ਲੁਧਿਆਣਾ ਨੂੰ CM ਮਾਨ ਦਾ ਤੋਹਫ਼ਾ, 65 ਕਰੋੜ ਦੇ ਬਾਇਓ ਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ; ਬੁੱਢੇ ਨਾਲੇ ਨੂੰ ਮਿਲੇਗੀ ਨਵੀਂ ਜ਼ਿੰਦਗੀ

Updated On: 

14 Aug 2026 14:31 PM IST

ਮੁੱਖ ਮੰਤਰੀ ਨੇ ਦੱਸਿਆ ਕਿ ਹੈਬੋਵਾਲ ਡੇਅਰੀ ਕੰਪਲੈਕਸ ਵਿੱਚੋਂ ਰੋਜ਼ਾਨਾ ਨਿਕਲਣ ਵਾਲੇ 300 ਟਨ ਗੋਹੇ ਦਾ ਇਸ ਪਲਾਂਟ ਰਾਹੀਂ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਗੋਹਾ ਬੁੱਢੇ ਨਾਲੇ ਵਿੱਚ ਨਹੀਂ ਜਾਵੇਗਾ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਜਾਮ ਹੋਣ ਤੋਂ ਬਚਣਗੇ। ਇਸ ਪਲਾਂਟ ਰਾਹੀਂ ਰੋਜ਼ਾਨਾ 5 ਟਨ ਕੰਪ੍ਰੈੱਸਡ ਬਾਇਓ ਗੈਸ ਤਿਆਰ ਹੋਵੇਗੀ, ਜੋ CNG ਵਿੱਚ ਮਿਕਸ ਕਰਕੇ ਵਰਤੀ ਜਾਵੇਗੀ।

ਲੁਧਿਆਣਾ ਨੂੰ CM ਮਾਨ ਦਾ ਤੋਹਫ਼ਾ, 65 ਕਰੋੜ ਦੇ ਬਾਇਓ ਗੈਸ ਪਲਾਂਟ ਦਾ ਰੱਖਿਆ ਨੀਂਹ ਪੱਥਰ; ਬੁੱਢੇ ਨਾਲੇ ਨੂੰ ਮਿਲੇਗੀ ਨਵੀਂ ਜ਼ਿੰਦਗੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਦੇ ਹੈਬੋਵਾਲ ਵਿਖੇ ਐੱਚ.ਪੀ.ਸੀ.ਐੱਲ. (HPCL) ਦੇ ਸਹਿਯੋਗ ਨਾਲ ਸਥਾਪਿਤ ਕੀਤੇ ਜਾ ਰਹੇ ਕੰਪ੍ਰੈੱਸਡ ਬਾਇਓ ਗੈਸ (CBG) ਪਲਾਂਟ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 65 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ ਸਤੰਬਰ 2027 ਤੱਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਇਹ ਲੁਧਿਆਣਾ ਦੇ ਸਭ ਤੋਂ ਵੱਡੇ ਨਾਸੂਰ ਬਣ ਚੁੱਕੇ ‘ਬੁੱਢੇ ਨਾਲੇ’ ਦੀ ਸਫ਼ਾਈ ਅਤੇ ਕਾਇਆ-ਕਲਪ ਲਈ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਇਸ ਪ੍ਰਾਜੈਕਟ ਲਈ ਪੰਜਾਬ ਸਰਕਾਰ ਨੇ ਢਾਈ ਏਕੜ ਜ਼ਮੀਨ ਮੁਹੱਈਆ ਕਰਵਾਈ ਹੈ।

ਬੁੱਢੇ ਨਾਲੇ ਦੀ ਸਫ਼ਾਈ ਅਤੇ ਡੇਅਰੀ ਮਾਲਕਾਂ ਨੂੰ ਰਾਹਤ

ਮੁੱਖ ਮੰਤਰੀ ਨੇ ਦੱਸਿਆ ਕਿ ਹੈਬੋਵਾਲ ਡੇਅਰੀ ਕੰਪਲੈਕਸ ਵਿੱਚੋਂ ਰੋਜ਼ਾਨਾ ਨਿਕਲਣ ਵਾਲੇ 300 ਟਨ ਗੋਹੇ ਦਾ ਇਸ ਪਲਾਂਟ ਰਾਹੀਂ ਵਿਗਿਆਨਕ ਤਰੀਕੇ ਨਾਲ ਨਿਪਟਾਰਾ ਕੀਤਾ ਜਾਵੇਗਾ। ਇਸ ਨਾਲ ਗੋਹਾ ਬੁੱਢੇ ਨਾਲੇ ਵਿੱਚ ਨਹੀਂ ਜਾਵੇਗਾ ਅਤੇ ਸੀਵਰੇਜ ਟ੍ਰੀਟਮੈਂਟ ਪਲਾਂਟ (STP) ਜਾਮ ਹੋਣ ਤੋਂ ਬਚਣਗੇ। ਇਸ ਪਲਾਂਟ ਰਾਹੀਂ ਰੋਜ਼ਾਨਾ 5 ਟਨ ਕੰਪ੍ਰੈੱਸਡ ਬਾਇਓ ਗੈਸ ਤਿਆਰ ਹੋਵੇਗੀ, ਜੋ CNG ਵਿੱਚ ਮਿਕਸ ਕਰਕੇ ਵਰਤੀ ਜਾਵੇਗੀ। ਇਸ ਪ੍ਰਾਜੈਕਟ ਨਾਲ ਖੇਤਰ ਦੇ 435 ਡੇਅਰੀ ਮਾਲਕਾਂ ਨੂੰ ਸਿੱਧਾ ਫ਼ਾਇਦਾ ਮਿਲੇਗਾ ਅਤੇ ਵਾਤਾਵਰਨ ਪੂਰੀ ਤਰ੍ਹਾਂ ਸਾਫ਼-ਸੁਥਰਾ ਬਣੇਗਾ।

ਨਹਿਰੀ ਪਾਣੀ ਦੀ ਵਰਤੋਂ ਅਤੇ ਧਰਤੀ ਹੇਠਲੇ ਪਾਣੀ ਦਾ ਸੁਧਾਰ

ਵਾਤਾਵਰਨ ਸੰਭਾਲ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਾਣੀਆਂ ਦੀ ਸਫ਼ਾਈ ਲਈ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਮਹਾਵਾਕ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਸੋਚ ‘ਤੇ ਚੱਲਦਿਆਂ ਸਰਕਾਰ ਕੁਦਰਤੀ ਵਸੀਲਿਆਂ ਨੂੰ ਸੰਭਾਲ ਰਹੀ ਹੈ। ਉਨ੍ਹਾਂ ਦੱਸਿਆ ਕਿ ਸਾਲ 2022 ਵਿੱਚ ਜਿੱਥੇ ਪੰਜਾਬ ਸਿਰਫ਼ 22 ਫ਼ੀਸਦੀ ਨਹਿਰੀ ਪਾਣੀ ਵਰਤ ਰਿਹਾ ਸੀ, ਉੱਥੇ ਹੀ ਅੱਜ ਇਹ ਅੰਕੜਾ ਵਧ ਕੇ 88 ਫ਼ੀਸਦੀ ਤੱਕ ਪਹੁੰਚ ਚੁੱਕਾ ਹੈ।

ਸੂਬੇ ਭਰ ਵਿੱਚ 14,000 ਕਿਲੋਮੀਟਰ ਤੋਂ ਵੱਧ ਲੰਬੀਆਂ ਪਾਈਪਲਾਈਨਾਂ ਅਤੇ ਕੱਸੀਆਂ ਵਿਛਾਈਆਂ ਜਾ ਚੁੱਕੀਆਂ ਹਨ ਅਤੇ ਅਗਲੇ ਕੁਝ ਮਹੀਨਿਆਂ ਵਿੱਚ 7,000 ਕਿਲੋਮੀਟਰ ਹੋਰ ਵਿਛਾਈਆਂ ਜਾਣਗੀਆਂ। ਇਸ ਤੋਂ ਇਲਾਵਾ ਧਰਤੀ ਹੇਠਾਂ 21 ਲੱਖ ਕਿਊਸਿਕ ਲੀਟਰ ਪਾਣੀ ਰੀਚਾਰਜ ਕੀਤਾ ਗਿਆ ਹੈ, ਜਿਸ ਸਦਕਾ ਕੇਂਦਰ ਸਰਕਾਰ ਦੀ ਰਿਪੋਰਟ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ 1 ਤੋਂ 5 ਮੀਟਰ ਤੱਕ ਉੱਪਰ ਆਇਆ ਹੈ।

ਸਰਕਾਰੀ ਨੌਕਰੀਆਂ, ਬਿਜਲੀ, ਸਿਹਤ ਅਤੇ ਸੜਕਾਂ ਦੇ ਵਿਕਾਸ ਕਾਰਜ

ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤੱਕ 69,093 ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫ਼ਾਰਸ਼ ਦੇ ਸਿਰਫ਼ ਮੈਰਿਟ ਦੇ ਆਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਦੇ 90 ਫ਼ੀਸਦੀ ਪਰਿਵਾਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਅਤੇ ਕਿਸਾਨਾਂ ਨੂੰ ਦਿਨ ਵੇਲੇ ਟਿਊਬਵੈੱਲ ਚਲਾਉਣ ਲਈ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਲੋਕਾਂ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਲਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਬਣਵਾਉਣ ਦੀ ਅਪੀਲ ਵੀ ਕੀਤੀ।

ਸੂਬੇ ਦੇ ਵਿਕਾਸ ਕਾਰਜਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ 43,000 ਕਿਲੋਮੀਟਰ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦਾ ਮਿਆਰ ਇੰਨਾ ਮਜ਼ਬੂਤ ਰੱਖਿਆ ਗਿਆ ਹੈ ਕਿ ਅਗਲੇ 5 ਸਾਲਾਂ ਤੱਕ ਕੋਈ ਟੋਆ ਨਹੀਂ ਪਵੇਗਾ। ਮੁੱਖ ਮੰਤਰੀ ਨੇ ਵਿਰੋਧੀ ਧਿਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਬਦਲਾਖ਼ੋਰੀ ਦੀ ਨਹੀਂ ਸਗੋਂ ਵਿਕਾਸ ਅਤੇ ਲੋਕ-ਭਲਾਈ ਦੀ ਰਾਜਨੀਤੀ ਕਰਦੀ ਹੈ ਅਤੇ ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਲਗਾਤਾਰ ਯਤਨਸ਼ੀਲ ਹੈ।

Loading...
Unable to load recommendations.
Follow Us
Related Stories
ਜਲੰਧਰ ‘ਚ 13 ਸਾਲਾ ਮਾਸੂਮ ਨਾਲ ਦਰਿੰਦਗੀ, 50 ਟਾਂਕੇ ਤੇ 4 ਸਰਜਰੀਆਂ ਮਗਰੋਂ ਵੀ ਇਨਸਾਫ਼ ਅਧੂਰਾ; ਹਾਈਕੋਰਟ ਪੁੱਜਾ ਪਰਿਵਾਰ
‘ਮੈਕਸੀਕੋ ਨਾ ਆਇਓ, ਬਹੁਤ ਕੁੱਟਿਆ…’, ਡੌਂਕੀ ਰੂਟ ਰਾਹੀਂ ਫਸੇ ਪੰਜਾਬੀ ਨੌਜਵਾਨ ਦਾ ਰੋਂਦੇ ਹੋਏ ਦੀ ਦਰਦਨਾਕ ਵੀਡੀਓ
ਮੈਂ ਨਾ ਕਦੇਂ ਡਰਿਆ ਹਾਂ ਅਤੇ ਨਾਂ ਹੀ ਡਰਾਂਗਾ… ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਨਾਂਦੇੜ ਤੋਂ ਪਹਿਲਾ ਬਿਆਨ
ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਘਰ ‘ਤੇ ਫਾਈਰਿੰਗ: ਕਾਰ ਨੂੰ ਵੀ ਮਾਰੀ ਗੋਲੀ; ਬੇਅਦਬੀ ਮਾਮਲੇ ਵਿੱਚ ਸੁਖਬੀਰ ਬਾਦਲ ਨੂੰ ਸੁਣਾਈ ਸੀ ਧਾਰਮਿਕ ਸਜ਼ਾ
ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖਿਆ ਪੱਤਰ, 20 ਸਤੰਬਰ ਨੂੰ ਮਾਨਵਤਾਵਾਦੀ ਸੇਵਾ ਦਿਵਸ ਐਲਾਨਣ ਦੀ ਮੰਗ
ਆਜ਼ਾਦੀ ਦਿਹਾੜੇ ਮੌਕੇ ਇੰਸਪੈਕਟਰ ਬਲਜੀਤ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ, 11 ਹੋਰ ਅਫ਼ਸਰਾਂ ਨੂੰ ਵੀ ਮਿਲੇਗਾ ਸਨਮਾਨ