ਨਵਾਂਸ਼ਹਿਰ ‘ਚ ਮਾਂ-ਪੁੱਤ ਦਾ ਇੱਕਠਿਆਂ ਹੋਇਆ ਅੰਤਿਮ ਸਸਕਾਰ, ਬੇਟੇ ਦੀ ਕੈਨੇਡਾ ‘ਚ ਹੋਈ ਮੌਤ, ਮਾਂ ਨੇ ਸਦਮੇ ‘ਚ ਤੋੜਿਆ ਦਮ
ਪੰਜਾਬ ਦੇ ਨਵਾਂਸ਼ਹਿਰ ਦੇ ਪਿੰਡ ਈਮਾਨ ਚਹਿਲ ਵਿੱਚ ਮਾਂ-ਪੁੱਤ ਇਕੱਠੇ ਹੀ ਅੰਤਿਮ ਸਸਕਾਰ ਕੀਤਾ ਗਿਆ। ਦੋਵੇਂ ਚਿਖਾਵਾਂ ਨੂੰ ਇਕੱਠੇ ਸੜਦੇ ਦੇਖ ਕੇ ਸ਼ਮਸ਼ਾਨਘਾਟ 'ਚ ਖੜ੍ਹੇ ਹਰ ਵਿਅਕਤੀ ਦੀਆਂ ਅੱਖਾਂ ਨਮ ਹੋ ਗਈਆਂ। ਜਦੋਂ ਮਾਂ ਨੂੰ ਪਤਾ ਲੱਗਾ ਕਿ ਗੁਰਵਿੰਦਰ ਨਾਥ (24) ਪੁੱਤਰ ਕ੍ਰਿਸ਼ਨ ਦੇਵ ਦੀ ਕੈਨੇਡਾ ਵਿੱਚ ਮੌਤ ਹੋ ਗਈ ਹੈ ਤਾਂ ਉਸਨੇ ਵੀ ਸਦਮੇ ਵਿੱਚ ਹੀ ਦਮ ਤੋੜ ਦਿੱਤਾ।
ਪੰਜਾਬ ਨਿਊਜ। ਕਹਿੰਦੇ ਨੇ ਮਾਂ ਤਾਂ ਮਾਂ ਹੀ ਹੁੰਦੀ ਹੈ ਮਾਂ ਵਰਗਾ ਹੋਰ ਕੋਈ ਨਹੀਂ ਹੋ ਸਕਦਾ। ਬੇਟੇ ਦੀ ਮੌਤ ਦੀ ਖਬਰ ਸੁਣਕੇ ਸਦਮੇ ਵਿੱਚ ਹੀ ਮਾਂ ਨੇ ਦਮ ਤੋੜ ਦਿੱਤਾ। ਇਹ ਕਹਾਣੀ ਪੰਜਾਬ ਦੇ ਨਵਾਸ਼ਹਿਰ ਜਿਲੇ ਦੀ ਹੈ। ਜਿੱਥੇ ਨਵਾਂਸ਼ਹਿਰ ਦੇ ਗੁਰਵਿੰਦਰ ਨਾਥ ‘ਤੇ 9 ਜੁਲਾਈ ਨੂੰ ਕੈਨੇਡਾ (Canada) ਵਿੱਚ ਅਣਪਛਾਤੇ ਵਿਅਕਤੀਆਂ ਨੇ ਕਾਰ ਖੋਹਣ ਲਈ ਉਸਤੇ ਹਮਲਾ ਕਰ ਦਿੱਤਾ ਸੀ। 14 ਜੁਲਾਈ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬੀਤੀ ਸ਼ਾਮ ਜਦੋਂ ਮਾਪਿਆਂ ਨੂੰ ਇਸ ਦਰਦਨਾਕ ਖ਼ਬਰ ਦਾ ਪਤਾ ਲੱਗਾ ਤਾਂ ਮਾਂ ਸਦਮਾ ਬਰਦਾਸ਼ਤ ਨਾ ਕਰ ਸਕੀ। ਉਸ ਨੇ ਕੋਈ ਦਵਾਈ ਖਾ ਲਈ, ਜਿਸ ਕਾਰਨ ਉਸ ਨੂੰ ਰੋਪੜ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਲਈ ਲਿਜਾਇਆ ਗਿਆ।
ਪਰ ਉਥੋਂ ਉਸ ਨੂੰ ਡੀਐਮਸੀ ਲੁਧਿਆਣਾ (DMC Ludhiana) ਰੈਫਰ ਕਰ ਦਿੱਤਾ ਗਿਆ। ਮਾਤਾ ਨਰਿੰਦਰ ਕੌਰ ਉਮਰ (52) ਸਾਲ ਪਤਨੀ ਕ੍ਰਿਸ਼ਨ ਦੇਵ ਦੀ ਇਲਾਜ ਦੌਰਾਨ ਮੌਤ ਹੋ ਗਈ। ਗੁਰਵਿੰਦਰ ਸਿੰਘ 2 ਸਾਲ ਪਹਿਲਾਂ ਕੈਨੇਡਾ ਪੜ੍ਹਨ ਲਈ ਗਿਆ ਸੀ। ਉਹ ਤਿੰਨ ਭਰਾ ਸਨ। ਜੱਦੀ ਪਿੰਡ ਕਰੀਮਪੁਰ ਚਾਹਵਾਲਾ ਹੈ। ਪਰ ਕਾਫੀ ਸਮਾਂ ਪਹਿਲਾਂ ਉਥੇ ਛੱਡ ਕੇ ਪਿਤਾ ਜੀ ਨੇ ਨਵਾਂਸ਼ਹਿਰ ਦੇ ਕਾਠਗੜ੍ਹ ਥਾਣੇ ਦੇ ਏਮਨ ਚਹਿਲ ਵਿੱਚ ਖੇਤੀ ਅਤੇ ਦੁੱਧ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ।


