ਮੁਹਾਲੀ: ਛੱਤਬੀੜ ਚਿੜ੍ਹੀਆਘਰ ‘ਚ ਲੱਗੀ ਅੱਗ, ਚਾਰਜਿੰਗ ਸਟੇਸ਼ਨ ‘ਤੇ ਖੜ੍ਹੀਆਂ ਗੱਡੀਆਂ ਸੜੀਆਂ
ਮੁਹਾਲੀ ਦੇ ਛੱਤਬੀੜ ਚਿੜ੍ਹੀਆਘਰ 'ਚ ਇੱਕ ਵੱਡਾ ਹਾਦਾਸ ਵਾਪਰ ਗਿਆ। ਇੱਥੇ ਟੂਰਿਸਟ ਨੂੰ ਘੁੰਮਾਉਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਲੇਕਟ੍ਰਾਨਿਕ ਗੱਡੀਆਂ 'ਚ ਅੱਗ ਲੱਗ ਗਈ। ਇਸ ਅੱਗ 'ਚ 19 ਦੇ ਕਰੀਬ ਅੱਗ ਦੀ ਚਪੇਟ 'ਚ ਆ ਗਈਆਂ। ਅੱਗ ਉਸ ਸਮੇਂ ਲੱਗੀ, ਜਦੋਂ ਗੱਡੀਆਂ ਚਾਰਜਿੰਗ ਸਟੇਸ਼ਨ 'ਤੇ ਖੜ੍ਹੀਆਂ ਸਨ। ਗੱਡੀਆਂ 'ਚ ਜਦੋਂ ਲਪਟਾਂ ਉੱਠਣ ਲੱਗੀਆਂ ਤਾਂ ਚਿੜ੍ਹੀਆਘਰ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਮੁਹਾਲੀ ਦੇ ਛੱਤਬੀੜ ਚਿੜ੍ਹੀਆਘਰ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇੱਥੇ ਟੂਰਿਸਟ ਨੂੰ ਘੁੰਮਾਉਣ ਲਈ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਇਲੇਕਟ੍ਰਾਨਿਕ ਗੱਡੀਆਂ ‘ਚ ਅੱਗ ਲੱਗ ਗਈ। ਇਸ ਅੱਗ ‘ਚ 19 ਦੇ ਕਰੀਬ ਇਲੈਕਟ੍ਰਿਕ ਗੱਡੀਆਂ ਅੱਗ ਦੀ ਚਪੇਟ ‘ਚ ਆ ਗਈਆਂ। ਅੱਗ ਉਸ ਸਮੇਂ ਲੱਗੀ, ਜਦੋਂ ਗੱਡੀਆਂ ਚਾਰਜਿੰਗ ਸਟੇਸ਼ਨ ‘ਤੇ ਖੜ੍ਹੀਆਂ ਸਨ। ਗੱਡੀਆਂ ‘ਚੋਂ ਜਦੋਂ ਲਪਟਾਂ ਉੱਠਣ ਲੱਗੀਆਂ ਤਾਂ ਚਿੜ੍ਹੀਆਘਰ ਦੇ ਕਰਮਚਾਰੀਆਂ ਨੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।
ਮੌਕੇ ‘ਤੇ ਪਹੁੰਚ ਕੇ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਸਖ਼ਤ ਮਿਹਨਤ ਤੋਂ ਅੱਗ ‘ਤੇ ਕਾਬੂ ਪਾ ਲਿਆ। ਹਾਲਾਂਕਿ, ਜਦੋਂ ਤੱਕ ਅੱਗ ‘ਤੇ ਕਾਬੂ ਪਾਇਆ ਗਿਆ, ਉਦੋਂ ਤੱਕ 19 ਦੇ ਕਰੀਬ ਗੱਡੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ, ਪਾਰਕ ਦੇ ਇੱਕ ਅਧਿਕਾਰੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ‘ਚ ਪਤਾ ਲੱਗਿਆ ਹੈ ਕਿ ਬੈਟਰੀ ਓਵਰ ਚਾਰਜ ਹੋਣ ਤੋਂ ਬਾਅਦ ਬਲਾਸਟ ਹੋਇਆ ਸੀ। ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ।
ਜਾਣਕਾਰੀ ਮੁਤਾਬਕ ਇਹ ਘਟਨਾ ਸਵੇਰ 9 ਵਜੇ ਦੀ ਹੈ। ਉਸ ਸਮੇਂ ਸਾਰੀਆਂ ਗੱਡੀਆਂ ਚਾਰਜਿੰਗ ਸਟੇਸ਼ਨ ‘ਤੇ ਖੜ੍ਹੀਆਂ ਸਨ। ਉਨ੍ਹਾਂ ਦੀ ਚਾਰਜਿੰਗ ਦੀ ਪ੍ਰਕਿਰਿਆ ਚੱਲ ਰਹੀ ਸੀ। ਇਸੇ ਦੌਰਾਨ ਗੱਡੀਆਂ ‘ਚੋਂ ਧੂੰਆ ਉੱਠਣ ਲੱਗਾ। ਦੇਖਦੇ ਹੀ ਦੇਖਦੇ ਉਨ੍ਹਾਂ ‘ਚ ਅੱਗ ਲੱਗ ਗਈ। ਕੁੱਝ ਹੀ ਦੇਰ ‘ਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ ਤੇ ਉੱਥੇ ਖੜ੍ਹੀਆਂ ਸਾਰੀਆਂ ਗੱਡੀਆਂ ਨੂੰ ਆਪਣੇ ਚਪੇਟ ‘ਚ ਲੈ ਲਿਆ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਡੇਰਾਬੱਸੀ ਦੇ ਜ਼ੀਰਕਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਘਟਨਾ ਵਾਲੀ ਜਗ੍ਹਾ ‘ਤੇ ਪਹੁਚੀਆਂ। ਸਵੇਰ ਦੇ ਸਮੇਂ ਟ੍ਰੈਫ਼ਿਕ ਘੱਟ ਹੋਣ ਕਾਰਨ ਫਾਇਰ ਬ੍ਰਿਗੇਡ ਨੂੰ ਮੌਕੇ ‘ਤੇ ਪਹੁੰਚਣ ਲਈ ਜ਼ਿਆਦਾ ਸਮਾਂ ਨਹੀਂ ਲੱਗਿਆ। ਸਟਾਫ਼ ਨੇ ਇਸ ਦੌਰਾਨ ਸਭ ਤੋਂ ਪਹਿਲਾਂ ਇਲੈਕਟ੍ਰਿਕ ਪੈਨਲ ਤੱਕ ਜਾਣ ਵਾਲੀ ਸਾਰੀ ਸਪਲਾਈ ਕੱਟ ਦਿੱਤੀ ਸੀ, ਇਸ ਤੋਂ ਬਾਅਦ ਅੱਗ ਬੁਝਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਫਾਇਰ ਬ੍ਰਿਗੇਡ ਨੂੰ ਅੱਗ ਬੁਝਾਉਣ ‘ਚ ਕਾਫ਼ੀ ਦਿੱਕਤ ਆ ਰਹੀ ਸੀ, ਕਿਉਂਕਿ ਇਲੈਕਟ੍ਰਿਕ ਗੱਡੀਆਂ ‘ਚ ਲਗਾਤਾਰ ਧਮਾਕੇ ਹੋ ਰਹੇ ਸਨ। ਹਾਲਾਂਕਿ, ਬਾਵਜੂਦ ਇਸ ਦੇ ਕਰਮਚਾਰੀਆਂ ਨੇ ਅੱਗ ਤੇ ਕਾਬੂ ਪਾ ਲਿਆ।


