ਪੰਜਾਬ ਦੀਆਂ ਮਿੰਨੀ ਉਲੰਪਿਕ ਖੇਡਾਂ, ਕਿਲਾ ਰਾਏਪੁਰ ਖੇਡਾਂ 4 ਸਾਲਾਂ ਬਾਅਦ ਮੁੜ ਸ਼ੁਰੂ
ਪੰਜਾਬ ਦੀਆਂ ਮਿੰਨੀ ਓਲੰਪਿਕ ਵਜੋਂ ਮਸ਼ਹੂਰ 83ਵੀਆਂ ਕਿਲਾ ਰਾਏਪੁਰ ਖੇਡਾਂ 4 ਸਾਲਾਂ ਦੇ ਵਕਫ਼ੇ ਬਾਅਦ ਅੱਜ ਲੁਧਿਆਣਾ ਦੇ ਪਿੰਡ ਕਿਲਾ ਰਾਏਪੁਰ ਵਿਖੇ ਸ਼ੁਰੂ ਹੋ ਗਈਆਂ। ਹਾਲਾਂਕਿ ਪਹਿਲਾਂ ਬਲਦਾਂ ਦੀ ਦੌੜ ਹੁੰਦੀ ਸੀ, ਜੋ ਹੁਣ ਪਾਬੰਦੀਸ਼ੁਦਾ ਹੈ।
ਡਾ: ਸੁਖਦਰਸ਼ਨ ਸਿੰਘ ਚਾਹਲ ਨੇ ਦੱਸਿਆ ਕਿ ਇਹ ਖੇਡਾਂ 4 ਸਾਲਾਂ ਦੇ ਵਕਫ਼ੇ ਤੋਂ ਬਾਅਦ ਕਰਵਾਈਆਂ ਜਾ ਰਹੀਆਂ ਹਨ | ਇਹ ਖੇਡਾਂ ਪੰਜਾਬ ਦੇ ਖੇਡ ਸੱਭਿਆਚਾਰ ਅਤੇ ਉਨ੍ਹਾਂ ਦੇ ਖੂਨ ਵਿੱਚ ਖੇਡਾਂ ਪ੍ਰਤੀ ਉਤਸ਼ਾਹ ਨੂੰ ਰੂਪਮਾਨ ਕਰਦੀਆਂ ਹਨ। ਇਸ ਵਿੱਚ ਮੁੱਖ ਤੌਰ ‘ਤੇ 3 ਕਿਸਮ ਦੀਆਂ ਖੇਡਾਂ ਹਨ, ਪਹਿਲੀ ਓਲੰਪਿਕ ਖੇਡਾਂ, ਦੂਜੀ ਗੱਤਕਾ ਅਤੇ ਤੀਜੀ ਪੰਜਾਬ ਦੀਆਂ ਪੇਂਡੂ ਖੇਡਾਂ ਹਨ। ਭਾਵੇਂ ਕਿ ਕੁਝ ਕਾਰਨਾਂ ਕਰਕੇ ਇਹ ਖੇਡਾਂ 4 ਸਾਲਾਂ ਬਾਅਦ ਕਰਵਾਈਆਂ ਜਾ ਰਹੀਆਂ ਹਨ ਪਰ ਲੋਕਾਂ ਵਿੱਚ ਇਸ ਪ੍ਰਤੀ ਭਾਰੀ ਉਤਸ਼ਾਹ ਹੈ। ਤਿੰਨ ਦਿਨ ਚੱਲਣ ਵਾਲੀਆਂ ਇਸ ਖੇਡਾਂ ਵਿੱਚ ਕਈ ਖੇਡਾਂ ਕਰਵਾਈਆਂ ਜਾਣਗੀਆਂ। ਜਦੋਂ ਕਿ ਬਲਦਾਂ ਦੀ ਦੌੜ ‘ਤੇ ਅਜੇ ਵੀ ਪਾਬੰਦੀ ਹੈ, ਉਨ੍ਹਾਂ ਨੂੰ ਉਮੀਦ ਹੈ ਕਿ ਜਲੀਕੱਟੂ ਵਾਂਗ ਇੱਥੇ ਵੀ ਬਲਦ ਦੌੜ ਦੀ ਇਜਾਜ਼ਤ ਦਿੱਤੀ ਜਾਵੇਗੀ।
3000 ਦੇ ਕਰੀਬ ਦੇਸ਼ ਭਰ ਤੋਂ ਖਿਡਾਰੀਆਂ ਨੇ ਲਿਆ ਭਾਗ
ਖੇਡਾਂ ਦੇ ਸੈਕਟਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਕਿਹੜੀਆਂ ਕਿਹੜੀਆਂ ਖੇਡਾਂ ਹੋਈਆਂ ਅਤੇ ਨਾਲ ਹੀ ਉਨ੍ਹਾ ਇਹ ਵੀ ਦੱਸਿਆ ਕਿ ਅੱਜ ਅਨਮੋਲ ਗਗਨ ਮਾਨ ਆ ਰਹੇ ਨੇ ਕਲ੍ਹ ਪੰਜਾਬ ਦੇ ਮੁੱਖ ਮੰਤਰੀ ਆ ਰਹੇ ਹਨ। ਉਨ੍ਹਾ ਦੱਸਿਆ ਕਿ 3000 ਦੇ ਕਰੀਬ ਦੇਸ਼ ਭਰ ਤੋਂ ਖਿਡਾਰੀ ਆਏ ਹਨ। ਲੜਕੀਆਂ ਦੀਆਂ ਟੀਮਾਂ ਦੇ ਹਾਕੀ ਦੇ ਮੁਕਾਬਲੇ ਅੱਜ ਪਟਿਆਲਾ ਅਤੇ ਮੁਹਾਲੀ ਵਿਚਾਲੇ ਹੋਏ। ਇਸ ਤੋਂ ਇਲਾਵਾ ਨਿਹੰਗ ਸਿੰਘਾਂ ਵੱਲੋਂ ਵੀ ਕਰਤਵ ਵਿਖਾਏ ਗਏ। ਲੜਕੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਚੰਗਾ ਪਲੇਟਫਾਰਮ ਮਿਲਿਆ ਹੈ। ਜਿਸ ਨਾਲ ਨੌਜਵਾਨ ਲੜਕੇ ਲੜਕਿਆਂ ਖੇਡਾਂ ਵੱਲ੍ਹ ਪ੍ਰਫੁੱਲਿਤ ਹੋਣਗੇ।
ਗੁਰਜੀਤ ਸਿੰਘ ਨੇ ਹਾਸਿਲ ਕੀਤਾ ਪਹਿਲਾ ਸਥਾਨ
ਇਸ ਤੋਂ ਇਲਾਵਾ ਭਾਰ ਚੁੱਕਣ ਦੇ ਮੁਕਾਬਲੇ ਵਿੱਚ ਗੁਰਜੀਤ ਸਿੰਘ ਨੇ 200 ਕੁਇੰਟਲ ਦੀ ਬੋਰੀ ਆਪਣੀ ਪਿੱਠ ਤੇ ਚੁੱਕ ਕੇ ਪਹਿਲਾ ਇਨਾਮ ਹਾਸਿਲ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ 13 ਸਾਲ ਤੋਂ ਇਹ ਮੁਕਾਬਲਿਆਂ ਵਿਚ ਹਿੱਸਾ ਲੈ ਰਹੇ ਹਨ। ਹਰ ਵਾਰ ਪਹਿਲੇ ਨੰਬਰ ਤੇ ਆਉਂਦਾ ਹਨ। ਉਨ੍ਹਾ ਕਿਹਾ ਕਿ 120 ਕਿਲੋ ਵਜ਼ਨ ਚੁੱਕਣ ਦੀ ਉਹਨਾਂ ਨੇ ਦੇ ਤੋਂ ਹੀ ਸ਼ੁਰੂਆਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਖੇਡਾਂ ਵੱਲ ਧਿਆਨ ਦੇਣ। ਆਪਣੇ ਸਰੀਰ ਨੂੰ ਮਜ਼ਬੂਤ ਬਣਾਇਆ ਜਾ ਸਕੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਉਹ ਰੋਜਾਨਾਂ ਵਾਂਗ ਕਸਰਤ ਕਰਦੇ ਨੇ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਬਣਾਉਣ ਦੇ ਲਈ ਐਕਸਰਸਾਈਜ਼ ਵੀ ਕਰਦੇ ਹਨ। ਉਹ ਦੋ ਕੁਇੰਟਲ ਤੱਕ ਵਜਨ ਅਰਾਮ ਨਾਲ ਚੁੱਕ ਲੈਂਦੇ ਨੇ ਅਤੇ ਉਨ੍ਹਾਂ ਨੂੰ ਵਜ਼ਨ ਵੀ ਮਹਿਸੂਸ ਨਹੀਂ ਹੁੰਦਾ।