ਨਰਾਇਣ ਸਿੰਘ ਚੌੜਾ ਦਾ ਸੁਖਬੀਰ ਬਾਦਲ ਹਮਲੇ ‘ਤੇ ਵੱਡਾ ਬਿਆਨ, ਬੇਅਦਬੀਆਂ ਨੂੰ ਲੈ ਕੇ ਸਿੱਖ ਭਾਈਚਾਰੇ ‘ਚ ਕਾਫੀ ਰੋਸ

Updated On: 

14 Aug 2026 16:29 PM IST

ਸੁਖਬੀਰ ਸਿੰਘ ਬਾਦਲ 'ਤੇ 2024 ਵਿੱਚ ਹਮਲਾ ਕਰਨ ਵਾਲੇ ਨਰਾਇਣ ਸਿੰਘ ਚੌੜਾ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਬੇਅਦਬੀਆਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਅਪਰਾਧਾਂ ਲਈ ਕੋਈ ਮੁਆਫ਼ੀ ਨਹੀਂ ਹੈ।

ਨਰਾਇਣ ਸਿੰਘ ਚੌੜਾ ਦਾ ਸੁਖਬੀਰ ਬਾਦਲ ਹਮਲੇ ਤੇ ਵੱਡਾ ਬਿਆਨ, ਬੇਅਦਬੀਆਂ ਨੂੰ ਲੈ ਕੇ ਸਿੱਖ ਭਾਈਚਾਰੇ ਚ ਕਾਫੀ ਰੋਸ

2024 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਵਾਲੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਨਰਾਇਣ ਸਿੰਘ ਚੌੜਾ ਦਾ ਬਿਆਨ ਸਾਹਮਣੇ ਆਇਆ ਹੈ। ਉਸ ਨੇ ਕਿਹਾ ਕਿ ਉਹ ਉਸ ਵਿਅਕਤੀ ਨੂੰ ਨਹੀਂ ਜਾਣਦਾ, ਜਿਸ ਨੇ ਸ੍ਰੀ ਨੰਦੇੜ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕੀਤਾ ਸੀ। ਉਸ ਨੇ ਟੀਵੀ ‘ਤੇ ਹਮਲਾਵਰ ਦੀ ਤਸਵੀਰ ਵੀ ਦੇਖੀ। ਨਰਾਇਣ ਸਿੰਘ ਚੌੜਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਕੀਤੇ ਗਏ ਅਪਰਾਧਾਂ ਲਈ ਕੋਈ ਮੁਆਫ਼ੀ ਨਹੀਂ ਹੈ।

ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਸਿੱਖ ਗੁੱਸੇ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰ ਰਹੇ ਹਨ। ਬੇਅਦਬੀਆਂ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਰੋਸ ਹੈ। ਇਸ ਕਾਰਨ ਇਹ ਹਮਲੇ ਹੋ ਰਹੇ ਹਨ।

ਬਿਕਰਮ ਮਜੀਠੀਆ ਵੱਲੋਂ CBI ਜਾਂਚ ਦੀ ਮੰਗ

ਬੀਤੇ ਕੱਲ੍ਹ ਸ੍ਰੀ ਨੰਦੇੜ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ‘ਤੇ ਬੋਲਦਿਆਂ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਦੂਜੀ ਵਾਰ ਹੈ ਜਦੋਂ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਹੋਇਆ ਹੈ। ਮਜੀਠੀਆ ਨੇ ਅੱਗੇ ਕਿਹਾ ਕਿ 2024 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਸੁਖਬੀਰ ਸਿੰਘ ਬਾਦਲ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਨਿਰਪੱਖ ਜਾਂਚ ਕਰਵਾਈ ਜਾਣੀ ਚਾਹੀਦੀ ਹੈ ਕਿ ਕੀ ਇਹ ਘਟਨਾ ਪਿਛਲੀ ਘਟਨਾ ਨਾਲ ਜੁੜੀ ਹੋਈ ਹੈ। ਉਨ੍ਹਾਂ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।

ATS, ਇੰਟੈਲੀਜੈਂਸ ਬਿਊਰੋ ਤੇ ਪੁਲਿਸ ਕਰ ਰਹੀ ਜਾਂਚ

ਹਲਾਂਕਿ, ਮੁੱਖ ਮੰਤਰੀ ਫੜਨਵੀਸ ਦੇ ਹੁਕਮਾਂ ਤੋਂ ਬਾਅਤ ਪੁਲਿਸ ਤੁਰੰਤ ਹਕਤ ਵਿੱਚ ਆ ਗਈ। ਨਾਂਦੇੜ ਦੇ ਪੁਲਿਸ ਸੁਪਰਡੈਂਟ ਨੀਲਾਭ ਰੋਹਨ ਨੇ ਜਾਣਕਾਰੀ ਸਾਂਝੀ ਕਰਦਿਆਂ ਏਟੀਐਸ, ਇੰਟੈਲੀਜੈਂਸ ਬਿਊਰੋ ਅਤੇ ਨਾਂਦੇੜ ਪੁਲਿਸ ਸਾਂਝੇ ਤੌਰ ‘ਤੇ ਘਟਨਾ ਦੀ ਜਾਂਚ ਕਰ ਰਹੇ ਹਨ, ਜੋ ਕਿ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਕੀਤੀ ਜਾਵੇਗੀ।

Loading...
Unable to load recommendations.
Follow Us
Related Stories
ਅੰਬਾਲਾ ਲਾਠੀਚਾਰਜ ‘ਤੇ ਜਥੇਦਾਰ ਗੜਗੱਜ ਨੇ ਪ੍ਰਗਟਾਈ ਨਾਰਾਜ਼ਗੀ, ਗ੍ਰਿਫ਼ਤਾਰ ਨੌਜਵਾਨ ਦੀ ਰਿਹਾਈ ਦੀ ਕੀਤੀ ਮੰਗ
ਰਾਜੋਆਣਾ ਨੇ ਸੁਖਬੀਰ ਬਾਦਲ ਦੇ ਹਮਲੇ ਦੀ ਕੀਤੀ ਨਿਖੇਧੀ, ਕਿਹਾ- ਗੁਰੂ ਘਰ ਆਏ ਸਖ਼ਸ ‘ਤੇ ਹਮਲਾ ਕਰਨਾ ਗੁਰੂ ਸਿੱਖ ਦਾ ਕੰਮ ਨਹੀਂ
ਜਲੰਧਰ ‘ਚ 13 ਸਾਲਾ ਮਾਸੂਮ ਨਾਲ ਦਰਿੰਦਗੀ, 50 ਟਾਂਕੇ ਤੇ 4 ਸਰਜਰੀਆਂ ਮਗਰੋਂ ਵੀ ਇਨਸਾਫ਼ ਅਧੂਰਾ; ਹਾਈਕੋਰਟ ਪੁੱਜਾ ਪਰਿਵਾਰ
‘ਮੈਕਸੀਕੋ ਨਾ ਆਇਓ, ਬਹੁਤ ਕੁੱਟਿਆ…’, ਡੌਂਕੀ ਰੂਟ ਰਾਹੀਂ ਫਸੇ ਪੰਜਾਬੀ ਨੌਜਵਾਨ ਦਾ ਰੋਂਦੇ ਹੋਏ ਦੀ ਦਰਦਨਾਕ ਵੀਡੀਓ
ਲੁਧਿਆਣਾ ਨੂੰ CM ਮਾਨ ਦਾ ਤੋਹਫ਼ਾ, 65 ਕਰੋੜ ਦੇ ਬਾਇਓ ਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ; ਬੁੱਢੇ ਨਾਲੇ ਨੂੰ ਮਿਲੇਗੀ ਨਵੀਂ ਜ਼ਿੰਦਗੀ
ਮੈਂ ਨਾ ਕਦੇਂ ਡਰਿਆ ਹਾਂ ਅਤੇ ਨਾਂ ਹੀ ਡਰਾਂਗਾ… ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਨਾਂਦੇੜ ਤੋਂ ਪਹਿਲਾ ਬਿਆਨ