ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

Updated On: 

11 Jun 2026 08:25 AM IST

ਇਹ ਸੁੰਦਰ ਪਾਲਕੀ ਸਾਹਿਬ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਤਿਆਰ ਕਰਵਾਈ ਗਈ ਹੈ। ਪਾਲਕੀ ਸਾਹਿਬ ਵਿਸ਼ੇਸ਼ ਤੌਰ 'ਤੇ ਭਾਈ ਮਹੇਸ਼ ਸਿੰਘ ਸਿੰਧ ਵੱਲੋਂ ਉਚੇਚੇ ਤੌਰ 'ਤੇ ਮੰਗਵਾਈ ਗਈ ਸੀ।

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਅਟਾਰੀ ਸਰਹੱਦ ਤੋਂ ਪਾਕਿਸਤਾਨ ਨੂੰ ਸੌਂਪੀ ਗਈ ਪਾਲਕੀ ਸਾਹਿਬ, ਨਨਕਾਣਾ ਸਾਹਿਬ ਹੋਵੇਗੀ ਸੁਸ਼ੋਭਿਤ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ, ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸੁਸ਼ੋਭਿਤ ਕਰਨ ਲਈ ਭਾਰਤ ਤੋਂ ਫਾਈਬਰ ਦੀ ਬਣੀ ਇੱਕ ਸੁੰਦਰ ਸੁਨਹਿਰੀ ਪਾਲਕੀ ਸਾਹਿਬ ਅਟਾਰੀ ਸਰਹੱਦ ਰਾਹੀਂ ਪਾਕਿਸਤਾਨ ਭੇਜੀ ਗਈ ਹੈ। ਭਾਰਤੀ ਕਸਟਮ ਵਿਭਾਗ ਨੇ ਰਸਮੀ ਤੌਰ ‘ਤੇ ਪਾਲਕੀ ਸਾਹਿਬ ਪਾਕਿਸਤਾਨੀ ਕਸਟਮ ਅਧਿਕਾਰੀਆਂ ਨੂੰ ਸੌਂਪ ਦਿੱਤੀ।

ਇਹ ਸੁੰਦਰ ਪਾਲਕੀ ਸਾਹਿਬ ਸੰਤ ਮਹਾਂਪੁਰਸ਼ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਸੇਵਾਦਾਰ ਬਾਬਾ ਗੁਰਦੇਵ ਸਿੰਘ ਕੁੱਲੀ ਵਾਲਿਆਂ ਵੱਲੋਂ ਤਿਆਰ ਕਰਵਾਈ ਗਈ ਹੈ। ਪਾਲਕੀ ਸਾਹਿਬ ਭਾਈ ਮਹੇਸ਼ ਸਿੰਘ ਸਿੰਧ ਵੱਲੋਂ ਉਚੇਚੇ ਤੌਰ ‘ਤੇ ਮੰਗਵਾਈ ਗਈ ਸੀ।

ਪਾਲਕੀ ਸਾਹਿਬ ਨੂੰ ਭਾਰਤੀ ਕਸਟਮ ਕਮਿਸ਼ਨਰ ਏ.ਪੀ. ਚੌਧਰੀ, ਕਸਟਮ ਸੁਪਰਡੈਂਟ ਅਸ਼ੋਕ ਕੁਮਾਰ ਤੇ ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਸਹਿਯੋਗ ਨਾਲ ਪਾਕਿਸਤਾਨ ਭੇਜਿਆ ਗਿਆ। ਪਾਲਕੀ ਸਾਹਿਬ ਪੂਰੇ ਅਦਬ ਤੇ ਸਤਿਕਾਰ ਨਾਲ ਪਾਕਿਸਤਾਨੀ ਅਧਿਕਾਰੀਆਂ ਨੂੰ ਸੌਂਪੀ ਗਈ।

ਸ਼੍ਰੋਮਣੀ ਕਮੇਟੀ ਦੇ ਜੱਥਾ ਆਗੂ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਕਿਹਾ ਕਿ ਉਹ ਸ਼ਰਧਾਲੂਆਂ ਦੇ ਇੱਕ ਜੱਥੇ ਨਾਲ ਪਾਲਕੀ ਸਾਹਿਬ ਪਾਕਿਸਤਾਨ ਲੈ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਾਲਕੀ ਸਾਹਿਬ ਸਾਂਝੀ ਅਟਾਰੀ-ਵਾਹਗਾ ਸਰਹੱਦ ਦੀ ਜ਼ੀਰੋ ਲਾਈਨ ‘ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਤੇ ਭਾਈ ਮਹੇਸ਼ ਸਿੰਘ ਦੇ ਸਾਥੀਆਂ ਨੂੰ ਸੌਂਪੀ ਜਾਵੇਗੀ।

ਨਨਕਾਣਾ ਸਾਹਿਬ ਭੇਜੀ ਗਈ ਇਸ ਪਾਲਕੀ ਸਾਹਿਬ ਨੂੰ ਦੋਵਾਂ ਦੇਸ਼ਾਂ ਦੇ ਸਿੱਖ ਭਾਈਚਾਰਿਆਂ ‘ਚ ਧਾਰਮਿਕ ਸ਼ਰਧਾ, ਸੱਭਿਆਚਾਰਕ ਸਬੰਧ ਤੇ ਇਤਿਹਾਸਕ ਵਿਰਾਸਤ ਪ੍ਰਤੀ ਸਤਿਕਾਰ ਦਾ ਇੱਕ ਮਹੱਤਵਪੂਰਨ ਪ੍ਰਤੀਕ ਮੰਨਿਆ ਜਾ ਰਿਹਾ ਹੈ।

Follow Us
Related Stories
ਪੰਜਾਬ ਭਾਜਪਾ ‘ਚ ਵੱਡਾ ਸੰਗਠਨਾਤਮਕ ਫੇਰਬਦਲ: ਸ਼ੀਤਲ ਅੰਗੁਰਾਲ, ਸੁਸ਼ੀਲ ਰਿੰਕੂ ਤੇ ਰਾਕੇਸ਼ ਰਾਠੌਰ ਨੂੰ ਮਿਲੀ ਅਹਿਮ ਜ਼ਿੰਮੇਵਾਰੀਆਂ
ਦਰਬਾਰ ਸਾਹਿਬ ਨੇੜੇ ਹੋਟਲ ‘ਚ ਨਾਬਾਲਗ ਨਾਲ ਜਬਰ-ਜਨਾਹ, ਮੁਲਜ਼ਮ ਤੇ ਹੋਟਲ ਮਾਲਕ ਗ੍ਰਿਫ਼ਤਾਰ
ਪੰਜਾਬ ਨੂੰ ਕੇਂਦਰ ਦਾ ਤੋਹਫ਼ਾ: ਵਿਕਾਸ ਕਾਰਜਾਂ ਲਈ ਜਾਰੀ ਕੀਤੇ 1970 ਕਰੋੜ, ਕੀ ਬੋਲੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ?
ਪੰਜਾਬ ਕਾਂਗਰਸ ‘ਚ ਵਧਿਆ ਕਲੇਸ਼, ਚੰਨੀ- ਵੜਿੰਗ ਨੇ ਇੱਕ ਦੂਜੇ ਖਿਲਾਫ ਖੋਲ੍ਹਿਆ ਮੋਰਚਾ; ਰਜ਼ੀਆ ਬੋਲੀ- ਪਾਰਟੀ ਦਾ ਮਾਹੌਲ ਵਿਗਾੜਨ ਵਾਲਿਆਂ ਨੂੰ ਕੱਢੋ ਬਾਹਰ
ਬਰਨਾਲਾ: ਕਾਂਗਰਸ ਦੀ ਮੀਟਿੰਗ ਦੌਰਾਨ ਮੁੜ ਹੰਗਾਮਾ, ‘ਚੰਨੀ ਲਿਆਓ, ਕਾਂਗਰਸ ਬਚਾਓ’ ਦੇ ਲੱਗੇ ਨਾਅਰੇ
ਲੁਧਿਆਣਾ: CM ਭਗਵੰਤ ਮਾਨ ਨੇ 2 ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ, ਕਿਹਾ- ਸਰਕਾਰੀ ਸਕੂਲਾਂ ‘ਚ ਮਿਲ ਰਿਹਾ ਪ੍ਰਾਈਵੇਟ ਤੋਂ ਵਧੀਆ ਮਾਹੌਲ