Amritsar News: ਇਨਸਾਫ਼ ਨਾ ਮਿਲਣ ‘ਤੇ ਅੰਮ੍ਰਿਤਸਰ ਡੀਸੀ ਦਫ਼ਤਰ ਬਹਾਰ ਪੈਟਰੋਲ ਲੈ ਕੇ ਪੁੱਜਾ ਨੌਜਵਾਨ
ਅੰਮ੍ਰਿਤਸਰ ਦੇ ਗੇਟ ਹਕੀਮਾ ਅੰਦਰੁਨ ਤੰਦੂਰੀ ਚਿਕਨ ਵੇਚਣ ਵਾਲਾ ਇੱਕ ਦੁਕਾਨਦਾਰ ਅੱਜ ਇਨਸਾਫ਼ ਨਾ ਮਿਲਣ ਤੇ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਹਾਰ ਪੈਟਰੋਲ ਲੈ ਕੇ ਪੁੱਜਾ ਗਿਆ। ਦਰਅਸਲ ਉਸਦੇ ਮੁਹੱਲੇ ਦੇ ਕੁੱਝ ਲੋਕ ਰੰਗਦਾਰੀ ਲਈ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਰੀਬ 4 ਮਹਿਨੀਆਂ ਤੋਂ ਪ੍ਰੇਸ਼ਾਨ ਕਰ ਰਹੇ ਹਨ। ਰੰਗਦਾਰੀ ਮੰਗਣ ਵਾਲੇ ਲੋਕਾਂ ਨੇ ਉਸ ਕੋਲੋ 1000 ਰੁਪਏ ਦੀ ਮੰਗ ਕੀਤੀ ਸੀ । ਜਦੋਂ ਉਸ ਨੇ ਪੈਸੇ ਦੇਣ ਤੋਂ ਮੰਨਾ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਉਸ ਤੇ ਅਤੇ ਉਸ ਦੇ ਘਰ ਦਿਆਂ ਨੂੰ ਮਾਰਨ ਦੀ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀ।
ਅੰਮ੍ਰਿਤਸਰ ਦੇ ਗੇਟ ਹਕੀਮਾ ਅੰਦਰੁਨ ਤੰਦੂਰੀ ਚਿਕਨ ਵੇਚਣ ਵਾਲਾ ਇੱਕ ਦੁਕਾਨਦਾਰ ਅੱਜ ਇਨਸਾਫ਼ ਨਾ ਮਿਲਣ ਤੇ ਅੰਮ੍ਰਿਤਸਰ ਡੀਸੀ ਦਫ਼ਤਰ ਦੇ ਬਹਾਰ ਪੈਟਰੋਲ ਲੈ ਕੇ ਪੁੱਜਾ ਗਿਆ। ਦਰਅਸਲ ਉਸਦੇ ਮੁਹੱਲੇ ਦੇ ਕੁੱਝ ਲੋਕ ਰੰਗਦਾਰੀ ਲਈ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕਰੀਬ 4 ਮਹਿਨੀਆਂ ਤੋਂ ਪ੍ਰੇਸ਼ਾਨ ਕਰ ਰਹੇ ਹਨ। ਰੰਗਦਾਰੀ ਮੰਗਣ ਵਾਲੇ ਲੋਕਾਂ ਨੇ ਉਸ ਕੋਲੋ 1000 ਰੁਪਏ ਦੀ ਮੰਗ ਕੀਤੀ ਸੀ । ਜਦੋਂ ਉਸ ਨੇ ਪੈਸੇ ਦੇਣ ਤੋਂ ਮੰਨਾ ਕਰ ਦਿੱਤਾ ਤਾਂ ਉਨ੍ਹਾਂ ਲੋਕਾਂ ਨੇ ਉਸ ਤੇ ਅਤੇ ਉਸ ਦੇ ਘਰ ਦਿਆਂ ਨੂੰ ਮਾਰਨ ਦੀ ਧਮਕੀਆਂ ਦੇਣੀ ਸ਼ੁਰੂ ਕਰ ਦਿੱਤੀ। ਅਤੇ ਦੁਕਾਨ ਵਾਲੇ ਨਾਲ ਕੁੱਟਮਾਰ ਵੀ ਕੀਤੀ। ਦੁਕਾਨਦਾਰ ਅਤੇ ਉਸ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਪਿਛਲੇ 3.5 ਮਹਿਨੇ ਤੋਂ ਅਪਣੀ ਦੁਕਾਨ ਬੰਦ ਕਰਨੀ ਪਈ ਹੈ। ਕਿਉਂਕਿ ਉਹ ਲੋਕ ਉਨ੍ਹਾਂ ਦੇ ਘਰ ਆਕੇ ਤੰਗ ਕਰਦੇ ਹਨ। ਅਸੀਂ 3 ਮਹਿਨੇ ਪਹਿਲਾਂ ਇਸ ਦੀ ਕੰਪਲੈਂਟ ਪੁਲੀਸ ਪ੍ਰਸ਼ਾਸਨ ਵਿੱਚ ਕੀਤੀ ਪਰ ਉਨ੍ਹਾਂ ਲੋਕਾਂ ਖ਼ਿਲਾਫ਼ ਪੁਲੀਸ ਪ੍ਰਸ਼ਾਸਨ ਨੇ ਅੱਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਜਿਸ ਕਾਰਨ ਅਸੀਂ ਬਹੁਤ ਦੁਖੀ ਹਾਂ। ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਾ ਚੁੱਕੇ ਜਾਣ ਤੇ ਅੱਜ ਪੀੜਤ ਦੁਕਾਨਦਾਰ ਨੇ ਆਪਣੇ ਸਾਰੇ ਪਰਿਵਾਰ ਸਮੇਤ ਪੈਟਰੋਲ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਆਤਮਹੱਤਿਆ ਕਰਨ ਦੀ ਕੋਸ਼ੀਸ਼ ਕੀਤੀ।
ਪੀੜਤ ਦੁਕਾਨਦਾਰ ਦੀ ਮਾਂ ਨੇ ਇਸ ਮਾਮਲੇ ਨੂੰ ਲੈ ਕੇ ਸੀਐੱਮ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਪੁਲੀਸ ਪ੍ਰਸ਼ਾਸਨ ਸਾਡੀ ਨਹੀਂ ਸੁਣ ਰਿਹਾ ਤੇ ਕ੍ਰਿਪਾ ਇਸ ਮਾਮਲੇ ਤੇ ਸਾਡੀ ਮਦਦ ਕੀਤੀ ਜਾਵੇ। ਇਹ ਸ਼ਰੇਆਮ ਗੁੰਡਾ ਗਰਦੀ ਹੋ ਰਹੀ ਹੈ।ਗਰੀਬਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ।3 ਮਹੀਨੇ ਤੋਂ ਸਾਡੀ ਪੁਲੀਸ ਨੇ ਕੋਈ ਸੁਣਵਾਈ ਨਹੀਂ ਕੀਤੀ। ਪੀੜਿਤ ਦੁਕਾਨਦਾਰਾ ਦਾ ਕਹਿਣਾ ਹੈ ਕਿ ਗੇਟ ਹਕੀਮਾ ਇਲਾਕੇ ਦੀ ਪ੍ਰਧਾਨ ਗੁਡੀ ਵਲੋ ਆਪਣੇ ਮੁੰਡਿਆਂ ਕੌਲੌ ਬਦਮਾਸ਼ੀ ਕਰਵਾਈ ਜਾਂਦੀ ਹੈ ਅਤੇ ਪੁਲਿਸ ਨਾਲ ਮਿਲੀ ਭਗਤ ਹੌਣ ਦੇ ਚਲਦੇ ਸਾਡੀ ਸ਼ਿਕਾਇਤ ਤੇ ਕਈ ਕਈ ਮਹੀਨੇ ਕਾਰਵਾਈ ਨਹੀ ਹੁੰਦੀ ਜਿਸ ਕਾਰਨ ਅਸੀ ਅੱਜ ਡਿਪਟੀ ਕਮਿਸ਼ਨਰ ਦਫਤਰ ਬਾਹਰ ਆਤਮਦਾਹ ਦੀ ਕੌਸ਼ਿਸ਼ ਕੀਤੀ ਹੈ। ਇਸ ਸੰਬਧੀ ਮੌਕੇ ‘ਤੇ ਪਹੁੰਚੇ ਏ ਸੀ ਪੀ ਸੈਂਟਰਲ ਨੇ ਦੱਸਿਆ ਕਿ ਅਸੀ ਮੌਕੇ ਤੇ ਪਹੁੰਚ ਗਲਬਾਤ ਕੀਤੀ ਹੈ ਜਲਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ । ਉਣਾ ਕਿਹਾ ਕਿ ਦੋ ਤਿੰਨ ਮਹੀਨੇ ਪਹਿਲਾਂ ਪੀੜਿਤ ਵੱਲੋ ਸ਼ਿਕਾਇਤ ਕੀਤੀ ਗਈ ਸੀ ਤੇ ਥਾਣਾ ਇੰਚਾਰਜ ਨੂੰ ਕਾਰਵਾਈ ਕਰਨ ਦੇ ਲਈ ਵੀ ਕਿਹਾ ਗਿਆ ਸੀ। ਪਰ ਬਾਅਦ ਵਿੱਚ ਇਨ੍ਹਾਂ ਵੱਲੋ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਗਈ। ਉਣਾ ਕਿਹਾ ਕਿ ਮੈ ਖੁੱਦ ਜਾਕੇ ਜਾਂਚ ਕਰਾਂਗਾ।