ੍ਰਤੀਕਿਰਿਆ ਦਿੰਦਿਆਂ ਜਥੇਦਾਰ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਨਾਲ ਕੁੱਟਮਾਰ ਕਰਨਾ ਗਲਤ ਹੈ ਤੇ ਦਸਤਾਰ ਸਿੱਖ ਦੀ ਸ਼ਾਨ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਤਰ੍ਹਾਂ ਦੇ ਮਾਮਲਿਆਂ ‘ਚ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...