ਮਨਪ੍ਰੀਤ ਸਿੰਘ ਬਾਦਲ ਦੀਆਂ ਵੱਧ ਸਕਦੀਆਂ ਹਨ ਮੁਸ਼ਕਿਲਾਂ, ਕੋਵਿਡ ਸੈਂਟਰ ਨੂੰ ਜਾਰੀ ਕੀਤੀ ਗ੍ਰਾਂਟ ਦੀ ਜਾਂਚ ਸ਼ੁਰੂ
ਡੀਸੀ ਸ਼ੌਕਤ ਅਹਿਮਦ ਪਰੇ ਨੇ ਦੱਸਿਆ ਕਿ ਮੁਫਤ ਕੇਂਦਰ ਲਈ ਖਰੀਦੇ ਗਏ ਸਾਮਾਨ ਅਤੇ ਦਾਨ ਕੀਤੇ ਗਏ ਪੈਸੇ ਦੇ ਖਰਚੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਨਿਊਜ। ਸਾਬਕਾ ਵਿੱਤ ਮੰਤਰੀ ਦੇ ਖਿਲਾਫ ਸ਼ਿਕੰਜਾ ਹੋਰ ਕੱਸਿਆ ਜਾ ਸਕਦਾ ਹੈ। ਦਰਅਸਲ ਕੋਵਿਡ ਮਹਾਂਮਾਰੀ ਦੌਰਾਨ, ਸ਼ਹਿਰ ਦੇ ਮੈਰੀਟੋਰੀਅਸ ਸਕੂਲ (Meritorious School) ਵਿੱਚ ਇੱਕ ਸੁਸਾਇਟੀ ਬਣਾ ਕੇ ਖੋਲ੍ਹੇ ਗਏ ਇੱਕ ਮੁਫਤ ਕੋਵਿਡ ਸੈਂਟਰ ਲਈ ਖਰੀਦੀਆਂ ਅਤੇ ਦਾਨ ਕੀਤੀਆਂ ਚੀਜ਼ਾਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਦੇ ਲਈ ਡੀਸੀ ਨੇ ਸਿਵਲ ਸਰਜਨ ਤੇਜਵੰਤ ਸਿੰਘ, ਰੈੱਡ ਕਰਾਸ ਸਕੱਤਰ, ਸਮਾਲ ਸੇਵਿੰਗ ਅਫਸਰ ਦੇ ਨਾਂ ਤੇ ਕਮੇਟੀ ਦਾ ਗਠਨ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਮਨਪ੍ਰੀਤ ਬਾਦਲ (Manpreet Badal) ਦੇ ਇੱਕ ਰਿਸ਼ਤੇਦਾਰ ਨੇ ਇੱਕ ਸੋਸਾਇਟੀ ਬਣਾਈ ਸੀ ਅਤੇ ਮੈਰੀਟੋਰੀਅਸ ਸਕੂਲ ਵਿੱਚ ਇੱਕ ਮੁਫਤ ਕੋਵਿਡ ਸੈਂਟਰ ਖੋਲ੍ਹਿਆ ਸੀ।ਸਾਬਕਾ ਵਿੱਤ ਮੰਤਰੀ ਮਨਪ੍ਰੀਤ ਨੇ ਇਸ ਸੁਸਾਇਟੀ ਲਈ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ। ਇਸ ਸਬੰਧੀ ਇੱਕ ਸਮਾਜ ਸੇਵੀ ਨੇ ਵਾਇਰਲ ਹੋਈ ਇੱਕ ਪੋਸਟ ਵਿੱਚ ਗੰਭੀਰ ਦੋਸ਼ ਲਾਏ ਸਨ। ਇਸ ਜਾਂਚ ਨਾਲ ਮਨਪ੍ਰੀਤ ਬਾਦਲ ਦੀਆਂ ਮੁਸ਼ਕਿਲਾਂ ਵਧ ਸਕਦੀਆਂ ਹਨ।
‘ਕਮੇਟੀ ਦੀ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਕਾਰਵਾਈ’
ਡੀਸੀ ਸ਼ੌਕਤ ਅਹਿਮਦ ਪਰੇ (DC Shaukat Ahmed Pare) ਨੇ ਦੱਸਿਆ ਕਿ ਮੁਫਤ ਕੇਂਦਰ ਲਈ ਖਰੀਦੇ ਗਏ ਸਾਮਾਨ ਅਤੇ ਦਾਨ ਕੀਤੇ ਗਏ ਪੈਸੇ ਦੇ ਖਰਚੇ ਦੀ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ। ਤਿੰਨ ਮੈਂਬਰੀ ਕਮੇਟੀ ਦੀ ਜਾਂਚ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਕੋਵਿਡ ਮਹਾਮਾਰੀ ਦੌਰਾਨ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਨੇ ਲੋਕਾਂ ਦੇ ਮੁਫਤ ਇਲਾਜ ਲਈ ਇੱਕ ਕਾਂਗਰਸੀ ਆਗੂ ਨਾਲ ਮਿਲ ਕੇ ਇੱਕ ਸੁਸਾਇਟੀ ਬਣਾਈ ਸੀ। ਜਿਸ ਤਹਿਤ ਉਸ ਨੇ ਮੈਰੀਟੋਰੀਅਸ ਸਕੂਲ ਵਿੱਚ ਸੈਂਟਰ ਖੋਲ੍ਹਿਆ। ਇਸ ਕੇਂਦਰ ਨੂੰ ਚਲਾਉਣ ਲਈ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਆਪਣੇ ਕੋਟੇ ਵਿੱਚੋਂ ਆਪਣੇ ਰਿਸ਼ਤੇਦਾਰ ਦੀ ਸੁਸਾਇਟੀ ਨੂੰ ਲੱਖਾਂ ਰੁਪਏ ਦੀ ਗਰਾਂਟ ਜਾਰੀ ਕੀਤੀ ਸੀ।
ਸ਼ਖਸ਼ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਲਾਇਆ ਇਲਜ਼ਾਮ
ਇੱਕ ਸੋਸ਼ਲ ਵਰਕਰ ਨੇ ਸੋਸ਼ਲ ਮੀਡੀਆ (Social media) ਪੋਸਟ ਵਿੱਚ ਦੋਸ਼ ਲਾਇਆ ਸੀ ਕਿ ਸ਼ਹਿਰ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ ਕੇਂਦਰ ਵਿੱਚ ਆਉਣ ਵਾਲੇ ਮਰੀਜ਼ਾਂ ਲਈ ਭੋਜਨ, ਫਲ ਅਤੇ ਹੋਰ ਸੇਵਾਵਾਂ ਲਈ ਪੈਸੇ ਦਾਨ ਕੀਤੇ ਹਨ। ਵੱਡੇ-ਵੱਡੇ ਦਾਨ ਆਉਣ ਦੇ ਬਾਵਜੂਦ ਲੱਖਾਂ ਰੁਪਏ ਆਪ ਖਰਚੇ ਗਏ। ਪੋਸਟ ਸਾਹਮਣੇ ਆਉਣ ਤੋਂ ਬਾਅਦ ਡੀਸੀ ਸ਼ੌਕਤ ਅਹਿਮਦ ਪਰੇ ਨੇ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਜੀਲੈਂਸ ‘ਤੇ ਨਿਸ਼ਾਨੇ ‘ਤੇ ਮੁਫਤ ਕੋਵਿਡ ਕੇਂਦਰ
ਦੂਜੇ ਪਾਸੇ ਵਿਜੀਲੈਂਸ ਨੇ ਮੁਫਤ ਕੋਵਿਡ ਸੈਂਟਰ ਦੇ ਨਾਂ ‘ਤੇ ਸੁਸਾਇਟੀ ਨੂੰ ਜਾਰੀ ਕੀਤੀ ਗ੍ਰਾਂਟ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਵਿਜੀਲੈਂਸ ਪੂਰਾ ਰਿਕਾਰਡ ਇਕੱਠਾ ਕਰ ਰਹੀ ਹੈ। ਜੇਕਰ ਬੇਨਿਯਮੀਆਂ ਪਾਈਆਂ ਗਈਆਂ ਤਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰਾਂ ਸਮੇਤ ਹੋਰ ਲੋਕਾਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।