ਲੁਧਿਆਣਾ ‘ਚ ਚੀਤੇ ਦੀ ਦਹਿਸ਼ਤ: ਫੜਣ ‘ਚ ਜੁਟਿਆ ਜੰਗਲਾਤ ਵਿਭਾਗ, ਲੋਕਾਂ ਨੂੰ ਰਾਤ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ
ਪਿੰਡ ਵਿੱਚ ਗਸ਼ਤ ਕਰ ਰਹੀ ਟੀਮ
ਜੰਗਲੀ ਜੀਵ ਵਿਭਾਗ ਦੀ ਟੀਮ ਨੇ ਚੀਤੇ ਨੂੰ ਫੜਨ ਲਈ ਪਿੰਡ ਵਿੱਚ ਕਈ ਥਾਵਾਂ ‘ਤੇ ਜਾਲ ਲਗਾਏ ਗਏ ਹਨ ਪਰ ਹਾਲੇ ਤੱਕ ਚੀਤੇ ਦਾ ਕਿਧਰੇ ਵੀ ਪਤਾ ਨਹੀਂ ਲੱਗ ਸਕਿਆ ਹੈ | ਟੀਮ ਦੀ ਤੁਰੰਤ ਕਾਰਵਾਈ ਦਾ ਉਦੇਸ਼ ਪਿੰਡ ਵਾਸੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਵਿੱਚ 2 ਪਿੰਜਰੇ ਲਗਾਏ ਹਨ, ਇੱਕ ਵਿੱਚ ਕੁੱਤਾ ਰੱਖਿਆ ਗਿਆ ਹੈ ਅਤੇ ਦੂਜੇ ਨਾਲ ਚੀਤੇ ਨੂੰ ਫੜਨ ਦੀ ਯੋਜਨਾ ਬਣਾਈ ਗਈ ਹੈ।ਵੱਛੇ ਦਾ ਸ਼ਿਕਾਰ ਕਰ ਚੱਕਿਆ ਹੈ ਚੀਤਾ
ਪਿੰਡ ਵਾਸੀ ਜੋਗਾ ਸਿੰਘ ਨੇ ਚੀਤੇ ਦੇ ਪਿੰਡ ਵਿੱਚ ਵੜ੍ਹ ਆਣ ਦੀ ਜਾਣਕਾਰੀ ਵੰਨ ਵਿਭਾਗ ਨੂੰ ਦਿੱਤੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਚੀਤਾ ਉਨ੍ਹਾਂ ਦੇ ਵੱਛੇ ਦਾ ਸ਼ਿਕਾਰ ਕਰ ਚੁੱਕਾ ਹੈ।ਕਿਉਂਕਿ ਉਨ੍ਹਾਂ ਨੇ ਜਦੋਂ ਭਾਲ ਕੀਤੀ ਤਾਂ ਘਰ ਤੋਂ ਥੋੜੀ ਹੀ ਦੂਰ ਉਨ੍ਹਾਂ ਦੇ ਵੱਛੇ ਦੀ ਲਾਸ਼ ਪਈ ਮਿਲੀ। ਲੁਧਿਆਣਾ ਡਵੀਜ਼ਨ ਦੇ ਰੇਂਜ ਅਫ਼ਸਰ ਵਾਈਲਡ ਲਾਈਫ਼ ਪ੍ਰੀਤਪਾਲ ਸਿੰਘ ਦੇ ਦੱਸਿਆ ਕਿ ਪਿੰਡ ਵਿੱਚ ਚੀਤੇ ਨੂੰ ਫੜਣ ਦੀ ਤਿਆਰੀ ਦੀ ਜਾਣਕਾਰੀ ਦਿੱਤੀ।ਚੀਤੇ ਦੀ ਮੌਜੂਦਗੀ ਦੇ ਸਬੂਤ ਮਿਲੇ
ਜੰਗਲੀ ਜੀਵ ਵਿਭਾਗ ਦੀ ਵਿਸ਼ੇਸ਼ ਬਚਾਅ ਟੀਮ ਨੇ ਇਲਾਕੇ ਦਾ ਮੁਆਇਨਾ ਕਰਕੇ ਚੀਤੇ ਦੀ ਮੌਜੂਦਗੀ ਦੇ ਸਬੂਤ ਇਕੱਠੇ ਕੀਤੇ। ਪਿੰਡ ਵਾਸੀ ਆਪਣੇ ਬੱਚਿਆਂ ਲਈ ਖਾਸ ਤੌਰ ‘ਤੇ ਚਿੰਤਤ ਹਨ। ਮੌਕੇ ਦੀ ਸਥਿਤੀ ਨੂੰ ਦੇਖਦਿਆਂ ਜੰਗਲੀ ਜੀਵ ਅਧਿਕਾਰੀਆਂ ਨੇ ਪਿੰਡ ਵਾਸੀਆਂ ਨੂੰ ਦੇਰ ਰਾਤ ਤੱਕ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਨਾਲ ਹੀ ਦਿਨ ਵੇਲ੍ਹੇ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ
Follow Us
