AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਮੁਅੱਤਲ, ਧੋਖਾਧੜੀ ਨਾਲ ਵੇਚੀ ਜ਼ਮੀਨ; SGPC ਪ੍ਰਧਾਨ ਬੋਲੇ- ਕੋਈ ਬਖਸ਼ਿਆ ਨਹੀਂ ਜਾਵੇਗਾ

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਕੱਲ੍ਹ ਆਇਆ ਹੈ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। ਉਥੇ ਹੀ ਮੈਨੇਜ਼ਰ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਇਹ ਜ਼ਮੀਨ ਚਾਰ ਲੋਕਾਂ ਨੂੰ ਵੇਚੀ ਗਈ ਹੈ।

ਮੋਹਾਲੀ: ਗੁਰਦੁਆਰਾ ਅੰਬ ਸਾਹਿਬ ਦਾ ਮੈਨੇਜਰ ਮੁਅੱਤਲ, ਧੋਖਾਧੜੀ ਨਾਲ ਵੇਚੀ ਜ਼ਮੀਨ; SGPC ਪ੍ਰਧਾਨ ਬੋਲੇ- ਕੋਈ ਬਖਸ਼ਿਆ ਨਹੀਂ ਜਾਵੇਗਾ
SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪੁਰਾਣੀ ਤਸਵੀਰ
Follow Us
tv9-punjabi
| Updated On: 04 Feb 2026 17:37 PM IST

ਮੋਹਾਲੀ ਦੇ ਫੇਜ਼-8 ਦੇ ਗੁਰਦੁਆਰਾ ਅੰਬ ਸਾਹਿਬ ਦੀ ਸੈਣੀ ਮਾਜ਼ਰਾ ਸਥਿਤ 44 ਮਲਰੇ ਜ਼ਮੀਨ ਨੂੰ ਗਲਤ ਤਰੀਕੇ ਦੇ ਨਾਲ ਵੇਚਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਪੂਰੇ ਮਾਮਲੇ ਵਿੱਚ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜ਼ਰ ਰਾਜਿੰਦਰ ਸਿੰਘ ਟੋਹੜਾ ਨੂੰ ਤਤਕਾਰ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ ਹੈ। ਇਸ ਜ਼ਮੀਨ ਦੀ ਰਜ਼ਿਸਟਰੀ ਅਤੇ ਇੰਤਕਾਲ ਨੂੰ ਰੱਦ ਕਰਵਾਉਣ ਦੇ ਲਈ ਮੋਹਾਲੀ ਐਸਡੀਐਮ ਅਤੇ ਤਹਿਸੀਲਦਾਰ ਨਾਲ ਸੰਪਰਕ ਕੀਤਾ ਗਿਆ ਹੈ।

ਇਸ ਪੂਰੇ ਮਾਮਲੇ ਦੀ ਜਾਂਚ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜੋ ਸਾਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿੱਚ ਜਿਸ ਵੀ ਸ਼ਖ਼ਸ ਦੀ ਭੂਮਿਕਾ ਸਾਹਮਣੇ ਆਵੇਗੀ, ਉਸ ‘ਤੇ ਕਾਰਵਾਈ ਹੋਵੇਗੀ। ਉਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਇਹ ਦਾਅਵਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ ਹੈ।

ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਾਡੇ ਧਿਆਨ ਵਿੱਚ ਇਹ ਮਾਮਲਾ ਕੱਲ੍ਹ ਆਇਆ ਹੈ, ਜਿਸ ਤੋਂ ਬਾਅਦ ਇਸ ਦੀ ਜਾਂਚ ਕੀਤੀ ਗਈ। ਉਥੇ ਹੀ ਮੈਨੇਜ਼ਰ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਇਹ ਜ਼ਮੀਨ ਚਾਰ ਲੋਕਾਂ ਨੂੰ ਵੇਚੀ ਗਈ ਹੈ।

ਜਾਣੋ ਕੀ ਹੈ ਪੂਰਾ ਮਾਮਲਾ

  1. ਪਿੰਡਵਾਸੀ ਸਤਵਿੰਦਰ ਸਿੰਘ, ਮਨਪ੍ਰੀਤ ਸਿੰਘ, ਸੁਖਬੀਰ ਸਿੰਘ ਅਤੇ ਰਣਧੀਰ ਸਿੰਘ ਨੇ ਇਸ ਸੰਬੰਧ ਵਿੱਚ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਐਸਏਡੀ ਮੋਹਾਲੀ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਅਤੇ ਐਸਜੀਪੀਸੀ ਮੈਂਬਰ ਐਡਵੋਕੇਟ ਪਰਮਜੀਤ ਕੌਰ ਲਾਂਡਰਾ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਸੀ ਕਿ ਇਸ ਜ਼ਮੀਨ ਦੀ ਵਿਕਰੀ ਦੇ ਸੰਬੰਧ ਵਿੱਚ ਕੋਈ ਵੀ ਇਸ਼ਤਿਹਾਰ ਨਹੀਂ ਦਿੱਤਾ ਗਿਆ ਸੀ।ਜੇਕਰ ਖੁਲ੍ਹੀ ਨਿਲਾਮੀ ਹੁੰਦੀ ਤਾਂ ਜ਼ਮੀਨ 15 ਤੋਂ 20 ਕਰੋੜ ਰੁਪਏ ਵਿੱਚ ਵਿੱਕ ਸਕਦੀ ਸੀ। ਇਹ ਸੌਦਾ ਕਮੇਟੀ ਦੀ ਸ਼ਮੂਲੀਅਤ ਤੋਂ ਬਿਨ੍ਹਾਂ ਸੰਭਵ ਨਹੀਂ। ਅਸੀਂ ਉੱਚ ਪੱਧਰੀ ਜਾਂਚ ਅਤੇ ਭੂਮੀ ਰਜਿਸਟਰੀ ਦੇ ਤਤਕਾਲ ਦੇ ਰੱਦ ਕਰਨ ਦੀ ਮੰਗ ਕਰਦੇ ਹਾਂ।
  2. ਜਿਵੇਂ ਹੀ ਇਹ ਮਾਮਲਾ ਐਸਜੀਪੀਸੀ ਪ੍ਰਧਾਨ ਕੋਲ ਪਹੁੰਚਿਆ, ਉਸ ਤੋਂ ਬਾਅਦ ਐਸਜੀਪੀਸੀ ਦੀ ਫਲਾਇੰਗ ਟੀਮ ਮੋਹਾਲੀ ਪਹੁੰਚੀ ਅਤੇ ਪੂਰੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਜੀਪੀਸੀ ਪ੍ਰਧਾਨ ਨੇ ਦੱਸਿਆ ਕਿ ਮੈਨੇਜਰ ਨੇ ਖ਼ੁਦ ਹੀ ਕਬੂਲ ਕਰ ਲਿਆ ਹੈ ਕਿ ਉਸ ਨੇ ਜ਼ਮੀਨ ਵੇਚੀ ਹੈ। ਇਸ ਨੇ ਇਹ ਗੱਲ ਵੀ ਕਬੂਲ ਕੀਤੀ ਕਿ ਐਸਜੀਪੀਸੀ ਦੀ ਚਿੱਠੀ ਵੀ ਉਸ ਨੇ ਖ਼ੁਦ ਹੀ ਤਿਆਰ ਕੀਤੀ ਸੀ। ਜ਼ਮੀਨ ਤੋਂ ਆਏ ਪੈਸੇ ਐਸਜੀਪੀਸੀ ਦੇ ਖਾਤੇ ਵਿੱਚ ਨਹੀਂ ਪਾਏ ਗਏ। ਜਦੋਂ ਕਿ ਇੱਕ ਕਰੋੜ 32 ਲੱਖ ਰੁਪਏ ਉਸ ਨੇ ਆਪਣੇ ਖਾਤੇ ਵਿੱਚ ਪਵਾਏ ਸਨ।
  3. ਉਥੇ ਹੀ ਇਸ ਮਾਮਲੇ ਵਿੱਚ ਸ਼ਿਕਾਇਤਕਰਤਾ ਸਤਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਤੱਕ ਪੜਤਾਲ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹਿਦੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਕਲਾ ਮੈਨੇਜ਼ਰ ਏਨ੍ਹੀ ਵੱਡੀ ਗੜਬੜੀ ਨਹੀਂ ਕਰ ਸਕਦਾ, ਬਲਕਿ ਇਸ ਵਿੱਚ ਕਈ ਲੋਕ ਸ਼ਾਮਲ ਹੋ ਸਕਦੇ ਹਨ।

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...