MLA Sukhpal Khaira ਦੀਆਂ ਮੁਸ਼ਕਿਲਾਂ ਵਧੀਆਂ, ਕਦੇ ਵੀ ਹੋ ਸਕਦੀ ਹੈ ਗ੍ਰਿਫਤਾਰ, ਪੁਲਿਸ ਨੇ ਗੈਰ-ਜ਼ਮਾਨਤੀ ਧਾਰਾ ਜੋੜੀ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭੁਲੱਥ ਪੁਲਿਸ ਨੇ ਉਨ੍ਹਾਂ (ਖਹਿਰਾ) ਨੂੰ ਗ੍ਰਿਫਤਾਰ ਕਰਨ ਲਈ ਗੈਰ-ਜ਼ਮਾਨਤੀ ਧਾਰਾ ਜੋੜ ਦਿੱਤੀ ਹੈ। ਇਹ ਸਭ ਕੁੱਝ ਐਸਡੀਐਮ ਦੀ ਸ਼ਿਕਾਇਤ ਤੇ 27 ਅਪਰੈਲ ਨੂੰ ਭੁਲੱਥ ਥਾਣੇ ਵਿੱਚ ਪਹਿਲਾਂ ਹੀ ਦਰਜ ਐਫਆਈਆਰ ਵਿੱਚ ਧਾਰਾ 353 ਜੋੜ ਕੇ ਉਨ੍ਹਾਂ ਨੂੰ ਦਬਾਉਣ ਅਤੇ ਡਰਾਉਣ ਦੀ ਨੀਅਤ ਨਾਲ ਕੀਤਾ ਗਿਆ ਹੈ।

ਪੰਜਾਬ ਨਿਊਜ। ਕੁੱਲ ਹਿੰਦ ਕਿਸਾਨ ਕਾਂਗਰਸ ਦੇ ਪ੍ਰਧਾਨ ਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ (MLA Sukhpal Singh Khaira)ਦੀਆਂ ਮੁਸ਼ਕਿਲਾਂ ਹੋਰ ਵਧ ਗਈਆਂ ਹਨ। ਐਸਡੀਐਮ ਦੀ ਸ਼ਿਕਾਇਤ ਤੇ ਪਹਿਲਾਂ ਹੀ ਦਰਜ ਐਫਆਈਆਰ ਵਿੱਚ ਭੁਲੱਥ ਪੁਲੀਸ ਨੇ ਗ਼ੈਰ-ਜ਼ਮਾਨਤੀ ਧਾਰਾ ਜੋੜ ਦਿੱਤੀ ਹੈ।
ਹੁਣ ਸੁਖਪਾਲ ਸਿੰਘ ਖਹਿਰਾ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਐਸਐਸਪੀ ਕਪੂਰਥਲਾ (SSP Kapurthala) ਨੇ ਐਫਆਈਆਰ ਦਰਜ ਕਰਨ ਦੀ ਪੁਸ਼ਟੀ ਕੀਤੀ ਹੈ। ਸੁਖਪਾਲ ਖਹਿਰਾ ਨੇ ਇਸ ਨੂੰ ਪੁਲਿਸ ਦਾ ਡਰ ਦਿਖਾ ਕੇ ਆਵਾਜ਼ ਨੂੰ ਦਬਾਉਣ ਅਤੇ ਡਰਾਉਣ ਦੀ ਕੋਸ਼ਿਸ਼ ਕਰਾਰ ਦਿੱਤਾ ਹੈ।
ਖਹਿਰਾ ਨੇ ਮੇਰੇ ਕੰਮ ‘ਚ ਰੁਕਾਵਟ ਪਾਈ-SDM
ਭੁਲੱਥ ਦੇ ਐੱਸ.ਡੀ.ਐੱਮ ਸੰਜੀਵ ਸ਼ਰਮਾ ਨੇ ਪੰਜਾਬ ਪੁਲਿਸ (Punjab Police) ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਹੈ ਕਿ ਬੀਤੇ ਦਿਨੀਂ ਸੁਖਪਾਲ ਖਹਿਰਾ ਨੇ ਉਨ੍ਹਾਂ ਦੇ ਕੰਮ ‘ਚ ਵਿਘਨ ਪਾਇਆ, ਧਮਕੀਆਂ ਦਿੱਤੀਆਂ ਅਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ, ਸਗੋਂ ਗਾਲ੍ਹਾਂ ਕੱਢੀਆਂ ਅਤੇ ਧਮਕੀਆਂ ਵੀ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਐਸਡੀਐਮ ਕੰਪਲੈਕਸ ਵਿੱਚ ਧਰਨਾ ਵੀ ਦਿੱਤਾ।
ਮੈਂ ਕਟਾਰੂਚੱਕ ਦਾ ਪਰਦਾਫਾਸ਼ ਕੀਤਾ -ਖਹਿਰਾ
ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭੁਲੱਥ ਪੁਲਿਸ ਨੇ ਉਨ੍ਹਾਂ (ਖਹਿਰਾ) ਨੂੰ ਗ੍ਰਿਫਤਾਰ ਕਰਨ ਲਈ ਗੈਰ-ਜ਼ਮਾਨਤੀ ਧਾਰਾ ਜੋੜ ਦਿੱਤੀ ਹੈ। ਇਹ ਸਭ ਕੁਝ ਐਸਡੀਐਮ ਦੀ ਸ਼ਿਕਾਇਤ ਤੇ 27 ਅਪਰੈਲ ਨੂੰ ਭੁਲੱਥ ਥਾਣੇ ਵਿੱਚ ਪਹਿਲਾਂ ਹੀ ਦਰਜ ਐਫਆਈਆਰ ਵਿੱਚ ਧਾਰਾ 353 ਜੋੜ ਕੇ ਉਨ੍ਹਾਂ ਨੂੰ ਦਬਾਉਣ ਅਤੇ ਡਰਾਉਣ ਦੀ ਨੀਅਤ ਨਾਲ ਕੀਤਾ ਗਿਆ ਹੈ।
ਅਜਿਹਾ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵੱਲੋਂ ਆਪਣੇ ਦਾਗੀ ਮੰਤਰੀ ਲਾਲ ਚੰਦ ਕਟਾਰੂਚੱਕ ਦਾ ਪਰਦਾਫਾਸ਼ ਕਰਨ ਲਈ ਮੇਰੇ ਤੋਂ ਨਿੱਜੀ ਬਦਲਾ ਲੈਣ ਦੇ ਨਿਰਦੇਸ਼ ‘ਤੇ ਕੀਤਾ ਗਿਆ ਹੈ। ਉਹ ਭਗਵੰਤ ਮਾਨ ਦੀਆਂ ਪੰਜਾਬ ਵਿਰੋਧੀ ਅਤੇ ਸਿੱਖ ਵਿਰੋਧੀ ਨੀਤੀਆਂ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖਣ ਲਈ ਦ੍ਰਿੜ ਸਨ।
ਇਹ ਵੀ ਪੜ੍ਹੋ
‘ਐੱਸਡੀਐੱਮ ਨੇ ਮੁੱਖ ਸਕੱਤਰ ਨੂੰ ਦਿੱਤੀ ਜਾਣਕਾਰੀ’
ਐਸਡੀਐਮ ਨੇ ਮੁੱਖ ਸਕੱਤਰ ਨੂੰ ਈ-ਮੇਲ ਰਾਹੀਂ ਸਮੁੱਚੇ ਮਾਮਲੇ ਦੀ ਜਾਣਕਾਰੀ ਦਿੱਤੀ। ਹੁਣ ਐਸਡੀਐਮ ਦੀ ਸ਼ਿਕਾਇਤ ਤੇ ਥਾਣਾ ਭੁਲੱਥ ਵਿੱਚ ਦਰਜ ਐਫਆਈਆਰ ਵਿੱਚ ਗ਼ੈਰ-ਜ਼ਮਾਨਤੀ ਧਾਰਾ ਜੋੜ ਦਿੱਤੀ ਗਈ ਹੈ। ਕਪੂਰਥਲਾ ਦੇ ਐਸਐਸਪੀ ਰਾਜਪਾਲ ਸਿੰਘ ਸੰਧੂ ਨੇ ਐਫਆਈਆਰ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਸਿਰਫ਼ ਇੰਨਾ ਹੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ।