ਮਾਨਸਾ: ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ, ਮੈਡੀਕਲ ਸਟੋਰ ਮਾਲਕ ਨੇ ਕੀਤੀ ਫਾਇਰਿੰਗ

Updated On: 

13 Oct 2026 12:07 PM IST

ਇਸ ਮਾਮਲੇ 'ਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ 'ਚ ਮੈਡੀਕਲ ਸਟੋਰ ਮਾਲਿਕ ਪਿਸਤੌਲ ਨਾਲ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪਰਵਿੰਦਰ ਝੋਟੇ ਵੱਲੋਂ ਹੀ ਰਿਕਾਰਡ ਕੀਤੀ ਪ੍ਰਤੀਤ ਹੋ ਰਹੀ ਹੈ। ਗੋਲੀ ਲੱਗਣ ਤੋਂ ਬਾਅਦ ਪਰਵਿੰਦਰ ਝੋਟਾ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਸਥਾਨਕ ਲੋਕਾਂ ਵੱਲੋਂ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੇ ਕੁਝ ਹੀ ਪਲਾਂ 'ਚ ਦਮ ਤੋੜ੍ਹ ਦਿੱਤਾ।

ਮਾਨਸਾ: ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ, ਮੈਡੀਕਲ ਸਟੋਰ ਮਾਲਕ ਨੇ ਕੀਤੀ ਫਾਇਰਿੰਗ

ਕਬੱਡੀ ਪਲੇਅਰ ਤੇ ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦਾ ਅੱਜ ਸਵੇਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪਰਵਿੰਦਰ ਝੋਟਾ ‘ਤੇ ਮੈਡੀਕਲ ਸਟੋਰ ਮਾਲਕ ਨੇ ਗੋਲੀਆਂ ਚਲਾਈਆਂ ਹਨ। ਮੁੱਢਲੀ ਜਾਣਕਾਰੀ ਮੁਤਾਬਕ ਝੋਟਾ ਮੈਡੀਕਲ ‘ਚ ਕਥਿਤ ਤੌਰ ‘ਤੇ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਦੇ ਵਿਰੋਧ ਕਰਨ ਲਈ ਪਹੁੰਚਿਆ ਸੀ। ਇਸ ਦੌਰਾਨ ਮੈਡੀਕਲ ਸਟੋਰ ਮਾਲਕ ਤੇ ਝੋਟਾ ਦੀ ਬਹਿਸ ਹੋ ਗਈ।

ਇਸ ਮਾਮਲੇ ‘ਚ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਮੈਡੀਕਲ ਸਟੋਰ ਮਾਲਕ ਪਿਸਤੌਲ ਨਾਲ ਫਾਇਰਿੰਗ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪਰਵਿੰਦਰ ਝੋਟੇ ਵੱਲੋਂ ਹੀ ਰਿਕਾਰਡ ਕੀਤੀ ਪ੍ਰਤੀਤ ਹੋ ਰਹੀ ਹੈ। ਗੋਲੀ ਲੱਗਣ ਤੋਂ ਬਾਅਦ ਪਰਵਿੰਦਰ ਝੋਟਾ ਗੰਭੀਰ ਜ਼ਖ਼ਮੀ ਹੋ ਗਿਆ, ਉਸ ਨੂੰ ਸਥਾਨਕ ਲੋਕਾਂ ਵੱਲੋਂ ਹਸਪਤਾਲ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ, ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਨੇ ਕੁਝ ਹੀ ਪਲਾਂ ‘ਚ ਦਮ ਤੋੜ੍ਹ ਦਿੱਤਾ। ਘਟਨਾ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਫ਼ਰਾਰ ਦੱਸਿਆ ਜਾ ਰਿਹਾ ਹੈ। ਇਸ ਘਟਨਾ ‘ਚ ਝੋਟਾ ਦਾ ਇੱਕ ਸਾਥੀ ਵੀ ਜ਼ਖ਼ਮੀ ਹੋਇਆ ਹੈ।

ਦੱਸ ਦੇਈਏ ਕਿ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਰਹਿਣ ਵਾਲਾ ਸੀ ਤੇ ਉਹ ਕਬੱਡੀ ਦਾ ਖਿਡਾਰੀ ਵੀ ਰਹਿ ਚੁੱਕਿਆ ਸੀ। ਪਰਵਿੰਦਰ ਝੋਟਾ ਐਂਟੀ ਡਰੱਗ ਐਕਟੀਵਿਸਟ ਵੀ ਸੀ। ਹਾਲਾਂਕਿ, ਉਹ ਕਈ ਵਾਰ ਖ਼ੁਦ ਵੀ ਵਿਵਾਦਾਂ ‘ਚ ਰਹਿ ਚੁੱਕਿਆ ਸੀ ਤੇ ਜੇਲ੍ਹ ਵੀ ਕੱਟ ਚੁੱਕਿਆ ਸੀ। ਉਸ ‘ਤੇ ਖਿਲਾਫ਼ ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਵੀ ਦਰਜ ਸਨ।

ਇਸੇ ਦੁਕਾਨ ਮਾਲਕ ਨਾਲ 2023 ‘ਚ ਵੀ ਹੋਈ ਸੀ ਤਕਰਾਰ

ਨਸ਼ੇ ਖਿਲਾਫ਼ ਆਵਾਜ਼ ਚੁੱਕਣ ਦੇ ਮਾਮਲੇ ‘ਚ ਝੋਟਾ ‘ਤੇ ਗੈਰ-ਕਾਨੂੰਨੀ ਕਦਮ ਚੁੱਕਣ ਦੇ ਇਲਜ਼ਾਮ ਵੀ ਲੱਗੇ ਸਨ। 2023 ਦੇ ਇੱਕ ਮਾਮਲੇ ‘ਚ ਝੋਟਾ ਇਸੇ ਦੁਕਾਨ ਮਾਲਕ ਦੇ ਮੈਡੀਕਲ ਸਟੋਰ ‘ਚ ਵੜ੍ਹ ਗਿਆ ਸੀ। ਉਸ ਦਾ ਕਹਿਣਾ ਸੀ ਕਿ ਸਟੋਰ ‘ਚ ਪਾਬੰਦੀਸ਼ੁਦਾ ਕੈਪਸੂਲਾਂ ਦੀ ਵਿਕਰੀ ਹੋ ਰਹੀ ਹੈ। ਉਹ ਆਪਣੇ ਵਰਕਰਾਂ ਨਾਲ ਸਟੋਰ ਅੰਦਰ ਦਾਖ਼ਲ ਹੋਇਆ ਸੀ ਤੇ ਤਲਾਸ਼ੀ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਲਜ਼ਾਮ ਲੱਗਾ ਸੀ ਕਿ ਝੋਟਾ ਨੇ ਮੈਡੀਕਲ ਸਟੋਰ ਨੂੰ ਤਾਲਾ ਲਗਾ ਦਿੱਤਾ ਸੀ ਤੇ ਸਟੋਰ ਮਾਲਿਕ ਦੇ ਗੱਲੇ ‘ਚ ਜੁੱਤੀਆਂ ਦਾ ਹਾਰ ਪਵਾ ਕੇ, ਉਸ ਨੂੰ ਬਾਜ਼ਾਰ ‘ਚੋਂ ਘੁਮਾਉਂਦੇ ਹੋਏ ਪੁਲਿਸ ਥਾਣੇ ਲੈ ਗਿਆ। ਇਸ ਮਾਮਲੇ ‘ਚ ਮੈਡੀਕਲ ਸਟੋਰ ਮਾਲਕ ‘ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ। ਦੂਜੇ ਪਾਸੇ, ਪਰਵਿੰਦਰ ਝੋਟਾ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਸ ਤੋਂ ਪਹਿਲਾਂ ਉਸ ਨੂੰ 2009 ‘ਚ ਕਤਲ ਦੀ ਕੋਸ਼ਿਸ਼ ਦੇ ਮੁਕੱਦਮੇ ਤਹਿਤ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸ ਖਿਲਾਫ਼ ਹੋਰ ਵੀ ਕਈ ਮਾਮਲੇ ਦਰਜ ਸਨ ਤੇ ਕਈ ਵਾਰ ਗ੍ਰਿਫ਼ਤਾਰ ਵੀ ਹੋ ਚੁੱਕਿਆ ਸੀ।

Loading...
Unable to load recommendations.
Follow Us