AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਦੋ ਸਾਥੀ ਇੱਕਲੇ ਹੀ ਕੀਤੇ ਕਾਬੂ, ਹੁਣ ਏਐੱਸਆਈ ਸਤਨਾਮ ਸਿੰਘ ਨੂੰ ਮਿਲੇਗੀ ਪ੍ਰੋਮਸ਼ਨ

ਮੋਗਾ ਦੇ ਇੱਕ ਏਐੱਸਆਈ ਦੀ ਫਾਈਲ ਪਰਮੋਸ਼ਨ ਲਈ ਡੀਜੀਪੀ ਕੋਲ ਭੇਜੀ ਜਾਵੇਗੀ। ਕਾਰਨ ਇਹ ਹੈ ਏਐੱਸਆਈ ਸਤਨਾਮ ਸਿੰਘ ਨੇ ਇੱਕਲੇ ਹੀ ਅੱਤਵਾਦੀ ਅਰਸ਼ਦੀਪ ਸਿੰਘ ਡੱਲ੍ਹਾ ਦੇ ਦੋ ਸਾਥੀਆਂ ਨੂੰ ਫੜ੍ਹਿਆ ਸੀ। ਐੱਸਐੱਸਪੀ ਨੇ ਵੀ ਇਸ ASI ਨੂੰ ਸਨਮਾਨਿਤ ਕੀਤਾ ਹੈ।

ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਦੇ ਦੋ ਸਾਥੀ ਇੱਕਲੇ ਹੀ ਕੀਤੇ ਕਾਬੂ, ਹੁਣ ਏਐੱਸਆਈ ਸਤਨਾਮ ਸਿੰਘ ਨੂੰ ਮਿਲੇਗੀ ਪ੍ਰੋਮਸ਼ਨ
lalit-kumar
| Updated On: 06 Oct 2023 21:02 PM IST
Share

ਪੰਜਾਬ ਨਿਊਜ। ਮੋਗਾ ਪੁਲਿਸ ਦੀ ਪੀ.ਸੀ.ਆਰ ਟੀਮ ਵਿੱਚ ਤਾਇਨਾਤ ਏ.ਐਸ.ਆਈ (ASI) ਸਤਨਾਮ ਸਿੰਘ ਨੂੰ ਐਸ.ਐਸ.ਪੀ ਜੇ.ਇਲਨਚੇਜੀਅਨ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ। ਏ.ਐਸ.ਆਈ ਸਤਨਾਮ ਸਿੰਘ ਨੇ ਇਕੱਲਿਆਂ ਹੀ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਜੋ ਮੋਗਾ ਵਿਖੇ ਕੱਪੜਾ ਵਪਾਰੀ ਤੋਂ ਫਿਰੌਤੀ ਵਸੂਲਣ ਆਏ ਸਨ। ਬਾਜ਼ਾਰ ਵਿੱਚ ਹਫੜਾ-ਦਫੜੀ ਤੋਂ ਉਸ ਨੇ ਪਛਾਣ ਲਿਆ ਸੀ ਕਿ ਸ਼ੋਅਰੂਮ ਵਿੱਚ ਕੁਝ ਸ਼ੱਕੀ ਵਿਅਕਤੀ ਦਾਖਲ ਹੋਏ ਹਨ।

ਜਿਸ ਤੋਂ ਬਾਅਦ ਉਹ ਇਕੱਲੇ ਹੀ ਮੌਕੇ ‘ਤੇ ਪਹੁੰਚੇ ਅਤੇ ਦੋਵਾਂ ਦੋਸ਼ੀਆਂ ਨੂੰ ਮੌਕੇ ‘ਤੇ ਹੀ ਕਾਬੂ ਕਰ ਲਿਆ। ਹਾਲਾਂਕਿ ਪੁਲਿਸ ਨੂੰ ਦੇਖ ਕੇ ਇਕ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ।

ਏਐੱਸਆਈ ਬੋਲੇ-ਭਗਵਾਨ ਨਾਮ ਲੈ ਕੇ ਅੰਦਰ ਵੜ੍ਹਿਆ ਸੀ

ਮੀਡੀਆ ਨਾਲ ਗੱਲਬਾਤ ਕਰਦਿਆਂ ਏ.ਐਸ.ਆਈ ਸਤਨਾਮ ਸਿੰਘ ਨੇ ਦੱਸਿਆ-ਜਦੋਂ ਉਹ ਮੰਡੀ ਨੇੜੇ ਪਹੁੰਚੇ ਤਾਂ ਦੇਖਿਆ ਕਿ ਮਸ਼ਹੂਰ ਕੱਪੜਾ ਵਪਾਰੀ ਜੱਗੀ ਬਾਗੀ ਸਿਲਕ ਸਟੋਰ ਦੇ ਕੋਲ ਕੋਈ ਕੰਮ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ‘ਚ ਕੋਈ ਅਪਰਾਧੀ ਦਾਖਲ ਹੋਇਆ ਹੈ। ਏਐਸਆਈ ਸਤਨਾਮ ਸਿੰਘ ਨੇ ਦੱਸਿਆ- ਮੈਂ ਪ੍ਰਮਾਤਮਾ ਦਾ ਨਾਮ ਲੈ ਕੇ ਆਪਣਾ ਸਰਵਿਸ ਰਿਵਾਲਵਰ ਹੱਥ ਵਿੱਚ ਲੈ ਕੇ ਉਕਤ ਸਟੋਰ ਵਿੱਚ ਦਾਖਲ ਹੋਇਆ। ਜਿੱਥੇ ਮੁਲਜ਼ਮ ਮੌਕੇ ਤੋਂ ਫ਼ਰਾਰ ਹੋਣ ਲੱਗੇ। ਪਰ ਉਨ੍ਹਾਂ ਨੇ ਉਸ ਨੂੰ ਜਫਾ ਵਿਚ ਪਾ ਕੇ ਫੜ ਲਿਆ। ਘਟਨਾ ਸਮੇਂ ਉਸ ਦੇ ਨਾਲ ਕੋਈ ਸਹਾਇਕ ਨਹੀਂ ਸੀ। ਪਰ ਫਿਰ ਵੀ ਮੈਂ ਉਨ੍ਹਾਂ ਨੂੰ ਫੜ ਲਿਆ ਅਤੇ ਮਾਮਲੇ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦਿੱਤੀ।

ਐੱਸਐੱਸਪੀ ਬੋਲੇ ਕੰਮ ਵਧੀਆ ਸੀ ਕੰਮ

ਘਟਨਾ ਤੋਂ ਬਾਅਦ ਦੁਕਾਨ ਅੰਦਰ ਲੱਗੇ ਸੀਸੀਟੀਵੀ ਸੋਸ਼ਲ ਮੀਡੀਆ (Social media) ‘ਤੇ ਵਾਇਰਲ ਹੋਣ ਲੱਗੇ। ਜਿਸ ਤੋਂ ਬਾਅਦ ਮਾਮਲਾ ਐਸ.ਐਸ.ਪੀ ਜੇ.ਇਲਨਚੇਜਿਅਨ ਤੱਕ ਪਹੁੰਚਿਆ ਤਾਂ ਏਐਸਆਈ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤੇ ਗਏ ਤੀਸਰੇ ਦੋਸ਼ੀ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਐਸਐਸਪੀ ਜੇ ਇਲਾਨਚੇਜੀਅਨ ਨੇ ਏਐਸਆਈ ਸਤਨਾਮ ਸਿੰਘ ਨੂੰ ਸਨਮਾਨਿਤ ਕੀਤਾ ਅਤੇ ਪ੍ਰਸ਼ੰਸਾ ਪੱਤਰ ਸੌਂਪਿਆ। ਐਸਐਸਪੀ ਜੇ ਇਲਾਂਚੇਜੀਅਨ ਨੇ ਕਿਹਾ- ਸਤਨਾਮ ਸਿੰਘ ਦਾ ਇਹ ਕਾਰਨਾਮਾ ਸ਼ਲਾਘਾਯੋਗ ਸੀ।

ਪਰਮੋਸ਼ਨ ਲਈ ਭੇਜੀ ਜਾਵੇਗੀ ਫਾਈਲ

ਐਸਐਸਪੀ ਜੇ ਇਲਾਨਚੇਜੀਅਨ ਨੇ ਕਿਹਾ- ਏਐਸਆਈ ਸਤਨਾਮ ਸਿੰਘ ਦਾ ਨਾਮ ਡੀਜੀਪੀ (DGP) ਦਫ਼ਤਰ ਨੂੰ ਭੇਜਿਆ ਜਾਵੇਗਾ। ਉਸ ਨੂੰ ਤਰੱਕੀ ਦੇ ਕੇ ਏਐਸਆਈ ਤੋਂ ਸਬ-ਇੰਸਪੈਕਟਰ ਬਣਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਏਐਸਆਈ ਨੇ ਕਿਹਾ- ਮੈਂ ਜੋ ਵੀ ਕੀਤਾ, ਆਪਣੇ ਵਿਭਾਗ ਲਈ ਗਿਆ। ਪੁਲਿਸ ਹਮੇਸ਼ਾ ਲੋਕਾਂ ਦੀ ਸੁਰੱਖਿਆ ਲਈ ਅੱਗੇ ਆਈ ਹੈ ਅਤੇ ਅੱਗੇ ਵੀ ਕਰਦੀ ਰਹੇਗੀ। ਦੁਕਾਨਦਾਰਾਂ ਨੇ ਵੀ ਏ.ਐਸ.ਆਈ. ਦਾ ਧੰਨਵਾਦ ਕੀਤਾ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...