ਅੰਮ੍ਰਿਤਸਰ ‘ਚ ਮੱਛਰਾਂ ਨੇ ਵਧਾਈ ਚਿੰਤਾ, ਡੇਂਗੂ ਦੇ 3 ਤੇ ਚਿਕਨਗੁਨੀਆ ਦੇ 7 ਮਾਮਲੇ ਦਰਜ

tv9-punjabi
Updated On: 

24 Apr 2025 10:55 AM

Mosquitoes Raise Concerns: ਮਹਾਂਮਾਰੀ ਵਿਗਿਆਨੀ ਡਾ. ਹਰਜੋਤ ਕੌਰ ਨੇ ਕਿਹਾ, ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਦੀ ਜਾਂਚ ਕਰਨ ਤੇ ਘਰਾਂ ਤੇ ਵਪਾਰਕ ਇਮਾਰਤਾਂ ਦਾ ਨਿਰੀਖਣ ਕਰਨ ਤੋਂ ਇਲਾਵਾ, ਲੋਕਾਂ ਨੂੰ ਮੱਛਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮਾਂ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਜਾਗਰੂਕਤਾ ਅਭਿਆਨ ਚਲਾਉਣ ਦੀ ਯੋਜਨਾ ਵੀ ਬਣਾਈ ਹੈ।

ਅੰਮ੍ਰਿਤਸਰ ਚ ਮੱਛਰਾਂ ਨੇ ਵਧਾਈ ਚਿੰਤਾ, ਡੇਂਗੂ ਦੇ 3 ਤੇ ਚਿਕਨਗੁਨੀਆ ਦੇ 7 ਮਾਮਲੇ ਦਰਜ

ਮੱਛਰਾਂ ਤੋਂ ਖ਼ਤਰੇ

Follow Us On

Mosquitoes Raise Concerns: ਅੰਮ੍ਰਿਤਸਰ ‘ਚ ਇਸ ਸਾਲ ਡੇਂਗੂ ਦੇ ਤਿੰਨ ਅਤੇ ਚਿਕਨਗੁਨੀਆ ਦੇ 7 ਮਾਮਲੇ ਸਾਹਮਣੇ ਆਏ ਹਨ। ਇਹ ਉਸ ਸਮੇਂ ਦੇ ਹਾਲਾਤ ਹਨ ਜਦੋਂ ਵੈਕਟਰ-ਜਨਿਤ ਬਿਮਾਰੀਆਂ ਦੇ ਮਾਮਲੇ ਆਪਣੇ ਸਿਖਰ ‘ਤੇ ਹੋਣ ਦਾ ਸਮਾਂ ਅਜੇ ਡੇਢ ਮਹੀਨਾ ਬਾਕੀ ਹੈ। ਸ਼ਹਿਰ ‘ਚ ਭਰੇ ਗੰਦੇ ਪਾਣੀ ਦੇ ਛੱਪੜ ਤੇ ਮੱਛਰਾਂ ਨਾਲ ਇਨ੍ਹਾਂ ਦੇ ਪੈਦਾ ਹੋਣ ‘ਚ ਵਾਧਾ ਹੁੰਦਾ ਹੈ। ਗੰਦੇ ਪਾਣੀ ਦੇ ਛੱਪੜ ਹੋਣ ਕਰਕੇ ਕੋਟ ਖਾਲਸਾ, ਹਰੀਪੁਰਾ, ਨਵੀਂ ਆਬਾਦੀ ਅਤੇ ਘਨੂਪੁਰ ਵਰਗੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਲਈ ਸਥਿਤੀ ਹੋਰ ਵੀ ਜ਼ਿਆਦਾ ਭਿਆਨਕ ਹੈ।

ਇੱਕ ਸਥਾਨਕ ਨਿਵਾਸੀ ਜਗਤਾਰ ਸਿੰਘ ਨੇ ਕਿਹਾ ਕਿ ਇਹ ਛੋਟੇ-ਮੋਟੇ ਛੱਪੜ ਪਾਣੀ ਤੇ ਸੀਵਰੇਜ ਦੀਆਂ ਪਾਈਪਾਂ ਲੀਕ ਹੋਣ ਕਰਕੇ ਬਣੇ ਹੁੰਦੇ ਹਨ। ਨਗਰ ਨਿਗਮ ਨੂੰ ਇਨ੍ਹਾਂ ਤੇ ਤੁਰੰਤ ਕਾਰਵਾਈ ਕਰਨੀ ਚਾਹਿਦੀ ਹੈ ਤੇ ਅਜਿਹੀਆਂ ਲੀਕੇਜ਼ ਨੂੰ ਬੰਦ ਕਰਨਾ ਚਾਹਿੰਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਨਗਰ ਨਿਗਮ ਦੀ ਪਹਿਲਕਦਮੀ ਹੋਣੀ ਚਾਹੀਦੀ ਹੈ, ਪਰ ਨਗਰ ਨਿਗਮ ਇਸ ਵਲ ਕੋਈ ਧਿਆਨ ਨਹੀਂ ਦੇ ਰਿਹਾ ਹੈ।

ਨਹਿਰੂ ਸ਼ਾਪਿੰਗ ਕੰਪਲੈਕਸ ਦੇ ਬੰਦ ਪਏ ਫੁਹਾਰੇ ਵਿੱਚ ਇਕੱਠਾ ਹੋਇਆ ਪਾਣੀ, ਜਿਸ ਨੂੰ ਉੱਥੇ ਪਏ ਨੂੰ ਇੱਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ, ਅਤੇ ਉਹ ਬਿਨਾਂ ਵਰਤੋਂ ਦੇ ਪਿਆ ਹੈ। ਇਹ ਸ਼ਹਿਰ ‘ਚ ਨਿਗਮ ਦੀ ਅਣਗਹਿਲੀ ਦਾ ਜਿੰਦਾ-ਜਾਗਦਾ ਨਮੂਨਾ ਹੈ। ਇਹ ਢਾਂਚਾ ਵਾਇਰਸ ਫੈਲਾਉਣ ਵਾਲੇ ਮੱਛਰਾਂ ਲਈ ਇੱਕ ਯਾਦਗਾਰੀ ਪ੍ਰਜਨਨ ਸਥਾਨ ਬਣ ਗਿਆ ਹੈ, ਜੋ ਲੋਕਾਂ ਦੀ ਸਿਹਤ ਲਈ ਇੱਕ ਵੱਡਾ ਖ਼ਤਰਾ ਹੈ।

ਚਿਕਨਗੁਨੀਆ ਦੇ ਮਾਮਲਿਆਂ ਦਾ ਤੇਜ਼ੀ ਨਾਲ ਫੈਲਣਾ ਚਿੰਤਾ ਦਾ ਵਿਸ਼ਾ ਹੈ। ਕੁਝ ਸਾਲ ਪਹਿਲਾਂ ਤੱਕ, ਇੱਕ ਵੀ ਮਾਮਲਾ ਖ਼ਤਰੇ ਦੀ ਘੰਟੀ ਵਜਾ ਦਿੰਦਾ ਸੀ। ਪਿਛਲੇ ਸਾਲ, ਜ਼ਿਲ੍ਹੇ ਵਿੱਚ ਕੁੱਲ 32 ਚਿਕਨਗੁਨੀਆ ਦੇ ਮਾਮਲੇ ਸਾਹਮਣੇ ਆਏ ਸਨ। ਇਸ ਸਾਲ, ਸੱਤ ਘਟਨਾਵਾਂ ਪਹਿਲਾਂ ਹੀ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ। ਹਾਲਾਂਕਿ ਇਸ ਦੇ ਪੀਕ ਸੀਜ਼ਨ ‘ਚ ਅਜੇ ਇੱਕ ਮਹੀਨੇ ਤੋਂ ਵੱਧ ਸਮਾਂ ਬਾਕੀ ਹੈ। ਇਹ ਸੰਕੇਤ ਦਿੰਦਾ ਹੈ ਕਿ ਇਹ ਬਿਮਾਰੀ ਸ਼ਹਿਰ ‘ਚ ਆਪਣੇ ਪੈਰ ਪਸਾਰ ਰਹੀ ਹੈ ਅਤੇ ਇਸ ਤੇ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ।

ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾ. ਹਰਜੋਤ ਕੌਰ ਨੇ ਕਿਹਾ, ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਦੀ ਜਾਂਚ ਕਰਨ ਤੇ ਘਰਾਂ ਤੇ ਵਪਾਰਕ ਇਮਾਰਤਾਂ ਦਾ ਨਿਰੀਖਣ ਕਰਨ ਤੋਂ ਇਲਾਵਾ, ਲੋਕਾਂ ਨੂੰ ਮੱਛਰ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੇ ਜੋਖਮਾਂ ਬਾਰੇ ਜਾਗਰੂਕ ਕਰਨ ਲਈ ਵੱਖ-ਵੱਖ ਜਾਗਰੂਕਤਾ ਅਭਿਆਨ ਚਲਾਉਣ ਦੀ ਯੋਜਨਾ ਵੀ ਬਣਾਈ ਹੈ।

ਡਾ. ਹਰਜੋਤ ਨੇ ਉਨ੍ਹਾਂ ਕਿਹਾ, ਕਿ ਜ਼ਿਲ੍ਹੇ ਵਿੱਚ ਪਿਛਲੇ ਦੋ ਸਾਲਾਂ ਵਿੱਚ ਮਲੇਰੀਆ ਦਾ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ, ਜੋ ਕਿ ਇੱਕ ਸਕਾਰਾਤਮਕ ਗੱਲ ਹੈ। ਅਧਿਕਾਰੀ ਨੇ ਕਿਹਾ ਕਿ ਉਹ ਮੱਛਰ ਪੈਦਾ ਕਰਨ ਵਾਲੀਆਂ ਥਾਵਾਂ ਨੂੰ ਸਾਫ਼ ਕਰਨ ਲਈ ਨਗਰ ਨਿਗਮ ਨੂੰ ਵੀ ਸਚੇਤ ਕਰਨਗੇ ।