ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਹਵਾਲਾਤ ਚੋਂ 3 ਚੋਰੀ ਦੇ ਮੁਲਜ਼ਮ ਹੋਏ ਫਰਾਰ, ਐੱਸਐੱਚਓ ਅਤੇ ਮੁਨਸ਼ੀ ਸਸਪੈਂਡ, ਪਹਿਲਾਂ ਵੀ ਕੇਂਦਰੀ ਜੇਲ੍ਹ ਚੋਂ ਭੱਜ ਚੁੱਕੇ ਹਨ ਕੁੱਝ ਕੈਦੀ

Updated On: 

22 Jul 2023 13:22 PM

ਏਸੀਪੀ ਸੈਂਟਰਲ ਨੇ ਦੱਸਿਆ ਕਿ ਤਿੰਨ ਦੇ ਐੱਸਐੱਚਓ ਵੱਲੋਂ ਮਿਹਨਤ ਕਰਕੇ ਥ੍ਰੀਵਹੀਲਰਾਂ ਰਾਹੀਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਫੜੇ ਸਨ. ਜਿਹੜੇ ਕਿ ਜੁਡੀਸ਼ੀਅਲ ਰਿਮਾਂਡ ਅਧੀਨ ਥਾਣੇ ਦੀ ਹਵਾਲਾਤ ਵਿੱਚ ਬੰਦ ਸਨ ਹੁਣ ਉਹ ਫਰਾਰ ਹੋ ਗਏ। ਮਾਮਲੇ ਦੀ ਜਾਂਚ ਹਾਲੇ ਵੀ ਜਾਰੀ ਹੈ।

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਹਵਾਲਾਤ ਚੋਂ 3 ਚੋਰੀ ਦੇ ਮੁਲਜ਼ਮ ਹੋਏ ਫਰਾਰ, ਐੱਸਐੱਚਓ ਅਤੇ ਮੁਨਸ਼ੀ ਸਸਪੈਂਡ, ਪਹਿਲਾਂ ਵੀ ਕੇਂਦਰੀ ਜੇਲ੍ਹ ਚੋਂ ਭੱਜ ਚੁੱਕੇ ਹਨ ਕੁੱਝ ਕੈਦੀ
Follow Us On

ਲੁਧਿਆਣਾ। ਪੁਲਿਸ ਦੀ ਕਾਰਜ ਪ੍ਰਣਾਲੀ ਇੱਕ ਵਾਰ ਫੇਰ ਸਵਾਲਾਂ ਵਿੱਚ ਹੈ। ਨਵਾਂ ਮਾਮਲਾ ਲੁਧਿਆਣਾ (Ludhiana) ਦੇ ਥਾਣਾ ਡਵੀਜਨ ਨੰਬਰ 3 ਦਾ ਹੈ। ਜਿੱਥੋਂ ਜੁਡੀਸ਼ੀਅਲ ਰਿਮਾਂਡ ਤੇ ਚੱਲ ਰਹੇ ਤਿੰਨ ਹਵਾਲਾਤੀ ਫਰਾਰ ਹੋ ਗਏ. ਸੀਨੀਅਰ ਅਫਸਰਾਂ ਨੇ ਘਟਨਾ ਦਾ ਸਖਤ ਨੋਟਿਸ ਲੈਂਦੇ ਹੋਏ ਥਾਣੇ ਦੇ ਐਸਐਚਓ ਸਣੇ ਨਾਈਟ ਮੁਨਸ਼ੀ ਅਤੇ ਸੰਤਰੀ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਤੋਂ ਇਲਾਵਾ, ਹੋਣ ਵਾਲੇ ਮੁਲਜ਼ਮਾਂ ਨਾਈਟ ਮੁਨਸ਼ੀ ਤੇ ਸੰਤਰੀ ਖਿਲਾਫ਼ ਕੇਸ ਵੀ ਦਰਜ ਕੀਤਾ ਗਿਆ ਹੈ।

ਏਸੀਪੀ (ACP) ਸੈਂਟਰਲ ਅਸ਼ੋਕ ਕੁਮਾਰ ਨੇ ਦੱਸਿਆ ਕਿ ਥਾਣਾ ਡਵੀਜਨ ਨੰਬਰ ਤਿੰਨ ਦੇ ਐਸਐਚਓ ਵਲੋਂ ਮਿਹਨਤ ਕਰਕੇ ਥ੍ਰੀਵਹੀਲਰਾਂ ਰਾਹੀਂ ਸਨੈਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮ ਫੜੇ ਸਨ. ਜਿਹੜੇ ਕਿ ਜੁਡੀਸ਼ੀਅਲ ਰਿਮਾਂਡ ਅਧੀਨ ਥਾਣੇ ਦੀ ਹਵਾਲਾਤ ਵਿੱਚ ਬੰਦ ਸਨ. ਪੁਲਿਸ ਨੂੰ ਸ਼ੱਕ ਹੈ ਕਿ ਆਰੋਪੀ ਰਿਮਾਂਡ ਦੌਰਾਨ ਆਪਣੇ ਨਾਲ ਕੋਈ ਸਬਲ ਜਾਂ ਹੋਰ ਚੀਜ਼ ਲੈ ਗਏ।

ਇਸ ਨਾਲ ਉਹ ਦੇਰ ਰਾਤ ਵੇਲੇ ਹਵਾਲਾਤ ਤੋੜ ਕੇ ਫਰਾਰ ਹੋ ਗਏ। ਪੁਲਿਸ ਨੇ ਫਰਾਰ ਹੋਏ ਆਰੋਪਿਆ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਤੋਂ ਇਲਾਵਾ ਰਾਤ ਨੂੰ ਡਿਊਟੀ ਤੇ ਤੈਨਾਤ ਮੁਨਸ਼ੀ ਅਤੇ ਸੰਤਰੀ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਵੱਲੋਂ ਮਾਮਲੇ ਵਿੱਚ ਐਸਐਚਓ ਦੀ ਜ਼ਿੰਮੇਵਾਰੀ ਵੀ ਤੈਅ ਕਰਦੇ ਹੋਏ, ਐਸਐਚਓ ਸਣੇ ਨਾਈਟ ਮੁਨਸ਼ੀ ਅਤੇ ਸੰਤਰੀ ਨੂੰ ਸਸਪੈਂਡ ਕਰ ਦਿੱਤਾ ਹੈ। ਪੁਲਿਸ ਵੱਲੋਂ ਹਾਲੇ ਮਾਮਲੇ ਦੀ ਜਾਂਚ ਜਾਰੀ ਹੈ।

ਹਾਲਾਂਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ, ਜਦੋਂ ਪੁਲਿਸ (Police) ਦੀ ਗ੍ਰਿਫਤ ਵਿੱਚੋਂ ਫਰਾਰ ਹੋਏ ਹਨ। ਇਸ ਤੋਂ ਪਹਿਲਾਂ ਲੁਧਿਆਣਾ ਦੀ ਕਚਹਿਰੀ ਕੰਪਲੈਕਸ ਵਿੱਚੋਂ ਵੀ ਪੇਸ਼ੀ ਦੌਰਾਨ ਆਰੋਪੀਆ ਦੇ ਫ਼ਰਾਰ ਹੋਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਕਰੀਬ ਤਿੰਨ ਮਹੀਨੇ ਪਹਿਲਾਂ ਲੁਧਿਆਣਾ ਕੇਂਦਰੀ ਜੇਲ੍ਹ ਤੋਂ ਵੀ 3 ਕੈਦੀ ਫਰਾਰ ਹੋ ਗਏ ਸਨ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ