ਸਾਬਕਾ MLA ਸਿਮਰਜੀਤ ਬੈਂਸ ‘ਤੇ ਚੱਲੀ ਗੋਲੀ, ਪਰਿਵਾਰਕ ਮੈਂਬਰਾਂ ਦਾ ਮੀਡੀਆ ਤੋਂ ਕਿਨਾਰਾ
ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਮਾਮਲੇ 'ਚ ਚੁੱਪੀਧਾਰੀ ਹੈ ਤੇ ਨਾਲ ਹੀ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਵੀ ਏਡੀਸੀਪੀ ਫੋਰ ਦੇ ਕੋਲ ਮਾਮਲੇ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਗੋਲੀਬਾਰੀ ਘਟਨਾ 'ਤੇ ਪੁੱਛੇ ਸਵਾਲ 'ਤੇ ਉਹਨਾਂ ਕਿਹਾ ਕਿ ਇਹ ਮਾਮਲਾ ਏਸੀਪੀ ਫੋਰ ਦੇ ਅਧੀਨ ਹੈ। ਉਹੀ ਇਸ ਮਾਮਲੇ 'ਚ ਜਾਣਕਾਰੀ ਦੇਣਗੇ।
ਲੁਧਿਆਣਾ ਦੇ ਹਲਕਾ ਆਤਮ ਨਗਰ ਤੋਂ ਸਾਬਕਾ ਵਿਧਾਇਕ ਤੇ ਸੀਨੀਅਰ ਕਾਂਗਰਸੀ ਨੇਤਾ ਸਿਮਰਜੀਤ ਸਿੰਘ ਬੈਂਸ ਦੇ ਭਰਾ ਪਰਮਜੀਤ ਸਿੰਘ ਬੈਂਸ ਨਾਲ ਘਰੇਲੂ ਵਿਵਾਦ ਨੂੰ ਲੈ ਕੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਦੱਸ ਦਈਏ ਕਿ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਮਾਮਲੇ ‘ਚ ਚੁੱਪੀਧਾਰੀ ਹੈ ਤੇ ਨਾਲ ਹੀ ਮੌਕੇ ‘ਤੇ ਪਹੁੰਚੀ ਪੁਲਿਸ ਵੱਲੋਂ ਵੀ ਏਡੀਸੀਪੀ 4 ਦੇ ਕੋਲ ਮਾਮਲੇ ਦੀ ਗੱਲ ਕਹੀ ਜਾ ਰਹੀ ਹੈ। ਹਾਲਾਂਕਿ ਗੋਲੀਬਾਰੀ ਘਟਨਾ ‘ਤੇ ਪੁੱਛੇ ਸਵਾਲ ‘ਤੇ ਉਹਨਾਂ ਕਿਹਾ ਕਿ ਇਹ ਮਾਮਲਾ ਏਸੀਪੀ 4 ਦੇ ਅਧੀਨ ਹੈ। ਉਹੀ ਇਸ ਮਾਮਲੇ ‘ਚ ਜਾਣਕਾਰੀ ਦੇਣਗੇ।
ਇਸ ਤੋਂ ਪਹਿਲਾਂ ਫੋਨ ‘ਤੇ ਹੋਈ ਗੱਲਬਾਤ ਦੌਰਾਨ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਮੀਡੀਆ ਸਲਾਹਕਾਰ ਬਰਦੀਪ ਸਿੰਘ ਬੰਟੀ ਵੱਲੋਂ ਇਸ ਗੱਲ ਨੂੰ ਲੈ ਕੇ ਪੁਸ਼ਟੀ ਕੀਤੀ ਗਈ ਹੈ ਕਿ ਘਰੇਲੂ ਵਿਵਾਦ ਕਾਰਨ ਫਾਇਰਿੰਗ ਹੋਈ ਹੈ। ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।
ਦੋ ਵਾਰ ਜੇਲ੍ਹ ਜਾ ਚੁੱਕੇ ਹਨ ਬੈਂਸ
ਸਿਮਰਜੀਤ ਸਿੰਘ ਬੈਂਸ ਦੋ ਵਾਰ ਜੇਲ੍ਹ ਜਾ ਚੁੱਕੇ ਹਨ। 2009 ਵਿੱਚ, ਉਨ੍ਹਾਂ ‘ਤੇ ਇੱਕ ਤਹਿਸੀਲਦਾਰ ‘ਤੇ ਹਮਲਾ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਹ ਇਸ ਮਾਮਲੇ ਵਿੱਚ 6 ਮਹੀਨੇ ਜੇਲ੍ਹ ਵਿੱਚ ਰਹਿ ਚੁੱਕੇ ਹਨ। ਇਸ ਤੋਂ ਬਾਅਦ, 10 ਜੁਲਾਈ 2021 ਨੂੰ, ਔਰਤ ਨੇ ਉਨ੍ਹਾਂ ‘ਤੇ ਬਲਾਤਕਾਰ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾਇਆ। ਇਸ ਤੋਂ ਬਾਅਦ, ਪੁਲਿਸ ਨੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।