ਮੋਹਾਲੀ: ਡੀਸੀ ਦਫ਼ਤਰ ਦੀ ਸੀਨੀਅਰ ਅਸਿਸਟੈਂਟ ਰਿਸ਼ਵਤ ਲੈਂਦੀ ਰੰਗੇ ਹੱਥੀ ਕਾਬੂ,ਪਲਾਟ ਦਿਵਾਉਣ ਦੇ ਨਾਂ ‘ਤੇ ਮੰਗੇ ਸਨ 8 ਲੱਖ ਰੁਪਏ
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਬਟਾਲਾ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮੁਲਾਕਾਤ ਡੀਸੀ ਦਫ਼ਤਰ 'ਚ ਤਾਇਨਾਤ ਭੁਪਿੰਦਰ ਕੌਰ ਨਾਲ ਕੰਪਨੀ ਦੇ ਇੱਕ ਪਲਾਟ ਸਬੰਧੀ ਹੋਈ ਸੀ। ਭੁਪਿੰਦਰ ਕੌਰ ਨੇ ਪਲਾਟ ਦਿਵਾਉਣ ਦਾ ਭਰੋਸਾ ਦੇ ਕੇ ਇਸ ਦੇ ਬਦਲੇ 8 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਸੰਕੇਤਕ ਤਸਵੀਰ (ਏਆਈ ਜਨਰੇਟਡ- ਮੈਟਾ ਏਆਈ)
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਮੁਹਾਲੀ ਦੇ ਡਿਪਟੀ ਕਮਿਸ਼ਨਰ (ਡੀਸੀ) ਦਫ਼ਤਰ ‘ਚ ਤਾਇਨਾਤ ਇੱਕ ਸੀਨੀਅਰ ਸਹਾਇਕ (ਸੀਨੀਅਰ ਅਸਿਸਟੈਂਟ) ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਲਜ਼ਾਮ ਕਿ ਮੁਲਜ਼ਮ ਮਹਿਲਾ ਕਰਮਚਾਰੀ ਨੇ ਇੱਕ ਨਿੱਜੀ ਕੰਪਨੀ ‘ਚ ਪਲਾਟ ਦਿਵਾਉਣ ਦੇ ਬਦਲੇ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ।
ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਨੇ ਵਿਛਾਇਆ ਜਾਲ
ਵਿਜੀਲੈਂਸ ਅਧਿਕਾਰੀਆਂ ਅਨੁਸਾਰ ਬਟਾਲਾ ਦੇ ਰਹਿਣ ਵਾਲੇ ਪ੍ਰਭਜੀਤ ਸਿੰਘ ਨੇ ਸ਼ਿਕਾਇਤ ਦਿੱਤੀ ਸੀ ਕਿ ਉਸ ਦੀ ਮੁਲਾਕਾਤ ਡੀਸੀ ਦਫ਼ਤਰ ‘ਚ ਤਾਇਨਾਤ ਭੁਪਿੰਦਰ ਕੌਰ ਨਾਲ ਕੰਪਨੀ ਦੇ ਇੱਕ ਪਲਾਟ ਸਬੰਧੀ ਹੋਈ ਸੀ। ਭੁਪਿੰਦਰ ਕੌਰ ਨੇ ਪਲਾਟ ਦਿਵਾਉਣ ਦਾ ਭਰੋਸਾ ਦੇ ਕੇ ਇਸ ਦੇ ਬਦਲੇ 8 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਨਾਲ ਸਬੰਧਤ ਗੱਲਬਾਤ ਦੀ ਆਡੀਓ ਰਿਕਾਰਡਿੰਗ ਕਰਕੇ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ, ਜਿਸ ਤੋਂ ਬਾਅਦ ਜਾਂਚ ਸ਼ੁਰੂ ਕੀਤੀ ਗਈ।
ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਕੀਤੀ ਗਈ ਕਾਰਵਾਈ
ਸ਼ਿਕਾਇਤ ਦੀ ਪੁਸ਼ਟੀ ਹੋਣ ਤੋਂ ਬਾਅਦ ਵਿਜੀਲੈਂਸ ਬਿਊਰੋ ਨੇ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ‘ਚ ਟਰੈਪ ਲਗਾਇਆ। ਯੋਜਨਾ ਅਨੁਸਾਰ ਸ਼ਿਕਾਇਤਕਰਤਾ ਨੇ ਪਹਿਲੀ ਕਿਸ਼ਤ ਵਜੋਂ ਇੱਕ ਲੱਖ ਰੁਪਏ ਮੁਲਜ਼ਮ ਮਹਿਲਾ ਨੂੰ ਦਿੱਤੇ। ਜਿਵੇਂ ਹੀ ਮਹਿਲਾ ਕਰਮਚਾਰੀ ਨੇ ਰਕਮ ਲਈ, ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ ‘ਤੇ ਹੀ ਰੰਗੇ ਹੱਥੀਂ ਕਾਬੂ ਕਰ ਲਿਆ।
ਮੁਲਜ਼ਮ ਮਹਿਲਾ ਨੇ ਆਪਣੇ ਆਪ ਨੂੰ ਦੱਸਿਆ ਬੇਕਸੂਰ
ਵਿਜੀਲੈਂਸ ਬਿਊਰੋ ਮੁਤਾਬਕ ਗ੍ਰਿਫ਼ਤਾਰ ਮਹਿਲਾ ਕਰਮਚਾਰੀ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਦਾਅਵਾ ਕੀਤਾ ਕਿ ਉਸ ਨੂੰ ਜ਼ਬਰਦਸਤੀ ਪੈਸੇ ਫੜਾਏ ਗਏ ਹਨ। ਹਾਲਾਂਕਿ ਵਿਜੀਲੈਂਸ ਟੀਮ ਨੇ ਕਥਿਤ ਰਿਸ਼ਵਤ ਦੀ ਰਕਮ ਬਰਾਮਦ ਕਰ ਲਈ ਤੇ ਉਸ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕਰ ਲਿਆ।
ਆਡੀਓ ਰਿਕਾਰਡਿੰਗ ਬਣੀ ਅਹਿਮ ਸਬੂਤ
ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਮਹਿਲਾ ਕਰਮਚਾਰੀ ਰਿਸ਼ਵਤ ਦੀ ਮੰਗ ‘ਤੇ ਅੜੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਗੱਲਬਾਤ ਦੀ ਆਡੀਓ ਰਿਕਾਰਡ ਕਰਕੇ ਵਿਜੀਲੈਂਸ ਨੂੰ ਸੌਂਪੀ। ਸ਼ੁਰੂਆਤੀ ਜਾਂਚ ‘ਚ ਇਲਜ਼ਾਮ ਸਹੀ ਪਾਏ ਜਾਣ ਤੋਂ ਬਾਅਦ ਹੀ ਟਰੈਪ ਲਗਾ ਕੇ ਕਾਰਵਾਈ ਕੀਤੀ ਗਈ।
ਇਹ ਵੀ ਪੜ੍ਹੋ
ਵਿਜੀਲੈਂਸ ਬਿਊਰੋ ਹੁਣ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਿਹਾ ਹੈ। ਜਾਂਚ ਏਜੰਸੀ ਇਹ ਪਤਾ ਲਗਾ ਰਹੀ ਹੈ ਕਿ ਕੀ ਇਸ ਰਿਸ਼ਵਤਖੋਰੀ ਦੇ ਮਾਮਲੇ ‘ਚ ਕੋਈ ਹੋਰ ਵਿਅਕਤੀ ਵੀ ਸ਼ਾਮਲ ਸੀ ਜਾਂ ਨਹੀਂ।
