AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Railway Department ਦਾ ਵੱਡਾ ਫੈਸਲਾ, ਜਲੰਧਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਹੁਣ ਲੁਧਿਆਣਾ ਨਹੀਂ ਢੰਡਾਰੀ ਕਲਾਂ ਰਕੁਣਗੀਆਂ

ਇਸ ਸਮੇਂ ਰੇਲਵੇ ਵੱਲੋਂ ਜਲੰਧਰ ਕੈਂਟ, ਲੁਧਿਆਣਾ ਸਟੇਸ਼ਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ।

Railway Department ਦਾ ਵੱਡਾ ਫੈਸਲਾ, ਜਲੰਧਰ ਤੋਂ ਚੱਲਣ ਵਾਲੀਆਂ ਟ੍ਰੇਨਾਂ ਹੁਣ ਲੁਧਿਆਣਾ ਨਹੀਂ ਢੰਡਾਰੀ ਕਲਾਂ ਰਕੁਣਗੀਆਂ
davinder-kumar-jalandhar
| Published: 10 Jun 2023 18:55 PM IST
Share
ਜਲੰਧਰ। ਪੰਜਾਬ ‘ਚ ਜਲੰਧਰ ਤੋਂ ਚੱਲਣ ਵਾਲੀਆਂ 11 ਟਰੇਨਾਂ ਦਾ ਸਟਾਪੇਜ 15 ਅਤੇ 20 ਜੂਨ ਤੋਂ ਬਾਅਦ ਲੁਧਿਆਣਾ ਸਟੇਸ਼ਨ ‘ਤੇ ਨਹੀਂ ਹੋਵੇਗਾ ਬਲਕਿ ਢੰਡਾਰੀ ਕਲਾਂ ਸਟੇਸ਼ਨ ਤੇ ਹੋਵੇਗਾ, ਕਿਉਂਕਿ ਲੁਧਿਆਣਾ (Ludhiana) ਸਟੇਸ਼ਨ ਦਾ ਮੁੜ ਵਿਕਾਸ ਕੀਤਾ ਜਾ ਰਿਹਾ ਹੈ, ਯਾਨੀ ਪੂਰੇ ਸਟੇਸ਼ਨ ਦਾ ਨਕਸ਼ਾ ਬਦਲਿਆ ਜਾ ਰਿਹਾ ਹੈ। ਰੇਲ ਗੱਡੀਆਂ ਚੱਲਣ ਕਾਰਨ ਕੰਮਕਾਜ ਪ੍ਰਭਾਵਿਤ ਨਾ ਹੋਵੇ ਅਤੇ ਮੁਸਾਫ਼ਰਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇਸ ਲਈ ਫ਼ਿਰੋਜ਼ਪੁਰ ਡਵੀਜ਼ਨ ਨੇ ਜਲੰਧਰ ਤੋਂ ਲੁਧਿਆਣਾ ਵਾਇਆ ਦੂਜੇ ਰਾਜਾਂ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦਾ ਢੰਡਾਰੀ ਕਲਾਂ ਵਿਖੇ ਕੁਝ ਸਮੇਂ ਲਈ ਸਟਾਪੇਜ ਰੱਖਿਆ ਹੈ। ਇਸ ਦੇ ਨਾਲ ਹੀ ਆਰਾਮ ਅਤੇ ਰਾਤ ਦੇ ਠਹਿਰਨ ਲਈ ਰਿਟਾਇਰਿੰਗ ਰੂਮ ਵਿੱਚ ਬੁਕਿੰਗ ਵੀ ਪੂਰੀ ਤਰ੍ਹਾਂ ਬੰਦ ਰਹੇਗੀ। ਸਟੇਸ਼ਨ ‘ਤੇ ਕੰਮ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਨਹੀਂ ਹੋਣਾ ਚਾਹੀਦਾ। ਜਲੰਧਰ ਕੈਂਟ (Jalandhar Cantt) ਸਟੇਸ਼ਨ ਤੋਂ ਬਾਅਦ ਹੁਣ 300 ਕਰੋੜ ਦਾ ਨਿਵੇਸ਼ ਕਰਕੇ ਜਲੰਧਰ ਸਿਟੀ ਸਟੇਸ਼ਨ ਦਾ ਨਕਸ਼ਾ ਬਦਲਿਆ ਜਾਵੇਗਾ। ਇਸ ਪ੍ਰੋਜੈਕਟ ਨੂੰ ਅਗਲੇ ਸਾਲ ਦੇ ਸ਼ੁਰੂ ਵਿੱਚ ਹਰੀ ਝੰਡੀ ਮਿਲ ਸਕਦੀ ਹੈ।

‘ਸਟੇਸ਼ਨਾਂ ਦਾ ਬਦਲਾਅ ਕਰਨ ਦਾ ਕੰਮ ਸ਼ੁਰੂ’

ਇਸ ਸਮੇਂ ਰੇਲਵੇ (Railway) ਵੱਲੋਂ ਜਲੰਧਰ ਕੈਂਟ, ਲੁਧਿਆਣਾ ਸਟੇਸ਼ਨ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਲੰਧਰ ਤੋਂ ਲੁਧਿਆਣਾ ਜਾਣ ਵਾਲੀਆਂ 11 ਟਰੇਨਾਂ ਨੂੰ 6 ਕਿਲੋਮੀਟਰ ਪਹਿਲਾਂ ਹੀ ਸਟਾਪੇਜ ਦਿੱਤਾ ਗਿਆ ਹੈ। ਫਿਰੋਜ਼ਪੁਰ ਡਵੀਜ਼ਨ ਕਰੋੜਾਂ ਰੁਪਏ ਦਾ ਨਿਵੇਸ਼ ਕਰਕੇ ਅੰਗਰੇਜ਼ਾਂ ਦੇ ਦੌਰ ਦੇ ਸਟੇਸ਼ਨਾਂ ਵਿੱਚ ਬਦਲਾਅ ਕਰਨ ਜਾ ਰਿਹਾ ਹੈ, ਜਿਸ ਵਿੱਚ ਯਾਤਰੀਆਂ ਦੀਆਂ ਸੁੱਖ-ਸਹੂਲਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ।

ਹਰ ਸਹੂਲਤ ਦਾ ਰੱਖਿਆ ਗਿਆ ਧਿਆਨ

ਯਾਤਰੀਆਂ ਦੇ ਬੈਠਣ, ਆਰਾਮ ਕਰਨ ਅਤੇ ਇੰਤਜ਼ਾਰ ਕਰਨ ਤੋਂ ਲੈ ਕੇ ਹਰ ਇਕ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਇਕ ਤਰ੍ਹਾਂ ਨਾਲ ਸਟੇਸ਼ਨ ‘ਤੇ ਦਾਖਲ ਹੁੰਦੇ ਹੀ ਤੁਹਾਨੂੰ ਰਾਹਤ ਮਿਲੇਗੀ। ਕਿਉਂਕਿ ਸਟੇਸ਼ਨਾਂ ‘ਤੇ ਹਵਾਦਾਰੀ ਅਤੇ ਸਾਫ਼ ਪਾਣੀ ਦੀ ਵਿਵਸਥਾ ਪੂਰੀ ਤਰ੍ਹਾਂ ਨਾਲ ਹੋਵੇਗੀ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Follow Us
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ...
ਵਾਰਿਸ ਪੰਜਾਬ ਦੇ ਪਾਰਟੀ ਦਾ ਨਹੀਂ ਹੁੰਦਾ ਰਜਿਸਟ੍ਰੇਸ਼ਨ ਤਾਂ ਕੀ ਹੋਵੇਗੀ ਅਗਲੀ ਰਣਨੀਤੀ? ਪਾਰਟੀ ਆਗੂ ਸ਼ਮਸ਼ੇਰ ਸਿੰਘ ਪੱਧਰੀ ਨੇ ਕੀਤੇ ਵੱਡੇ ਖੁਲਾਸੇ......
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ
37 ਲੱਖ ਮਹਿਲਾਵਾਂ ਦੇ ਖਾਤਿਆਂ 'ਚ ਆਈ ਦੂਜੀ ਕਿਸ਼ਤ, CM ਦਾ ਵਿਰੋਧੀਆਂ ਤੇ ਤਿੱਖੇ ਨਿਸ਼ਾਨੇ...
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......