ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਸਿੱਧੂ ਨੂੰ ਮਾਨ ਦਾ ਜਵਾਬ, ਕਿਹਾ- ਤੁਹਾਡਾ ਬਾਪੂ ਤੁਹਾਡੇ ਘਰ ਬਦਲਾਅ ਨਾ ਲਿਆਉਂਦਾ ਤਾਂ ਤੁਸੀਂ ਦੁਨੀਆ ‘ਚ ਨਾ ਆਉਂਦੇ

CM Vs Sidhu: ਨਵਜੋਤ ਸਿੰਘ ਸਿੱਧੂ ਵੱਲੋਂ ਦੂਜਾ ਵਿਆਹ ਕਰਨ ਵਾਲੇ ਬਿਆਨ 'ਤੇ ਭਗਵੰਤ ਮਾਨ ਨੇ ਕਿਹਾ- ਤੁਸੀਂ ਜਿਸ ਅੰਦਾਜ਼ ਵਿੱਚ ਗੱਲ ਕਰੋਗੇ, ਉਸੇ ਅੰਦਾਜ਼ 'ਚ ਜਵਾਬ ਦਿਆਂਗਾ।

ਸਿੱਧੂ ਨੂੰ ਮਾਨ ਦਾ ਜਵਾਬ, ਕਿਹਾ- ਤੁਹਾਡਾ ਬਾਪੂ ਤੁਹਾਡੇ ਘਰ ਬਦਲਾਅ ਨਾ ਲਿਆਉਂਦਾ ਤਾਂ ਤੁਸੀਂ ਦੁਨੀਆ ‘ਚ ਨਾ ਆਉਂਦੇ
Follow Us
kusum-chopra
| Updated On: 08 Jun 2023 10:33 AM
ਪੰਜਾਬ ਨਿਊਜ। ਬੀਤੇ ਹਫਤੇ ਜਲੰਧਰ ਵਿੱਚ ਸਰਬ ਪਾਰਟੀ ਬੈਠਕ ਦੌਰਾਨ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਮੁੱਖ ਮੰਤਰੀ ਭਗਵੰਤ ਮਾਨ (Bhagwant Mann) ਦੀ ਨਿੱਜੀ ਜ਼ਿੰਦਗੀ ‘ਤੇ ਵੱਡਾ ਹਮਲਾ ਬੋਲਿਆ ਸੀ। ਉਨ੍ਹਾਂ ਸੀਐੱਮ ਮਾਨ ਤੇ ਤੰਜ ਕਸਦਿਆਂ ਕਿਹਾ ਸੀ ਕਿ ਪੰਜਾਬ ਬਦਲਣ ਦੀ ਗੱਲ ਕਰਨ ਵਾਲੇ ਇਨ੍ਹਾਂ ਲੋਕਾਂ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਪਤਨੀ ਬਦਲਣ ਤੋਂ ਇਲਾਵਾ ਕੁਝ ਨਹੀਂ ਕੀਤਾ। ਜਿਸ ਦਾ ਹੁਣ ਮੁੱਖ ਮੰਤਰੀ ਨੇ ਉਸੇ ਅੰਦਾਜ ਵਿੱਚ ਜਵਾਬ ਦਿੱਤਾ ਹੈ। ਸੀਐਮ ਭਗਵੰਤ ਮਾਨ ਨੇ ਬੁੱਧਵਾਰ ਨੂੰ ਮੋਹਾਲੀ ਦੇ ਖਰੜ ‘ਚ ਜੱਚਾ-ਬੱਚਾ ਦੇਖਭਾਲ ਕੇਂਦਰ ਦਾ ਉਦਘਾਟਨ ਕਰਨ ਤੋਂ ਬਾਅਦ ਆਪਣੇ ਭਾਸ਼ਣ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੀ ਹੀ ਭਾਸ਼ਾ ‘ਚ ਜਵਾਬ ਦਿੱਤਾ।ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਦੂਜੇ ਵਿਆਹ ਨੂੰ ਲੈ ਕੇ ਕੀਤੇ ਗਏ ਵਿਅੰਗ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਮੇਰੇ ਲਈ ਜੋ ਕਿਹਾ, ਮੈਂ ਹੁਣ ਉਸੇ ਤਰ੍ਹਾਂ ਦਾ ਜਵਾਬ ਦੇਵਾਂਗਾ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਿਹਾ ਸੀ ਕਿ ਪਿਛਲੇ ਡੇਢ ਸਾਲ ‘ਚ ਸਿਰਫ ਇਹੀ ਬਦਲਾਅ ਆਇਆ ਹੈ ਕਿ ਮੈਂ ਆਪਣੀ ਪਤਨੀ ਬਦਲੀ ਹੈ। ਪਰ ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਨਵਜੋਤ ਸਿੰਘ ਸਿੱਧੂ ਵੀ ਆਪਣੇ ਪਿਤਾ ਦੀ ਦੂਜੀ ਪਤਨੀ ਦਾ ਪੁੱਤਰ ਹੈ, ਜੇਕਰ ਤੁਹਾਡੇ ਪਿਤਾ ਜੀ ਘਰ ਤੁਹਾਡੇ ਘਰ ਵਿੱਚ ਬਦਲਾਅ ਨਾ ਲਿਆਉਂਦੇ ਤਾਂ ਤੁਸੀਂ ਇਸ ਦੁਨੀਆਂ ਵਿੱਚ ਨਾ ਆਉਂਦੇ। ਜਲੰਧਰ ਦੇ ਪ੍ਰਕਾਸ਼ਨ ਘਰ ਦੇ ਸੰਪਾਦਕ ਜਿਸ ਲਈ ਸਿੱਧੂ ਅਤੇ ਹੋਰ ਵਿਰੋਧੀ ਪਾਰਟੀਆਂ ਦੇ ਆਗੂ ਹਮਦਰਦੀ ਪ੍ਰਗਟ ਕਰਨ ਗਏ ਸਨ, ਉਨ੍ਹਾਂ ਦੇ ਪਿਤਾ ਦੀਆਂ ਵੀ ਦੋ ਪਤਨੀਆਂ ਹਨ। ਜੇਕਰ ਤੁਸੀਂ ਇਸ ਪਿੱਚ ‘ਤੇ ਖੇਡਣਾ ਚਾਹੁੰਦੇ ਹੋ ਤਾਂ ਇਸ ਪਿੱਚ ‘ਤੇ ਖੇਡੋ। ਨਵਜੋਤ ਸਿੱਧੂ ਨੂੰ ਆੜੇ ਹੱਥੀਂ ਲੈਦਿਆਂ ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਚੇ-ਸੁੱਚੇ ਕਿਰਦਾਰ ਦੀਆਂ ਟਾਹਰਾਂ ਮਾਰਨ ਵਾਲਾ ਸਿਆਸਤਦਾਨ ਆਪਣੇ ਘੋਰ ਵਿਰੋਧੀ ਬਿਕਰਮ ਮਜੀਠੀਆ ਨੂੰ ਜੱਫੀ ਵਿਚ ਲੈ ਕੇ ਏਨੇ ਨੀਵੇਂ ਪੱਧਰ ਉਤੇ ਡਿੱਗਿਆ ਕਿ ਪੰਜਾਬ ਦੇ ਲੋਕ ਵੀ ਹੈਰਾਨ ਰਹਿ ਗਏ। ਮੁੱਖ ਮੰਤਰੀ ਨੇ ਕਿਹਾ, ਅਸਲ ਵਿਚ ਇਹ ਦੋਵੇਂ ਲੀਡਰ ਆਮ ਆਦਮੀ ਪਾਰਟੀ ਦੀ ਵਿਧਾਇਕ ਜੀਵਨਜੋਤ ਕੌਰ ਪਾਸੋਂ ਬੁਰੀ ਤਰ੍ਹਾਂ ਹਾਰੇ ਹਨ ਜਿਸ ਕਰਕੇ ਆਪਣੀ ਬਚੀ-ਖੁਚੀ ਸਿਆਸੀ ਹੋਂਦ ਬਚਾਉਣ ਲਈ ਜੱਫੀਆਂ ਪਾਉਣ ਲਈ ਮਜਬੂਰ ਹੋ ਗਏ ਹਨ। ਉੱਧਰ, ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਨਵੇਂ ਚੁਣੇ ਆਪ ਵਿਧਾਇਕਾਂ ਉੱਤੇ ਕੀਤੀ ਟਿੱਪਣੀ ਦਾ ਸਖ਼ਤ ਜਵਾਬ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬਾਜਵਾ ਸਾਰੀ ਜ਼ਿੰਦਗੀ ਮੁੱਖ ਮੰਤਰੀ ਦੀ ਕੁਰਸੀ ਲਈ ਤਰਸਦੇ ਰਹੇ ਹਨ ਅਤੇ ਹੁਣ ਜਦੋਂ ਇਨ੍ਹਾਂ ਤੋਂ ਅੱਕੇ ਲੋਕਾਂ ਨੇ ਨਵੇਂ ਚਿਹਰਿਆਂ ਨੂੰ ਸੱਤਾ ਦੀ ਵਾਗਡੋਰ ਸੰਭਾਲੀ ਤਾਂ ਉਨ੍ਹਾਂ ਨੂੰ ਹਜ਼ਮ ਨਹੀਂ ਹੋ ਰਿਹਾ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ
88 ਸਾਲ ਦੀ ਉਮਰ 'ਚ ਚੰਡੀਗੜ੍ਹ ਦੀਆਂ ਗਲੀਆਂ ਸਾਫ਼ ਕਰ ਰਹੇ ਹਨ ਸਾਬਕਾ IPS ਇੰਦਰਜੀਤ ਐਸ ਸਿੱਧੂ...
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ
ਗੁਰੂ ਤੇਗ ਬਹਾਦਰ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ 'ਆਪ' ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਆਹਮੋ-ਸਾਹਮਣੇ...
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!
PM Modi in London: ਲੰਡਨ ਵਿੱਚ ਹੋ ਗਈ ਮੋਦੀ-ਮੋਦੀ, ਸਵਾਗਤ ਦੇਖ ਕੇ ਦੁਨੀਆ ਹੈਰਾਨ!...
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ
ਬ੍ਰਿਟੇਨ 'ਚ ਏਅਰ ਇੰਡੀਆ ਜਹਾਜ਼ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨੂੰ ਸੌਂਪੀਆਂ ਗਈਆਂ ਕਿਸੇ ਹੋਰ ਦੀਆਂ ਲਾਸ਼ਾਂ...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼...
Henley Passport Index: ਭਾਰਤੀ ਪਾਸਪੋਰਟ ਹੋਇਆ ਹੋਰ ਮਜ਼ਬੂਤ, ਹੁਣ ਤੁਸੀਂ ਬਿਨਾਂ ਵੀਜ਼ਾ ਘੁੰਮ ਸਕੋਗੇ ਇੰਨੇ ਦੇਸ਼......
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ
ਕਪੂਰਥਲਾ 'ਚ ਸ਼ਖਸ ਨੇ ਦਿਵਆਂਗ ਅਤੇ ਔਰਤ ਨੂੰ ਬੇਰਹਿਮੀ ਨਾਲ ਕੁੱਟਿਆ, ਵੀਡੀਓ ਦੇਖੋ...
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ
ਉਪ-ਰਾਸ਼ਟਰਪਤੀ ਜਗਦੀਪ ਧਨਖੜ ਨੇ ਦਿੱਤਾ ਅਸਤੀਫਾ, ਦੱਸਿਆ ਕੀ ਹੈ ਕਾਰਨ...
Vaishno Devi ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ
Vaishno Devi  ਵਿੱਚ ਵੱਡਾ ਹਾਦਸਾ, ਡਿੱਗਿਆ ਪਹਾੜ...ਖਿਸਕੀ ਜ਼ਮੀਨ...
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO
Studying Abroad Dream: ਜੇਕਰ ਤੁਹਾਡਾ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਸੁਪਨਾ ਹੈ ਤਾਂ ਜ਼ਰੂਰ ਦੇਖੋ ਇਹ VIDEO...