Shocking Video: ਬੱਚੇ ਨੂੰ ਬਚਾਉਣ ਲਈ 7 ਸ਼ੇਰਾਂ ਨਾਲ ਲੜ ਗਈ ਮੱਝ, ਕੌਣ ਜਿੱਤਿਆ ਜੰਗ, ਸ਼ਿਕਾਰ ਜਾਂ ਸ਼ਿਕਾਰੀ? ਵੇਖੋ ਵੀਡੀਓ
Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਇਕ ਮੱਝ ਆਪਣੇ ਨਵੇ ਜੰਮੇ ਬੱਚੇ ਦੀ ਜਾਨ ਬਚਾਉਣ ਲਈ ਸ਼ੇਰ ਅਤੇ ਸ਼ੇਰਨੀਆਂ ਦੇ ਝੁੰਡ ਨਾਲ ਲੜ ਜਾਂਦੀ ਹੈ।
@THETRAVELLINGDONKEYS
ਮਾਂ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਯੋਧਾ ਕਿਹਾ ਜਾਂਦਾ ਹੈ। ਕਿਉਂਕਿ ਬੱਚੇ ‘ਤੇ ਕੋਈ ਮੁਸ਼ਕਿਲ ਆਉਣ ਤੋਂ ਪਹਿਲਾਂ ਹੀ ਮਾਂ ਉਸ ਦੀ ਰਾਹ ਵਿਚ ਖੜ੍ਹੀ ਹੋ ਜਾਂਦੀ ਹੈ। ਮਾਂ ਦੀ ਬਹਾਦਰੀ ਅਤੇ ਸਮਰਪਣ ਦੀਆਂ ਕਈ ਕਹਾਣੀਆਂ ਤੁਸੀਂ ਸੁਣੀਆਂ ਅਤੇ ਦੇਖੀਆਂ ਹੋਣਗੀਆਂ। ਜਿਵੇਂ ਮਨੁੱਖੀ ਮਾਵਾਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੀਆਂ ਹਨ, ਉਸੇ ਤਰ੍ਹਾਂ ਜਾਨਵਰ ਵੀ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਜਿੰਦਗੀ ਦੇ ਆਖਰੀ ਸਾਹ ਤੱਕ ਉਨ੍ਹਾਂ ਦੀ ਰੱਖਿਆ ਕਰਦੇ ਹਨ।
ਸੋਸ਼ਲ ਮੀਡੀਆ ‘ਤੇ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਇਕ ਮੱਝ ਨੇ ਆਪਣੇ ਨਵੇ ਜੰਮੇ ਬੱਚੇ ਦੀ ਜਾਨ ਬਚਾਉਣ ਲਈ ਅਜਿਹੀ ਹਿੰਮਤ ਕਰਦੀ ਹੈ, ਜੋ ਸਿਰਫ ਇੱਕ ਮਾਂ ਹੀ ਕਰ ਸਕਦੀ ਹੈ। ਵਾਇਰਲ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ 7 ਸ਼ੇਰ ਅਤੇ ਸ਼ੇਰਨੀਆਂ ਦੀ ਨਜ਼ਰ ਮੱਝ ਦੇ ਬੱਚੇ’ਤੇ ਨਜ਼ਰ ਹੈ। ਮੱਝ ਦਾ ਬੱਚਾ ਇੰਨਾ ਛੋਟਾ ਹੈ ਕਿ ਇਹ ਠੀਕ ਤਰ੍ਹਾਂ ਉੱਠ ਵੀ ਨਹੀਂ ਸਕਦਾ। ਪਹਿਲਾਂ ਦੋ ਸ਼ੇਰਨੀਆਂ ਮੱਝੇ ਦੇ ਬੱਚੇ ਦਾ ਸ਼ਿਕਾਰ ਕਰਨ ਆਉਂਦੀਆਂ ਹਨ। ਇਹ ਸਭ ਦੇਖ ਕੇ ਮੱਝ ਹਮਲਾਵਰ ਤਰੀਕੇ ਨਾਲ ਆਪਣੇ ਬੱਚੇ ਦੀ ਸੁਰੱਖਿਆ ਕਰਨ ਲੱਗਦੀ ਹੈ।


