ਆਖ਼ਰਕਾਰ ਪੁਲਿਸ ਦੇ ਹੱਥੇ ਚੜ੍ਹ ਹੀ ਗਈ ਡਾਕੂ ਹਸੀਨਾ, ਲੁਧਿਆਣਾ ਲੁੱਟ ਕਾਂਡ ਦੀ ਮਾਸਟਰਮਾਈਂਡ ਮੋਨਾ ਅਤੇ ਉਸਦਾ ਪਤੀ ਉੱਤਰਾਖੰਡ ਤੋਂ ਗ੍ਰਿਫ਼ਤਾਰ
Ludhiana Cash Loot Case: ਮਨਦੀਪ ਮੋਨਾ ਅਤੇ ਉਸ ਦੀ ਪਤੀ ਜਸਵਿੰਦਰ ਜੱਸਾ ਨੂੰ ਪੁਲਿਸ ਨੇ ਉੱਤਰਾਖੰਡ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਦੋਵਾਂ ਖਿਲਾਫ ਲੁੱਕ ਆਊਟ ਸਰਕੁਲਰ ਜਾਰੀ ਕੀਤਾ ਗਿਆ ਸੀ।
(Photo Credit: Twitter-@DGPPunjabPolice)
DGP ਪੰਜਾਬ ਨੇ ਟਵੀਟ ਕਰ ਜਾਣਕਾਰੀ ਦਿੱਤੀ
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਹੋਰਾਂ ਨੇ ਟਵੀਟ ਕਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਲੁਧਿਆਣਾ ਲੁੱਟ ਦੀ ਕਿੰਗਪਿਨ ਮਨਦੀਪ ਮੋਨਾ ਅਤੇ ਉਸ ਦੀ ਪਤੀ ਜਸਵਿੰਦਰ ਜੱਸਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਦੋਵਾਂ ਨੂੰ ਪੁਲਿਸ ਨੇ 100 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।8.49 ਲੁੱਟ ਦੀ ਮਾਸਟਰਮਾਈਂਡ ਹੈ ਮੋਨਾ
ਮਨਦੀਪ ਮੋਨਾ ਲੁਧਿਆਣਾ ਦੀ CMS ਕੰਪਨੀ ਵਿੱਚ ਹੋਈ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਹੈ। ਮਨਦੀਪ ਮੋਨਾ ਪਿੰਡ ਡੇਹਲੋਂ ਦੀ ਰਹਿਣ ਵਾਲੀ ਹੈ। ਮੋਨਾ ਦੇ ਦੋ ਭਰਾ ਕਾਕਾ ਅਤੇ ਹਰਪ੍ਰੀਤ ਹਨ। ਹਰਪ੍ਰੀਤ ਨੂੰ ਪੁਲਿਸ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦ ਕਿ ਕਾਕਾ ਦਿਹਾੜੀ ਮਜ਼ਦੂਰ ਵਜੋਂ ਕੰਮ ਕਰਦਾ ਹੈ। ਮੋਨਾ ਦੇ ਪਿਤਾ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਦਾ ਪਤੀ ਜਸਵਿੰਦਰ ਜੱਸਾ ਵੀ ਇਸ ਲੁੱਟ ਦੇ ਮਾਮਲੇ ਵਿੱਚ ਸ਼ਮਾਲ ਹੈ।Loading...
Unable to load recommendations.
Follow Us
