69ਵੀਂ ਇੰਟਰ ਸਰਵਿਸਿਸ ਹਾਕੀ ਚੈਂਪੀਅਨਸ਼ਿਪ ਜਲੰਧਰ ਛਾਉਣੀ ਦੇ ਕਟੋਚ ਸਟੇਡੀਅਮ ਵਿਖੇ ਸ਼ੁਰੂ
ਇੰਟਰ ਸਰਵਿਸਿਸ ਹਾਕੀ ਚੈਂਪੀਅਨਸ਼ਿਪ ਵਿੱਚ ਚਾਰ ਟੀਮਾਂ ਹਿੱਸਾ ਲੈ ਰਹੀਆਂ ਹਨ । ਚੈਂਪੀਅਨਸ਼ਿਪ ਦਾ ਫਾਈਨਲ ਮੈਚ 10 ਫਰਵਰੀ 2023 ਨੂੰ ਖੇਡਿਆ ਜਾਵੇਗਾ ।
ਜਲੰਧਰ ਛਾਉਣੀ ਵਿੱਚ 69 ਵੀਂ ਇੰਟਰ ਸਰਵਿਸਿਸ ਹਾਕੀ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਟੋਚ ਸਟੇਡੀਅਮ, ਉਦਘਾਟਨੀ ਸਮਾਰੋਹ ਨਾਲ ਹੋਈ । ਉਦਘਾਟਨੀ ਸਮਾਰੋਹ ਦੌਰਾਨ ਟੀਮਾਂ ਵੱਲੋਂ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਬਾਅਦ ਸਹੁੰ ਚੁੱਕ ਸਮਾਗਮ ਕੀਤਾ ਗਿਆ। 2022 ਵਿੱਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਭਾਰਤੀ ਜਲ ਸੈਨਾ ਟੀਮ ਦੇ ਪੈਟੀ ਅਫਸਰ ਜੁਗਰਾਜ ਦੁਆਰਾ ਸਹੁੰ ਚੁਕਾਈ ਗਈ।
ਮੇਜਰ ਜਨਰਲ ਨੇ ਖਿਡਾਰੀਆਂ ਨੂੰ ਕੀਤਾ ਪ੍ਰੇਰਿਤ
ਇਸ ਮੌਕੇ ਮੇਜਰ ਜਨਰਲ ਵਿਕਾਸ ਸੈਣੀ, ਚੀਫ਼ ਆਫ਼ ਸਟਾਫ਼, ਹੈੱਡਕੁਆਰਟਰ ਵਜਰਾ ਕੋਰ ਨੇ ਖਿਡਾਰੀਆਂ ਨੂੰ ਆਪਣੀ ਮਿਸਾਲੀ ਹਾਕੀ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਖੇਡਾਂ ਦੀਆਂ ਉੱਚ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਨ ਲਈ ਪ੍ਰੇਰਿਤ ਕੀਤਾ । ਚੈਂਪੀਅਨਸ਼ਿਪ ਦਾ ਉਦਘਾਟਨੀ ਮੈਚ ਇੰਡੀਅਨ ਆਰਮੀ ਰੈੱਡ ਅਤੇ ਇੰਡੀਅਨ ਆਰਮੀ ਗ੍ਰੀਨ ਵਿਚਕਾਰ ਖੇਡਿਆ ਗਿਆ। ਆਰਮੀ ਰੇਡ ਨੇ ਇਹ ਮੈਚ 4 – 1 ਦੇ ਸਕੋਰ ਨਾਲ ਜਿੱਤਿਆ।ਆਰਮੀ ਰੇਡ ਦੇ ਜਗਜੋਤ ਸਿੰਘ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਕੇ ਹੈਟ੍ਰਿਕ ਬਣਾਈ। ਚੈਂਪੀਅਨਸ਼ਿਪ ਦੇ ਦੂਜਾ ਮੈਚ ਇੰਡੀਅਨ ਨੇਵੀ ਅਤੇਂ ਇੰਡੀਅਨ ਏਅਰਫੋਰਸ ਵਿੱਚ ਖੇਡਿਆ ਗਿਆ । ਇਸ ਮੈਚ ਵਿੱਚ ਇੰਡੀਅਨ ਏਅਰਫੋਰਸ ਦੇ ਨਵਦੀਪ ਸਿੰਘ ਤੇ ਇੰਡੀਅਨ ਨੇਵੀ ਦੇ ਜੁਗਰਾਜ ਸਿੰਘ ਪਵਨ ਰਾਏ ਬਹਾਰ ਅਤੇ ਅਜੰਕਆ ਜਾਧਵ ਚੰਗਾ ਪ੍ਰਦਰਸ਼ਨ ਕੀਤਾ। ਦੋਵੇਂ ਟੀਮਾਂ ਵਿੱਚ ਮੈਚ ਜੀਤ ਇੰਡੀਅਨ ਨੇਵੀ ਦੀ ਹੋਈ,ਇੰਡੀਅਨ ਨੇਵੀ ਨੇ 3 – 1 ਦੇ ਨਾਲ ਮੁਕਾਬਲੇ ਵਿੱਚ ਜੀਤ ਹਾਸਲ ਕੀਤੀ ।
ਚੈਂਪੀਅਨਸ਼ਿਪ ਵਿੱਚ ਚਾਰ ਟੀਮਾਂ ਲੈ ਰਹੀਆਂ ਹਨ ਹਿੱਸਾ
ਇੰਟਰ ਸਰਵਿਸਿਸ ਹਾਕੀ ਚੈਂਪੀਅਨਸ਼ਿਪ ਵਿੱਚ ਚਾਰ ਟੀਮਾਂ ਹਿੱਸਾ ਲੈ ਰਹੀਆਂ ਹਨ । ਇਸ ਚੈਂਪੀਅਨਸ਼ਿਪ ਵਿੱਚ ਦੋ ਟੀਮਾਂ ਇੰਡੀਅਨ ਆਰਮੀ ਦੀ ਇੱਕ ਇੰਡੀਅਨ ਨੇਵੀ ਦੇ ਇੱਕ ਟੀਮ ਇੰਡੀਅਨ ਏਅਰ ਫੋਰਸ ਦੀ ਭਾਗ ਲੈ ਰਹੀਆਂ ਹਨ । ਚੈਂਪੀਅਨਸ਼ਿਪ ਦਾ ਫਾਈਨਲ ਮੈਚ 10 ਫਰਵਰੀ 2023 ਨੂੰ ਖੇਡਿਆ ਜਾਵੇਗਾ ।
ਚੈਂਪੀਅਨਸ਼ਿਪ ਦਾ ਫਾਈਨਲ ਮੈਚ 10 ਫਰਵਰੀ ਨੂੰ
ਦੱਸ ਦਈਏ ਕਿ ਬੁੱਧਵਾਰ ਨੂੰ ਦੋ ਮੁਕਾਬਲੇ ਹੋਏ ਸਨ ਜਿਸ ਵਿੱਚ ਪਹਿਲਾ ਮੁਕਾਬਲਾ ਆਰਮੀ ਰੈੱਡ ਟੀਮ ਤੇ ਦੂਜਾ ਮੁਕਾਬਲਾ ਇੰਡੀਅਨ ਨੇਵੀ ਨੇ ਜਿਤਿਆ ਸੀ । ਅਗਲੇ ਦੋ ਮੈਚ ਮੈਚ ਦੇਖਣ ਨੂੰ ਇੰਡੀਅਨ ਆਰਮੀ, ਇੰਡੀਅਨ ਏਅਰ ਫੋਰਸ ਅਤੇ ਇੰਡੀਅਨ ਨੇਵੀ ਦੇ ਪਰਿਵਾਰਿਕ ਮੈਂਬਰ ਉੱਥੇ ਆ ਸਕਦੇ ਸਕਦੇ ਹਨ । ਖਿਡਾਰੀਆਂ ਦੀ ਹੌਂਸਲਾ ਅਫਜਾਈ ਕਰਨ ਲਈ ਭਾਰਤੀ ਆਰਮੀ ਫੋਰਸ ਦੇ ਅਫਸਰ ਸਹਿਬਾਨ ਮੈਚ ਦੇਖਣ ਆਉਣਗੇ । 9 ਤਾਰੀਕ ਨੂੰ ਜਲੰਧਰ ਕੈਂਟ ਕਟੋਚ ਸਟੇਡੀਅਮ ਵਿੱਚ ਹੀ ਦੋ ਮੈਚ ਖੇਡੇ ਜਾਣਗੇ ਅਤੇ ਜਿਹੜੀਆਂ ਦੋ ਟੀਮਾਂ ਜਿੱਤਣਗੀਆਂ ਉਹ 10 ਤਰੀਕ ਨੂੰ ਫਾਈਨਲ ਮੈਚ ਖੇਡਣਗੀਆਂ । ਫਾਈਨਲ ਵਿਚ ਜੇਤੂ ਅਤੇ ਰਨਰ ਅੱਪ ਟੀਮ ਦੇ ਖਿਡਾਰੀਆਂ ਨੂੰ ਮੁੱਖ ਅਫਸਰ ਸਾਹਿਬਾਨ ਵੱਲੋਂ ਟਰਾਫੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਜਾਵੇਗਾ ।