Ludhiana Loot: ਲੁਧਿਆਣਾ ਲੁੱਟ ਮਾਮਲੇ ਵਿੱਚ ਵੈਨ ਬਰਾਮਦ ਪਰ ਕੈਸ਼ ਸਮੇਤ ਲੁਟੇਰੇ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ | The police commissioner claims that the matter will be resolved soon. Punjabi news - TV9 Punjabi

Ludhiana Loot: ਲੁਧਿਆਣਾ ਲੁੱਟ ਮਾਮਲੇ ਵਿੱਚ ਵੈਨ ਬਰਾਮਦ ਪਰ ਕੈਸ਼ ਸਮੇਤ ਲੁਟੇਰੇ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ

Updated On: 

11 Jun 2023 00:10 AM

ਜਿਸ ਤਰੀਕੇ ਨਾਲ ਇਹ ਲੁੱਟ ਹੋਈ ਹੈ। ਪੁਲਿਸ ਨੂੰ ਕੈਸ਼ ਵੈਨ ਦੇ ਵਰਕਰਾਂ ਦੀ ਭੂਮਿਕਾ ਤੇ ਸ਼ੱਕ ਹੋ ਰਿਹਾ ਹੈ। ਕਿਉਂਕਿ ਲੁਟੇਰਿਆਂ ਨੇ ਜਿਸ ਤਰ੍ਹਾਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਉਸਤੋਂ ਲਗਦਾ ਹੈ ਕਿਸੇ ਡੂੰਘੇ ਭੇਦ ਨਾਲ ਉਨ੍ਹਾਂ ਨੇ ਇਹ ਕਰੋੜਾਂ ਦੀ ਲੁੱਟ ਕੀਤੀ ਹੈ।

Ludhiana Loot: ਲੁਧਿਆਣਾ ਲੁੱਟ ਮਾਮਲੇ ਵਿੱਚ ਵੈਨ ਬਰਾਮਦ ਪਰ ਕੈਸ਼ ਸਮੇਤ ਲੁਟੇਰੇ ਹਾਲੇ ਵੀ ਗ੍ਰਿਫ਼ਤ ਤੋਂ ਬਾਹਰ
Follow Us On

ਲੁਧਿਆਣਾ। ਸ਼ਹਿਰ ਦੇ ਨਿਊ ਰਾਜਗੁਰੂ ਨਗਰ ਇਲਾਕੇ ਵਿੱਚ ਸਥਿਤ ਸੀਐਮਐਸ ਕੰਪਨੀ ਦੇ ਚੈਸਟ (ਸੇਫ਼) ਦਫ਼ਤਰ ਵਿੱਚ 10 ਦੇ ਕਰੀਬ ਲੁਟੇਰਿਆਂ ਨੇ ਤਿੰਨ ਗਾਰਡਾਂ ਸਮੇਤ ਪੰਜ ਵਰਕਰਾਂ ਨੂੰ ਬੰਧਕ ਬਣਾ ਕੇ 7 ਕਰੋੜ ਤੋਂ ਵੱਧ ਦੀ ਨਕਦੀ ਲੁੱਟ ਲਈ। ਇਹ ਡਕੈਤੀ ਲੁਧਿਆਣਾ (Ludhiana) ਦੀ ਸਭ ਤੋਂ ਵੱਡੀ ਵਾਰਦਾਤ ਹੈ। ਪਹਿਲੀ ਵਾਰ ਨਕਦੀ ਲੁੱਟਣ ਦੀ ਇੰਨੀ ਵੱਡੀ ਘਟਨਾ ਵਾਪਰੀ ਹੈ। ਜਿਸ ਕਾਰਨ ਪੁਲਿਸ ਦੀਆਂ ਸਾਰੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਵਿੱਚ ਜੁਟੀਆਂ ਹੋਈਆਂ ਹਨ।

ਪਰ ਇਸ ਘਟਨਾ ਦੀ ਵਿਉਂਤਬੰਦੀ ਅਤੇ ਰੇਕੀ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਸੀ।ਸੂਤਰਾਂ ਦੀ ਮੰਨੀਏ ਤਾਂ ਸੀ.ਸੀ.ਟੀ.ਵੀ. ਫੁਟੇਜ ‘ਚ ਪੁਲਿਸ ਨੇ ਦੋਵੇਂ ਦਿਨ ਦੇਰ ਰਾਤ ਕੁੱਝ ਵਾਹਨ ਇਲਾਕੇ ‘ਚ ਘੁੰਮਦੇ ਹੋਏ ਦੇਖੇ ਹਨ। ਇਸ ਲਈ ਪੁਲਿਸ (Police) ਇਸ ‘ਤੇ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ‘ਤੇ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਯਕੀਨ ਹੈ ਕਿ ਇਸ ਪੂਰੇ ਮਾਮਲੇ ‘ਚ ਕੋਈ ਨਜ਼ਦੀਕੀ ਵਿਅਕਤੀ ਜ਼ਰੂਰ ਸ਼ਾਮਿਲ ਹੈ। ਜਿਸ ਨੇ ਮਾਰਗਦਰਸ਼ਨ ਕਰਕੇ ਘਟਨਾ ਨੂੰ ਅੰਜਾਮ ਦਿੱਤਾ।

ਜਲਦੀ ਸੁਲਝ ਜਾਵੇਗੀ ਇਹ ਵਾਰਦਾਤ-ਕਮਿਸ਼ਨਰ

ਪੁਲਿਸ ਕਮਿਸ਼ਨਰ (Commissioner of Police) ਨੇ ਕਿਹਾ ਕਿ ਸਾਡੇ ਵੱਲੋਂ ਜਲਦੀ ਹੀ ਇਸ ਵਾਰਦਾਤ ਨੂੰ ਸੁਲਝਾ ਲਿਆ ਜਾਵੇਗਾ, ਉਨ੍ਹਾਂ ਕਿਹਾ ਕਿ ਸਾਨੂੰ ਕਈ ਕਲੂ ਮਿਲ ਚੁੱਕੇ ਹਨ ਜੋ ਮੀਡੀਆ ਨਾਲ ਫਿਲਹਾਲ ਸਾਂਝੇ ਨਹੀਂ ਕੀਤੇ ਜਾ ਸਕਦੇ। ਪੁਲਿਸ ਇਸ ਪੂਰੀ ਵਾਰਦਾਤ ਹਰ ਪੱਖ ਤੋਂ ਜਾਂਚ ਰਹੀ ਹੈ ਕਿਉਂਕਿ ਇਸ ਤਰਾਂ ਮੁੱਖ ਦਫ਼ਤਰ ਦੇ ਵਿਚ ਆ ਕੇ ਪੈਸੇ ਲੈ ਕੇ ਜਾਣਾ ਵੱਡੀ ਵਾਰਦਾਤ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਇੱਕ ਕੈਸ਼ ਵੈਨ ਜੋਕਿ ਲੁਟੇਰੇ ਲੈਕੇ ਗਏ ਸਨ ਮੁੱਲਾਂਪੁਰ ਨੇੜੇ ਬਰਾਮਦ ਹੋਈ ਹੈ। ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਵੈਨ ਕੈਸ਼ ਵਿੱਚ ਕੁੱਲ 10 ਕਰੋੜ ਰੁਪਿਆ ਸੀ, ਜਿਸ ਵਿਚੋਂ 4 ਕਰੋੜ ਰੁਪਿਆ ਗਿਣਿਆ ਜਾ ਚੁਕਾ ਹੈ। ਕਮਿਸ਼ਨਰ ਨੇ ਕਿਹਾ ਕਿ ਅੰਦਾਜ਼ਨ ਲੁੱਟ ਲਗਭਗ 7 ਕਰੋੜ ਰੁਪਏ ਦੇ ਨੇੜੇ ਹੋਈ ਹੋ ਸਕਦੀ ਹੈ ਪਰ ਇਸ ਦੀ ਹਾਲੇ ਪੂਰੀ ਤਰਾਂ ਪੁਸ਼ਟੀ ਨਹੀਂ ਹੋ ਸਕਦੀ।

ਪੁਲਿਸ ਨੇ ਮੁੱਲਾਂਪੁਰ ਤੋਂ ਕੈਸ਼ ਵੈਨ ਕੀਤੀ ਰਿਕਵਰ

ਲੁਟੇਰਿਆਂ ਦੇ ਚਲੇ ਜਾਣ ਤੋਂ ਬਾਅਦ ਕੈਸ਼ ਕੰਪਨੀ (Cash Company) ਦੇ ਮੁਲਾਜ਼ਮਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਦੇ ਅਲਰਟ ਹੋਣ ਤੋਂ ਬਾਅਦ ਲੁਟੇਰੇ ਮੁੱਲਾਂਪੁਰ ਨੇੜੇ ਗੱਡੀ ਛੱਡ ਕੇ ਫ਼ਰਾਰ ਹੋ ਗਏ। ਕੈਸ਼ ਵੈਨ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਨੂੰ ਕੈਸ਼ ਵੈਨ ਚੋਂ 2 ਪਿਸਤੌਲ ਵੀ ਬਰਮਾਦ ਹੋਏ ਹਨ, ਜਦਕਿ ਨਕਦੀ ਗਾਇਬ ਹੈ।

‘ਪੁਲਿਸ ਨੂੰ ਕੁੱਝ ਸੱਕੀ ਨੰਬਰ ਮਿਲੇ’

ਪੁਲਿਸ ਨੇ ਇਸ ਮਾਮਲੇ ਵਿੱਚ ਕਾਲ ਡੰਪ ਕਰ ਲਿਆ ਹੈ। ਕਿਉਂਕਿ ਇੰਝ ਜਾਪਦਾ ਹੈ ਕਿ ਜਿਵੇਂ ਕੋਈ ਲੁਟੇਰਾ ਕਾਫੀ ਦੇਰ ਤੋਂ ਫੋਨ ‘ਤੇ ਗੱਲ ਕਰ ਰਿਹਾ ਸੀ, ਜੋ ਕਿ ਇਧਰ-ਉਧਰ ਘੁੰਮਦੇ ਦੇਖੇ ਗਏ ਹਨ। ਪਰ ਕਿਸੇ ਦੇ ਸਾਹਮਣੇ ਨਹੀਂ ਆਇਆ। ਜਿਸ ਕਾਰਨ ਪੁਲਿਸ ਨੇ ਕਾਲ ਡੰਪ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸੂਤਰ ਦੱਸਦੇ ਹਨ ਕਿ ਇਨ੍ਹਾਂ ‘ਚੋਂ ਕਰੀਬ 39 ਨੰਬਰ ਅਜਿਹੇ ਹਨ, ਜਿਨ੍ਹਾਂ ‘ਤੇ ਰਾਤ ਨੂੰ ਲੰਬੀ ਗੱਲਬਾਤ ਹੋਈ। ਉਨ੍ਹਾਂ ਸਾਰੇ ਨੰਬਰਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਵਿਚੋਂ ਕੁਝ ਨੰਬਰ ਜਗਰਾਉਂ ਨਾਲ ਵੀ ਸਬੰਧਤ ਹਨ। ਇਹ ਸਾਰੇ ਜਾਂਚ ਦਾ ਹਿੱਸਾ ਹੋਣਗੇ।

‘ਕੈਸ਼ ਵੈਨ ਦੇ ਵਰਕਰਾਂ ਦੀ ਭੂਮਿਕਾ ‘ਤੇ ਪੁਲਿਸ ਨੂੰ ਸ਼ੱਕ’

ਜਿਸ ਤਰ੍ਹਾਂ ਇਹ ਸਭ ਹੋਇਆ। ਇਸ ਕਾਰਨ ਪੁਲੀਸ ਨੂੰ ਵਰਕਰਾਂ ਦੀ ਭੂਮਿਕਾ ਤੇ ਸ਼ੱਕ ਹੋ ਰਿਹਾ ਹੈ। ਕਿਉਂਕਿ ਜਿਸ ਤਰ੍ਹਾਂ ਲੁਟੇਰਿਆਂ ਨੂੰ ਪਹਿਲਾਂ ਪਤਾ ਸੀ ਕਿ ਅੰਦਰ ਸੈਂਸਰ ਹਨ, ਉਨ੍ਹਾਂ ਨੇ ਤਾਰਾਂ ਕੱਟ ਦਿੱਤੀਆਂ। ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਕਿੱਥੇ ਪਿਆ ਹੈ, ਚੁੱਕ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਇਹ ਵੀ ਪਤਾ ਸੀ ਕਿ ਕੈਸ਼ ਵੈਨ ਵਿੱਚ ਕੈਮਰਾ ਅਤੇ ਜੀਪੀਐਸ ਦੋਵੇਂ ਸਨ, ਉਨ੍ਹਾਂ ਨੇ ਇਸ ਦੀਆਂ ਤਾਰਾਂ ਵੀ ਕੱਟ ਦਿੱਤੀਆਂ। ਇਸ ਲਈ ਪੁਲਿਸ ਪੰਜ ਮਜ਼ਦੂਰਾਂ ਤੋਂ ਇਲਾਵਾ ਬਾਕੀ ਮਜ਼ਦੂਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਿਸ ਉਨ੍ਹਾਂ ਵਰਕਰਾਂ ਦਾ ਰਿਕਾਰਡ ਵੀ ਚੈੱਕ ਕਰ ਰਹੀ ਹੈ ਜੋ ਪਹਿਲਾਂ ਛੱਡ ਚੁੱਕੇ ਹਨ ਜਾਂ ਨੌਕਰੀ ਤੋਂ ਕੱਢੇ ਗਏ ਹਨ।

‘ਲੋਕਾਂ ਦੀ ਮਦਦ ਨਾਲ ਪੁਲਿਸ ਨੂੰ ਬੁਲਾਇਆ’

ਵੈਨ ਕੈਸ਼ ਦੇ ਵਰਕਰਾਂ ਨੇ ਕਿਹਾ ਕਿ ਉਹ ਬਹੁਤ ਡਰੇ ਹੋਏ ਸਨ ਕਿਉਂਕਿ ਉਨ੍ਹਾਂ ਦੇ ਹੱਥਾਂ ਵਿੱਚ ਹਥਿਆਰ ਸਨ ਅਤੇ ਇੱਕ ਹੱਥ ਵਿੱਚ ਪਿਸਤੌਲ ਵਰਗੀ ਛੋਟੀ ਜਿਹੀ ਚੀਜ਼ ਸੀ, ਇਹ ਪਿਸਤੌਲ ਵਰਗੀ ਲੱਗ ਰਹੀ ਸੀ। ਪਰ ਉਹ ਸਾਡੇ ਹਥਿਆਰਾਂ ਨਾਲ ਹੀ ਸਾਨੂੰ ਧਮਕੀਆਂ ਦੇਣ ਲੱਗੇ। ਉਹ ਆਪਣੇ ਨਾਲ ਇੱਕ ਬੈਗ ਲੈ ਕੇ ਆਇਆ ਸੀ, ਜਿਸ ਵਿੱਚ ਨਕਦੀ ਭਰ ਕੇ ਉਹ ਆਪਣੇ ਹਥਿਆਰਾਂ ਸਮੇਤ ਉੱਥੋਂ ਚਲਾ ਗਿਆ। ਇਸੇ ਕਰਕੇ ਅਸੀਂ ਦੋ-ਢਾਈ ਘੰਟੇ ਤੱਕ ਬਾਹਰ ਨਹੀਂ ਆਏ। ਫਿਰ ਬੜੀ ਮੁਸ਼ਕਲ ਨਾਲ ਦਰਵਾਜ਼ਾ ਤੋੜਿਆ ਅਤੇ ਬਾਹਰ ਆ ਕੇ ਆਸਪਾਸ ਦੇ ਲੋਕਾਂ ਦੀ ਮਦਦ ਨਾਲ ਪੁਲਿਸ ਨੂੰ ਬੁਲਾਇਆ।

SP ਦਾ ਘਰ ਕੁੱਝ ਕਦਮਾਂ ਦੀ ਦੂਰੀ ‘ਤੇ ਹੈ

ਹੈਰਾਨੀ ਦੀ ਗੱਲ ਇਹ ਹੈ ਕਿ ਘਟਨਾ ਸਥਾਨ ਤੋਂ ਕੁਝ ਹੀ ਦੂਰੀ ‘ਤੇ ਪੰਜਾਬ ਪੁਲਿਸ ਦੇ ਇੱਕ ਐਸਪੀ ਦਾ ਘਰ ਹੈ। ਬਦਮਾਸ਼ਾਂ ਨੂੰ ਕਿਸੇ ਗੱਲ ਦਾ ਡਰ ਵੀ ਨਹੀਂ ਸੀ ਕਿ ਜੇਕਰ ਉਹ ਫੜੇ ਗਏ ਤਾਂ ਉਨ੍ਹਾਂ ਦਾ ਕੀ ਬਣੇਗਾ? ਪਰ ਉਸ ਨੇ ਢਾਈ ਘੰਟੇ ਤੱਕ ਸ਼ਾਂਤਮਈ ਢੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ ਅਤੇ ਉੱਥੋਂ ਚਲੇ ਗਏ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version