ਧੂਰੀ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, ਸੀਐਮ ਬੋਲੇ- ਕਦੇ ਵੀ ਬੰਦ ਨਹੀਂ ਹੋਵੇਗੀ ਸਕੀਮ

Updated On: 

01 Jul 2026 13:00 PM IST

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਅਜਿਹੇ ਵਕਤ 'ਚ ਸ਼ੁਰੂ ਕੀਤੀ ਗਈ, ਜਦੋਂ ਸਾਨੂੰ ਪੱਕਾ ਹੋ ਗਿਆ ਕਿ ਕਦੇ ਇਸ ਸਕੀਮ ਨੂੰ ਬੰਦ ਨਾ ਕਰਨਾ ਪਵੇ। ਪੈਸੇ ਜਿੱਥੋਂ ਮਰਜ਼ੀ ਆਉਣ, ਪਰ ਇਸ ਯੋਜਨਾ ਲਈ ਪੈਸ ਆਉਣੇ ਹੀ ਆਉਣੇ ਹਨ। ਇਹ ਸਕੀਮ ਕਦੇ ਵੀ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕੀ ਹੁਣ ਤੱਕ ਇਸ ਯੋਜਨਾ ਲਈ 40 ਲੱਖ ਤੋਂ ਵੱਧ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਧੂਰੀ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਸ਼ੁਰੂਆਤ, ਸੀਐਮ ਬੋਲੇ- ਕਦੇ ਵੀ ਬੰਦ ਨਹੀਂ ਹੋਵੇਗੀ ਸਕੀਮ

ਪੰਜਾਬ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੀ ਅੱਜ ਸ਼ੁਰੂਆਤ ਹੋ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਦੇ ਧੂਰੀ ਤੋਂ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਮੁੱਖ ਮੰਤਰੀ ਮਾਨ ਨਾਲ ਕੈਬਨਿਟ ਮੰਤਰੀ ਅਮਨ ਅਰੋੜਾ, ਬਲਜੀਤ ਕੌਰ, ਪੰਜਾਬ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸਿਸੋਦੀਆ ਤੇ ਹੋਰ ਲੀਡਰ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਸਾਡੀਆਂ ਮਾਵਾਂ ਧੀਆਂ ਦੇ ਲਈ ਸਨਮਾਨ ਰਾਸ਼ੀ ਹੈ, ਇਸ ਲਈ ਇਸ ਦਾ ਨਾਮ ਮਾਵਾਂ ਧੀਆਂ ਸਤਿਕਾਰ ਯੋਜਨਾ ਰੱਖਿਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਯੋਜਨਾ ਅਜਿਹੇ ਵਕਤ ‘ਚ ਸ਼ੁਰੂ ਕੀਤੀ ਗਈ, ਜਦੋਂ ਸਾਨੂੰ ਪੱਕਾ ਹੋ ਗਿਆ ਕਿ ਕਦੇ ਇਸ ਸਕੀਮ ਨੂੰ ਬੰਦ ਨਾ ਕਰਨਾ ਪਵੇ। ਪੈਸੇ ਜਿੱਥੋਂ ਮਰਜ਼ੀ ਆਉਣ, ਪਰ ਇਸ ਯੋਜਨਾ ਲਈ ਪੈਸ ਆਉਣੇ ਹੀ ਆਉਣੇ ਹਨ। ਇਹ ਸਕੀਮ ਕਦੇ ਵੀ ਵਾਪਸ ਨਹੀਂ ਲਈ ਜਾਵੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕੀ ਹੁਣ ਤੱਕ ਇਸ ਯੋਜਨਾ ਲਈ 40 ਲੱਖ ਤੋਂ ਵੱਧ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ।

ਸੀਐਮ ਮਾਨ ਨੇ ਕਿਹਾ ਕਿ ਅੱਜ ਤੋਂ ਜਨਰਲ ਸ਼੍ਰੇਣੀ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 1000 ਰੁਪਏ ਪ੍ਰਤੀ ਮਹੀਨਾ ਤੇ ਐਸਸੀ ਸ਼੍ਰੇਣੀ ਦੀਆਂ ਮਹਿਲਾਵਾਂ ਦੇ ਖਾਤਿਆਂ ‘ਚ 1500 ਮਹੀਨਾਵਾਰ ਸਨਮਾਨ ਰਾਸ਼ੀ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਹਿਲੀ ਕਿਸ਼ਤ ‘ਚ 3 ਮਹੀਨਿਆਂ ਦੇ ਇਕੱਠੇ ਪੈਸੇ ਖਾਤਿਆਂ ‘ਚ ਆਉਣਗੇ। ਸੀਐਮ ਮਾਨ ਨੇ ਕਿਹਾ ਕਿ ਕਈ ਵਿਰੋਧੀ ਪਾਰਟੀਆਂ ਵਾਲੇ ਕਹਿ ਰਹੇ ਹਨ ਕਿ 1000 ਤੇ 1500 ਰੁਪਏ ਨਾਲ ਕੀ ਹੋ ਜਾਵੇਗਾ, ਪਰ ਸ਼ਾਇਦ ਉਨ੍ਹਾਂ ਲਈ ਇਹ ਰਾਸ਼ੀ ਕੁੱਝ ਨਾ ਹੋਵੇ, ਪਰ ਮੈਂ ਗਰੀਬੀਆਂ ਦੇਖੀਆਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਅਰਵਿੰਦ ਕੇਜਰੀਵਾਲ ਨੇ ਜਿਸ ਵੇਲੇ ਇਹ ਆਮ ਆਦਮੀ ਪਾਰਟੀ ਬਣਾਈ ਸੀ ਤਾਂ ਇਹੀ ਸੋਚ ਕੇ ਬਣਾਈ ਸੀ ਕਿ ਆਮ ਲੋਕਾਂ ਦਾ ਪੈਸਾ ਆਮ ਲੋਕਾਂ ਨੂੰ ਕਿਸੇ ਨਾ ਕਿਸੇ ਰੂਪ ‘ਚ ਮਿਲੇਗਾ, ਚਾਹੇ ਉਹ ਆਮ ਆਦਮੀ ਕਲੀਨਿਕਾਂ, ਹਸਪਤਾਲਾਂ, ਸੜਕਾਂ, ਮੁਫ਼ਤ ਬਿਜਲੀ ਤੇ ਨੌਕਰੀਆਂ ਜਾਂ ਹੋਰ ਕਿਸੇ ਤਰੀਕੇ ਰਾਹੀਂ ਮਿਲੇ। ਸੀਐਮ ਨੇ ਕਿਹਾ ਕਿ ਜੇ ਮਾਵਾਂ ਖੁਸ਼ ਹਨ, ਧੀਆਂ ਖੁਸ਼ ਹਨ ਤੇ ਭੈਣਾਂ ਖੁਸ਼ ਹਨ ਤਾਂ ਪੂਰੀ ਕਾਇਨਾਤ ਹੀ ਖੁਸ਼ ਹੈ।
Follow Us