AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਨਵਾਂਸ਼ਹਿਰ ਦੇ ਢੋਲ ਵਜਾਉਣ ਵਾਲੇ ਦੀ ਨਿਕਲੀ 1.50 ਕਰੋੜ ਦੀ ਲਾਟਰੀ, 40 ਸਾਲਾਂ ਬਾਅਦ ਪੁੱਤਰ ਦੇ ਨਾਮ ਨੇ ਬਦਲੀ ਤਕਦੀਰ

ਨਵਾਂਸ਼ਹਿਰ ਦੇ ਇੱਕ ਪੇਂਟਿੰਗ ਆਰਟਿਸਟ ਅਤੇ ਭਗਵਤੀ ਜਾਗਰਣਾਂ ਵਿੱਚ ਢੋਲਕ ਵਾਦਕ ਵਜੋਂ ਸੇਵਾ ਨਿਭਾਉਣ ਵਾਲੇ ਗੁਰਚਰਨ ਸਿੰਘ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ। ਉਨ੍ਹਾਂ ਨੇ ਮਹੀਨਾਵਾਰ ਲਾਟਰੀ ਡਰਾਅ ਵਿੱਚ ਡੇਢ ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਨਵਾਂਸ਼ਹਿਰ (ਐੱਸ.ਬੀ.ਐੱਸ. ਨਗਰ) ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਇਹ ਲਾਟਰੀ ਟਿਕਟ ਆਪਣੇ ਪੁੱਤਰ ਮਾਨ ਸਿੰਘ ਦੇ ਨਾਮ 'ਤੇ ਖਰੀਦੀ ਸੀ।

ਨਵਾਂਸ਼ਹਿਰ ਦੇ ਢੋਲ ਵਜਾਉਣ ਵਾਲੇ ਦੀ ਨਿਕਲੀ 1.50 ਕਰੋੜ ਦੀ ਲਾਟਰੀ, 40 ਸਾਲਾਂ ਬਾਅਦ ਪੁੱਤਰ ਦੇ ਨਾਮ ਨੇ ਬਦਲੀ ਤਕਦੀਰ
ਨਵਾਂਸ਼ਹਿਰ: ਢੋਲਕ ਵਾਦਕ ਦੀ 1.50 ਕਰੋੜ ਦੀ ਲਾਟਰੀ, ਪੁੱਤਰ ਦੇ ਨਾਮ ਨੇ ਬਦਲੀ ਕਿਸਮਤ
rajinder-arora-ludhiana
| Updated On: 07 Apr 2026 22:52 PM IST

ਨਵਾਂਸ਼ਹਿਰ ਦੇ ਇੱਕ ਪੇਂਟਿੰਗ ਆਰਟਿਸਟ ਅਤੇ ਭਗਵਤੀ ਜਾਗਰਣਾਂ ਵਿੱਚ ਢੋਲਕ ਵਾਦਕ ਵਜੋਂ ਸੇਵਾ ਨਿਭਾਉਣ ਵਾਲੇ ਗੁਰਚਰਨ ਸਿੰਘ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ। ਉਨ੍ਹਾਂ ਨੇ ਮਹੀਨਾਵਾਰ ਲਾਟਰੀ ਡਰਾਅ ਵਿੱਚ ਡੇਢ ਕਰੋੜ ਰੁਪਏ ਦਾ ਬੰਪਰ ਇਨਾਮ ਜਿੱਤ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਨਵਾਂਸ਼ਹਿਰ (ਐੱਸ.ਬੀ.ਐੱਸ. ਨਗਰ) ਦੇ ਰਹਿਣ ਵਾਲੇ ਗੁਰਚਰਨ ਸਿੰਘ ਨੇ ਇਹ ਲਾਟਰੀ ਟਿਕਟ ਆਪਣੇ ਪੁੱਤਰ ਮਾਨ ਸਿੰਘ ਦੇ ਨਾਮ ‘ਤੇ ਖਰੀਦੀ ਸੀ।

4 ਅਪ੍ਰੈਲ 2026 ਨੂੰ ਜਦੋਂ ਲਾਟਰੀ ਦਾ ਡਰਾਅ ਨਿਕਲਿਆ, ਤਾਂ ਗੁਰਚਰਨ ਸਿੰਘ ਦੇ ਘਰ ਖੁਸ਼ੀਆਂ ਦੀ ਲਹਿਰ ਦੌੜ ਗਈ। ਮੰਗਲਵਾਰ (7 ਅਪ੍ਰੈਲ) ਨੂੰ ਵਿਜੇਤਾ ਪਰਿਵਾਰ ਅਧਿਕਾਰਤ ਤੌਰ ‘ਤੇ ਲੁਧਿਆਣਾ ਵਿੱਚ ਟਿਕਟ ਵਿਕਰੇਤਾ ਕੋਲ ਪਹੁੰਚਿਆ, ਜਿੱਥੇ ਉਨ੍ਹਾਂ ਨੇ ਆਪਣੀ ਜਿੱਤ ਦਾ ਦਾਅਵਾ ਪੇਸ਼ ਕੀਤਾ ਅਤੇ ਜ਼ਰੂਰੀ ਦਸਤਾਵੇਜ਼ੀ ਕਾਰਵਾਈਆਂ ਪੂਰੀਆਂ ਕੀਤੀਆਂ। ਹੁਣ ਉਹ ਲਾਟਰੀ ਦੀ ਰਕਮ ਕਲੇਮ ਕਰਨ ਲਈ ਚੰਡੀਗੜ੍ਹ ਸਥਿਤ ਲਾਟਰੀ ਦਫ਼ਤਰ ਗਏ ਹਨ।

40 ਸਾਲਾਂ ਦੀ ਉਡੀਕ ਦਾ ਮਿਲਿਆ ਫਲ

ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਪਿਛਲੇ 40 ਸਾਲਾਂ ਤੋਂ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਸਨ। ਇੰਨੇ ਲੰਬੇ ਸਮੇਂ ਦੌਰਾਨ ਕਦੇ ਕੋਈ ਵੱਡਾ ਇਨਾਮ ਨਹੀਂ ਲੱਗਿਆ, ਪਰ ਉਨ੍ਹਾਂ ਨੇ ਕਦੇ ਉਮੀਦ ਨਹੀਂ ਛੱਡੀ। ਉਨ੍ਹਾਂ ਕਿਹਾ, “ਮੈਨੂੰ ਆਪਣੀ ਕਿਸਮਤ ‘ਤੇ ਪੂਰਾ ਭਰੋਸਾ ਸੀ। ਅੱਜ ਮੇਰੇ ਬੇਟੇ ਦੇ ਨਾਮ ‘ਤੇ ਨਿਕਲੀ ਇਸ ਲਾਟਰੀ ਨੇ ਮੇਰੇ ਚਾਰ ਦਹਾਕਿਆਂ ਦੇ ਇੰਤਜ਼ਾਰ ਨੂੰ ਇੱਕ ਸੁਖਦ ਮੋੜ ਦੇ ਦਿੱਤਾ ਹੈ।”

ਪੇਂਟਿੰਗ ਅਤੇ ਸੰਗੀਤ ਨਾਲ ਗੂੜ੍ਹਾ ਸਬੰਧ

ਨਵਾਂਸ਼ਹਿਰ ਦੇ ਪਿੰਡ ਉਰਾਪੜ ਦੇ ਰਹਿਣ ਵਾਲੇ ਗੁਰਚਰਨ ਸਿੰਘ ਪੇਸ਼ੇ ਤੋਂ ਇੱਕ ਪੇਂਟਿੰਗ ਆਰਟਿਸਟ ਹਨ। ਰੰਗਾਂ ਨਾਲ ਤਸਵੀਰਾਂ ਉਕਰਨ ਦੇ ਨਾਲ-ਨਾਲ ਉਨ੍ਹਾਂ ਦਾ ਅਧਿਆਤਮਿਕ ਲਗਾਵ ਵੀ ਬਹੁਤ ਡੂੰਘਾ ਹੈ। ਉਹ ਕਈ ਸਾਲਾਂ ਤੋਂ ਦੇਵੀ ਜਾਗਰਣਾਂ ਵਿੱਚ ਢੋਲਕ ਵਜਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ 4 ਅਪ੍ਰੈਲ ਨੂੰ ਡਰਾਅ ਖੁੱਲ੍ਹਣ ਤੋਂ ਬਾਅਦ ਜਦੋਂ ਲਾਟਰੀ ਵਿਕਰੇਤਾ ਦਾ ਫ਼ੋਨ ਆਇਆ ਅਤੇ ਇਨਾਮ ਬਾਰੇ ਦੱਸਿਆ, ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ।

ਪਰਿਵਾਰ ਅਤੇ ਭਵਿੱਖ ਦੀਆਂ ਯੋਜਨਾਵਾਂ

ਗੁਰਚਰਨ ਸਿੰਘ ਦੇ ਪਰਿਵਾਰ ਵਿੱਚ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਉਨ੍ਹਾਂ ਨੇ ਇਸ ਜਿੱਤ ਦਾ ਸਾਰਾ ਸਿਹਰਾ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਅਤੇ ਬੇਟੇ ਮਾਨ ਸਿੰਘ ਦੀ ਚੰਗੀ ਕਿਸਮਤ ਨੂੰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਹ ਟਿਕਟ ਉਨ੍ਹਾਂ ਨੇ ਆਪਣੇ ਘਰ ਦੇ ਨੇੜੇ ਹੀ ਇੱਕ ਸਟਾਲ ਤੋਂ ਖਰੀਦੀ ਸੀ।

ਇੰਨੀ ਵੱਡੀ ਇਨਾਮੀ ਰਕਮ ਦੀ ਵਰਤੋਂ ਬਾਰੇ ਗੱਲ ਕਰਦਿਆਂ ਗੁਰਚਰਨ ਸਿੰਘ ਨੇ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਬੱਚਿਆਂ ਦਾ ਭਵਿੱਖ ਉਜਵਲ ਬਣਾਉਣਗੇ ਅਤੇ ਆਪਣੇ ਪੁਰਖਿਆ ਦੇ ਕੰਮ ਨੂੰ ਅੱਗੇ ਵਧਾਉਣ ਵਿੱਚ ਮਦਦ ਲੈਣਗੇ। ਪੂਰੇ ਇਲਾਕੇ ਵਿੱਚ ਗੁਰਚਰਨ ਸਿੰਘ ਦੀ ਇਸ ਜਿੱਤ ਦੀ ਚਰਚਾ ਹੋ ਰਹੀ ਹੈ ਅਤੇ ਲੋਕ ਉਨ੍ਹਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਹਨ।

Follow Us
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ
ਬੇਅਦਬੀਆਂ ਦੀ ਮੰਦਭਾਗੀਆਂ ਘਟਨਾਵਾਂ ਰੋਕਣ ਲਈ ਪੰਜਾਬ ਕੈਬਨਿਟ ਨੇ ਲਿਆ ਅਹਿਮ ਫੈਸਲਾ...
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ
CBSE ਦਾ ਨਵਾਂ ਨਿਯਮ: Three Language Policy ਵਿੱਚ ਵੱਡਾ ਫੇਰਬਦਲ, ਵਿਦਿਆਰਥੀਆਂ 'ਤੇ ਪਵੇਗਾ ਅਸਰ...
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ
Iran-USA War Impact: ਮੱਧ ਪੂਰਬ ਜੰਗ ਨਾਲ ਭਾਰਤੀ ਚੌਲਾਂ ਦਾ ਵਪਾਰ ਠੱਪ, ਹੋਰਮੁਜ਼ ਮਾਰਗ ਦੇ ਬੰਦ ਹੋਣ ਨਾਲ ਭਾਰੀ ਨੁਕਸਾਨ...
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ
Nari Shakti Vandan Adhiniyam: ਮਹਿਲਾ ਰਾਖਵਾਂਕਰਨ ਬਿੱਲ 'ਤੇ PM ਮੋਦੀ ਦਾ ਇਤਿਹਾਸਕ ਸੰਦੇਸ਼, ਸੰਸਦ 'ਚ ਸਿਆਸੀ ਭਾਗੀਦਾਰੀ...
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ
ਬੇਮੌਸਮੀ ਬਰਸਾਤ ਨਾਲ 1.25 ਲੱਖ ਏਕੜ ਤੋਂ ਵੱਧ ਫਸਲ ਦਾ ਨੁਕਸਾਨ, ਮੁਰਝਾਏ ਕਿਸਾਨਾਂ ਦੇ ਚੇਹਰੇ...
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ, ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ
ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਐਲਾਨ,  ਭਾਰਤੀ ਰਾਸ਼ਟਰਵਾਦੀ ਪਾਰਟੀ 117 ਸੀਟਾਂ 'ਤੇ ਲੜੇਗੀ ਚੋਣ...
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ
Iran-America Ceasefire: ਈਰਾਨ ਦੀਆਂ 10 ਸ਼ਰਤਾਂ ਜੋ ਟਰੰਪ ਨੇ ਮੰਨੀਆਂ ਤਾਂ ਹੋਇਆ ਸੀਜ਼ਫਾਇਰ, PAK ਦੀ ਭੂਮਿਕਾ...
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ
Amarnath Yatra 2026: ਦਿੱਲੀ-ਕਟੜਾ ਐਕਸਪ੍ਰੈਸਵੇਅ ਤੋਂ ਅਮਰਨਾਥ ਯਾਤਰਾ ਹੋਵੇਗੀ ਸੋਖੀ, NHAI ਦਾ ਨਵਾਂ ਤੋਹਫ਼ਾ...
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ
ਤਲਾਕ ਹੋਇਆ ਤਾਂ ਕੁੜੀ ਵਾਲਿਆਂ ਨੇ ਢੋਲ ਵਜਾ ਕੇ ਮਣਾਈ ਖੁਸ਼ੀ, ਮੁੰਡੇ ਦੇ ਪਰਿਵਾਰ ਨੇ ਲਗਾਏ ਗੰਭੀਰ ਆਰੋਪ...