ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਕੁੜੀਆਂ ਨੇ ਬੰਨ੍ਹੀ ਰੱਖੜੀ ਤਾਂ ਢਾਹਾਂ ਮਾਰ ਕੇ ਰੋਣ ਲੱਗੇ ਪਿਤਾ, ਭਾਵੁਕ ਹੋਇਆ ਮਾਹੌਲ

Updated On: 

30 Aug 2023 16:19 PM

Sidhu Moosewala: ਇਸ ਵਾਰ ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਦੀ ਵੀ ਭਾਰੀ ਮੰਗ ਹੈ। ਕੁੜੀਆਂ ਇਨ੍ਹਾਂ ਰੱਖੜੀਆਂ ਨੂੰ ਬੜੇ ਹੀ ਸ਼ੌਂਕ ਨਾਲ ਖਰੀਦ ਰਹੀਆਂ ਹਨ। ਹਾਲ ਇਹ ਹੈ ਕਿ ਮੰਗ ਜਿਆਦਾ ਹੋਣ ਕਰਕੇ ਇਨ੍ਹਾਂ ਰੱਖੜੀਆਂ ਦੀ ਸਪਲਾਈ ਘੱਟ ਪੈ ਗਈ ਹੈ। ਮੁਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਫੈਨਜ਼ ਲਗਾਤਾਰ ਉਨ੍ਹਾਂ ਦੀਆਂ ਯਾਦਾਂ ਨੂੰ ਤਾਜ਼ਾ ਰੱਖੇ ਹੋਏ ਹਨ।

ਸਿੱਧੂ ਮੂਸੇਵਾਲਾ ਦੀ ਯਾਦਗਾਰ ਤੇ ਦੇਸ਼-ਵਿਦੇਸ਼ ਤੋਂ ਪਹੁੰਚੀਆਂ ਕੁੜੀਆਂ ਨੇ ਬੰਨ੍ਹੀ ਰੱਖੜੀ ਤਾਂ ਢਾਹਾਂ ਮਾਰ ਕੇ ਰੋਣ ਲੱਗੇ ਪਿਤਾ, ਭਾਵੁਕ ਹੋਇਆ ਮਾਹੌਲ
Follow Us On

ਭੈਣ-ਭਰਾ ਦੇ ਤਿਊਹਾਰ ਰੱਖੜੀ ਮੌਕੇ ਮਾਨਸਾ ਵਿਚ ਮਰਹੂਮ ਪੰਜਾਬੀ ਗਾਇਆ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moosewala) ਨੂੰ ਦੇਸ਼-ਵਿਦੇਸ਼ ਤੋਂ ਆਏ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਦੀ ਯਾਦਗਾਰ ਤੇ ਰੱਖੜੀਆਂ ਬੰਨ੍ਹੀਆਂ। ਮੂਸੇਵਾਲੇ ਦੀ ਭੈਣ ਜਦੋਂ ਉਨ੍ਹਾਂ ਦੇ ਬੁੱਤ ਨੂੰ ਰੱਖੜੀ ਬੰਣਨ੍ਹ ਲੱਗੀ ਤਾਂ ਪਿਤਾ ਬਲਕੌਰ ਸਿੰਘ ਆਪਣੇ ਤੇ ਕਾਬੂ ਨਹੀਂ ਰੱਖ ਸਕੇ। ਉਹ ਢਾਹਾਂ ਮਾਰ ਕੇ ਰੋਣ ਲੱਗ ਪਏ, ਜਿਸ ਤੋਂ ਬਾਅਦ ਉੱਥੇ ਦਾ ਮਾਹੌਲ ਬੜਾ ਹੀ ਭਾਵੁਕ ਹੋ ਗਿਆ।

ਬੁੱਧਵਾਰ ਨੂੰ ਰੱਖੜੀ ਦੇ ਤਿਊਹਾਰ ਮੌਕੇ ਦੇਸ਼-ਵਿਦੇਸ਼ ਤੋਂ ਲੋਕ ਸਿੱਧੂ ਮੂਸੇਵਾਲਾ ਦੀ ਯਾਦਗਾਰ ‘ਤੇ ਰੱਖੜੀ ਬੰਨ੍ਹਣ ਲਈ ਆ ਰਹੇ ਹਨ। ਉਨ੍ਹਾਂ ਦਾ ਯਾਦਗਾਰ ਤੇ ਰੱਖੜੀਆਂ ਦੇ ਢੇਰ ਲੱਗੇ ਹੋਏ ਹਨ। ਛੋਟੀਆਂ-ਛੋਟੀਆਂ ਬੱਚੀਆਂ ਵੀ ਮੂਸੇਵਾਲਾ ਨੂੰ ਰੱਖੜੀ ਬੰਣਨ੍ਹ ਲਈ ਖਾਸ ਤੌਰ ਤੇ ਉੱਥੇ ਪਹੁੰਚਈਆਂ ਹੋਈਆਂ ਸਨ।

ਇਸ ਦੇ ਚੱਲਦਿਆਂ ਪਿੰਡ ਮੂਸੇ ‘ਚ ਭਾਵੁਕ ਮਾਹੌਲ ਬਣ ਗਿਆ।। ਰੱਖੜੀ ਬੰਣਨ੍ਹ ਆਈਆਂ ਕੁੜੀਆਂ ਨੇ ਦੱਸਿਆ ਕਿ ਉਹ ਮੂਸੇਵਾਲਾ ਨੂੰ ਖਾਸ ਤੌਰ ਤੇ ਰੱਖੜੀ ਬੰਣਨ੍ਹ ਆਈਆਂ ਹਨ। ਉਨ੍ਹਾਂ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਨੂੰ ਭਰ੍ਹਾਂ ਦੇ ਰੂਪ ਵਿੱਚ ਵੇਖਦੀਆਂ ਹਨ।

ਕੁੜੀਆਂ ਨੇ ਕਿਹਾ ਕਿ ਬੇਸ਼ੱਕ ਇਹ ਖੁਸ਼ੀਆਂ ਭਰਿਆ ਤਿਊਹਾਰ ਹੈ, ਪਰ ਸਿੱਧੂ ਭਰ੍ਹਾਂ ਨੂੰ ਰੱਖੜੀ ਬੰਣਨ੍ਹ ਤੋਂ ਬਾਅਦ ਉਨ੍ਹਾਂ ਦੇ ਮਨ ‘ਚ ਉਦਾਸੀ ਹੈ। ਕਿਊਂਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਨੂੰ ਕਦੇ ਮੂਸੇਵਾਲੇ ਦੇ ਬੁੱਤ ਨੂੰ ਵੀ ਰੱਖੜੀ ਬੰਣਨੀ ਪਵੇਗੀ।

ਉੱਧਰ ਮੁਸੇਵਾਲੇ ਦੇ ਮਾਤਾ-ਪਿਤਾ, ਪਰਿਵਾਰਿਕ ਮੈਂਬਰ ਅਤੇ ਹੋਰ ਰਿਸ਼ਤੇਦਾਰ ਆਪਣੇ ਹੰਝੂ ਪੁੰਝਦੇ ਨਜ਼ਰ ਆ ਰਹੇ ਸਨ।