New Member in Sidhu Family: ਸਿੱਧੂ ਫੈਮਿਲੀ ‘ਚ ਸ਼ਾਮਲ ਹੋਣ ਵਾਲਾ ਹੈ ਨਵਾਂ ਮੈਂਬਰ, ਗੰਗਾ ਦੀ ਗੋਦ ‘ਚ ਕੀਤੀ ਪੁੱਤਰ ਕਰਨ ਦੀ ਮੰਗਣੀ

Updated On: 

27 Jun 2023 13:06 PM

ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ ਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਜਨਮਦਿਨ ਮਣਾਉਣ ਲਈ ਹਿਮਾਚਲ ਪ੍ਰਦੇਸ਼ ਗਏ ਸਨ, ਜਿਥੋਂ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਸ਼ੇਅਰ ਕੀਤੀਆਂ ਸਨ।

New Member in Sidhu Family: ਸਿੱਧੂ ਫੈਮਿਲੀ ਚ ਸ਼ਾਮਲ ਹੋਣ ਵਾਲਾ ਹੈ ਨਵਾਂ ਮੈਂਬਰ, ਗੰਗਾ ਦੀ ਗੋਦ ਚ ਕੀਤੀ ਪੁੱਤਰ ਕਰਨ ਦੀ ਮੰਗਣੀ
Follow Us On

ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਦੇ ਪਰਿਵਾਰ ਵਿੱਚ ਛੇਤੀ ਹੀ ਵਾਧਾ ਹੋਣ ਜਾ ਰਿਹਾ ਹੈ। ਉਨ੍ਹਾਂ ਦੀ ਫੈਮਿਲੀ ਵਿੱਚ ਉਨ੍ਹਾਂ ਦੀ ਨੁੰਹ ਦੀ ਐਂਟਰੀ ਹੋਣ ਜਾ ਰਹੀ ਹੈ। ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਤਸਵੀਰਾਂ ਸ਼ੇਅਰ ਕਰਦਿਆਂ ਆਪ ਇਸਦੀ ਜਾਣਕਾਰੀ ਦਿੱਤੀ ਹੈ। ਸਿੱਧੂ ਜੋੜੇ ਨੇ ਆਪਣੇ ਪੁੱਤਰ ਕਰਨ ਸਿੱਧੀ ਦੀ ਮੰਗਣੀ ਵੀ ਬੜੇ ਅਣੋਖੇ ਤਰੀਕੇ ਨਾਲ ਕੀਤੀ ਹੈ।

ਸਿੱਧੂ ਜੋੜੇ ਰਿਸ਼ੀਕੇਸ਼ ਵਿੱਚ ਮਾਂ ਗੰਗਾ ਦੀ ਗੋਦ ਵਿੱਚ ਬਹਿ ਕੇ ਆਪਣੇ ਪੁੱਤਰ ਦੀ ਮੰਗਣੀ ਕੀਤੀ ਹੈ। ਉਨ੍ਹਾਂ ਨੇ ਆਪਣੀ ਹੋਣ ਵਾਲੀ ਨੁੰਹ ਦਾ ਨਾਂ ਇਨਾਇਤ ਰੰਧਾਵਾ ਦੱਸਿਆ ਹੈ।

ਨਵਜੋਤ ਸਿੰਘ ਸਿੱਧੂ ਨੇ ਆਪਣੇ ਟਵੀਟ ਵਿੱਚ ਭਾਵੁਕ ਹੁੰਦਿਆਂ ਲਿੱਖਿਆ, ਪੁੱਤਰ ਨੇ ਆਪਣੀ ਮਾਂ ਦੀ ਸਭ ਤੋਂ ਵੱਡੀ ਇੱਛਾ ਪੂਰੀ ਕਰਦਿਆਂ ਦੁਰਗਾ ਅਸ਼ਟਮੀ ਦੇ ਪਵਿੱਤਰ ਦਿਹਾੜੇ ‘ਤੇ ਮਾਂ ਗੰਗਾ ਦੀ ਗੋਦ ਵਿੱਚ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਕੀਤੀ ਹੈ।

ਨਾਲ ਹੀ ਉਨ੍ਹਾਂ ਨੇ ਆਪਣੀ ਹੋਣ ਵਾਲ ਨੁੰਹ ਦਾ ਨਾਂ ਵੀ ਦੱਸਿਆ ਹੈ। ਉਨ੍ਹਾਂ ਨੇ ਲਿੱਖਿਆ ਕਿ ਉਨ੍ਹਾਂ ਦੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨਾਲ ਮਿਲੋ।

ਜਿਕਰਯੋਗ ਹੈ ਨਵਜੋਤ ਸਿੰਘ ਸਿੱਧੂ ਇਨ੍ਹੀਂ ਦਿਨੀ ਸਿਆਸਤ ਤੋਂ ਦੂਰ ਹੋ ਕੇ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਨਾਲ ਕਵਾਲਿਟੀ ਟਾਈਮ ਬਿਤਾ ਰਹੇ ਹਨ। ਉਨ੍ਹਾਂ ਦੀ ਪਤਨੀ ਡਾਂ. ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰੀ ਤੋਂ ਉਬਰ ਰਹੀ ਹੈ। ਸਿੱਧੂ ਦੇ ਜੇਲ੍ਹ ਤੋ ਬਾਹਰ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦਾ ਓਪਰੇਸ਼ਨ ਹੋਇਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਆਪਣਾ ਜਿਆਦਾ ਤੋਂ ਜਿਆਦਾ ਸਮਾਂ ਆਪਣੀ ਪਤਨੀ ਅਤੇ ਪਰਿਵਾਰ ਨਾਲ ਬਿਤਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ