Sidhu Moosewala: ਜਲੰਧਰ ਦੀ ਗਲੀ-ਗਲੀ ‘ਚ ਜਾ ਕੇ ਪੁੱਤ ਲਈ ਇਨਸਾਫ ਮੰਗਣਗੇ ਪਿਤਾ ਬਲਕੌਰ ਸਿੰਘ
Justice Delayed: ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਇਨਸਾਫ਼ ਨਹੀਂ ਹੁੰਦਾ, ਉਹ ਇਹ ਜੰਗ ਲੜਦੇ ਰਹਿਣਗੇ। ਉਸ ਕਿਸੇ ਵੀ ਧਮਕੀ ਤੋਂ ਨਹੀਂ ਡਰਦੇ।
ਮਾਨਸਾ ਨਿਊਜ: ਸਿੱਧੂ ਮੂਸੇਵਾਲਾ (Sidhu Moosewala)ਦੇ ਪਿਤਾ ਬਲਕੌਰ ਸਿੰਘ (Balkaur Singh) ਨੇ ਐਲਾਨ ਕੀਤਾ ਹੈ ਕਿ ਉਹ ਜਲੰਧਰ ਜਿਮਨੀ ਚੋਣ ਦੌਰਾਨ ਇਸ ਲੋਕਸਭਾ ਹਲਕੇ ਦੀ ਗਲੀ-ਗਲੀ ‘ਚ ਜਾ ਕੇ ਉਨ੍ਹਾਂ ਦੇ ਬੇਟੇ ਦੇ ਕਤਲ ਨੂੰ ਲੈਕੇ ਲਾਪਰਵਾਹੀ ਵਰਤ ਰਹੀ ਸਰਕਾਰ ਦੀ ਨੀਤੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਗੇ। ਬੀਤੇ ਸਾਲ ਮਈ ਵਿੱਚ ਕਤਲ ਕੀਤੇ ਗਏ ਸਿੰਗਰ ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ (Sidhu Moosewala) ਦੇ ਪਿਤਾ ਬਲਕੌਰ ਸਿੰਘ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਮੰਗ ਨੂੰ ਲੈ ਕੇ ਜੰਗ ਲੜ੍ਹ ਰਹੇ ਹਨ।
ਉਨ੍ਹਾਂ ਨੇ ਬਜਟ ਸੈਸ਼ਨ ਦੌਰਨ ਵਿਧਾਨਸਭਾ ਸਾਹਮਣੇ ਧਰਨਾ ਵੀ ਦਿੱਤਾ ਸੀ। ਪਰ ਉਨ੍ਹਾਂ ਦਾ ਇਲਜਾਮ ਹੈ ਕਿ ਨ੍ਹਾਂ ਦੇ ਪੁੱਤਰ ਦੀ ਮੌਤ ਦੇ ਇਨਸਾਫ ਨੂੰ ਲੈਕੇ ਸਰਕਾਰ ਦਾ ਬਹੁਤ ਹੀ ਢਿੱਲ-ਮੁਲ ਰਵਈਆ ਹੈ। ਇਸ ਤੋਂ ਨਰਾਜ ਬਲਕੌਰ ਸਿੰਘ ਨੇ ਹੁਣ ਐਲਾਨ ਕੀਤਾ ਹੈ ਕਿ ਉਹ ਜਲੰਧਰ ਜਿਮਨੀ ‘ਚ ਗਲੀ-ਗਲੀ ‘ਚ ਜਾ ਕੇ ਸਰਕਾਰ ਦੀ ਇਸ ਨੀਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣਗੇ।